Saturday, May 18, 2024
Home Punjab ਨਵਜੋਤ ਸਿੱਧੂ ਦੀ ਮਜੀਠੀਆ ਨੂੰ ਚੇਤਾਵਨੀ, 'ਕਿਸੇ ਕਾਂਗਰਸੀ ਵਰਕਰ ਵੱਲ ਅੱਖ ਚੁੱਕ...

ਨਵਜੋਤ ਸਿੱਧੂ ਦੀ ਮਜੀਠੀਆ ਨੂੰ ਚੇਤਾਵਨੀ, ‘ਕਿਸੇ ਕਾਂਗਰਸੀ ਵਰਕਰ ਵੱਲ ਅੱਖ ਚੁੱਕ ਕੇ ਦੇਖਿਆ ਤਾਂ ਗੱਡ ਕੇ ਰੱਖ ਦੂੰਗਾ’, ਹੁਣ ਮੁੱਛ ਦਾ ਸਵਾਲ

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਚੇਤਾਵਨੀ ਦਿੱਤੀ ਹੈ।

ਉਨ੍ਹਾਂ ਕਿਹਾ ਹੈ ਕਿ ਜੇ ਕਿਸੇ ਕਾਂਗਰਸੀ ਵਰਕਰ ਵੱਲ ਅੱਖ ਚੁੱਕ ਕੇ ਦੇਖਿਆ ਤਾਂ ਗੱਡ ਕੇ ਰੱਖ ਦੂੰਗਾ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਸੀਟ ਹੈ ਤੇ ਸਾਡੀ ਵੀ ਮੁੱਛ ਦਾ ਸਵਾਲ ਹੈ।

ਸਿੱਧੂ ਨੇ ਮਜੀਠੀਆ ਤੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੀਜਾ-ਸਾਲਾ ਸ਼ਹਿਰ ‘ਚ ਗੁੰਡਾਗਰਦੀ ਕਰਨ ਦੀ ਨਾ ਸੋਚਣ। ਸ਼ਹਿਰ ‘ਚ ਗੁੰਡਾਗਰਦੀ ਨਹੀਂ ਚੱਲਣ ਦੇਣੀ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰ ਮਜੀਠੀਆ ਕਈ ਤਰ੍ਹਾਂ ਮਾਫੀਆ ਚਲਾ ਰਿਹਾ ਹੈ। ਇਨ੍ਹਾਂ ਚਿੱਟਾ ਵੇਚ ਕੇ ਇੱਕ ਪੀੜੀ ਤਬਾਹ ਕਰ ਦਿੱਤੀ ਹੈ। ਉਹ ਅੱਜ ਵੀ ਮੁਜਰਮ ਹੈ ਤੇ ਜਮਾਨਤ ਮੰਗੀ ਹੋਈ ਹੈ।

ਉਨ੍ਹਾਂ ਕਿਹਾ ਕਿ ਉਹ ਜ਼ਮੀਨਾਂ ਦੱਬਣ ਵਾਲਾ ਮਾਫੀਆ ਹੈ। ਉਹ ਕੇਬਲ ਮਾਫੀਆ ਦਾ ਸਰਗਨਾ ਹੈ। ਇਨ੍ਹਾਂ ਢਾਬੇ ਤਕ ਨਹੀਂ ਛੱਡੇ। ਉਨ੍ਹਾਂ ਕਿਹਾ ਕਿ ਜਿਹੜੇ ਮਜੀਠੀਆ ਨਾਲ ਜਾ ਰਹੇ ਹਨ, ਉਹ ਦੜੇ ਸੱਟੇ ਵਾਲੇ ਹਨ। ਪਿੰਡਾਂ ਵਿੱਚ ਦਾਲ ਨਹੀਂ ਗਲਦੀ, ਹੁਣ ਸ਼ਹਿਰ ਵੱਲ ਆ ਗਏ ਹਨ ਪਰ ਸ਼ਹਿਰ ‘ਚ ਗੁੰਡਾਗਰਦੀ ਨਹੀਂ ਚੱਲਣ ਦੇਣੀ।

ਸਿੱਧੂ ਨੇ ਕਿਹਾ ਕਿ ਮੇਰੇ ਲਈ ਫਖਰ ਦੀ ਗੱਲ ਹੈ ਕਿ ਰਾਹੁਲ ਗਾਂਧੀ ਨੇ ਮੇਰੀ ਗੱਲ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਪੰਜਾਬ ਮਾਡਲ ਦਾ ਏਜੰਡਾ ਭਟਕਾਉਣਾ ਚਾਹੁੰਦੇ ਹਨ ਪਰ ਮੈਂ ਅਜਿਹਾ ਨਹੀਂ ਹੋਣ ਦੇਵਾਂਗਾ। ਇਸ ਵਾਰ ਲੋਕ ਸਰਕਾਰ ਕੋਲ ਨਹੀਂ, ਸਰਕਾਰ ਲੋਕਾਂ ਕੋਲ ਜਾਵੇਗੀ। ਅੰਮ੍ਰਿਤਸਰ ਟੂਰਿਜਮ ਹੱਬ ਹੋਵੇਗਾ। ਇੰਸਪੈਕਟਰ ਰਾਜ ਤੋਂ ਸ਼ਹਿਰ ਦਾ ਵਪਾਰੀ ਮੁਕਤ ਹੋਵੇਗਾ। ਸੂਬੇ ਚ ਗੈਂਗਵਾਰਾਂ ਬੰਦ ਹੋਵੇਗੀ ਤੇ ਥਾਂ-ਥਾਂ ਸੀਸੀਟੀਵੀ ਕੈਮਰੇ ਲੱਗਣਗੇ।

RELATED ARTICLES

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ ਜਲੰਧਰ/ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਸ਼ਾਮ ਨੂੰ ਜਲੰਧਰ ਤੋਂ 'ਆਪ' ਉਮੀਦਵਾਰ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments