Sunday, May 5, 2024
Home International Sad News : ਆਸਟ੍ਰੇਲੀਆ 'ਚ ਬੇਕਾਬੂ ਕਾਰ ਪੱਬ 'ਚ ਵੜੀ, ਪੰਜ ਭਾਰਤੀਆਂ...

Sad News : ਆਸਟ੍ਰੇਲੀਆ ‘ਚ ਬੇਕਾਬੂ ਕਾਰ ਪੱਬ ‘ਚ ਵੜੀ, ਪੰਜ ਭਾਰਤੀਆਂ ਦੀ ਮੌਤ

ਮੈਲਬਰਨ : ਐਤਵਾਰ ਸ਼ਾਮ ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਦੇ ਡੇਲਸਫੋਰਡ ਸ਼ਹਿਰ ਸਥਿਤ ਰਾਇਲ ਡੇਲਸਫੋਰਡ ਹੋਟਲ ਦੇ ਪੱਬ ਦੇ ਡਾਈਨਿੰਗ ਏਰੀਆ ਵਿਚ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਵੜ ਗਈ ਤੇ ਖਾਣਾ ਖਾ ਰਹੇ ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਵਿਚ ਦੋ ਭਾਰਤੀ ਪਰਿਵਾਰਾਂ ਦੇ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲੋਕ ਜ਼ਖ਼ਮੀ ਹੋ ਗਏ।

ਪੁਲਿਸ ਮੁਲਜ਼ਮ ਚਾਲਕ ਤੋਂ ਪੁੱਛਗਿੱਛ ਕਰ ਰਹੀ ਹੈ।

ਸਿਡਨੀ ਮੌਰਨਿੰਗ ਹੇਰਾਲਡ ਮੁਤਾਬਿਕ ਪੱਬ ਦੇ ਡਾਈਨਿੰਗ ਏਰੀਏ ਵਿਚ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਵਿਵੇਕ ਭਾਟੀਆ (38), ਉਸ ਦੇ ਪੁੱਤਰ ਵਿਹਾਨ (11), ਪ੍ਰਤਿਭਾ ਸ਼ਰਮਾ (44), ਉਸ ਦੀ ਪੁੱਤਰੀ ਅਨਵੀ (9) ਤੇ ਸਾਥੀ ਜਤਿਨ ਚੁੱਘ (30) ਦੀ ਮੌਤ ਹੋ ਗਈ। ਵਿਵੇਕ ਤੇ ਵਿਹਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਵਿਵੇਕ ਦੀ 36 ਸਾਲਾ ਪਤਨੀ ਰੁਚੀ ਤੇ ਛੇ ਸਾਲਾ ਪੁੱਤਰ ਅਬੀਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੈਰ ਟੁੱਟਣ ਤੇ ਅੰਦਰੂਨੀ ਸੱਟਾਂ ਕਾਰਨ ਪਹਿਲਾਂ ਅਬੀਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ ਪਰ ਹੁਣ ਉਸ ਦੀ ਹਾਲਤ ਸਥਿਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਮਾ ਤੇ ਉਨ੍ਹਾਂ ਦੇ ਪਰਿਵਾਰ ਆਪਣੇ ਪਰਿਵਾਰਕ ਮਿੱਤਰਾਂ ਨਾਲ ਛੁੱਟੀ ਦਾ ਅਨੰਦ ਲੈ ਰਿਹਾ ਸੀ। ਵਿਕਟੋਰੀਆ ਪੁਲਿਸ ਦੇ ਚੀਫ ਕਮਿਸ਼ਨਰ ਸ਼ੈਨ ਪੈਟਨ ਨੇ ਹਾਦਸੇ ਨੂੰ ਤ੍ਰਾਸਦੀ ਕਰਾਰ ਦਿੱਤਾ ਹੈ। ਮੈਡੀਕਲ ਤੋਂ ਸਾਫ ਹੈ ਕਿ ਘਟਨਾ ਸਮੇਂ ਮੁਲਜ਼ਮ ਨੇ ਸ਼ਰਾਬ ਨਹੀਂ ਪੀਤੀ ਸੀ।

RELATED ARTICLES

ਕੈਨੇਡਾ ‘ਚ 3 ਭਾਰਤੀ ਗ੍ਰਿਫਤਾਰ, ਨਿੱਝਰ ਦੇ ਕਤਲ ਦੇ ਮਾਮਲੇ ਨਾਲ ਹੈ ਸਬੰਧ

ਕੈਨੇਡਾ 'ਚ 3 ਭਾਰਤੀ ਗ੍ਰਿਫਤਾਰ, ਨਿੱਝਰ ਦੇ ਕਤਲ ਦੇ ਮਾਮਲੇ ਨਾਲ ਹੈ ਸਬੰਧ ਓਟਾਵਾ- ਕੈਨੇਡੀਅਨ ਪੁਲਿਸ ਨੇ ਸ਼ੁੱਕਰਵਾਰ ਨੂੰ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ...

ਭਾਰਤ ‘ਚ ‘ਸੋਨੇ ਦੀ ਤਸਕਰੀ’ ਕਰਦੀ ਫੜ੍ਹੀ ਗਈ ਅਫ਼ਗ਼ਾਨ ਡਿਪਲੋਮੈਟ, ਦੋਸ਼ਾਂ ਤੋਂ ਬਾਅਦ ਦਿੱਤਾ ਅਸਤੀਫਾ

ਭਾਰਤ 'ਚ 'ਸੋਨੇ ਦੀ ਤਸਕਰੀ' ਕਰਦੀ ਫੜ੍ਹੀ ਗਈ ਅਫ਼ਗ਼ਾਨ ਡਿਪਲੋਮੈਟ, ਦੋਸ਼ਾਂ ਤੋਂ ਬਾਅਦ ਦਿੱਤਾ ਅਸਤੀਫਾ ਮੁੰਬਈ: ਮੁੰਬਈ ਵਿੱਚ ਅਫਗਾਨਿਸਤਾਨ ਕੌਂਸਲੇਟ ਦੀ ਕੌਂਸਲੇਟ ਜਨਰਲ ਜ਼ਕੀਆ ਵਾਰਦਕ...

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ ਟੋਰਾਂਟੋ: ਕੈਨੇਡਾ ’ਚ ਘੁੰਮਣ ਆਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ‘ਚ 3 ਭਾਰਤੀ ਗ੍ਰਿਫਤਾਰ, ਨਿੱਝਰ ਦੇ ਕਤਲ ਦੇ ਮਾਮਲੇ ਨਾਲ ਹੈ ਸਬੰਧ

ਕੈਨੇਡਾ 'ਚ 3 ਭਾਰਤੀ ਗ੍ਰਿਫਤਾਰ, ਨਿੱਝਰ ਦੇ ਕਤਲ ਦੇ ਮਾਮਲੇ ਨਾਲ ਹੈ ਸਬੰਧ ਓਟਾਵਾ- ਕੈਨੇਡੀਅਨ ਪੁਲਿਸ ਨੇ ਸ਼ੁੱਕਰਵਾਰ ਨੂੰ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ...

ਜੰਮੂ-ਕਸ਼ਮੀਰ ‘ਚ ਫੌਜ ਦੇ ਕਾਫਲੇ ‘ਤੇ ਅੱਤਵਾਦੀ ਹਮਲਾ, ਪੰਜ ਜਵਾਨ ਜ਼ਖਮੀ

ਜੰਮੂ-ਕਸ਼ਮੀਰ 'ਚ ਫੌਜ ਦੇ ਕਾਫਲੇ 'ਤੇ ਅੱਤਵਾਦੀ ਹਮਲਾ, ਪੰਜ ਜਵਾਨ ਜ਼ਖਮੀ ਪੁੰਛ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੂਰਨਕੋਟ 'ਚ ਅੱਤਵਾਦੀਆਂ ਨੇ ਭਾਰਤੀ ਹਵਾਈ ਫ਼ੌਜ...

ਭਾਰਤ ‘ਚ ‘ਸੋਨੇ ਦੀ ਤਸਕਰੀ’ ਕਰਦੀ ਫੜ੍ਹੀ ਗਈ ਅਫ਼ਗ਼ਾਨ ਡਿਪਲੋਮੈਟ, ਦੋਸ਼ਾਂ ਤੋਂ ਬਾਅਦ ਦਿੱਤਾ ਅਸਤੀਫਾ

ਭਾਰਤ 'ਚ 'ਸੋਨੇ ਦੀ ਤਸਕਰੀ' ਕਰਦੀ ਫੜ੍ਹੀ ਗਈ ਅਫ਼ਗ਼ਾਨ ਡਿਪਲੋਮੈਟ, ਦੋਸ਼ਾਂ ਤੋਂ ਬਾਅਦ ਦਿੱਤਾ ਅਸਤੀਫਾ ਮੁੰਬਈ: ਮੁੰਬਈ ਵਿੱਚ ਅਫਗਾਨਿਸਤਾਨ ਕੌਂਸਲੇਟ ਦੀ ਕੌਂਸਲੇਟ ਜਨਰਲ ਜ਼ਕੀਆ ਵਾਰਦਕ...

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ ਟੋਰਾਂਟੋ: ਕੈਨੇਡਾ ’ਚ ਘੁੰਮਣ ਆਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ...

Recent Comments