Monday, April 29, 2024
Home Punjab ਆਪ MLA ਕੋਟਫੱਤਾ ਤੇ PA 'ਤੇ ਰਿਸ਼ਵਤ ਲੈਣ ਦੇ ਦੋਸ਼, ਗੱਡੀ 'ਚੋਂ...

ਆਪ MLA ਕੋਟਫੱਤਾ ਤੇ PA ‘ਤੇ ਰਿਸ਼ਵਤ ਲੈਣ ਦੇ ਦੋਸ਼, ਗੱਡੀ ‘ਚੋਂ ਮਿਲਿਆ 4 ਲੱਖ ਰੁ. ਨਾਲ ਭਰਿਆ ਬੈਗ

ਵਿਜੀਲੈਂਸ ਨੇ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰੱਤਾ ਦਾ PA ਰੇਸ਼ਮ ਸਿੰਘ ਨੂੰ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਿਆ। ਪੈਸੇ ਵਿਧਾਇਕ ਦੀ ਗੱਡੀ ਤੋਂ ਬਰਾਮਦ ਹੋਏ। ਕੋਟਫੱਤਾ ਬਠਿੰਡਾ ਦੇ ਸਰਕਿਟ ਹਾਊਸ ਪਹੁੰਚੇ ਸਨ।

ਇਹ ਕਾਰਵਾਈ ਵਿਜੀਲੈਂਸ ਵਿਭਾਗ ਦੇ ਡੀਐਸਪੀ ਸੰਦੀਪ ਸਿੰਘ ਅਤੇ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਘੁੱਦਾ ਦੀ ਸਰਪੰਚ ਸੀਮਾਰਾਣੀ ਦੇ ਪੰਚਾਇਤ ਦੇ ਪੈਸੇ ਅਤੇ ਗਰਾਂਟ ਫਸੀ ਹੋਈ ਸੀ, ਜਿਸ ਨੂੰ ਲੈ ਕੇ ਵਿਧਾਇਕ ਦੇ ਪੀਏ ਰੇਸ਼ਮ ਸਿੰਘ ਨੇ ਪੀਏ ਰੇਸ਼ਮ ਸਿੰਘ ਨੇ ਉਨ੍ਹਾਂ ਤੋਂ 4 ਲੱਖ ਦੀ ਰਿਸ਼ਵਤ ਮੰਗੀ ਸੀ। ਨਿਯਮ ਮੁਤਾਬਕ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ ਇਹ ਰਕਮ ਰਿਲੀਜ਼ ਕਰਦਾ ਸੀ, ਪਰ ਵਿਧਾਇਕ ਦੇ ਕਥਿਤ ਦਬਾਅ ਕਰਕੇ ਉਹ ਪੈਸੇ ਨਹੀਂ ਦੇ ਰਿਹਾ ਸੀ।

ਜਾਣਕਾਰੀ ਮੁਤਾਬਕ ਪੀਏ ਰੇਸ਼ਮ ਸਿੰਘ ਨੇ ਰਿਸ਼ਵਤ ਦੀ ਰਕਮ ਲੈ ਕੇ ਗੱਡੀ ਵਿੱਚ ਰਖ ਲਈ। ਵਿਜੀਲੈਂਸ ਨੇ DSP ਸੰਦੀਪ ਸਿੰਘ ਦੀ ਅਗਵਾਈ ਵਿੱਚ ਇਹ ਕਾਰਵਾਈ ਕੀਤੀ। ਗ੍ਰਿਫਤਾਰੀ ਦੌਰਾਨ PA ਰੇਸ਼ਮ ਸਿੰਘ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਟੀਮ ਨੇ ਦੋਵਾਂ ਨੂੰ ਟ੍ਰੈਪ ਕਰਕੇ ਅਰੈਸਟ ਕਰ ਲਿਆ।

ਇਸ ਬਾਰੇ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਨੇ ਕਿਹਾ ਕਿ ਬੀਡੀਪੀਓ ਦਫਤਰ ਵਾਲੇ ਸਾਨੂੰ 4 ਸਾਲਾਂ ਤੋਂ ਤੰਗ ਕਰ ਰਹੇ ਸਨ। ਅਸੀਂ ਕਦੇ ਇਨ੍ਹਾਂ ਨੂੰ ਹਿੱਸਾ ਨਹੀਂ ਦਿੱਤਾ ਸੀ। ਇਸ ਮਗਰੋਂ ਅਸੀਂ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਦੱਸਿਆ।

ਅਸੀਂ ਕੰਮ ਕਰਵਾਏ ਹਨ, ਪਰ ਰੁਪਏ ਪੈਂਡਿੰਗ ਹਨ। ਵਿਧਾਇਕ ਦੇ ਪੁੱਛਣ ‘ਤੇ ਦੱਸਿਆ ਕਿ 25 ਲੱਖ ਪੈਂਡਿੰਗ ਹਨ। ਦਿਵਾਲੀ ਤੋਂ ਪਹਿਲਾਂ ਦੀ ਗੱਲ ਹੈ। ਇਸ ‘ਤੇ ਵਿਧਾਇਕ ਨੇ ਪੁੱਛਿਆ ਕਿ ਸਾਨੂੰ ਕੀ ਦਿਓਗੇ? ਅਸੀਂ ਕਿਹਾ ਕਿ ਅੱਜ ਤੱਕ ਕਿਸੇ ਨੂੰ ਪੈਸੇ ਨਹੀਂ ਦਿੱਤੇ। ਵਿਧਾਇਕ ਨੇ ਕਿਹਾ ਕਿ ਅਜਿਹਾ ਨਹੀਂ ਹੈ, ਪੈਸਾ ਰਿਲੀਜ਼ ਕਰਵਾਉਣਾ ਹੈ, ਕੰਮ ਕਰਨਾ ਹੈ। ਪਿੰਡ ਵਿੱਚ ਤੇਰੀ ਇੱਜ਼ਤ ਬਣਵਾਉਣੀ ਹੈ। ਤੂੰ ਜੋ ਮਰਜ਼ੀ ਅੱਗੇ ਲਗਾ ਲਈਂ। ਮੈਂ ਕਿਹਾ ਕਿ ਕੰਮ ‘ਤੇ ਪੈਸੇ ਤਾਂ ਪੂਰੇ ਲਗਾਉਣਗੇ ਅਤੇ ਤੁਹਾਨੂੰ ਆਪਣੀ ਜੇਬ ਤੋਂ ਦੇ ਦੇਣਗੇ।

ਇਸ ‘ਤੇ ਵਿਧਾਇਕ ਨੇ 5 ਲੱਖ ਵਿੱਚ ਪੂਰੀ ਪੇਮੈਂਟ ਰਿਲੀਜ਼ ਕਰਵਾਉਣ ਦਾ ਸੌਦਾ ਕਰ ਲਿਆ। ਇਸ ਤੋਂ ਬਾਅਦ ਪ੍ਰੇਸ਼ਾਨ ਕਰਕੇ 7-8 ਲੱਖ ਦੀ ਪੇਮੈਂਟ ਕਰਵਾ ਦਿੱਤੀ। ਹੁਣ ਪੇਮੈਂਟ ਆਈ ਤਾਂ ਇਨ੍ਹਾਂ ਨੇ ਕਿਹਾ ਕਿ ਸਾਡੇ ਪੈਸੇ ਦਿਓ। ਅਸੀਂ ਕਿਹਾ ਕਿ ਅਜੇ ਪੂਰੇ ਪੈਸੇ ਨਹੀਂ ਮਿਲੇ ਤਾਂ ਇਨ੍ਹਾਂ ਕਿਹਾ ਕਿ ਸਾਨੂੰ ਤਾਂ ਹੁਣੇ ਹੀ ਦਿਓ। ਅੱਜ ਇਨ੍ਹਾਂ ਨੂੰ ਮੇਰੇ ਤੋਂ ਹੀ ਪੈਸੇ ਲਏ।

RELATED ARTICLES

ਕਾਂਗਰਸ ਨੇ ਐਲਾਨੇ ਉਮੀਦਵਾਰ, ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ ਨੂੰ ਉਮੀਦਵਾਰ ਬਣਾਇਆ

ਕਾਂਗਰਸ ਨੇ ਐਲਾਨੇ ਉਮੀਦਵਾਰ, ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ ਨੂੰ ਉਮੀਦਵਾਰ ਬਣਾਇਆ ਲੁਧਿਆਣਾ: ਪੰਜਾਬ ਕਾਂਗਰਸ ਨੇ ਪੰਜਾਬ ਦੇ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ...

ਸੁਖਪਾਲ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਕਸਿਆ ਸਿਆਸੀ ਤੰਜ

ਸੁਖਪਾਲ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਕਸਿਆ ਸਿਆਸੀ ਤੰਜ ਬਰਨਾਲਾ:  ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ...

ਹਾਈਕੋਰਟ ਦੀ ਟਿੱਪਣੀ ਤੋਂ ਬਾਅਦ ਮਨਜਿੰਦਰ ਸਿਰਸਾ ਨੇ ਮੰਗਿਆ ਕੇਜਰੀਵਾਲ ਤੋਂ ਅਸਤੀਫ਼ਾ

ਹਾਈਕੋਰਟ ਦੀ ਟਿੱਪਣੀ ਤੋਂ ਬਾਅਦ ਮਨਜਿੰਦਰ ਸਿਰਸਾ ਨੇ ਮੰਗਿਆ ਕੇਜਰੀਵਾਲ ਤੋਂ ਅਸਤੀਫ਼ਾ ਨਵੀਂ ਦਿੱਲੀ : ਦਿੱਲੀ ਸ਼ਰਾਬ ਨੀਤੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਦਿੱਲੀ...

LEAVE A REPLY

Please enter your comment!
Please enter your name here

- Advertisment -

Most Popular

ਕਾਂਗਰਸ ਨੇ ਐਲਾਨੇ ਉਮੀਦਵਾਰ, ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ ਨੂੰ ਉਮੀਦਵਾਰ ਬਣਾਇਆ

ਕਾਂਗਰਸ ਨੇ ਐਲਾਨੇ ਉਮੀਦਵਾਰ, ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ ਨੂੰ ਉਮੀਦਵਾਰ ਬਣਾਇਆ ਲੁਧਿਆਣਾ: ਪੰਜਾਬ ਕਾਂਗਰਸ ਨੇ ਪੰਜਾਬ ਦੇ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ...

ਦਿਲਜੀਤ ਦੁਸਾਂਝ ਦੇ ਕੈਨੇਡਾ ਸ਼ੋਅ ਦੀਆਂ ਤਾਰੀਫ਼ਾਂ ਕਰਦੀ ਨਹੀਂ ਥੱਕਦੀ ਨੀਰੂ ਬਾਜਵਾ, ਵੀਡੀਓ ਕੀਤੀ ਸਾਂਝੀ

ਦਿਲਜੀਤ ਦੁਸਾਂਝ ਦੇ ਕੈਨੇਡਾ ਸ਼ੋਅ ਦੀਆਂ ਤਾਰੀਫ਼ਾਂ ਕਰਦੀ ਨਹੀਂ ਥੱਕਦੀ ਨੀਰੂ ਬਾਜਵਾ, ਵੀਡੀਓ ਕੀਤੀ ਸਾਂਝੀ ਵੈਨਕੂਵਰ: ਪੰਜਾਬ ਫ਼ਿਲਮ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ...

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਓਂਟਾਰੀਓ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ ਖ਼ਬਰਾਂ POSTED ON SATURDAY, 27 APRIL 2024 12:49 ...

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ ਚੰਡੀਗੜ੍ਹ: ਵਿਦੇਸ਼ ਜਾਣ ਵਾਲੇ ਵਿਅਕਤੀ ਹੁਣ ਰਾਤ ਨੂੰ ਵੀ ਚੰਡੀਗੜ੍ਹ ਦੇ ਸ਼ਹੀਦ...

Recent Comments