ਮੁੰਬਈ (ਬਿਊਰੋ)- ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਪ੍ਰਮੋਟ ਕਰਨ ‘ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਨੌਰਥ ਹੀ ਨਹੀਂ, ਸਾਊਥ ਇੰਡਸਟਰੀ ‘ਚ ਵੀ ਫ਼ਿਲਮ ਦੀ ਜ਼ਬਰਦਸਤ ਪ੍ਰਮੋਸ਼ਨ ਹੋ ਰਹੀ ਹੈ। ਇਸ ਸਭ ਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਆਮਿਰ ਖ਼ਾਨ ਤੇ ਉਨ੍ਹਾਂ ਦੀ ਫ਼ਿਲਮ ਨੂੰ ਬਾਈਕਾਟ ਕਰਨ ਦੀ ਵੀ ਮੰਗ ਹੋ ਰਹੀ ਹੈ।
ਬਾਈਕਾਟ ਟਰੈਂਡ ਤੋਂ ਬਾਅਦ ਆਮਿਰ ਨੇ ਲੋਕਾਂ ਨੂੰ ਫ਼ਿਲਮ ਦੇਖਣ ਦੀ ਅਪੀਲ ਕੀਤੀ ਸੀ। ਫਿਰ ਵੀ ਟਰੋਲਿੰਗ ਬੰਦ ਨਹੀਂ ਹੋਈ। ਹੁਣ ਆਮਿਰ ਨੇ ਮੁੜ ਟਰੋਲਿੰਗ ‘ਤੇ ਪ੍ਰਤੀਕਿਿਰਆ ਦਿੱਤੀ ਹੈ।
ਸੋਸ਼ਲ ਮੀਡੀਆ ‘ਤੇ ਆਮਿਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਨ੍ਹਾਂ ਨੇ ਪਿਆਰ ਨਾਲ ਹੇਟਰਜ਼ ਨੂੰ ਜਵਾਬ ਦਿੱਤਾ ਹੈ। ਆਮਿਰ ਕਹਿੰਦੇ ਹਨ, ”ਜੇਕਰ ਮੈਂ ਕਿਸੇ ਦਾ ਦਿਲ ਦੁਖਾਇਆ ਹੈ, ਕਿਸੇ ਚੀਜ਼ ਨਾਲ ਤਾਂ ਮੈਨੂੰ ਉਸ ਗੱਲ ਦਾ ਦੁੱਖ ਹੈ। ਮੈਂ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦਾ ਸੀ। ਜਿਨ੍ਹਾਂ ਨੇ ਫ਼ਿਲਮ ਨਹੀਂ ਦੇਖਣੀ, ਮੈਂ ਉਸ ਗੱਲ ਦੀ ਇੱਜ਼ਤ ਕਰਾਂਗਾ ਤੇ ਕੀ ਕਹਿ ਸਕਦਾ ਹਾਂ ਪਰ ਮੈਂ ਚਾਹਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਮੇਰੀ ਫ਼ਿਲਮ ਦੇਖਣ।”