Saturday, May 18, 2024
Home Business Aam Budget 2022 : ਬਜਟ ਦੀ LIVE ਕਵਰੇਜ ਕਿੱਥੇ, ਕਦੋਂ ਤੇ ਕਿਵੇਂ...

Aam Budget 2022 : ਬਜਟ ਦੀ LIVE ਕਵਰੇਜ ਕਿੱਥੇ, ਕਦੋਂ ਤੇ ਕਿਵੇਂ ਦੇਖੀਏ? ਇਹ ਰਹੀ ਪੂਰੀ ਜਾਣਕਾਰੀ

Aam Budget 2022 : ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਭਾਰਤ ਦੀ ਪਹਿਲੀ ਫੁੱਲ-ਟਾਈਮ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰੇਗੀ। ਭਾਰਤੀ ਸੰਵਿਧਾਨ ਦੇ ਆਰਟੀਕਲ 112 ਅਨੁਸਾਰ, ਕੇਂਦਰੀ ਬਜਟ ਉਹ ਦਸਤਾਵੇਜ਼ ਹੈ ਜੋ ਉਸ ਖਾਸ ਸਾਲ ਲਈ ਸਰਕਾਰ ਦੀਆਂ ਅਨੁਮਾਨਿਤ ਪ੍ਰਾਪਤੀਆਂ ਤੇ ਖਰਚਿਆਂ ਦਾ ਵੇਰਵਾ ਦਿੰਦਾ ਹੈ।

ਇਹ 2014 ਵਿਚ ਸੱਤਾ ‘ਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ 10ਵਾਂ ਬਜਟ ਹੋਵੇਗਾ, ਜਦੋਂ ਕਿ ਇਹ ਸੀਤਾਰਮਨ ਵੱਲੋਂ 2019 ‘ਚ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੇਸ਼ ਕੀਤਾ ਜਾਣ ਚੌਥਾ ਬਜਟ ਹੈ।

ਸੰਸਦ ਦਾ ਬਜਟ ਸੈਸ਼ਨ

ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੀ ਸ਼ੁਰੂਆਤ 31 ਜਨਵਰੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਨਾਲ ਹੋਵੇਗੀ। ਸੈਸ਼ਨ ਦਾ ਪਹਿਲਾ ਹਿੱਸਾ 31 ਜਨਵਰੀ ਤੋਂ 11 ਫਰਵਰੀ ਤਕ ਚੱਲੇਗਾ। ਇਸ ਤੋਂ ਬਾਅਦ ਇਹ 14 ਮਾਰਚ ਤੋਂ 8 ਅਪ੍ਰੈਲ ਤਕ ਚੱਲੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਪਹਿਲੇ ਸੈਸ਼ਨ ਦੌਰਾਨ ਹੀ ਬਜਟ ਪੇਸ਼ ਕਰਨਗੇ।

ਬਜਟ ਬਾਰੇ ਖਾਸ ਗੱਲਾਂ

  • ਇਸ ਨੂੰ ਵਿੱਤ ਮੰਤਰਾਲੇ ਵੱਲੋਂ ਹੋਰ ਸਬੰਧਤ ਮੰਤਰਾਲਿਆਂ ਨਾਲ ਸਲਾਹ ਕਰ ਕੇ ਤਿਆਰ ਕੀਤਾ ਗਿਆ ਹੈ।
  • 2017 ਤਕ ਰੇਲਵੇ ਬਜਟ ਕੇਂਦਰੀ ਬਜਟ ਤੋਂ ਵੱਖਰਾ ਪੇਸ਼ ਕੀਤਾ ਜਾਂਦਾ ਸੀ।
  • 2017 ਤੋਂ ਇਸ ਨੂੰ 1 ਫਰਵਰੀ ਨੂੰ ਸਵੇਰੇ 11 ਵਜੇ ਵਿੱਤ ਮੰਤਰੀ ਵੱਲੋਂ ਲੋਕ ਸਭਾ ‘ਚ ਪੇਸ਼ ਕੀਤਾ ਜਾਂਦਾ ਹੈ। ਪਹਿਲਾਂ ਇਸ ਨੂੰ ਫਰਵਰੀ ਦੇ ਆਖਰੀ ਕੰਮਕਾਜੀ ਦਿਨ ਪੇਸ਼ ਕੀਤਾ ਗਿਆ ਸੀ।
  • ਬਜਟ ਭਾਸ਼ਣ ਔਸਤਨ 90 ਮਿੰਟ ਤੋਂ 120 ਮਿੰਟ ਤਕ ਦਾ ਹੁੰਦਾ ਹੈ।
  • ਹਾਲਾਂਕਿ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2021-22 ‘ਚ ਸਭ ਤੋਂ ਲੰਬਾ ਬਜਟ ਭਾਸ਼ਣ ਦਿੱਤਾ, ਜੋ ਲਗਪਗ 160 ਮਿੰਟ ਤੱਕ ਚੱਲਿਆ।
  • ਸੀਤਾਰਮਨ ਤੋਂ ਪਹਿਲਾਂ ਸਭ ਤੋਂ ਲੰਬਾ ਬਜਟ ਭਾਸ਼ਣ ਜਸਵੰਤ ਸਿੰਘ ਨੇ 2003 ਵਿੱਚ ਦਿੱਤਾ ਸੀ, ਜੋ 135 ਮਿੰਟ ਦਾ ਸੀ।
  • ਸਭ ਤੋਂ ਛੋਟੇ ਬਜਟ ਭਾਸ਼ਣ ਦਾ ਰਿਕਾਰਡ ਹੀਰੂਭਾਈ ਐਮ ਪਟੇਲ ਦੇ ਕੋਲ ਹੈ, ਜਿਨ੍ਹਾਂ ਨੇ 1977 ਵਿੱਚ ਸਿਰਫ 800 ਸ਼ਬਦ ਬੋਲੇ ​​ਸਨ।

ਕੇਂਦਰੀ ਬਜਟ 2022 ਕਿੱਥੇ ਦੇਖੀਏ

ਕੇਂਦਰੀ ਬਜਟ 2022 ਦਾ ਲੋਕ ਸਭਾ ਟੀਵੀ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਨੂੰ ਡੀਡੀ ਨਿਊਜ਼ ‘ਤੇ ਲਾਈਵ ਵੀ ਦੇਖਿਆ ਜਾ ਸਕਦਾ ਹੈ। ਇਹ ਉਨ੍ਹਾਂ ਦੇ ਯੂਟਿਊਬ ਚੈਨਲਾਂ ‘ਤੇ ਵੀ ਲਾਈਵ ਹੋਵੇਗਾ। ਇਨ੍ਹਾਂ ਤੋਂ ਇਲਾਵਾ ਤੁਹਾਨੂਂ jagran.com ‘ਤੇ ਬਜਟ ਦੀ ਲਗਾਤਾਰ ਕਵਰੇਜ ਵੀ ਮਿਲੇਗੀ।

RELATED ARTICLES

ਆਈ.ਸੀ.ਆਈ.ਸੀ.ਆਈ ਬੈਂਕ ਦੇ ਐਨ.ਆਰ.ਆਈ. ਗਾਹਕਾਂ ਭਾਰਤ ਵਿੱਚ ਅੰਤਰਰਾਸ਼ਟਰੀ ਮੋਬਾਈਲ ਨੰਬਰ ਨਾਲ ਯੂ.ਪੀ.ਆਈ ਭੁਗਤਾਨ ਕਰਨਯੋਗ 

ਆਈ.ਸੀ.ਆਈ.ਸੀ.ਆਈ ਬੈਂਕ ਦੇ ਐਨ.ਆਰ.ਆਈ. ਗਾਹਕਾਂ ਭਾਰਤ ਵਿੱਚ ਅੰਤਰਰਾਸ਼ਟਰੀ ਮੋਬਾਈਲ ਨੰਬਰ ਨਾਲ ਯੂ.ਪੀ.ਆਈ ਭੁਗਤਾਨ ਕਰਨਯੋਗ  ਚੰਡੀਗੜ੍ਹ:  ਆਈ.ਸੀ.ਆਈ.ਸੀ.ਆਈ. ਬੈਂਕ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਉਸਨੇ ਐਨ.ਆਰ.ਆਈ....

ਇਸ ਸਾਲ ਅਪਰੈਲ-ਮਈ ਦੌਰਾਨ 6 ਹਜ਼ਾਰ ਭਾਰਤੀ ਕਾਮੇ ਇਜ਼ਰਾਈਲ ਪੁੱਜਣਗੇ

ਇਸ ਸਾਲ ਅਪਰੈਲ-ਮਈ ਦੌਰਾਨ 6 ਹਜ਼ਾਰ ਭਾਰਤੀ ਕਾਮੇ ਇਜ਼ਰਾਈਲ ਪੁੱਜਣਗੇ ਯੇਰੂਸ਼ਲਮ: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਦੇਸ਼ ਦੇ ਨਿਰਮਾਣ ਖੇਤਰ ਵਿਚ ਮਜ਼ਦੂਰਾਂ ਦੀ...

ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ, ਵਿਸਾਖੀ ਮਗਰੋਂ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ

ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ, ਵਿਸਾਖੀ ਮਗਰੋਂ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ ਚੰਡੀਗੜ੍ਹ: ਐਤਕੀਂ ਪੰਜਾਬ ਦਾ ਸੋਨਾ ਚਮਕਣ ਦੀ ਉਮੀਦ ਜਾਪਦੀ ਹੈ ਕਿਉਂਕਿ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments