Sunday, May 5, 2024
Home International ਅਮਰੀਕਾ 'ਚ 2 ਟਰੱਕਾਂ ਦੀ ਟੱਕਰ, ਪੰਜਾਬੀ ਡਰਾਈਵਰ ਦੀ ਮੌਤ

ਅਮਰੀਕਾ ‘ਚ 2 ਟਰੱਕਾਂ ਦੀ ਟੱਕਰ, ਪੰਜਾਬੀ ਡਰਾਈਵਰ ਦੀ ਮੌਤ

ਬੂਨ ਕਾਊਂਟੀ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਡਿਆਨਾ ਸੂਬੇ ਵਿਚ ਦੋ ਟਰੱਕਾਂ ਦੀ ਟੱਕਰ ਦੌਰਾਨ ਪੰਜਾਬੀ ਟਰੱਕ ਡਰਾਈਵਰ ਸਣੇ ਦੋ ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੂਨ ਕਾਊਂਟੀ ਵਿਚ ਇਕ ਇੰਟਰਸੈਕਸ਼ਨ ‘ਤੇ ਦੋ ਟਰੱਕਾਂ ਅਤੇ ਇਕ ਕਾਰ ਦੀ ਟੱਕਰ ਮਗਰੋਂ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਦੋਹਾਂ ਟਰੱਕਾਂ ਦੇ ਡਰਾਈਵਰ ਮੌਕੇ ‘ਤੇ ਦਮ ਤੋੜ ਗਏ ਜਦਕਿ ਕਾਰ ਡਰਾਈਵਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।

ਪੰਜਾਬੀ ਟਰੱਕ ਡਰਾਈਵਰ ਦੀ ਸ਼ਨਾਖਤ ਫਰਿਜ਼ਨੋ ਨਾਲ ਸਬੰਧਤ 30 ਸਾਲ ਦੇ ਰਣਜੀਤ ਸਿੰਘ ਬੈਨੀਪਾਲ ਵਜੋਂ ਕੀਤੀ ਗਈ ਹੈ। ਦੂਜਾ ਡਰਾਈਵਰ ਇੰਡਿਆਨਾਪੌਲਿਸ ਸ਼ਹਿਰ ਨਾਲ ਸਬੰਧਤ ਸੀ ਜਿਸ ਦੀ ਸ਼ਨਾਖਤ 31 ਸਾਲ ਦੇ ਕੈਵਿਨ ਬੈਰੀਐਂਟੌਸ ਵਜੋਂ ਕੀਤੀ ਗਈ ਹੈ। ਰਣਜੀਤ ਸਿੰਘ ਬੈਨੀਪਾਲ ਦੇ ਦੋਸਤਾਂ ਵੱਲੋਂ ਉਸ ਦੇ ਪਰਵਾਰ ਦੀ ਮਦਦ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਗੁਰਿੰਦਰ ਹੁੰਦਲ ਨੇ ਗੋਫੰਡਮੀ ਪੇਜ ‘ਤੇ ਆਰਥਿਕ ਸਹਾਇਤਾ ਦੀ ਅਪੀਲ ਕਰਦਿਆਂ ਲਿਖਿਆ ਕਿ ਦੁੱਖ ਦੀ ਇਸ ਘੜੀ ਦੌਰਾਨ ਪਰਵਾਰ ਨੂੰ ਸਹਾਰੇ ਦੀ ਜ਼ਰੂਰਤ ਹੈ।

RELATED ARTICLES

ਕੈਨੇਡਾ ‘ਚ 3 ਭਾਰਤੀ ਗ੍ਰਿਫਤਾਰ, ਨਿੱਝਰ ਦੇ ਕਤਲ ਦੇ ਮਾਮਲੇ ਨਾਲ ਹੈ ਸਬੰਧ

ਕੈਨੇਡਾ 'ਚ 3 ਭਾਰਤੀ ਗ੍ਰਿਫਤਾਰ, ਨਿੱਝਰ ਦੇ ਕਤਲ ਦੇ ਮਾਮਲੇ ਨਾਲ ਹੈ ਸਬੰਧ ਓਟਾਵਾ- ਕੈਨੇਡੀਅਨ ਪੁਲਿਸ ਨੇ ਸ਼ੁੱਕਰਵਾਰ ਨੂੰ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ...

ਭਾਰਤ ‘ਚ ‘ਸੋਨੇ ਦੀ ਤਸਕਰੀ’ ਕਰਦੀ ਫੜ੍ਹੀ ਗਈ ਅਫ਼ਗ਼ਾਨ ਡਿਪਲੋਮੈਟ, ਦੋਸ਼ਾਂ ਤੋਂ ਬਾਅਦ ਦਿੱਤਾ ਅਸਤੀਫਾ

ਭਾਰਤ 'ਚ 'ਸੋਨੇ ਦੀ ਤਸਕਰੀ' ਕਰਦੀ ਫੜ੍ਹੀ ਗਈ ਅਫ਼ਗ਼ਾਨ ਡਿਪਲੋਮੈਟ, ਦੋਸ਼ਾਂ ਤੋਂ ਬਾਅਦ ਦਿੱਤਾ ਅਸਤੀਫਾ ਮੁੰਬਈ: ਮੁੰਬਈ ਵਿੱਚ ਅਫਗਾਨਿਸਤਾਨ ਕੌਂਸਲੇਟ ਦੀ ਕੌਂਸਲੇਟ ਜਨਰਲ ਜ਼ਕੀਆ ਵਾਰਦਕ...

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ ਟੋਰਾਂਟੋ: ਕੈਨੇਡਾ ’ਚ ਘੁੰਮਣ ਆਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ‘ਚ 3 ਭਾਰਤੀ ਗ੍ਰਿਫਤਾਰ, ਨਿੱਝਰ ਦੇ ਕਤਲ ਦੇ ਮਾਮਲੇ ਨਾਲ ਹੈ ਸਬੰਧ

ਕੈਨੇਡਾ 'ਚ 3 ਭਾਰਤੀ ਗ੍ਰਿਫਤਾਰ, ਨਿੱਝਰ ਦੇ ਕਤਲ ਦੇ ਮਾਮਲੇ ਨਾਲ ਹੈ ਸਬੰਧ ਓਟਾਵਾ- ਕੈਨੇਡੀਅਨ ਪੁਲਿਸ ਨੇ ਸ਼ੁੱਕਰਵਾਰ ਨੂੰ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ...

ਜੰਮੂ-ਕਸ਼ਮੀਰ ‘ਚ ਫੌਜ ਦੇ ਕਾਫਲੇ ‘ਤੇ ਅੱਤਵਾਦੀ ਹਮਲਾ, ਪੰਜ ਜਵਾਨ ਜ਼ਖਮੀ

ਜੰਮੂ-ਕਸ਼ਮੀਰ 'ਚ ਫੌਜ ਦੇ ਕਾਫਲੇ 'ਤੇ ਅੱਤਵਾਦੀ ਹਮਲਾ, ਪੰਜ ਜਵਾਨ ਜ਼ਖਮੀ ਪੁੰਛ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੂਰਨਕੋਟ 'ਚ ਅੱਤਵਾਦੀਆਂ ਨੇ ਭਾਰਤੀ ਹਵਾਈ ਫ਼ੌਜ...

ਭਾਰਤ ‘ਚ ‘ਸੋਨੇ ਦੀ ਤਸਕਰੀ’ ਕਰਦੀ ਫੜ੍ਹੀ ਗਈ ਅਫ਼ਗ਼ਾਨ ਡਿਪਲੋਮੈਟ, ਦੋਸ਼ਾਂ ਤੋਂ ਬਾਅਦ ਦਿੱਤਾ ਅਸਤੀਫਾ

ਭਾਰਤ 'ਚ 'ਸੋਨੇ ਦੀ ਤਸਕਰੀ' ਕਰਦੀ ਫੜ੍ਹੀ ਗਈ ਅਫ਼ਗ਼ਾਨ ਡਿਪਲੋਮੈਟ, ਦੋਸ਼ਾਂ ਤੋਂ ਬਾਅਦ ਦਿੱਤਾ ਅਸਤੀਫਾ ਮੁੰਬਈ: ਮੁੰਬਈ ਵਿੱਚ ਅਫਗਾਨਿਸਤਾਨ ਕੌਂਸਲੇਟ ਦੀ ਕੌਂਸਲੇਟ ਜਨਰਲ ਜ਼ਕੀਆ ਵਾਰਦਕ...

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ ਟੋਰਾਂਟੋ: ਕੈਨੇਡਾ ’ਚ ਘੁੰਮਣ ਆਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ...

Recent Comments