Saturday, May 18, 2024
Home International ਪਾਕਿਸਤਾਨ : ਪਬਜੀ ਗੇਮ ਖੇਡਣ ਤੋਂ ਰੋਕਣ ਤੇ 14 ਸਾਲਾ ਮੁੰਡੇ ਨੇ...

ਪਾਕਿਸਤਾਨ : ਪਬਜੀ ਗੇਮ ਖੇਡਣ ਤੋਂ ਰੋਕਣ ਤੇ 14 ਸਾਲਾ ਮੁੰਡੇ ਨੇ ਪਰਵਾਰ ਦੀ ਕੀਤੀ ਹੱਤਿਆ

ਲਾਹੌਰ : ਆਨਲਾਈਨ ਗੇਮਿੰਗ ਅਤੇ ਖ਼ਾਸ ਤੌਰ ’ਤੇ ਪਬਜੀ ਦੀ ਲਤ ਕਿੰਨੀ ਖ਼ਤਰਨਾਕ ਸਾਬਤ ਹੋ ਸਕਦੀ ਹੈ, ਇਸ ਦੀ ਇੱਕ ਹੋਰ ਮਿਸਾਲ ਪਾਕਿਸਤਾਨ ਵਿਚ ਸਾਹਮਣੇ ਆਈ ਹੈ। ਇੱਥੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿਚ 14 ਸਾਲਾ ਮੁੰਡੇ ਨੇ ਮਾਂ, ਦੋ ਭੈਣਾਂ ਅਤੇ ਇੱਕ ਭਰਾ ਨੂੰ ਸੋਂਦੇ ਸਮੇਂ ਗੋਲੀਆਂ ਨਾਲ ਭੁੰਨ ਦਿੱਤਾ। ਘਟਨਾ ਪਿਛਲੇ ਹਫਤੇ ਦੀ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਸਨਸਨੀਖੇਜ ਹੱਤਿਆ ਕਾਂਡ ਦਾ ਸੱਚ ਦੇਸ਼ ਦੇ ਸਾਹਮਣੇ ਰੱਖਿਆ। ਦੋਸ਼ੀ ਨਾਬਾਲਗ ਹੈ। ਲਿਹਾਜ਼ਾ ਉਸ ਦਾ ਨਾਂ ਨਹੀਂ ਦੱਸਿਆ ਗਿਆ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਪਿਸਟਲ ਨਾਲ ਉਸ ਨੇ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ, ਉਹ ਨਾਬਾਲਗ ਦੀ ਮਾਂ ਨੇ ਪਰਵਾਰ ਦੀ ਹਿਫਾਜ਼ਤ ਲਈ ਖਰੀਦੀ ਸੀ।
ਲਾਹੌਰ ਦੇ ਪੌਸ਼ ਇਲਾਕੇ ਖਨਾ ਵਿਚ 45 ਸਾਲ ਦੀ ਨਾਹਿਦ ਮੁਬਾਰਕ ਅਪਣੀ ਦੋ ਧੀਆਂ 17 ਅਤੇ 11 ਸਲ ਤੋਂ ਇਲਾਵਾ ਦੋ ਬੇਟਿਆਂ 22 ਅਤੇ 14 ਸਾਲ ਦੇ ਨਾਲ ਰਹਿੰਦੀ ਸੀ। ਨਾਹਿਦ ਤਲਾਕਸ਼ੁਦਾ ਸੀ ਅਤੇ ਸਰਕਾਰੀ ਹੈਲਥ ਡਿਪਾਰਟਮੈਂਟ ਵਿਚ ਕਰਮਚਾਰੀ ਸੀ।
ਪਿਛਲੇ ਹਫਤੇ ਨਾਹਿਦ, ਦੋਵੇਂ ਧੀਆਂ ਅਤੇ ਵੱਡੇ ਬੇਟੇ ਦੀ ਲਾਸ਼ ਉਨ੍ਹਾਂ ਦੇ ਘਰ ਤੋਂ ਬਰਾਮਦ ਕੀਤੀ ਗਈ ਸੀ। 14 ਸਾਲ ਦੇ ਛੋਟੇ ਬੇਟੇ ਨੇ ਗੁਆਂਢੀ ਨੂੰ ਪੁਲਿਸ ਬੁਲਾਉਣ ਲਈ ਕਿਹਾ ਸੀ। ਪੂਰੇ ਪਰਵਾਰ ਵਿਚ 14 ਸਾਲ ਦਾ ਇਹੀ ਮੁੰਡਾ ਬਚਿਆ ਸੀ। ਬਾਕੀ ਸਾਰਿਆਂ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ’ਤੇ ਇਸ ਮਾਮਲੇ ਨੂੰ ਸੁਲਝਾਉਣ ਦਾ ਕਾਫੀ ਦਬਾਅ ਸੀ। ਮੀਡੀਆ ਵਿਚ ਇਸ ਕੇਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਸੀ।
ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਕਈ ਐਂਗਲ ਤੋਂ ਜਾਂਚ ਪੜਤਾਲ ਕੀਤੀ । ਮੁੰਡੇ ਨੇ ਗੁਆਢੀ ਨੂੰ ਪੁਲਿਸ ਨੂੰ ਫੋਨ ਕਰਨ ਲਈ ਕਿਹਾ ਸੀ, ਜਦ ਕਿ ਘਰ ਵਿਚ ਹੀ ਫੋਨ ਸੀ। ਸਾਡਾ ਸ਼ੱਕ ਉਸ ’ਤੇ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਉਪਰ ਦੀ ਮੰਜ਼ਿਲ ਵਿਚ ਸੁੱਤਾ ਪਿਆ ਸੀ ਅਤੇ ਸਵੇਰੇ ਉਸ ਨੇ ਲਾਸ਼ਾਂ ਦੇਖੀਆਂ। ਡੂੰਘਾਈ ਨਾਲ ਪੁਛਗਿੱਛ ਕਰਨ ’ਤੇ ਉਹ ਟੁੱਟ ਗਿਆ ਅਤੇ ਉਸ ਨੇ ਦੱਸਿਆ ਕਿ ਇਹ ਸਾਰੇ ਕਤਲ ਉਸ ਨੇ ਹੀ ਕੀਤੇ ਹਨ।
ਪੁਲਿਸ ਮੁਤਾਬਕ, ਜਾਂਚ ਦੌਰਾਨ ਪਤਾ ਲੱਗਾ ਕਿ ਮਾਂ ਉਸ ਦੀ ਪਬਜੀ ਗੇਮ ਖੇਡਣ ਦੀ ਲਤ ਤੋਂ ਪ੍ਰੇਸ਼ਾਨ ਸੀ ਅਤੇ ਉਸ ਨੂੰ ਕਈ ਵਾਰ ਪੜ੍ਹਾਈ ’ਤੇ ਧਿਆਨ ਦੇਣ ਲਈ ਕਿਹਾ ਸੀ। ਘਟਨਾ ਵਾਲੇ ਦਿਨ ਵੀ ਨਾਹਿਦ ਨੇ ਬੇਟੇ ਨੂੰ ਗੇਮਿੰਗ ਦੀ ਲਤ ਛੱਡਣ ਨੁੂੰ ਲੈ ਕੇ ਡਾਂਟ ਲਗਾਈ ਸੀ। ਰਾਤ ਨੂੰ ਪਰਵਾਰ ਦੇ ਸਾਰੇ ਮੈਂਬਰ ਸੌਂ ਗਏ ਤਾਂ ਨਾਬਾਲਗ ਨੇ ਅਲਮਾਰੀ ਤੋਂ ਮਾਂ ਦੀ ਪਿਸਟਲ ਕੱਢੀ ਅਤੇ ਇੱਕ ਇੱਕ ਕਰਕੇ ਸਾਰਿਆਂ ਦੀ ਹੱਤਿਆ ਕਰ ਦਿੱਤੀ। ਉਹ ਗੇਮਿੰਗ ਦੀ ਲਤ ਕਾਰਨ ਮਾਨਸਿਕ ਤੌਰ ’ਤੇ ਵੀ ਠੀਕ ਨਹੀਂ ਹੈ। ਉਸ ਨੇ ਜੁਰਮ ਕਬੂਲ ਕਰ ਲਿਆ ਹੈ।

RELATED ARTICLES

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments