Saturday, May 4, 2024
Home Uncategorized ਪੀ.ਐੱਮ. ਮੋਦੀ ਨੂੰ ਮਿਲੇ ਹਰਿਆਣਾ ਦੇ CM ਮਨੋਹਰ ਲਾਲ ਖੱਟਰ, ਕਿਸਾਨ ਅੰਦੋਲਨ...

ਪੀ.ਐੱਮ. ਮੋਦੀ ਨੂੰ ਮਿਲੇ ਹਰਿਆਣਾ ਦੇ CM ਮਨੋਹਰ ਲਾਲ ਖੱਟਰ, ਕਿਸਾਨ ਅੰਦੋਲਨ ਨੂੰ ਲੈ ਕੇ ਹੋਈ ਚਰਚਾ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਦੋਨਾਂ ਨੇਤਾਵਾਂ ਦੀ ਅਜਿਹੇ ਸਮੇਂ ਵਿੱਚ ਮੁਲਾਕਾਤ ਹੋਈ ਹੈ ਜਦੋਂ ਹਰਿਆਣਾ ਵਿੱਚ ਕਰੀਬ 10 ਮਹੀਨੇ ਤੋਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਚੱਲ ਰਿਹਾ ਹੈ।

ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ, ਮੈਂ ਸੂਬੇ ਵਿੱਚ ਸ਼ੁਰੂ ਕੀਤੀ ਗਈ ਨਵੀਂ ਪਹਿਲ ਅਤੇ ਯੋਜਨਾਵਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਮੈਂ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਕਰਨਾਲ ਵਿੱਚ ਹੋਈ ਘਟਨਾ ਬਾਰੇ ਵੀ ਦੱਸਿਆ। ਮੈਂ ਉਨ੍ਹਾਂ ਨੂੰ ਹਰਿਆਣਾ ਆਰਬਿਟਲ ਰੇਲ ਕਾਰੀਡੋਰ ਦੀ ਨੀਂਹ ਰੱਖਣ ਲਈ ਸੂਬੇ ਵਿੱਚ ਸੱਦਾ ਦਿੱਤਾ ਹੈ।

ਬੁੱਧਵਾਰ ਨੂੰ ਹੀ ਕਿਸਾਨ ਅੰਦੋਲਨਾਂ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਬੈਠਕ ਹੋਈ। ਇਸ ਬੈਠਕ ਦੀ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕੁੰਡਲੀ-ਸਿੰਘੂ ਬਾਰਡਰ ‘ਤੇ ਰਾਸ਼ਟਰੀ ਰਾਜ ਮਾਰਗ ਨੰਬਰ-44 ਤੋਂ ਨਾਕਾਬੰਦੀ ਹਟਾਉਣ ਲਈ ਕਿਸਾਨਾਂ ਨਾਲ ਗੱਲਬਾਤ ਦੀ ਖਾਤਰ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ।

ਕਿਸਾਨ ਇੱਥੇ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਹਨ। ਵਿਜ ਨੇ ਕਿਹਾ, ”ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਨ ਕਰਨ ਲਈ ਵਧੀਕ ਮੁੱਖ ਸਕੱਤਰ (ਗ੍ਰਹਿ) ਰਾਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।”

RELATED ARTICLES

Canada News: ਕੈਨੇਡਾ ‘ਚ ਪੁੱਠੇ ਰਾਹ ਪਏ ਪੰਜਾਬੀ ਮੁੰਡੇ-ਕੜੀਆਂ, ਪੁਲਿਸ ਨੇ ਕੀਤਾ ਹੋਸ਼ ਉਡਾ ਦੇਣ ਵਾਲਾ ਖੁਲਾਸਾ

Canada News: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਪੁੱਠੇ ਰਾਹ ਪੈ ਰਹੇ ਹਨ। ਮੁੰਡਿਆਂ ਦੇ ਨਾਲ ਹੀ ਕੁੜੀਆਂ ਵੀ ਜ਼ਰਾਇਮ ਪੇਸ਼ੇ ਵਿੱਚ ਪੈ ਰਹੇ ਹਨ। ਕੈਨੇਡੀਅਨ...

‘ਸੀਜ਼ਨਲ ਫਲੂ’ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਕੀ ਹੈ H3N2 ਵਾਇਰਸ

ਚੰਡੀਗੜ੍ਹ : ਸਿਹਤ ਵਿਭਾਗ ਨੇ ਐੱਚ3ਐੱਨ2 ਸੀਜ਼ਨਲ ਇਨਫਲੁਇੰਜ਼ਾ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਹਾਲਾਂਕਿ ਸ਼ਹਿਰ 'ਚ ਸਥਿਤੀ ਆਮ ਹੈ ਪਰ ਸਾਵਧਾਨੀ ਵਜੋਂ ਵਿਭਾਗ ਨੇ...

ਬੇਹੀ ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

Health News : ਅਕਸਰ ਘਰਾਂ 'ਚ ਰੋਟੀਆਂ ਬਚ ਹੀ ਜਾਂਦੀਆਂ ਹਨ, ਜੋ ਤੁਸੀਂ ਜਾਨਵਰਾਂ ਜਾਂ ਪਸ਼ੂਆਂ ਨੂੰ ਪਾ ਦਿੰਦੇ ਹੋ। ਕੁਝ ਲੋਕ ਬੇਹੀ (ਬਾਸੀ)...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ ਟੋਰਾਂਟੋ: ਕੈਨੇਡਾ ’ਚ ਘੁੰਮਣ ਆਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ...

ਰਾਹੁਲ ਰਾਏਬਰੇਲੀ ਤੋਂ ਲੜਨਗੇ ਚੋਣ, ਨਜ਼ਦੀਕੀ ਕਿਸ਼ੋਰੀ ਲਾਲ ਨੂੰ ਅਮੇਠੀ ਤੋਂ ਮੈਦਾਨ ’ਚ ਉਤਾਰਿਆ

ਰਾਹੁਲ ਰਾਏਬਰੇਲੀ ਤੋਂ ਲੜਨਗੇ ਚੋਣ, ਨਜ਼ਦੀਕੀ ਕਿਸ਼ੋਰੀ ਲਾਲ ਨੂੰ ਅਮੇਠੀ ਤੋਂ ਮੈਦਾਨ ’ਚ ਉਤਾਰਿਆ ਅਮੇਠੀ (ਯੂਪੀ): ਰਾਏਬਰੇਲੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਹੁਲ ਗਾਂਧੀ...

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ ਚੰਡੀਗੜ੍ਹ/ਅੰਮ੍ਰਿਤਸਰ: ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ...

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ ਕੈਲੀਫੋਰਨੀਆ: ਫਰਿਜ਼ਨੋ ਵਿੱਚ ਗੋਲੀਬਾਰੀ ਤੋਂ ਬਾਅਦ ਅਮਰੀਕੀ ਪੁਲੀਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਭਾਰਤੀ...

Recent Comments