Friday, May 17, 2024
Home Canada ਕੈਨੇਡਾ ਦੇ ਰੈਸਟੋਰੈਂਟ ਉਦਯੋਗ ਦਾ ਨਿਕਲਣ ਲੱਗਾ ਦੀਵਾਲਾ

ਕੈਨੇਡਾ ਦੇ ਰੈਸਟੋਰੈਂਟ ਉਦਯੋਗ ਦਾ ਨਿਕਲਣ ਲੱਗਾ ਦੀਵਾਲਾ

ਟੋਰਾਂਟੋ : ਕੈਨੇਡਾ ਵਿਚ ਰੈਸਟੋਰੈਂਟ ਉਦਯੋਗ ਬੇਹੱਦ ਮਾੜੇ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕ ਹਾਸ਼ੀਏ ‘ਤੇ ਖੜ੍ਹੇ ਨਜ਼ਰ ਆ ਰਹੇ ਹਨ। ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਲੋਕਾਂ ਨੇ ਰੈਸਟੋਰੈਂਟਾਂ ਵਿਚ ਜਾਣਾ ਘਟਾ ਦਿਤਾ ਅਤੇ ਕਿਸੇ ਵੇਲੇ ਦਰਜਨਾਂ ਪ੍ਰਵਾਸੀਆਂ ਨੂੰ ਰੁਜ਼ਗਾਰ ਦੇਣ ਵਾਲੇ ਰੈਸਟੋਰੈਂਟ ਹੁਣ ਸਿਰਫ ਇਕ ਸਰਵਰ ਨਾਲ ਕੰਮ ਚਲਾ ਰਹੇ ਹਨ।

ਟੋਰਾਂਟੋ ਦੇ ਡਾਊਨ ਟਾਊਨ ਵਿਚ ਅੰਕਲ ਟੋਨੀਜ਼ ਰੈਸਟੋਰੈਂਟ ਦਾ ਮਾਲਕ ਸ਼ਿਵਾ ਸਦਾਸ਼ਿਵਮ ਆਪਣੀ ਹੋਂਦ ਬਚਾਉਣ ਵਾਸਤੇ ਸੰਘਰਸ਼ ਕਰ ਰਿਹਾ ਹੈ। ਸਦਾਸ਼ਿਵਮ ਦਾ ਕਹਿਣਾ ਹੈ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਤਿਆਰ ਕਰਨ ਵਾਸਤੇ ਕੱਚਾ ਮਾਲ ਮਹਿੰਗਾ ਮਿਲ ਰਿਹਾ ਹੈ ਤਾਂ ਪਰੋਸੇ ਜਾਣ ‘ਤੇ ਵੀ ਵੱਧ ਮੁੱਲ ਵਸੂਲ ਕਰਨਾ ਹੋਵੇਗਾ ਪਰ ਇਸ ਨਾਲ ਗਾਹਕ ਟੁੱਟਦੇ ਚਲੇ ਗਏ।

60 ਸਾਲ ਦੇ ਸਦਾਸ਼ਿਵਮ ਨੇ ਕਿਹਾ ਕਿ ਪਿਛਲੇ ਕੁਝ ਵਰਿ੍ਹਆਂ ਦੌਰਾਨ ਸਟਾਫ ਵਿਚ ਐਨੀ ਕਟੌਤੀ ਕਰਨੀ ਪਈ ਕਿ ਹੁਣ ਸਿਰਫ ਇਕ ਸਰਵਰ ਨੂੰ ਹੀ ਤਨਖਾਹ ਦੇਣ ਦੀ ਹਿੰਮਤ ਹੈ। ਖਰਚਾ ਘਟਾਉਣ ਵਾਸਤੇ ਹਰ ਹੀਲਾ ਵਰਤ ਕੇ ਵੇਖ ਲਿਆ ਪਰ ਮਹਿੰਗਾਈ ਲਗਾਤਾਰ ਵਾਰ ਕਰ ਰਹੀ ਹੈ। ਕੈਨੇਡੀਅਨ ਰੈਸਟੋਰੈਂਟਸ ਦਾ ਕੁਲ ਖਰਚਾ 110 ਅਰਬ ਡਾਲਰ ਤੱਕ ਪੁੱਜ ਗਿਆ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ 10 ਫੀ ਸਦੀ ਵਾਧਾ ਹੋਇਆ ਹੈ ਪਰ ਤੇਜ਼ੀ ਨਾਲ ਵਧਦੇ ਕਈ ਹੋਰ ਖਰਚੇ ਦੀਵਾਲੀਏਪਣ ਦਾ ਕਾਰਨ ਬਣ ਰਹੇ ਹਨ। ਰੈਸਟੋਰੈਂਟ ਉਦਯੋਗ ਨਾਲ ਸਬੰਧਤ ਜਥੇਬੰਦੀ ਦੇ ਕਾਰਜਕਾਰੀ ਮੀਤ ਪ੍ਰਧਾਨ ਰਿਚਰਡ ਅਲੈਗਜ਼ੈਂਡਰ ਦਾ ਕਹਿਣਾ ਹੈ ਕਿ ਸੰਚਾਲਨ ਖਰਚਾ ਦੂਹਰੇ ਅੰਕੜੇ ਵਿਚ ਵਧ ਗਿਆ ਜਦਕਿ ਕਮਾਈ ਇਸ ਹਿਸਾਬ ਨਾਲ ਨਹੀਂ ਵਧ ਰਹੀ। 2023 ਦੇ ਪਹਿਲੇ ਪੰਜ ਮਹੀਨੇ ਦੌਰਾਨ ਬੈਂਕਰਪਸੀ ਦੇ ਮਾਮਲਿਆਂ ਵਿਚ ਪਿਛਲੇ ਵਰ੍ਹੇ ਦੇ ਮੁਕਾਬਲੇ ਡੇਢ ਗੁਣਾ ਵਾਧਾ ਦਰਜ ਕੀਤਾ ਗਿਆ। ਸਰਕਾਰੀ ਯੋਜਨਾਵਾਂ ਰਾਹੀਂ ਇਸ ਖੇਤਰ ਦੀ ਮਦਦ ਕਰਨ ਦੇ ਯਤਨ ਕੀਤੇ ਗਏ ਪਰ ਸਾਰੀਆਂ ਯੋਜਨਾਵਾਂ ਖਤਮ ਹੋ ਚੁੱਕੀਆਂ ਹਨ ਅਤੇ ਗਾਹਕਾਂ ਦੀ ਗਿਣਤੀ ਵਿਚ ਵਾਧਾ ਨਹੀਂ ਹੋ ਰਿਹਾ। ਟੋਰਾਂਟੋ ਵਰਗੇ ਸ਼ਹਿਰ ਵਿਚ ਪਿਛਲੇ ਪੰਜ ਮਹੀਨੇ ਦੌਰਾਨ ਗਾਹਕਾਂ ਦੀ ਗਿਣਤੀ ਘਟ ਰਹੀ ਹੈ ਅਤੇ ਇਸ ਮਹੀਨੇ ਰੈਸਟੋਰੈਂਟਾਂ’ਤੇ ਆਉਣ ਵਾਲੇ ਗਾਹਕਾਂ ਦੀ ਕੌਮੀ ਔਸਤ ਵਿਚ ਤਿੰਨ ਫੀ ਸਦੀ ਕਮੀ ਦਰਜ ਕੀਤੀ ਗਈ।

RELATED ARTICLES

ਦਿਲਜੀਤ ਦੋਸਾਂਝ-ਸੋਨਾਲੀ ਤੋਂ ਬਾਅਦ ਨਸੀਬ ਨੇ ਸੁਲਤਾਨ ਨੂੰ ਬਣਾਇਆ ਨਿਸ਼ਾਨਾ, ਕੱਢੀਆਂ ਗਾਲ੍ਹਾਂ

ਦਿਲਜੀਤ ਦੋਸਾਂਝ-ਸੋਨਾਲੀ ਤੋਂ ਬਾਅਦ ਨਸੀਬ ਨੇ ਸੁਲਤਾਨ ਨੂੰ ਬਣਾਇਆ ਨਿਸ਼ਾਨਾ, ਕੱਢੀਆਂ ਗਾਲ੍ਹਾਂ ਵੈਨਕੁਵਰ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ।...

ਨਿੱਝਰ ਕਤਲ ਕੇਸ: ਕੈਨੇਡਾ ਪੁਲਿਸ ਨੇ ਇੱਕ ਹੋਰ ਭਾਰਤੀ ਨੂੰ ਕੀਤਾ ਗ੍ਰਿਫਤਾਰ

ਨਿੱਝਰ ਕਤਲ ਕੇਸ: ਕੈਨੇਡਾ ਪੁਲਿਸ ਨੇ ਇੱਕ ਹੋਰ ਭਾਰਤੀ ਨੂੰ ਕੀਤਾ ਗ੍ਰਿਫਤਾਰ ਟੋਰਾਂਟੋ- ਕੈਨੇਡੀਅਨ ਪੁਲਿਸ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ...

ਕੈਨੇਡਾ ‘ਚ ਸੜਕ ਹਾਦਸੇ ‘ਚ ਭਾਰਤੀ ਜੋੜੇ, ਪੋਤੇ ਦੀ ਮੌਤ ‘ਚ ਭਾਰਤੀ ਮੂਲ ਦਾ ਲੁਟੇਰਾ ਦੋਸ਼ੀ: ਮੀਡੀਆ

ਕੈਨੇਡਾ ''ਚ ਸੜਕ ਹਾਦਸੇ ''ਚ ਭਾਰਤੀ ਜੋੜੇ, ਪੋਤੇ ਦੀ ਮੌਤ ''ਚ ਭਾਰਤੀ ਮੂਲ ਦਾ ਲੁਟੇਰਾ ਦੋਸ਼ੀ: ਮੀਡੀਆ ਟੋਰਾਂਟੋ - ਕੈਨੇਡਾ ਵਿਚ ਹਾਲ ਹੀ ਵਿਚ ਵਾਪਰੇ...

LEAVE A REPLY

Please enter your comment!
Please enter your name here

- Advertisment -

Most Popular

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

Recent Comments