Friday, May 3, 2024
Home International OMG! ਇਸ ਦੇਸ਼ 'ਚ ਸਵੀਪਰ ਦੀ ਤਨਖ਼ਾਹ 8 ਲੱਖ ਰੁਪਏ, ਫਿਰ ਵੀ...

OMG! ਇਸ ਦੇਸ਼ ‘ਚ ਸਵੀਪਰ ਦੀ ਤਨਖ਼ਾਹ 8 ਲੱਖ ਰੁਪਏ, ਫਿਰ ਵੀ ਨਹੀਂ ਮਿਲ ਰਹੇ ਲੋਕ

OMG! In this country, the salary of a sweeper is 8 lakh rupees, still people are not getting itਨਵੀਂ ਦਿੱਲੀ – ਕਈ ਲੋਕ ਸਫ਼ਾਈ ਦਾ ਕੰਮ ਭਾਵ ਸਵੀਪਰ ਅਤੇ ਚਪੜਾਸੀ ਨੂੰ ਛੋਟਾ ਕੰਮ ਸਮਝਦੇ ਹਨ। ਸਵੀਪਰ ਦੇ ਕੰਮ ਲਈ ਤਨਖ਼ਾਹ ਵੀ ਬਹੁਤ ਘੱਟ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸਵੀਪਰ ਦੇ ਤੌਰ ‘ਤੇ ਕੰਮ ਕਰਨ ਵਾਲਿਆਂ ਨੂੰ ਬੰਪਰ ਤਨਖ਼ਾਹ ਮਿਲ ਰਹੀ ਹੈ।

ਰਿਪੋਰਟ ਮੁਤਾਬਕ ਸਵੀਪਰ ਦੀ ਨੌਕਰੀ ਲਈ 8 ਲੱਖ ਰੁਪਏ ਪ੍ਰਤੀ ਮਹੀਨਾ ਤੱਕ ਦਾ ਪੈਕੇਜ ਹੈ। ਇਸ ਤੋਂ ਬਾਅਦ ਵੀ ਕੋਈ ਉਥੇ ਕੰਮ ਕਰਨ ਲਈ ਤਿਆਰ ਨਹੀਂ ਹੈ।
ਡੇਲੀ ਟੈਲੀਗ੍ਰਾਫ ਦੀ ਇੱਕ ਰਿਪੋਰਟ ਮੁਤਾਬਕ ਆਸਟ੍ਰੇਲੀਆ ਵਿਚ ਇਨ੍ਹੀਂ ਦਿਨੀਂ ਸਫ਼ਾਈ ਸੇਵਕਾਂ ਦੀ ਭਾਰੀ ਕਮੀ ਹੈ।

ਇਸ ਕਾਰਨ ਉਥੋਂ ਦੇ ਸਵੀਪਰ ਦੀ ਤਨਖ਼ਾਹ ਵਿਚ ਭਾਰੀ ਵਾਧਾ ਹੋਇਆ ਹੈ। ਸਫ਼ਾਈ ਸੇਵਕਾਂ ਦੀ ਘਾਟ ਕਾਰਨ ਕਈ ਕੰਪਨੀਆਂ ਵਾਧੂ ਛੁੱਟੀਆਂ ਦੇ ਨਾਲ-ਨਾਲ ਸਫ਼ਾਈ ਕਰਮਚਾਰੀਆਂ ਨੂੰ ਕਈ ਸਹੂਲਤਾਂ ਦੇ ਰਹੀਆਂ ਹਨ। ਆਲਮ ਇਹ ਹੈ ਕਿ ਇੱਕ ਕੰਪਨੀ ਸਵੀਪਰ ਦੀ ਨੌਕਰੀ ਲਈ 8 ਲੱਖ ਰੁਪਏ ਪ੍ਰਤੀ ਮਹੀਨਾ ਤੱਕ ਦਾ ਪੈਕੇਜ ਦੇ ਰਹੀ ਹੈ। ਰਿਪੋਰਟ ਮੁਤਾਬਕ ਆਸਟ੍ਰੇਲੀਆ ਦੇ ਸਿਡਨੀ ਸਥਿਤ ਸਫਾਈ ਕੰਪਨੀ ਐਬਸੋਲਿਊਟ ਡੋਮੇਸਟਿਕਸ ਨੇ ਸਫਾਈ ਕਰਨ ਵਾਲਿਆਂ ਲਈ ਕਈ ਪੈਕੇਜਾਂ ਦਾ ਐਲਾਨ ਕੀਤਾ ਹੈ। ਜੇਕਰ ਕੋਈ ਇਹ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਇੰਟਰਵਿਊ ਹੋਵੇਗੀ।

ਇਸ ਤੋਂ ਬਾਅਦ ਉਸ ਨੂੰ 72 ਲੱਖ ਤੋਂ 1 ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਸਫਾਈ ਕਰਮਚਾਰੀਆਂ ਨੂੰ ਹਫ਼ਤੇ ‘ਚ 2 ਦਿਨ ਦੀ ਛੁੱਟੀ ਵੀ ਮਿਲੇਗੀ। ਹੋਰ ਮੁਲਾਜ਼ਮਾਂ ਵਾਂਗ ਸਵੀਪਰ ਨੂੰ ਵੀ 5 ਦਿਨ ਕੰਮ ਕਰਨਾ ਪਵੇਗਾ। ਇਸ ਦੇ ਨਾਲ ਹੀ ਸਵੀਪਰਾਂ ਨੂੰ ਦਿਨ ਵਿਚ 8 ਘੰਟੇ ਤੋਂ ਵੱਧ ਕੰਮ ਨਹੀਂ ਕਰਨਾ ਪਵੇਗਾ।

ਐਬਸੋਲੇਟ ਡੋਮੇਸਟਿਕਸ ਦੇ ਮੈਨੇਜਿੰਗ ਡਾਇਰੈਕਟਰ ਜੋ ਵੇਇਸ ਨੇ ਕਿਹਾ ਕਿ ਕੰਪਨੀ ਨੂੰ ਇਨ੍ਹੀਂ ਦਿਨੀਂ ਕਲੀਨਰ ਨਹੀਂ ਮਿਲ ਰਹੇ ਹਨ। ਇਸ ਨੂੰ ਦੇਖਦੇ ਹੋਏ ਕੰਪਨੀ ਨੇ ਇਹ ਆਫਰ ਲਾਂਚ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਵੀਪਰ ਓਵਰ ਸ਼ਿਫਟ ਵਿਚ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰਤੀ ਘੰਟਾ 3600 ਰੁਪਏ ਵਾਧੂ ਮਿਲਣਗੇ। ਕੰਪਨੀ ਸਫ਼ਾਈ ਸੇਵਕਾਂ ਦੀ ਭਾਲ ਵਿਚ ਨਵੇਂ ਇਸ਼ਤਿਹਾਰ ਜਾਰੀ ਕਰ ਰਹੀ ਹੈ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਸਵੀਪਰ ਵਜੋਂ ਕੰਮ ਕਰਨ ਵਾਲੇ ਲੋਕ ਨਹੀਂ ਮਿਲ ਰਹੇ।

RELATED ARTICLES

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ ਟੋਰਾਂਟੋ: ਕੈਨੇਡਾ ’ਚ ਘੁੰਮਣ ਆਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ...

ਰਾਹੁਲ ਰਾਏਬਰੇਲੀ ਤੋਂ ਲੜਨਗੇ ਚੋਣ, ਨਜ਼ਦੀਕੀ ਕਿਸ਼ੋਰੀ ਲਾਲ ਨੂੰ ਅਮੇਠੀ ਤੋਂ ਮੈਦਾਨ ’ਚ ਉਤਾਰਿਆ

ਰਾਹੁਲ ਰਾਏਬਰੇਲੀ ਤੋਂ ਲੜਨਗੇ ਚੋਣ, ਨਜ਼ਦੀਕੀ ਕਿਸ਼ੋਰੀ ਲਾਲ ਨੂੰ ਅਮੇਠੀ ਤੋਂ ਮੈਦਾਨ ’ਚ ਉਤਾਰਿਆ ਅਮੇਠੀ (ਯੂਪੀ): ਰਾਏਬਰੇਲੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਹੁਲ ਗਾਂਧੀ...

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ ਚੰਡੀਗੜ੍ਹ/ਅੰਮ੍ਰਿਤਸਰ: ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ ਟੋਰਾਂਟੋ: ਕੈਨੇਡਾ ’ਚ ਘੁੰਮਣ ਆਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ...

ਰਾਹੁਲ ਰਾਏਬਰੇਲੀ ਤੋਂ ਲੜਨਗੇ ਚੋਣ, ਨਜ਼ਦੀਕੀ ਕਿਸ਼ੋਰੀ ਲਾਲ ਨੂੰ ਅਮੇਠੀ ਤੋਂ ਮੈਦਾਨ ’ਚ ਉਤਾਰਿਆ

ਰਾਹੁਲ ਰਾਏਬਰੇਲੀ ਤੋਂ ਲੜਨਗੇ ਚੋਣ, ਨਜ਼ਦੀਕੀ ਕਿਸ਼ੋਰੀ ਲਾਲ ਨੂੰ ਅਮੇਠੀ ਤੋਂ ਮੈਦਾਨ ’ਚ ਉਤਾਰਿਆ ਅਮੇਠੀ (ਯੂਪੀ): ਰਾਏਬਰੇਲੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਹੁਲ ਗਾਂਧੀ...

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ ਚੰਡੀਗੜ੍ਹ/ਅੰਮ੍ਰਿਤਸਰ: ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ...

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ ਕੈਲੀਫੋਰਨੀਆ: ਫਰਿਜ਼ਨੋ ਵਿੱਚ ਗੋਲੀਬਾਰੀ ਤੋਂ ਬਾਅਦ ਅਮਰੀਕੀ ਪੁਲੀਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਭਾਰਤੀ...

Recent Comments