Friday, May 3, 2024
Home India ਸਰਕਾਰ ਨੇ 15ਵੀਂ ਕਿਸ਼ਤ ਕੀਤੀ ਜਾਰੀ, ਜਿਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਆਏ...

ਸਰਕਾਰ ਨੇ 15ਵੀਂ ਕਿਸ਼ਤ ਕੀਤੀ ਜਾਰੀ, ਜਿਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਆਏ 2000 ਰੁਪਏ ਤਾਂ ਕੀ ਕਰੀਏ.

PM kisan news : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਸਹਾਇਤਾ ਦਿੰਦੇ ਹੋਏ ਕਈ ਯੋਜਨਾਵਾਂ ਚਲਾਈਆਂ ਗਈਆਂ ਹਨ। ਇਨ੍ਹਾਂ ਯੋਜਨਾਵਾਂ ‘ਚ ਸਰਕਾਰ ਕਿਸਾਨਾਂ ਨੂੰ ਕੁਝ ਵਿੱਤੀ ਲਾਭ ਦਿੰਦੀ ਹੈ ਜਿਸ ਦੀ ਵਰਤੋਂ ਕਿਸਾਨ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਰਦੇ ਹਲ। ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਵੀ ਕੇਂਦਰ ਸਰਕਾਰ ਦੁਆਰਾ ਚਲਾਈ ਜਾਂਦੀ ਹੈ।

 

ਇਸ ਯੋਜਨਾ ‘ਚ ਸਰਕਾਰ ਕਿਸਾਨਾਂ ਨੂੰ ਇੱਕ ਸਾਲ ‘ਚ 6000 ਰੁਪਏ ਦਿੰਦੀ ਹੈ। ਇਹ ਰਕਮ ਹਰ 4 ਮਹੀਨਿਆਂ ‘ਚ ਕਿਸ਼ਤ ਦੇ ਰੂਪ ‘ਚ ਦਿੱਤੇ ਜਾਂਦੇ ਹਨ। ਸਰਕਾਰ ਹੁਣ ਤੱਕ 14 ਕਿਸ਼ਤਾਂ ਜਾਰੀ ਕਰ ਚੁੱਕੀ ਹੈ ਅਤੇ ਕੁਝ ਸਮਾਂ ਪਹਿਲਾਂ 15ਵੀਂ ਕਿਸ਼ਤ ਦੀ ਰਕਮ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਪਹੰੁਚ ਚੁੱਕੀ ਹੈ।

ਪੀਅੱੈਮ ਕਿਸਾਨ ਦੀ ਅਧਿਕਾਰਿਕ ਵੈੱਬਸਾਈਟ ਅਨੁਸਾਰ ਸਰਕਾਰ 8 ਕਰੋੜ ਤੋਂ ਜ਼ਿਆਦਾ ਕਿਸਾਨਾ ਦੇ ਖਾਤਿਆਂ ਵਿੱਚ ਕਿਸ਼ਤ ਜਾਰੀ ਕਰ ਚੁੱਕੀ ਹੈ। ਉੱਥੇ ਹੀ ਕਈ ਕਿਸਾਨਾਂ ਦੇ ਖਾਤਿਆਂ ਵਿੱਚ 15ਵੀਂ ਕਿਸ਼ਤ ਵੀ ਨਹੀਂ ਆਈ ਹੈ। ਕਿਸਾਨਾ ਦੇ ਰਜਿਸਟਰਡ ਫੋਨ ਨੰਬਰ ‘ਤੇ ਕਿਸ਼ਤ ਟਰਾਂਸਫਰ ਦਾ ਮੈਸੇਜ਼ ਜ਼ਰੂਰ ਆਇਆ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਸਕੀਮ ਡੀਬੀਟੀ ਦੇ ਜ਼ਰੀਏ ਟਰਾਂਸਫਰ ਕੀਤੀ ਗਈ ਹੈ।

ਹੁਣ ਤੱਕ ਕਈ ਕਿਸਾਨਾਂ ਦੇ ਖਾਤਿਆਂ ‘ਚ ਇਹ ਰਾਸ਼ੀ ਨਹੀਂ ਗਈ ਹੈ। ਅਜਿਹੇ ‘ਚ ਕਈ ਕਿਸਾਨਾ ਦੇ ਮਨ ‘ਚ ਸਵਾਲ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹੈ?

ਕਿਸਾਨਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਪੀਐੱਮ ਕਿਸਾਨ ਏਆਈ ਚੈਟਬਾਟ ‘ਚ ਕਿਸਾਨ ਆਸਾਨੀ ਨਾਲ ਪੀਐੱਮ ਕਿਸਾਨ ਯੋਜਨਾ ਨਾਲ ਜੋੜਿਆ ਕੋਈ ਵੀ ਸਵਾਲ ਪੁੱਛ ਸਕਦੇ ਹਨ। ਇਸ ਸਹੂਲਤ ‘ਚ ਕਿਸਾਨ 5 ਵੱਖ ਵੱਖ ਭਾਸ਼ਾਵਾਂ ‘ਚ ਜਵਾਬ ਮੰਗ ਸਕਦੇ ਹਨ। ਇਹ ਸਹੂਲਤ ਕੱਲ੍ਹ ਹੀ ਸ਼ੁਰੂ ਹੋਈ ਹੈ। ਇਸ ਦਾ ਲਾਭ ਪੀਐੱਮ ਕਿਸਾਨ ਐਪ ਰਾਹੀਂ ਲਿਆ ਜਾ ਸਕਦਾ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਯੋਜਨਾ ਦਾ ਲਾਭ ਸਿਰਫ਼ ਉਨ੍ਹਾਂ ਹੀ ਕਿਸਾਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਆਪਣੀ ਈ-ਕੇਵਾਈਸੀ ਤੇ ਜ਼ਮੀਨ ਦਾ ਰਿਕਾਰਡ ਅਪਡੇਟ ਕਰ ਰੱਖਿਆ ਹੈ। ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਕੰਮ ਨਹੀਂ ਕਰਦੇ ਤਾਂ ਇਸ ਦਾ ਕਾਰਨ ਇਹੀ ਹੈ ਕਿ ਯੋਜਨਾ ਦੀ ਰਾਸ਼ੀ ਅਜੇ ਤੱਕ ਤੁਹਾਡੇ ਖਾਤੇ ਵਿੰਚ ਜਮ੍ਹਾ ਨਹੀਂ ਹੋਈ ਹੈ। ਇਸ ਤੋਂ ਇਲਾਵਾ ਸਰਕਾਰ ਨੇ ਧੋਖਾਧੜੀ ਰੋਕਣ ਲਈ ਨਿਯਮ ਖ਼ਤਮ ਕਰ ਦਿੱਤੇ ਹਨ। ਇਸ ਦੇ ਕਾਰਨ ਵੀ ਯੋਜਨਾ ਦੇ ਲਾਭਕਾਰੀਆਂ ਦੀ ਗਿਣਤੀ ਘੱਟ ਹੋਈ ਹੈ।

ਅਸਲ ਵਿੱਚ, ਕਈ ਕਿਸਾਨ ਯੋਜਨਾ ਦੀ ਪਾਤਰਤਾ ਪੂਰੀ ਨਹੀਂ ਕਰਦੇ ਸਨ, ਫਿਰ ਵੀ ਉਹ ਯੋਜਨਾ ਦਾ ਲਾਭ ਲੈ ਰਹੇ ਸਨ। ਅਜਿਹੇ ਫਰਜੀਵਾੜੇ ‘ਤੇ ਨਕੇਲ ਕਸਣ ਲਈ ਸਰਕਾਰ ਨੇ ਯੋਜਨਾ ‘ਚ ਈ-ਕੇਵਾਈਸੀ ਅਤੇ ਜ਼ਮੀਨ ਦੀ ਰਜਿਸਟਰੇਸ਼ਨ ਜ਼ਰੂਰੀ ਕਰ ਦਿੱਤੀ ਹੈ।

RELATED ARTICLES

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, 25 ਮਈ ਤੋਂ ਸੰਗਤਾਂ ਕਰ ਸਕਣਗੀਆਂ ਦਰਸ਼ਨ

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, 25 ਮਈ ਤੋਂ ਸੰਗਤਾਂ ਕਰ ਸਕਣਗੀਆਂ ਦਰਸ਼ਨ ਗੁਰਦੁਆਰਾ ਹੇਮਕੁੰਟ ਸਾਹਿਬ:  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਬਹੁਤ...

ਕੇਜਰੀਵਾਲ ਨਾਲ ਜੇਲ੍ਹ ’ਚ ਮੁਲਾਕਾਤ ਮਗਰੋਂ ਮਾਨ ਨੇ ਕਿਹਾ,‘ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਠੀਕ’

ਕੇਜਰੀਵਾਲ ਨਾਲ ਜੇਲ੍ਹ ’ਚ ਮੁਲਾਕਾਤ ਮਗਰੋਂ ਮਾਨ ਨੇ ਕਿਹਾ,‘ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਠੀਕ’ ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ...

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ ਖ਼ਬਰਾਂ POSTED ON SATURDAY, 27 APRIL 2024 12:49 ...

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ ਚੰਡੀਗੜ੍ਹ: ਵਿਦੇਸ਼ ਜਾਣ ਵਾਲੇ ਵਿਅਕਤੀ ਹੁਣ ਰਾਤ ਨੂੰ ਵੀ ਚੰਡੀਗੜ੍ਹ ਦੇ ਸ਼ਹੀਦ...

LEAVE A REPLY

Please enter your comment!
Please enter your name here

- Advertisment -

Most Popular

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ ਕੈਲੀਫੋਰਨੀਆ: ਫਰਿਜ਼ਨੋ ਵਿੱਚ ਗੋਲੀਬਾਰੀ ਤੋਂ ਬਾਅਦ ਅਮਰੀਕੀ ਪੁਲੀਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਭਾਰਤੀ...

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, 25 ਮਈ ਤੋਂ ਸੰਗਤਾਂ ਕਰ ਸਕਣਗੀਆਂ ਦਰਸ਼ਨ

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, 25 ਮਈ ਤੋਂ ਸੰਗਤਾਂ ਕਰ ਸਕਣਗੀਆਂ ਦਰਸ਼ਨ ਗੁਰਦੁਆਰਾ ਹੇਮਕੁੰਟ ਸਾਹਿਬ:  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਬਹੁਤ...

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ ਚੰਡੀਗੜ੍ਹ: ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਅਲੱਗ-ਅਲੱਗ ਮਾਮਲਿਆਂ...

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

Recent Comments