Friday, May 24, 2024
Home International 6 ਸਾਲ ਦੀ ਉਮਰ 'ਚ ਕਰੋੜਪਤੀ ਬਣੀ ਇਹ ਕੁੜੀ, 15 ਸਾਲ ਦੀ...

6 ਸਾਲ ਦੀ ਉਮਰ ‘ਚ ਕਰੋੜਪਤੀ ਬਣੀ ਇਹ ਕੁੜੀ, 15 ਸਾਲ ਦੀ ਉਮਰ `ਚ ਖੜ੍ਹਾ ਕੀਤਾ ਕਰੋੜਾਂ ਦਾ ਕਾਰੋਬਾਰ

ਤੁਸੀਂ ਇੱਕ ਕਹਾਵਤ ਜ਼ਰੂਰ ਸੁਣੀ ਹੋਵੇਗੀ, ‘ਚਾਂਦੀ ਦਾ ਚੰਮਚ ਲੈ ਕੇ ਪੈਦਾ ਹੋਣਾ!’ ਇਸ ਦਾ ਮਤਲਬ ਹੈ ਉਹ ਲੋਕ ਜੋ ਅਮੀਰ ਘਰਾਂ ਵਿੱਚ ਜਨਮ ਲੈਂਦੇ ਹਨ ਅਤੇ ਜਨਮ ਦੇ ਨਾਲ ਹੀ ਬੇਅੰਤ ਦੌਲਤ ਦੇ ਮਾਲਕ ਬਣ ਜਾਂਦੇ ਹਨ। ਅਮਰੀਕਾ ਵਿੱਚ ਇੱਕ ਅਜਿਹੀ ਕੁੜੀ ਦਾ ਜਨਮ ਹੋਇਆ ਜੋ 6 ਸਾਲ ਦੀ ਉਮਰ ਵਿੱਚ ਕਰੋੜਪਤੀ ਬਣ ਗਈ ਸੀ। ਆਪਣੀ ਸੁੰਦਰਤਾ ਲਈ, ਉਸ ਨੇ ਛੋਟੀ ਉਮਰ ਤੋਂ ਹੀ ਕਈ ਸੁੰਦਰਤਾ ਮੁਕਾਬਲੇ ਜਿੱਤੇ ਸਨ ਅਤੇ ਹੁਣ ਜਦੋਂ ਉਹ 15 ਸਾਲ ਦੀ ਹੈ, ਉਹ ਕਰੋੜਾਂ ਦੇ ਕਾਰੋਬਾਰ ਦੀ ਮਾਲਕ ਬਣ ਗਈ ਹੈ।
ਸਾਲ 2006 ਵਿੱਚ ਜਨਮੀ ਇਜ਼ਾਬੇਲਾ ਬੈਰੇਟ 6 ਸਾਲ ਦੀ ਉਮਰ ਤੋਂ ਹੀ ਆਲੀਸ਼ਾਨ ਜੀਵਨ ਬਤੀਤ ਕਰ ਰਹੀ ਹੈ। ਉਸ ਕੋਲ ਕਾਰ ਚਲਾਉਣ ਲਈ ਇੱਕ ਡਰਾਈਵਰ ਸੀ ਅਤੇ ਜਦੋਂ ਉਹ 9 ਸਾਲ ਦੀ ਸੀ, ਉਹ ਮਹਿੰਗੇ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਜਾਂਦੀ ਸੀ।

ਇੰਨੀ ਛੋਟੀ ਉਮਰ ਵਿੱਚ, ਇਜ਼ਾਬੇਲ ਨੇ ਆਪਣੇ ਕੱਪੜਿਆਂ ਅਤੇ ਗਹਿਣਿਆਂ ਨਾਲ ਜੁੜੇ ਉਤਪਾਦਾਂ ਨੂੰ ਬਾਜ਼ਾਰ ਵਿੱਚ ਉਤਾਰ ਦਿੱਤਾ, ਜਿਸ ਤੋਂ ਬਾਅਦ ਉਹ ਕਰੋੜਪਤੀ ਬਣ ਗਈ।

ਕਈ ਫੈਸ਼ਨ ਮੁਕਾਬਲਿਆਂ ਵਿੱਚ ਭਾਗ ਲਿਆ
ਹੁਣ ਇਜ਼ਾਬੇਲ 15 ਸਾਲ ਦੀ ਹੈ ਅਤੇ ਹੁਣ ਤੱਕ ਉਹ ਨਿਊਯਾਰਕ ਫੈਸ਼ਨ ਵੀਕ ‘ਚ ਮਾਡਲਿੰਗ ਵੀ ਕਰ ਚੁੱਕੀ ਹੈ। 15 ਸਾਲ ਦੀ ਉਮਰ ਵਿੱਚ, ਉਸਨੇ ਵੱਖ-ਵੱਖ ਫੈਸ਼ਨ ਮੁਕਾਬਲਿਆਂ ਵਿੱਚ 55 ਤਾਜ ਜਿੱਤੇ ਅਤੇ 85 ਖਿਤਾਬ ਵੀ ਉਸਦੇ ਨਾਮ ਕੀਤੇ। ‘ਦਿ ਸਨ’ ਵੈੱਬਸਾਈਟ ਦੀ ਰਿਪੋਰਟ ਦੇ ਮੁਤਾਬਕ ਉਸ ਨੇ ਇਕ ਮੁਕਾਬਲੇ ‘ਚ ਹਿੱਸਾ ਲਿਆ ਸੀ ਅਤੇ ਉਸ ਨੂੰ ਇਸ ‘ਚ ਕੰਮ ਕਰਨਾ ਪਸੰਦ ਸੀ। ਇਸ ਤੋਂ ਬਾਅਦ ਉਹ ਹਿੱਸਾ ਲੈਂਦੀ ਰਹੀ। ਇਸ ਦੌਰਾਨ ਉਸ ਨੇ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਦੇ ਨਾਲ-ਨਾਲ ਅਧਿਆਪਕ ਬਣਨ ਦਾ ਸੁਪਨਾ ਦੇਖਿਆ।

ਕੁਝ ਸਮੇਂ ਬਾਅਦ, ਇਜ਼ਾਬੇਲ ਨੇ ਫੈਸ਼ਨ ਉਦਯੋਗ ਵਿੱਚ ਮੁਕਬਲੇਬਾਜ਼ੀ ਛੱਡਣ ਦਾ ਇਰਾਦਾ ਕੀਤਾ ਤੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਇਆ। ਹੁਣ ਉਸ ਦੇ ਕੋਲ ਕੱਪੜਿਆਂ ਤੋਂ ਲੈ ਕੇ ਗਹਿਣਿਆਂ ਅਤੇ ਮੇਕਅੱਪ ਤੱਕ ਦੇ ਕਈ ਬ੍ਰਾਂਡ ਹਨ। ਵੱਡੀ ਗੱਲ ਇਹ ਹੈ ਕਿ ਸਿਰਫ 15 ਸਾਲ ਦੀ ਉਮਰ ‘ਚ ਹੀ ਇਜ਼ਾਬੇਲ ਦੀ ਨੈੱਟਵਰਥ 15 ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਕਈ ਲੋਕ ਉਸ ਨੂੰ ਫਾਲੋ ਕਰਦੇ ਹਨ।

ਮਿਰਰ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਲੋਕ ਉਸ ਨੂੰ ਪ੍ਰੇਰਨਾਸਰੋਤ ਵਜੋਂ ਦੇਖਦੇ ਹਨ, ਇਸ ਲਈ ਉਸ ਦੀ ਜ਼ਿੰਮੇਵਾਰੀ ਵੀ ਵਧ ਜਾਂਦੀ ਹੈ। ਹਾਲਾਂਕਿ ਇਸਾਬੇਲ ਦੀ ਮਾਂ ਸੂਜ਼ਨ ਨੂੰ ਕਈ ਵਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਜਿਸ ਉਮਰ ‘ਚ ਬੱਚੇ ਖੇਡਾਂ ‘ਚ ਰੁਚੀ ਰੱਖਦੇ ਹਨ, ਉਸ ਉਮਰ ‘ਚ ਇਜ਼ਾਬੇਲ ਮੇਕਅੱਪ ਪਾ ਕੇ ਫੈਸ਼ਨ ਸ਼ੋਅ ‘ਚ ਹਿੱਸਾ ਲੈਂਦੀ ਸੀ।

RELATED ARTICLES

ਕੈਨੇਡਾ ਪੁਲੀਸ ਨੇ ਰਿਪੁਦਮਨ ਮਲਿਕ ਦੇ ਪੁੱਤ ਨੂੰ ਜਾਨ ਦੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ

ਕੈਨੇਡਾ ਪੁਲੀਸ ਨੇ ਰਿਪੁਦਮਨ ਮਲਿਕ ਦੇ ਪੁੱਤ ਨੂੰ ਜਾਨ ਦੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਓਟਵਾ: ਰਾਇਲ ਕੈਨੇਡੀਅਨ ਮਾਊਂਟ ਪੁਲੀਸ (ਆਰਸੀਐੱਮਪੀ) ਨੇ 1985 ਦੇ ਏਅਰ ਇੰਡੀਆ ਬੰਬ...

ਜੰਗ-ਏ-ਆਜ਼ਾਦੀ ਮੈਮੋਰੀਅਲ ਕੇਸ ਵਿੱਚ ਇੱਕ ਹੋਰ ਮੁਲਜ਼ਮ ਨੇ ਵਿਜੀਲੈਂਸ ਬਿਊਰੋ ਅੱਗੇ ਕੀਤਾ ਆਤਮ ਸਮਰਪਣ

ਜੰਗ-ਏ-ਆਜ਼ਾਦੀ ਮੈਮੋਰੀਅਲ ਕੇਸ ਵਿੱਚ ਇੱਕ ਹੋਰ ਮੁਲਜ਼ਮ ਨੇ ਵਿਜੀਲੈਂਸ ਬਿਊਰੋ ਅੱਗੇ ਕੀਤਾ ਆਤਮ ਸਮਰਪਣ ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ...

ਭੈਣ-ਭਰਾ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 74 ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਫਰਜ਼ੀ ਟਰੈਵਲ ਏਜੰਟ ਗ੍ਰਿਫ਼ਤਾਰ

ਪਾਇਲ: ਪਾਇਲ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਸ ਨੇ ਭੈਣ-ਭਰਾ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 74 ਲੱਖ ਰੁਪਏ ਦੀ ਠੱਗੀ...

LEAVE A REPLY

Please enter your comment!
Please enter your name here

- Advertisment -

Most Popular

ਸਨਅਤਕਾਰ ਪੰਜਾਬ ਛੱਡ ਰਹੇ ਨੇ, ਨਸ਼ਾਖੋਰੀ ਵਧੀ ਤੇ ਸੂਬਾ ਸਰਕਾਰ ਕਰਜ਼ੇ ‘ਤੇ ਚੱਲ ਰਹੀ ਹੈ: ਮੋਦੀ

ਸਨਅਤਕਾਰ ਪੰਜਾਬ ਛੱਡ ਰਹੇ ਨੇ, ਨਸ਼ਾਖੋਰੀ ਵਧੀ ਤੇ ਸੂਬਾ ਸਰਕਾਰ ਕਰਜ਼ੇ ‘ਤੇ ਚੱਲ ਰਹੀ ਹੈ: ਮੋਦੀ ਚੰਡੀਗੜ੍ਹ: ਅੱਜ ਪਟਿਆਲਾ ’ਚ ਭਾਜਪਾ ਦੀ ਲੋਕ ਸਭਾ ਉਮੀਦਵਾਰ ਪ੍ਰਨੀਤ...

ਕੈਨੇਡਾ ਪੁਲੀਸ ਨੇ ਰਿਪੁਦਮਨ ਮਲਿਕ ਦੇ ਪੁੱਤ ਨੂੰ ਜਾਨ ਦੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ

ਕੈਨੇਡਾ ਪੁਲੀਸ ਨੇ ਰਿਪੁਦਮਨ ਮਲਿਕ ਦੇ ਪੁੱਤ ਨੂੰ ਜਾਨ ਦੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਓਟਵਾ: ਰਾਇਲ ਕੈਨੇਡੀਅਨ ਮਾਊਂਟ ਪੁਲੀਸ (ਆਰਸੀਐੱਮਪੀ) ਨੇ 1985 ਦੇ ਏਅਰ ਇੰਡੀਆ ਬੰਬ...

ਚੋਣ ਕਮਿਸ਼ਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਚਿਤਾਵਨੀ

ਚੋਣ ਕਮਿਸ਼ਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਚਿਤਾਵਨੀ ਚੰਡੀਗੜ੍ਹ: ਚੋਣ ਕਮਿਸ਼ਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਚੋਣਾਂ 2024 ਲਈ ਜਲੰਧਰ ਹਲਕੇ ਤੋਂ...

ਜੰਗ-ਏ-ਆਜ਼ਾਦੀ ਮੈਮੋਰੀਅਲ ਕੇਸ ਵਿੱਚ ਇੱਕ ਹੋਰ ਮੁਲਜ਼ਮ ਨੇ ਵਿਜੀਲੈਂਸ ਬਿਊਰੋ ਅੱਗੇ ਕੀਤਾ ਆਤਮ ਸਮਰਪਣ

ਜੰਗ-ਏ-ਆਜ਼ਾਦੀ ਮੈਮੋਰੀਅਲ ਕੇਸ ਵਿੱਚ ਇੱਕ ਹੋਰ ਮੁਲਜ਼ਮ ਨੇ ਵਿਜੀਲੈਂਸ ਬਿਊਰੋ ਅੱਗੇ ਕੀਤਾ ਆਤਮ ਸਮਰਪਣ ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ...

Recent Comments