Wednesday, May 1, 2024
Home Punjab ਦਾ ਸਲੀਪ ਕੰਪਨੀ ਹੁਣ ਪੰਜਾਬ ਦੇ ਨਾਗਰਿਕਾਂ ਨੂੰ ਡੂੰਘੀ ਨੀਂਦ ਲਈ ਹੱਲ...

ਦਾ ਸਲੀਪ ਕੰਪਨੀ ਹੁਣ ਪੰਜਾਬ ਦੇ ਨਾਗਰਿਕਾਂ ਨੂੰ ਡੂੰਘੀ ਨੀਂਦ ਲਈ ਹੱਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ

ਦਾ ਸਲੀਪ ਕੰਪਨੀ ਹੁਣ ਪੰਜਾਬ ਦੇ ਨਾਗਰਿਕਾਂ ਨੂੰ ਡੂੰਘੀ ਨੀਂਦ ਲਈ ਹੱਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ

ਲੁਧਿਆਣਾ : ਭਾਰਤ ਦੇ ਪ੍ਰਮੁੱਖ ਕੰਫ਼ਰਟ-ਟੈੱਕ ਬ੍ਰਾਂਡ, ਦਾ ਸਲੀਪ ਕੰਪਨੀ ਨੇ ਲੁਧਿਆਣਾ ਵਿੱਚ ਆਪਣਾ ਨਵਾਂ ਰਿਟੇਲ ਆਊਟਲੈਟ ਲਾਂਚ ਕੀਤਾ ਹੈ। ਸ਼ਹਿਰ ਦੇ ਸਰਾਭਾ ਨਗਰ ਵਿੱਚ ਸਥਿਤ ਇਹ ਸਟੋਰ ਦਾ ਸਲੀਪ ਕੰਪਨੀ ਦਾ ਪੰਜਾਬ ਵਿੱਚ ਪਹਿਲਾ ਸਟੋਰ ਹੈ। ਸਲੀਪ ਕੰਪਨੀ ਦਿੱਲੀ ਖੇਤਰ ਵਿੱਚ ਆਪਣੇ 15 ਆਉਟਲੈਟਾਂ ਦੀ ਮਦਦ ਨਾਲ ਨੀਂਦ ਦੇ ਅਨੁਭਵ ਵਿੱਚ ਸੁਧਾਰ ਕਰ ਰਹੀ ਹੈ, ਜੋ ਹੁਣ ਪੰਜਾਬ ਦੇ ਨਾਗਰਿਕਾਂ ਨੂੰ ਡੂੰਘੀ ਨੀਂਦ ਲਈ ਸਭ ਤੋਂ ਵਧੀਆ ਹੱਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਨਾਲ ਭਾਰਤ ਵਿੱਚ ਆਰਾਮ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਕੰਪਨੀ ਦੇ ਮਿਸ਼ਨ ਵੱਲ ਇੱਕ ਮਹੱਤਵਪੂਰਨ ਪ੍ਰਗਤੀ ਜ਼ਾਹਰ ਹੁੰਦੀ ਹੈ।

ਕੁਆਲਿਟੀ ਨਾਲ ਭਰਭੂਰ ਸਲੀਪ ਸਲਿਊਸ਼ਨ ਅਤੇ ਵਿਹਾਰਕ ਬੈਠਣ ਦੇ ਵਿਕਲਪਾਂ ਦੀ ਵਧਦੀ ਮੰਗ ਨੂੰ ਵੇਖਦੇ ਹੋਏ, ਸਲੀਪ ਕੰਪਨੀ ਨੇ ਆਪਣੇ ਰਿਟੇਲ ਫੁੱਟ-ਪ੍ਰਿੰਟ ਦਾ ਵਿਸਤਾਰ ਕੀਤਾ ਹੈ ਤਾਂ ਕਿ ਗਾਹਕਾਂ ਦੀਆਂ ਲਗਾਤਾਰ ਵਧ ਰਹੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਆਪਣੀ ਵੈੱਬਸਾਈਟ ਤੋਂ ਹੋਣ ਵਾਲੀ ਆਨਲਾਈਨ ਵਿਕਰੀ ਤੋਂ ਪ੍ਰਾਪਤ ਜਾਣਕਾਰੀ ਦੀ ਵਰਤੋਂ ਕਰਦੇ ਹੋਏ, ਕੰਪਨੀ ਨੇ ਸ਼ਹਿਰ ਵਿੱਚ ਆਪਣਾ ਇੱਕ ਫਿਜ਼ੀਕਲ ਆਊਟਲੈਟ ਖੋਲ੍ਹਿਆ ਹੈ, ਜਿੱਥੇ ਗਾਹਕ ਦਾ ਸਲੀਪ ਕੰਪਨੀ ਦੇ ਉਤਪਾਦਾਂ ਨੂੰ ਛੂਹ ਕੇ ਮਹਿਸੂਸ ਕਰਨ ਸਕਣਗੇ। ਸਲੀਪ ਕੰਪਨੀ ਖਰੀਦਦਾਰਾਂ ਦੁਆਰਾ ਕਿਸੇ ਉਤਪਾਦ ਨੂੰ ਖਰੀਦਣ ਤੋਂ ਪਹਿਲਾਂ ਉਨ੍ਹਾਂ ਦਾ ਅਨੁਭਵ ਕਰਨ ਦੇ ਮਹੱਤਵ ਨੂੰ ਸਮਝਦੀ ਹੈ।

ਸਿਹਤ ਮਾਹਿਰ ਹਰ ਰਾਤ ਸੱਤ ਘੰਟੇ ਦੀ ਆਰਾਮਦਾਇਕ ਨੀਂਦ ਲੈਣ ਦੀ ਸਲਾਹ ਦਿੰਦੇ ਹਨ। ਜਦੋਂ ਕਿ ਪੰਜਾਬ ਵਿੱਚ ਕੀਤੇ ਗਏ ਇੱਕ ਰਾਸ਼ਟਰੀ ਸਰਵੇਖਣ ਵਿੱਚ, ਲਗਭਗ 83 ਪ੍ਰਤੀਸ਼ਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 12 ਮਹੀਨਿਆਂ ਵਿੱਚ ਹਰ ਰਾਤ ਇਸ ਤੋਂ ਘੱਟ ਨੀਂਦ ਲਈ ਹੈ। ਦਾ ਸਲੀਪ ਕੰਪਨੀ, ਲੁਧਿਆਣਾ ਦੇ ਆਊਟਲੈਟ ਵਿੱਚ ਉਤਪਾਦਾਂ ਦੀ ਵਿਸਤਰਿਤ ਲੜੀ ਮਿਲੇਗੀ ਵਿੱਚ ਵਿੱਚ ਪੇਟੈਂਟ ਸਮਾਰਟ ਗ੍ਰਿਡ ਮੈਟਰੇਸ, ਸਮਾਰਟ ਰੀਕਲਾਈਨਰ ਬੈੱਡ, ਪਿਲੋ, ਆਫ਼ਿਸ ਚੇਅਰ ਅਤੇ ਰੀਕਲਾਈਨਰ ਸੋਫਾ ਸ਼ਾਮਲ ਹਨ।ਇਨ੍ਹਾਂ ਨੂੰ ਗਾਹਕਾਂ ਦੀ ਵਿਭਿੰਨ ਸ਼੍ਰੇਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ।ਸ਼ਾਪਿੰਗ ਦਾ ਵਿਅਕਤੀਗਤ ਤਜਰਬਾ ਪ੍ਰਦਾਨ ਕਰਕੇ, ਸਲੀਪ ਕੰਪਨੀ ਦਾ ਉਦੇਸ਼ ਗੁਣਵੱਤਾ ਵਾਲੀ ਨੀਂਦ ਇੱਥੇ ਲੁਧਿਆਣਾ ਅਤੇ ਹੋਰ ਥਾਵਾਂ ਦੇ ਲੋਕਾਂ ਤੱਕ ਪਹੁੰਚਾਉਣਾ ਹੈ।

ਦਾ ਸਲੀਪ ਕੰਪਨੀ ਨੇ ਸਿਰਫ਼ ਚਾਰ ਸਾਲਾਂ ਵਿੱਚ ਹੀ ਦੇਸ਼ ਭਰ ਵਿੱਚ ਆਪਣਾ ਵਿਸਤਾਰ ਕਰਕੇ ਬੇਮਿਸਾਲ ਵਾਧਾ ਕੀਤਾ ਹੈ। ਕੰਪਨੀ ਨੇ ਪਿਛਲੇ ਦੋ ਸਾਲਾਂ ਵਿੱਚ ਛੇ ਗੁਣਾ ਵਾਧਾ ਕੀਤਾ ਹੈ, ਅਤੇ ਸਤੰਬਰ 2023 ਤੱਕ 350 ਕਰੋੜ ਰੁਪਏ ਦੇ ਏਆਰਆਰ ਦਾ ਅੰਕਾੜਾ ਪਾਰ ਕੀਤਾ ਹੈ।ਇਹ ਨਵੰਬਰ, 2021 ਵਿੱਚ 60 ਕਰੋੜ ਰੁਪਏ ਦੇ ਏਆਰਆਰ ਦੇ ਮੁਕਾਬਲੇ ਬਹੁਤ ਜਬਰਦਸਤ ਵਾਧਾ ਹੈ। ਵਿਸਤਾਰ ਲਈ ਆਪਣੀ ਵਚਨਬੱਧਤਾ ਦੇ ਨਾਲ, ਸਲੀਪ ਕੰਪਨੀ ਨੇ ਇਸ ਸਾਲ ਦੇ ਅੰਤ ਤੱਕ 150 ਸਟੋਰ ਖੋਲ੍ਹਣ ਦਾ ਟੀਚਾ ਰੱਖਿਆ ਹੈ।ਜਿਕਰਯੋਗ ਹੈ ਕਿ ਕੰਪਨੀ ਨੇ ਹਾਲ ਹੀ ਵਿੱਚ ਹੈਦਰਾਬਾਦ ਵਿੱਚ ਆਪਣਾ 75ਵਾਂ ਸਟੋਰ ਖੋਲ੍ਹਿਆ ਸੀ।

ਦ ਸਲੀਪ ਕੰਪਨੀ ਦੀ ਸਹਿ-ਸੰਸਥਾਪਕ, ਪ੍ਰਿਅੰਕਾ ਸਲੋਤ ਨੇ ਉਤਸ਼ਾਹ ਨਾਲ ਕਿਹਾ ਕਿ ਸਾਡੇ ਲੁਧਿਆਣਾ ਸਟੋਰ ਦਾ ਉਦਘਾਟਨ ਗੁਣਵੱਤਾ ਸਲੀਪ ਸਲਿਊਸ਼ਨਜ਼ ਦੀ ਮਦਦ ਨਾਲ ਸਿਹਤ ਦੀਆਂ ਗੰਭੀਰ ਸਮੱਸਿਆਵਾਂ ਨੂੰ ਸੰਬੋਧਨ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਲੁਧਿਆਣਾ ਵਿੱਚ ਆਪਣਾ ਪਹਿਲਾ ਸਟੋਰ ਸ਼ੁਰੂ ਕਰਨ ਦੇ ਨਾਲ, ਅਸੀਂ ਲੋਕਾਂ ਨੂੰ ਸਕੂਨ ਭਰੀ ਨੀਂਦ ਲੈਣ ਅਤੇ ਇੱਕ ਸਿਹਤਮੰਦ ਜੀਵਨ ਜਿਉਣ ਵਿੱਚ ਮਦਦ ਕਰਨ ਲਈ ਵਚਨਬੱਧ ਹਾਂ। ਇਸ ਸਟੋਰ ਦੇ ਨਾਲ ਅਸੀਂ ਪੰਜਾਬ ਵਿੱਚ ਪ੍ਰਵੇਸ਼ ਕੀਤਾ ਹੈ, ਖੇਤਰ ਦੇ ਨਾਗਰਿਕਾਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਨੁਕੂਲਿਤ ਨਵੀਨਤਾਕਾਰੀ ਸਲੀਪ ਸਲਿਊਸ਼ਨਜ਼ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਨੂੰ ਹੋਰ ਬਲ ਮਿਲਦਾ ਹੈ। ਸਾਡੇ ਸਾਰੇ ਸਟੋਰ ਕੋਕੋ (ਕੰਪਨੀ ਓਨਡ, ਕੰਪਨੀ ਓਪਰੇਟਡ) ਹਨ, ਇਸ ਲਈ ਅਸੀਂ ਆਪਣੇ ਮੁਕਾਬਲੇ ਸਭ ਤੋਂ ਵੱਖਰੇ ਹਾਂ।

RELATED ARTICLES

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

19 ਸਾਲਾ ਪਤਨੀ ਦੀ ਹੱਤਿਆ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ ਉਮਰ ਕੈਦ

19 ਸਾਲਾ ਪਤਨੀ ਦੀ ਹੱਤਿਆ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ ਉਮਰ ਕੈਦ ਲੰਡਨ: ਆਪਣੀ 19 ਸਾਲਾ ਭਾਰਤੀ ਨਾਗਰਿਕ ਪਤਨੀ ਮਹਿਕ ਸ਼ਰਮਾ ਦੇ ਕਤਲ...

ਕਾਂਗਰਸ ਨੇ ਐਲਾਨੇ ਉਮੀਦਵਾਰ, ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ ਨੂੰ ਉਮੀਦਵਾਰ ਬਣਾਇਆ

ਕਾਂਗਰਸ ਨੇ ਐਲਾਨੇ ਉਮੀਦਵਾਰ, ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ ਨੂੰ ਉਮੀਦਵਾਰ ਬਣਾਇਆ ਲੁਧਿਆਣਾ: ਪੰਜਾਬ ਕਾਂਗਰਸ ਨੇ ਪੰਜਾਬ ਦੇ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ...

LEAVE A REPLY

Please enter your comment!
Please enter your name here

- Advertisment -

Most Popular

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

ਕੇਜਰੀਵਾਲ ਨਾਲ ਜੇਲ੍ਹ ’ਚ ਮੁਲਾਕਾਤ ਮਗਰੋਂ ਮਾਨ ਨੇ ਕਿਹਾ,‘ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਠੀਕ’

ਕੇਜਰੀਵਾਲ ਨਾਲ ਜੇਲ੍ਹ ’ਚ ਮੁਲਾਕਾਤ ਮਗਰੋਂ ਮਾਨ ਨੇ ਕਿਹਾ,‘ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਠੀਕ’ ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ...

19 ਸਾਲਾ ਪਤਨੀ ਦੀ ਹੱਤਿਆ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ ਉਮਰ ਕੈਦ

19 ਸਾਲਾ ਪਤਨੀ ਦੀ ਹੱਤਿਆ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ ਉਮਰ ਕੈਦ ਲੰਡਨ: ਆਪਣੀ 19 ਸਾਲਾ ਭਾਰਤੀ ਨਾਗਰਿਕ ਪਤਨੀ ਮਹਿਕ ਸ਼ਰਮਾ ਦੇ ਕਤਲ...

ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀ ਹਫ਼ਤੇ ’ਚ 24 ਘੰਟੇ ਹੀ ਕਰ ਸਕਣਗੇ ਕੰਮ, ਨਵਾਂ ਨਿਯਮ ਸਤੰਬਰ ਤੋਂ ਲਾਗੂ

ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀ ਹਫ਼ਤੇ ’ਚ 24 ਘੰਟੇ ਹੀ ਕਰ ਸਕਣਗੇ ਕੰਮ, ਨਵਾਂ ਨਿਯਮ ਸਤੰਬਰ ਤੋਂ ਲਾਗੂ ਓਟਵਾ: ਕੈਨੇਡਾ ਸਰਕਾਰ ਨੇ ਭਾਰਤ ਸਣੇ ਸਾਰੇ ਅੰਤਰਰਾਸ਼ਟਰੀ...

Recent Comments