Thursday, May 16, 2024
Home International ਦਿਲਜੀਤ ਦੁਸਾਂਝ ਦੇ ਕੈਨੇਡਾ ਸ਼ੋਅ ਦੀਆਂ ਤਾਰੀਫ਼ਾਂ ਕਰਦੀ ਨਹੀਂ ਥੱਕਦੀ ਨੀਰੂ ਬਾਜਵਾ,...

ਦਿਲਜੀਤ ਦੁਸਾਂਝ ਦੇ ਕੈਨੇਡਾ ਸ਼ੋਅ ਦੀਆਂ ਤਾਰੀਫ਼ਾਂ ਕਰਦੀ ਨਹੀਂ ਥੱਕਦੀ ਨੀਰੂ ਬਾਜਵਾ, ਵੀਡੀਓ ਕੀਤੀ ਸਾਂਝੀ

ਦਿਲਜੀਤ ਦੁਸਾਂਝ ਦੇ ਕੈਨੇਡਾ ਸ਼ੋਅ ਦੀਆਂ ਤਾਰੀਫ਼ਾਂ ਕਰਦੀ ਨਹੀਂ ਥੱਕਦੀ ਨੀਰੂ ਬਾਜਵਾ, ਵੀਡੀਓ ਕੀਤੀ ਸਾਂਝੀ

ਵੈਨਕੂਵਰ: ਪੰਜਾਬ ਫ਼ਿਲਮ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸ਼ਾਇਰ’ ਦੀ ਸਫਲਤਾ ਨੂੰ ਲੈ ਕੇ ਕਾਫੀ ਚਰਚਾ ‘ਚ ਹੈ।ਇਸ ਫਿਲਮ ‘ਚ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਜੋੜੀ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਐਕਟਰਸ ਨੀਰੂ ਬਾਜਵਾ ਨੇ ਦਿਲਜੀਤ ਦੁਸਾਂਝ ਦੇ ਕੈਨੇਡਾ ਦੇ ਵੈਨਕੂਵਰ ਬੀਸੀ ਪਲੇਸ ਸਟੇਡੀਅਮ ‘ਚ ਸ਼ਾਮਿਲ ਹੋ ਖੂਬ ਮਸਤੀ ਕੀਤੀ।ਇਸਦੀਆਂ ਖਾਸ ਤਸਵੀਰਾਂ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀ ਹੈ।ਇਸਦੇ ਨਾਲ ਹੀ ਨੀਰੂ ਬਾਜਵਾ ਨੇ ਦਿਲਜੀਤ ਦੀ ਰੱਜ ਕੇ ਤਾਰੀਫ ਕੀਤੀ।

ਦੱਸ ਦੇਈਏ ਕਿ ਨੀਰੂ ਬਾਜਵਾ ਆਪਣੇ ਪਰਿਵਾਰ ਨਾਲ ਇਸ ਸ਼ੋਅ ਦਾ ਹਿੱਸਾ ਬਣੀ।ਨੀਰੂ ਬਾਜਵਾ ਨੇ ਦਿਲਜੀਤ ਦੋਸਾਂਝ ਸਮੇਤ ਆਪਣੇ ਪਰਿਵਾਰ ਦੀਆਂ ਖਾਸ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, #Dillumnati #history ਮੈਨੂੰ ਆਪਣੇ ਪਰਿਵਾਰ ਨਾਲ ਇਸ ਪਲ ਨੂੰ ਗਵਾਹੀ ਦੇਣ ਦਾ ਸੁਭਾਗ ਮਿਲਿਆ ਸਿਰਫ #diljitdosanjh ਤੁਸੀਂ ਇਹ ਕਰ ਸਕਦੇ ਸੀ।ਸਾਨੂੰ ਸਾਰਿਆ ਨੂੰ ਮਾਣ ਮਹਿਸੂਸ ਕਰਵਾਉਣ ਲਈ ਧੰਨਵਾਦ ।ਹਰ ਪੰਜਾਬੀ ਲਈ ਮਾਣ ਵਾਲਾ ਪਲ #ਬੀਸੀ ਪਲੇਸ…। ਇਸ ਦੌਰਾਨ ਨੀਰੂ ਬਾਜਵਾ ਨਾਲ ਬੱਚਿਆਂ ਸਮੇਤ ਪਤੀ ਹੈਰੀ ਜਵੰਧਾ ਖੂਬ ਮਸਤੀ ਕਰਦੇ ਹੋਏ ਵੇਖੇ ਗਏ।

ਦਿਲਜੀਤ ਆਪਣੇ ‘ਦਿਲੂਮਿਨਾਟੀ ਟੂਰ’ ਦਾ ਪਹਿਲਾ ਸ਼ੋਅ ਕੈਨੇਡਾ ਦੇ ਵੈਨਕੂਵਰ ਦੇ ਬੀਸੀ ਸਟੇਡੀਅਮ ‘ਚ ਲਾਇਆ, ਜਿਸ ‘ਚ 54 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।ਇਸ ਸ਼ੋਅ ਦੀਆਂ ਸਾਰੀਆਂ 54 ਹਜ਼ਾਰ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਸਨ।ਇਸ ਤਰ੍ਹਾਂ ਦਿਲਜੀਤ ਦੇ ਨਾਂ ਵੈਨਕੂਵਰ ਦੇ ਬੀਸੀ ਸਟੇਡੀਅਮ ‘ਚ ਸਭ ਤੋਂ ਜ਼ਿਆਦਾ ਭੀੜ ਇਕੱਠੀ ਕਰਨ ਦਾ ਰਿਕਾਰਡ ਹੋ ਗਿਆ। ਦੱਸਣਯੋਗ ਹੈ ਕਿ ਦਿਲਜੀਤ ਦੁਸਾਂਝ ਦੀ ਕੈਨੇਡਾ ‘ਚ ਜ਼ਬਰਦਸਤ ਫੈਨ ਫਾਲੋਇੰਗ ਹੈ।ਇਸਦੀ ਇਕ ਵਜ੍ਹਾ ਇਹ ਵੀ ਹੈ ਕਿ ਉਥੇ ਜ਼ਿਆਦਾ ਗਿਣਤੀ ‘ਚ ਪੰਜਾਬੀ ਵੱਸਦੇ ਹਨ।

RELATED ARTICLES

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ ਚੰਡੀਗੜ੍ਹ/ਬਠਿੰਡਾ: ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਅਤੇ ਜ਼ਿਲ੍ਹਾ...

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ ਅੰਮ੍ਰਿਤਸਰ: 25 ਮਈ ਤੋਂ ਆਰੰਭ ਹੋ ਰਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਹ ਸਾਲ...

LEAVE A REPLY

Please enter your comment!
Please enter your name here

- Advertisment -

Most Popular

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ ਚੰਡੀਗੜ੍ਹ/ਬਠਿੰਡਾ: ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਅਤੇ ਜ਼ਿਲ੍ਹਾ...

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ ਅੰਮ੍ਰਿਤਸਰ: 25 ਮਈ ਤੋਂ ਆਰੰਭ ਹੋ ਰਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਹ ਸਾਲ...

ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ

ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਲਈ...

Recent Comments