Thursday, May 2, 2024
Home India ਅੱਜ ਤੋਂ ਖੁੱਲ੍ਹਿਆ ਗ੍ਰੀਨਫੀਲਡ ਹਾਈਵੇਅ, 1 ਅਗਸਤ ਤੋਂ ਪੁਲਿਸ ਟੋਲ ਵਸੂਲੀ

ਅੱਜ ਤੋਂ ਖੁੱਲ੍ਹਿਆ ਗ੍ਰੀਨਫੀਲਡ ਹਾਈਵੇਅ, 1 ਅਗਸਤ ਤੋਂ ਪੁਲਿਸ ਟੋਲ ਵਸੂਲੀ

ਹਰਿਆਣਾ: ਹਰਿਆਣਾ (Haryana) ਨੂੰ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ 30 ਜੁਲਾਈ ਤੋਂ ਇੱਕ ਹੋਰ ਛੇ ਮਾਰਗੀ ਗ੍ਰੀਨਫੀਲਡ ਹਾਈਵੇ (Greenfield highway) ਮਿਲੇਗਾ। ਇਸ ਹਾਈਵੇਅ ‘ਤੇ 30 ਅਤੇ 31 ਜੁਲਾਈ ਨੂੰ ਟਰਾਇਲ ਹੋਵੇਗਾ। ਇਸ ਤੋਂ ਬਾਅਦ 1 ਅਗਸਤ 2022 ਤੋਂ ਇਸ ਹਾਈਵੇਅ ‘ਤੇ 4 ਥਾਵਾਂ ‘ਤੇ ਟੋਲ ਪਲਾਜ਼ਾ ਸ਼ੁਰੂ ਹੋ ਜਾਣਗੇ। ਇਸ ਹਾਈਵੇਅ ਰਾਹੀਂ ਹਰਿਆਣਾ ਦੇ 8 ਜ਼ਿਲ੍ਹਿਆਂ ਖਾਸ ਕਰਕੇ ਦੱਖਣੀ ਹਰਿਆਣਾ ਵਿੱਚ ਪੈਂਦੇ ਨਾਰਨੌਲ-ਮਹੇਂਦਰਗੜ੍ਹ ਅਤੇ ਭਿਵਾਨੀ ਨੂੰ ਚੰਡੀਗੜ੍ਹ ਨਾਲ ਸਿੱਧਾ ਸੰਪਰਕ ਮਿਲੇਗਾ।

 

ਟਰਾਂਸ ਹਰਿਆਣਾ ਗ੍ਰੀਨਫੀਲਡ ਪ੍ਰੋਜੈਕਟ ਤਹਿਤ ਬਣੇ ਇਸ 227 ਕਿਲੋਮੀਟਰ ਲੰਬੇ ਛੇ ਮਾਰਗੀ ਰਾਸ਼ਟਰੀ ਰਾਜ ਮਾਰਗ ਦਾ ਨਾਮ NH-152D ਹੈ। ਇਹ ਰਾਸ਼ਟਰੀ ਰਾਜਮਾਰਗ ਨਾਰਨੌਲ ਬਾਈਪਾਸ ਦੇ ਮੰਡੀ ਪਿੰਡ ਤੋਂ ਸ਼ੁਰੂ ਹੋ ਕੇ ਸਿੱਧਾ ਕੁਰੂਕਸ਼ੇਤਰ ਜ਼ਿਲ੍ਹੇ ਦੇ ਇਸਮਾਈਲਾਬਾਦ ਖੇਤਰ ਦੇ ਪਿੰਡ ਗੰਗੇੜੀ ਪਹੁੰਚੇਗਾ। ਅੰਬਾਲਾ-ਕੋਟਪੁਤਲੀ ਆਰਥਿਕ ਗਲਿਆਰੇ ਦੇ ਤਹਿਤ ਇਸ ਹਾਈਵੇਅ ਨੂੰ ਬਣਾਉਣ ਦਾ ਐਲਾਨ 2018 ਵਿੱਚ ਕੀਤਾ ਗਿਆ ਸੀ।

NHAI ਵੱਲੋਂ ਜਾਰੀ ਪੱਤਰ ਅਨੁਸਾਰ ਛੇ ਮਾਰਗੀ ਹਾਈਵੇਅ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। 30 ਅਤੇ 31 ਜੁਲਾਈ ਤੱਕ ਇਸ ‘ਤੇ ਟਰਾਇਲ ਟਰੈਫਿਕ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਬਾਅਦ 1 ਅਗਸਤ ਤੋਂ ਹਾਈਵੇਅ ‘ਤੇ ਟੋਲ ਵਸੂਲੀ ਕੀਤੀ ਜਾਵੇਗੀ। 227 ਕਿਲੋਮੀਟਰ ਲੰਬੇ ਇਸ ਹਾਈਵੇਅ ‘ਤੇ 4 ਟੋਲ ਬੂਥ ਬਣਾਏ ਗਏ ਹਨ। ਪਹਿਲਾ ਟੋਲ ਬੂਥ ਮਹਿੰਦਰਗੜ੍ਹ ਵਿੱਚ ਬਣਾਇਆ ਗਿਆ ਹੈ।

RELATED ARTICLES

ਕੇਜਰੀਵਾਲ ਨਾਲ ਜੇਲ੍ਹ ’ਚ ਮੁਲਾਕਾਤ ਮਗਰੋਂ ਮਾਨ ਨੇ ਕਿਹਾ,‘ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਠੀਕ’

ਕੇਜਰੀਵਾਲ ਨਾਲ ਜੇਲ੍ਹ ’ਚ ਮੁਲਾਕਾਤ ਮਗਰੋਂ ਮਾਨ ਨੇ ਕਿਹਾ,‘ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਠੀਕ’ ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ...

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ ਖ਼ਬਰਾਂ POSTED ON SATURDAY, 27 APRIL 2024 12:49 ...

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ ਚੰਡੀਗੜ੍ਹ: ਵਿਦੇਸ਼ ਜਾਣ ਵਾਲੇ ਵਿਅਕਤੀ ਹੁਣ ਰਾਤ ਨੂੰ ਵੀ ਚੰਡੀਗੜ੍ਹ ਦੇ ਸ਼ਹੀਦ...

ਭਰੀ ਸਭਾ ‘ਚ ਨੌਜਵਾਨ ਦੇ ਸਿਰ ‘ਤੇ ਮਾਰੀ ਕੁਹਾੜੀ, ਜਗਰਾਤੇ ‘ਚ ਪਹੁੰਚੇ ਵਿਅਕਤੀ ਨੇ ਕੀਤੀ ‘ਜਲਾਦ’ ਵਰਗੀ ਹਰਕਤ, ਦੇਖੋ VIDEO

ਭਰੀ ਸਭਾ 'ਚ ਨੌਜਵਾਨ ਦੇ ਸਿਰ 'ਤੇ ਮਾਰੀ ਕੁਹਾੜੀ, ਜਗਰਾਤੇ 'ਚ ਪਹੁੰਚੇ ਵਿਅਕਤੀ ਨੇ ਕੀਤੀ 'ਜਲਾਦ' ਵਰਗੀ ਹਰਕਤ ਬੂੰਦੀ : ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਤੋਂ...

LEAVE A REPLY

Please enter your comment!
Please enter your name here

- Advertisment -

Most Popular

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

ਕੇਜਰੀਵਾਲ ਨਾਲ ਜੇਲ੍ਹ ’ਚ ਮੁਲਾਕਾਤ ਮਗਰੋਂ ਮਾਨ ਨੇ ਕਿਹਾ,‘ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਠੀਕ’

ਕੇਜਰੀਵਾਲ ਨਾਲ ਜੇਲ੍ਹ ’ਚ ਮੁਲਾਕਾਤ ਮਗਰੋਂ ਮਾਨ ਨੇ ਕਿਹਾ,‘ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਠੀਕ’ ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ...

19 ਸਾਲਾ ਪਤਨੀ ਦੀ ਹੱਤਿਆ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ ਉਮਰ ਕੈਦ

19 ਸਾਲਾ ਪਤਨੀ ਦੀ ਹੱਤਿਆ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ ਉਮਰ ਕੈਦ ਲੰਡਨ: ਆਪਣੀ 19 ਸਾਲਾ ਭਾਰਤੀ ਨਾਗਰਿਕ ਪਤਨੀ ਮਹਿਕ ਸ਼ਰਮਾ ਦੇ ਕਤਲ...

ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀ ਹਫ਼ਤੇ ’ਚ 24 ਘੰਟੇ ਹੀ ਕਰ ਸਕਣਗੇ ਕੰਮ, ਨਵਾਂ ਨਿਯਮ ਸਤੰਬਰ ਤੋਂ ਲਾਗੂ

ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀ ਹਫ਼ਤੇ ’ਚ 24 ਘੰਟੇ ਹੀ ਕਰ ਸਕਣਗੇ ਕੰਮ, ਨਵਾਂ ਨਿਯਮ ਸਤੰਬਰ ਤੋਂ ਲਾਗੂ ਓਟਵਾ: ਕੈਨੇਡਾ ਸਰਕਾਰ ਨੇ ਭਾਰਤ ਸਣੇ ਸਾਰੇ ਅੰਤਰਰਾਸ਼ਟਰੀ...

Recent Comments