Saturday, May 4, 2024
Home Uncategorized Airtel 5G ਕਦੋਂ ਹੋਵੇਗਾ ਸ਼ੁਰੂ? ਕੰਪਨੀ ਦੇ ਚੇਅਰਮੈਨ ਨੇ ਖੁਦ ਦੱਸਿਆ

Airtel 5G ਕਦੋਂ ਹੋਵੇਗਾ ਸ਼ੁਰੂ? ਕੰਪਨੀ ਦੇ ਚੇਅਰਮੈਨ ਨੇ ਖੁਦ ਦੱਸਿਆ

ਵੀਂ ਦਿੱਲੀ, Airtel 5G: ਹੁਣ ਭਾਰਤ ਵਿੱਚ 5G ਨੈੱਟਵਰਕ ਸ਼ੁਰੂ ਹੋਣ ਵਾਲਾ ਹੈ। ਇਸ ਸਮੇਂ ਪੂਰਾ ਦੇਸ਼ 5ਜੀ ਸੇਵਾ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਦੇਸ਼ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ 5ਜੀ ਨੈੱਟਵਰਕ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜੀਓ ਜਾਂ ਏਅਰਟੈੱਲ ਵਿਚਕਾਰ 5ਜੀ ਨੈੱਟਵਰਕ ਸ਼ੁਰੂ ਕਰਨ ਵਾਲਾ ਸਭ ਤੋਂ ਪਹਿਲਾਂ ਕੌਣ ਹੋਵੇਗਾ।

ਪਰ ਹੁਣ ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਦੱਸਿਆ ਹੈ ਕਿ ਕੰਪਨੀ ਦੇਸ਼ ‘ਚ ਆਪਣਾ 5ਜੀ ਨੈੱਟਵਰਕ ਕਦੋਂ ਲਿਆਵੇਗੀ।

Airtel 5G ਕਦੋਂ ਸ਼ੁਰੂ ਹੋਵੇਗਾ

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਦੱਸਿਆ ਕਿ ਏਅਰਟੈੱਲ ਪਿਛਲੇ 24 ਮਹੀਨਿਆਂ ਤੋਂ 5ਜੀ ਨੈੱਟਵਰਕ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਨੇ ਅਨੁਮਾਨ ਲਗਾਇਆ ਸੀ ਕਿ ਉਹ 2022 ਦੇ ਦੂਜੇ ਅੱਧ ਵਿੱਚ 5ਜੀ ਸੇਵਾਵਾਂ ਸ਼ੁਰੂ ਕਰੇਗੀ।

ਮਿੱਤਲ ਨੇ ਕਿਹਾ ਕਿ ਜਿਵੇਂ ਕੇਂਦਰੀ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਹੈ ਕਿ ਅਕਤੂਬਰ ਤੋਂ 5ਜੀ ਨੈੱਟਵਰਕ ਸ਼ੁਰੂ ਹੋ ਜਾਵੇਗਾ। ਏਅਰਟੈੱਲ ਅਕਤੂਬਰ ਦੀ ਸ਼ੁਰੂਆਤ ‘ਚ ਆਪਣਾ 5ਜੀ ਨੈੱਟਵਰਕ ਵੀ ਲਾਂਚ ਕਰ ਸਕਦੀ ਹੈ।

5G ਲਾਂਚ ‘ਚ ਭਾਰਤ ਪਿੱਛੇ ਨਹੀਂ ਹੈ

ਰਿਪੋਰਟ ਮੁਤਾਬਕ ਆਪਣੀ ਇਕ ਗੱਲਬਾਤ ਦੌਰਾਨ ਮਿੱਤਲ ਨੇ ਦੱਸਿਆ ਕਿ ਭਾਰਤ ‘ਚ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਭਾਰਤ 5ਜੀ ਦੇ ਮਾਮਲੇ ‘ਚ ਪਿੱਛੇ ਰਹਿ ਗਿਆ ਹੈ ਪਰ ਅਜਿਹਾ ਨਹੀਂ ਹੈ। ਭਾਰਤ ‘ਚ 5ਜੀ ਨੈੱਟਵਰਕ ਲਾਂਚ ਕਰਨ ‘ਚ ਕੋਈ ਦੇਰੀ ਨਹੀਂ ਹੋਈ ਹੈ। ਸਗੋਂ ਹੁਣ ਭਾਰਤ ‘ਚ 5ਜੀ ਡਿਵਾਈਸਾਂ ਦੀਆਂ ਕੀਮਤਾਂ ਵੀ ਘੱਟਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਇਹ ਦੇਸ਼ ਲਈ ਸਹੀ ਸਮਾਂ ਹੈ।

ਸੁਨੀਲ ਭਾਰਤੀ ਮਿੱਤਲ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਨੇ ਨਿਲਾਮੀ ਵਿੱਚ ਬਹੁਤ ਸਾਰੇ ਸਪੈਕਟਰਮ ਦੀ ਪੇਸ਼ਕਸ਼ ਕੀਤੀ ਸੀ। 5ਜੀ ਲਈ ਦੇਸ਼ ‘ਚ ਇਕ ਵਿਸ਼ਾਲ ਸਪੈਕਟ੍ਰਮ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਿਨਾਂ 5ਜੀ ਦਾ ਅਸਲੀ ਮਜ਼ਾ ਹੀ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਭਾਰਤ ਹੁਣ ਸਪੈਕਟ੍ਰਮ ਦੇ ਲਿਹਾਜ਼ ਨਾਲ ਅਤੇ ਡਿਵਾਈਸ ਦੇ ਨਜ਼ਰੀਏ ਤੋਂ ਵੀ 5ਜੀ ਨੈੱਟਵਰਕ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

RELATED ARTICLES

Canada News: ਕੈਨੇਡਾ ‘ਚ ਪੁੱਠੇ ਰਾਹ ਪਏ ਪੰਜਾਬੀ ਮੁੰਡੇ-ਕੜੀਆਂ, ਪੁਲਿਸ ਨੇ ਕੀਤਾ ਹੋਸ਼ ਉਡਾ ਦੇਣ ਵਾਲਾ ਖੁਲਾਸਾ

Canada News: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਪੁੱਠੇ ਰਾਹ ਪੈ ਰਹੇ ਹਨ। ਮੁੰਡਿਆਂ ਦੇ ਨਾਲ ਹੀ ਕੁੜੀਆਂ ਵੀ ਜ਼ਰਾਇਮ ਪੇਸ਼ੇ ਵਿੱਚ ਪੈ ਰਹੇ ਹਨ। ਕੈਨੇਡੀਅਨ...

‘ਸੀਜ਼ਨਲ ਫਲੂ’ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਕੀ ਹੈ H3N2 ਵਾਇਰਸ

ਚੰਡੀਗੜ੍ਹ : ਸਿਹਤ ਵਿਭਾਗ ਨੇ ਐੱਚ3ਐੱਨ2 ਸੀਜ਼ਨਲ ਇਨਫਲੁਇੰਜ਼ਾ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਹਾਲਾਂਕਿ ਸ਼ਹਿਰ 'ਚ ਸਥਿਤੀ ਆਮ ਹੈ ਪਰ ਸਾਵਧਾਨੀ ਵਜੋਂ ਵਿਭਾਗ ਨੇ...

ਬੇਹੀ ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

Health News : ਅਕਸਰ ਘਰਾਂ 'ਚ ਰੋਟੀਆਂ ਬਚ ਹੀ ਜਾਂਦੀਆਂ ਹਨ, ਜੋ ਤੁਸੀਂ ਜਾਨਵਰਾਂ ਜਾਂ ਪਸ਼ੂਆਂ ਨੂੰ ਪਾ ਦਿੰਦੇ ਹੋ। ਕੁਝ ਲੋਕ ਬੇਹੀ (ਬਾਸੀ)...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ ਟੋਰਾਂਟੋ: ਕੈਨੇਡਾ ’ਚ ਘੁੰਮਣ ਆਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ...

ਰਾਹੁਲ ਰਾਏਬਰੇਲੀ ਤੋਂ ਲੜਨਗੇ ਚੋਣ, ਨਜ਼ਦੀਕੀ ਕਿਸ਼ੋਰੀ ਲਾਲ ਨੂੰ ਅਮੇਠੀ ਤੋਂ ਮੈਦਾਨ ’ਚ ਉਤਾਰਿਆ

ਰਾਹੁਲ ਰਾਏਬਰੇਲੀ ਤੋਂ ਲੜਨਗੇ ਚੋਣ, ਨਜ਼ਦੀਕੀ ਕਿਸ਼ੋਰੀ ਲਾਲ ਨੂੰ ਅਮੇਠੀ ਤੋਂ ਮੈਦਾਨ ’ਚ ਉਤਾਰਿਆ ਅਮੇਠੀ (ਯੂਪੀ): ਰਾਏਬਰੇਲੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਹੁਲ ਗਾਂਧੀ...

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ ਚੰਡੀਗੜ੍ਹ/ਅੰਮ੍ਰਿਤਸਰ: ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ...

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ ਕੈਲੀਫੋਰਨੀਆ: ਫਰਿਜ਼ਨੋ ਵਿੱਚ ਗੋਲੀਬਾਰੀ ਤੋਂ ਬਾਅਦ ਅਮਰੀਕੀ ਪੁਲੀਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਭਾਰਤੀ...

Recent Comments