Wednesday, May 1, 2024
Home International ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ 57 ਸਾਲਾ ਭਾਰਤੀ ਨਾਗਰਿਕ ਜਸਪਾਲ...

ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ 57 ਸਾਲਾ ਭਾਰਤੀ ਨਾਗਰਿਕ ਜਸਪਾਲ ਸਿੰਘ ਦੀ ਮੌਤ

ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ 57 ਸਾਲਾ ਭਾਰਤੀ ਨਾਗਰਿਕ ਜਸਪਾਲ ਸਿੰਘ ਦੀ ਮੌਤ
ਵਾਸ਼ਿੰਗਟਨ: ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਆਏ ਭਾਰਤੀ ਨਾਗਰਿਕ ਦੀ ਅਟਲਾਂਟਾ ਦੇ ਹਸਪਤਾਲ ਵਿੱਚ ਮੌਤ ਹੋ ਗਈ। ਉਸ ਨੂੰ ਭਾਰਤ ਵਾਪਸ ਭੇਜਿਆ ਜਾਣਾ ਸੀ। ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਵਿਭਾਗ ਨੇ ਕਿਹਾ ਕਿ ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਨੂੰ 57 ਸਾਲਾ ਜਸਪਾਲ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ ਗਈ ਹੈ।

ਨਾਲ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਆਈਸੀਈ ਨੇ ਕਿਹਾ ਕਿ ਜਸਪਾਲ ਸਿੰਘ ਦੀ 15 ਅਪਰੈਲ ਨੂੰ ਅਟਲਾਂਟਾ ਦੇ ਹਸਪਤਾਲ ਵਿੱਚ ਮੌਤ ਹੋ ਗਈ ਸੀ। ਜਸਪਾਲ ਸਿੰਘ ਪਹਿਲੀ ਵਾਰ 25 ਅਕਤੂਬਰ 1992 ਨੂੰ ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ। 21 ਜਨਵਰੀ 1998 ਨੂੰ ਇਮੀਗ੍ਰੇਸ਼ਨ ਜੱਜ ਨੇ ਉਸ ਨੂੰ ਅਮਰੀਕਾ ਛੱਡਣ ਦਾ ਹੁਕਮ ਦਿੱਤਾ, ਜਿਸ ਤੋਂ ਬਾਅਦ ਉਹ ਭਾਰਤ ਪਰਤ ਗਿਆ। ਉਸ ਨੇ 29 ਜੂਨ 2023 ਨੂੰ ਦੁਬਾਰਾ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਨੇ ਉਸ ਨੂੰ ਅਮਰੀਕਾ-ਮੈਕਸੀਕੋ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ।

ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਅਟਲਾਂਟਾ ਦੇ ਐਨਫੋਰਸਮੈਂਟ ਐਂਡ ਰਿਮੂਵਲ ਅਪਰੇਸ਼ਨਜ਼ (ਈਆਰਓ) ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿੱਥੋਂ ਉਸ ਨੂੰ ਅਟਲਾਂਟਾ ਦੇ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਗਿਆ ਸੀ। ਅਮਰੀਕਾ ਵਿੱਚ ਜਦੋਂ ਕਿਸੇ ਵਿਅਕਤੀ ਦੀ ਨਜ਼ਰਬੰਦੀ ਕੇਂਦਰ ਵਿੱਚ ਮੌਤ ਹੋ ਜਾਂਦੀ ਹੈ ਤਾਂ ਈਆਰਓ ਨੂੰ ਦੋ ਕੰਮਕਾਜੀ ਦਿਨਾਂ ਦੇ ਅੰਦਰ-ਅੰਦਰ ਸੰਸਦ, ਗੈਰ ਸਰਕਾਰੀ ਸੰਗਠਨਾਂ, ਮੀਡੀਆ ਨੂੰ ਸੂਚਿਤ ਕਰਨਾ ਹੁੰਦਾ ਹੈ ਅਤੇ ਉਸ ਵਿਅਕਤੀ ਨਾਲ ਸਬੰਧਤ ਵੇਰਵੇ ਵੀ ਆਪਣੀ ਵੈੱਬਸਾਈਟ ‘ਤੇ ਸਾਂਝੇ ਕਰਨੇ ਹੁੰਦੇ ਹਨ।

RELATED ARTICLES

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

19 ਸਾਲਾ ਪਤਨੀ ਦੀ ਹੱਤਿਆ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ ਉਮਰ ਕੈਦ

19 ਸਾਲਾ ਪਤਨੀ ਦੀ ਹੱਤਿਆ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ ਉਮਰ ਕੈਦ ਲੰਡਨ: ਆਪਣੀ 19 ਸਾਲਾ ਭਾਰਤੀ ਨਾਗਰਿਕ ਪਤਨੀ ਮਹਿਕ ਸ਼ਰਮਾ ਦੇ ਕਤਲ...

ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀ ਹਫ਼ਤੇ ’ਚ 24 ਘੰਟੇ ਹੀ ਕਰ ਸਕਣਗੇ ਕੰਮ, ਨਵਾਂ ਨਿਯਮ ਸਤੰਬਰ ਤੋਂ ਲਾਗੂ

ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀ ਹਫ਼ਤੇ ’ਚ 24 ਘੰਟੇ ਹੀ ਕਰ ਸਕਣਗੇ ਕੰਮ, ਨਵਾਂ ਨਿਯਮ ਸਤੰਬਰ ਤੋਂ ਲਾਗੂ ਓਟਵਾ: ਕੈਨੇਡਾ ਸਰਕਾਰ ਨੇ ਭਾਰਤ ਸਣੇ ਸਾਰੇ ਅੰਤਰਰਾਸ਼ਟਰੀ...

LEAVE A REPLY

Please enter your comment!
Please enter your name here

- Advertisment -

Most Popular

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

ਕੇਜਰੀਵਾਲ ਨਾਲ ਜੇਲ੍ਹ ’ਚ ਮੁਲਾਕਾਤ ਮਗਰੋਂ ਮਾਨ ਨੇ ਕਿਹਾ,‘ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਠੀਕ’

ਕੇਜਰੀਵਾਲ ਨਾਲ ਜੇਲ੍ਹ ’ਚ ਮੁਲਾਕਾਤ ਮਗਰੋਂ ਮਾਨ ਨੇ ਕਿਹਾ,‘ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਠੀਕ’ ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ...

19 ਸਾਲਾ ਪਤਨੀ ਦੀ ਹੱਤਿਆ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ ਉਮਰ ਕੈਦ

19 ਸਾਲਾ ਪਤਨੀ ਦੀ ਹੱਤਿਆ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ ਉਮਰ ਕੈਦ ਲੰਡਨ: ਆਪਣੀ 19 ਸਾਲਾ ਭਾਰਤੀ ਨਾਗਰਿਕ ਪਤਨੀ ਮਹਿਕ ਸ਼ਰਮਾ ਦੇ ਕਤਲ...

ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀ ਹਫ਼ਤੇ ’ਚ 24 ਘੰਟੇ ਹੀ ਕਰ ਸਕਣਗੇ ਕੰਮ, ਨਵਾਂ ਨਿਯਮ ਸਤੰਬਰ ਤੋਂ ਲਾਗੂ

ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀ ਹਫ਼ਤੇ ’ਚ 24 ਘੰਟੇ ਹੀ ਕਰ ਸਕਣਗੇ ਕੰਮ, ਨਵਾਂ ਨਿਯਮ ਸਤੰਬਰ ਤੋਂ ਲਾਗੂ ਓਟਵਾ: ਕੈਨੇਡਾ ਸਰਕਾਰ ਨੇ ਭਾਰਤ ਸਣੇ ਸਾਰੇ ਅੰਤਰਰਾਸ਼ਟਰੀ...

Recent Comments