Thursday, May 2, 2024
Home International ਅਮਰੀਕਾ 'ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, 3 ਮਹੀਨਿਆਂ 'ਚ ਮਿਲੀਆਂ...

ਅਮਰੀਕਾ ‘ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, 3 ਮਹੀਨਿਆਂ ‘ਚ ਮਿਲੀਆਂ 10 ਲਾਸ਼ਾਂ

ਅਮਰੀਕਾ ‘ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, 3 ਮਹੀਨਿਆਂ ‘ਚ ਮਿਲੀਆਂ 10 ਲਾਸ਼ਾਂ
ਓਹੀਓ– ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਇੱਥੇ ਓਹੀਓ ਸੂਬੇ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। 2024 ਦੀ ਸ਼ੁਰੂਆਤ ਤੋਂ ਲੈ ਕੇ ਪਿਛਲੇ ਤਿੰਨ ਮਹੀਨਿਆਂ ਵਿੱਚ ਕਿਸੇ ਭਾਰਤੀ ਜਾਂ ਭਾਰਤੀ ਮੂਲ ਦੇ ਵਿਦਿਆਰਥੀ ਦੀ ਇਹ 10ਵੀਂ ਮੌਤ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ, ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ ਕਿਹਾ, ‘ਕਲੀਵਲੈਂਡ, ਓਹੀਓ ਵਿੱਚ ਇੱਕ ਭਾਰਤੀ ਵਿਦਿਆਰਥੀ ਸ਼੍ਰੀ ਉਮਾ ਸੱਤਿਆ ਸਾਈਂ ਗਡੇ ਦੀ ਮੰਦਭਾਗੀ ਮੌਤ ਤੋਂ ਬਹੁਤ ਦੁਖੀ ਹਾਂ।’

ਪੋਸਟ ਵਿੱਚ ਦੱਸਿਆ ਗਿਆ ਹੈ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਤਾਵਾਸ ਨੇ ਕਿਹਾ ਕਿ ਉਹ ਭਾਰਤ ਵਿੱਚ ਪਰਿਵਾਰ ਦੇ ਸੰਪਰਕ ਵਿੱਚ ਹੈ। ਪੋਸਟ ‘ਚ ਕਿਹਾ ਗਿਆ ਹੈ, ‘ਸ਼੍ਰੀ ਉਮਾ ਗੱਡੇ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਜਾਣ ਸਮੇਤ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।’

ਹਾਲ ਹੀ ਦੇ ਹਫ਼ਤਿਆਂ ਵਿੱਚ ਅਮਰੀਕਾ ਵਿੱਚ ਭਾਰਤ ਅਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਮੌਤਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਸ ਨਾਲ ਭਾਰਤ ਅਤੇ ਭਾਰਤੀ ਅਮਰੀਕੀ ਭਾਈਚਾਰੇ ਵਿੱਚ ਚਿੰਤਾ ਵਧ ਗਈ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਜਾਰਜੀਆ ਵਿੱਚ 25 ਸਾਲਾ ਵਿਵੇਕ ਸੈਣੀ ਦਾ ਇੱਕ ਨਸ਼ੇੜੀ ਵਿਅਕਤੀ ਨੇ ਕਤਲ ਕਰ ਦਿੱਤਾ ਸੀ। ਜਦੋਂ ਕਿ 19 ਸਾਲਾ ਸ਼੍ਰੇਅਸ ਰੈਡੀ ਬੇਨੀਗਰ ਓਹੀਓ ਵਿੱਚ ਮ੍ਰਿਤਕ ਪਾਇਆ ਗਿਆ ਸੀ। ਸ਼੍ਰੇਅਸ ਓਹੀਓ ਦੇ ਲਿੰਡਨਰ ਸਕੂਲ ਆਫ ਬਿਜ਼ਨਸ ਦਾ ਵਿਦਿਆਰਥੀ ਸੀ।

ਇਸ ਤੋਂ ਇਲਾਵਾ ਨੀਲ ਆਚਾਰੀਆ ਪਰਡਿਊ ਯੂਨੀਵਰਸਿਟੀ ਕੈਂਪਸ ਵਿੱਚ ਮ੍ਰਿਤਕ ਪਾਇਆ ਗਿਆ। ਨੀਲ ਅਚਾਰੀਆ ਦੀ ਮਾਂ ਨੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਲਾਸ਼ ਮਿਲੀ। ਭਾਰਤੀ ਮੂਲ ਦੇ ਅਕੁਲ ਧਵਨ ਦੀ ਲਾਸ਼ ਇਲੀਨੋਇਸ ਯੂਨੀਵਰਸਿਟੀ ਦੇ ਬਾਹਰ ਮਿਲੀ ਹੈ। ਭਾਰਤੀ-ਅਮਰੀਕੀ ਵਿਦਿਆਰਥੀ ਸਮੀਰ ਕਾਮਥ ਦੀ ਲਾਸ਼ ਨੇਚਰ ਪ੍ਰੀਜਰਵ ਵਿੱਚੋਂ ਮਿਲੀ ਹੈ। ਕਾਮਥ ਪਰਡਿਊ ਯੂਨੀਵਰਸਿਟੀ ਵਿੱਚ ਮਕੈਨੀਕਲ ਇੰਜਨੀਅਰਿੰਗ ਵਿੱਚ ਪੀਐਚਡੀ ਕਰ ਰਹੇ ਸੀ।

RELATED ARTICLES

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ ਕੈਲੀਫੋਰਨੀਆ: ਫਰਿਜ਼ਨੋ ਵਿੱਚ ਗੋਲੀਬਾਰੀ ਤੋਂ ਬਾਅਦ ਅਮਰੀਕੀ ਪੁਲੀਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਭਾਰਤੀ...

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, 25 ਮਈ ਤੋਂ ਸੰਗਤਾਂ ਕਰ ਸਕਣਗੀਆਂ ਦਰਸ਼ਨ

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, 25 ਮਈ ਤੋਂ ਸੰਗਤਾਂ ਕਰ ਸਕਣਗੀਆਂ ਦਰਸ਼ਨ ਗੁਰਦੁਆਰਾ ਹੇਮਕੁੰਟ ਸਾਹਿਬ:  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਬਹੁਤ...

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

LEAVE A REPLY

Please enter your comment!
Please enter your name here

- Advertisment -

Most Popular

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ ਕੈਲੀਫੋਰਨੀਆ: ਫਰਿਜ਼ਨੋ ਵਿੱਚ ਗੋਲੀਬਾਰੀ ਤੋਂ ਬਾਅਦ ਅਮਰੀਕੀ ਪੁਲੀਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਭਾਰਤੀ...

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, 25 ਮਈ ਤੋਂ ਸੰਗਤਾਂ ਕਰ ਸਕਣਗੀਆਂ ਦਰਸ਼ਨ

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, 25 ਮਈ ਤੋਂ ਸੰਗਤਾਂ ਕਰ ਸਕਣਗੀਆਂ ਦਰਸ਼ਨ ਗੁਰਦੁਆਰਾ ਹੇਮਕੁੰਟ ਸਾਹਿਬ:  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਬਹੁਤ...

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ ਚੰਡੀਗੜ੍ਹ: ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਅਲੱਗ-ਅਲੱਗ ਮਾਮਲਿਆਂ...

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

Recent Comments