ਨਿਊ ਯਾਰਕ : ਅਮਰੀਕਾ-ਕੈਨੇਡਾ ਦੇ ਬਾਰਡਰ ਤੋਂ ਕਾਬੂ ਕੀਤੇ 7 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਬਾਰਡਰ ਪੈਟਰੋਲ ਏਜੰਟਾਂ ਨੇ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਦਿਆਂ ਇੰਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਅੱਗੇ ਪੇਸ਼ ਹੋਣ ਦੀ ਹਦਾਇਤ ਦਿਤੀ ਹੈ ਤਾਂਕਿ ਦੇਸ਼ ਨਿਕਾਲੇ ਦੀ ਕਾਰਵਾਈ ਅੱਗੇ ਵਧਾਈ ਜਾ ਸਕੇ।
ਇਹ 7 ਭਾਰਤੀ ਨਾਗਰਿਕ ਉਸ ਪਰਵਾਰ ਦੇ ਨਾਲ ਸਨ ਜੋ ਮਾਈਨਸ 35 ਡਿਗਰੀ ਦੀ ਠੰਢ ਵਿਚ ਬਾਰਡਰ ਪਾਰ ਕਰਨ ਤੋਂ ਪਹਿਲਾਂ ਕੈਨੇਡਾ ਵਾਲੇ ਪਾਸੇ ਦਮ ਤੋੜ ਗਿਆ।
ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਡਿਪੋਰਟ ਕੀਤੇ ਜਾ ਰਹੇ ਭਾਰਤੀ ਨਾਗਰਿਕਾਂ ਦਾ ਜਾਨ ਗਵਾਉਣ ਵਾਲੇ ਪਰਵਾਰ ਨਾਲ ਕੋਈ ਰਿਸ਼ਤਾ ਹੈ ਜਾਂ ਨਹੀਂ।