ਚੰਡੀਗੜ੍ਹ- ਰਾਜ ਭਵਨ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਨੂੰ ਸਹੁੰ ਚੁਕਾਈ। ਪੰਜਾਬ ਦੇ ਕੈਬਨਿਟ ਵਿਸਥਾਰ ਵਿੱਚ ਕੁੱਲ 15 ਮੰਤਰੀਆਂ ਨੇ ਸਹੁੰ ਚੁੱਕੀ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ 10 ਸਾਬਕਾ ਮੰਤਰੀ ਵਾਪਸ ਆਏ, ਕਈ ਨਵੇਂ ਚਿਹਰੇ ਵੀ ਸ਼ਾਮਲ ਹੋਏ। ਅੱਜ ਪੰਜਾਬ ਸਿਵਲ ਸਕੱਤਰੇਤ ਵਿੱਚ ਪੁਰਾਣੇ ਮੰਤਰੀਆਂ ਲਈ 24 ਨਿੱਜੀ ਅਮਲੇ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ 27 ਸਤੰਬਰ ਨੂੰ ਮੰਤਰੀ ਪ੍ਰੀਸ਼ਦ ਦੀ ਪਹਿਲੀ ਮੀਟਿੰਗ ਸਵੇਰੇ 10.30 ਵਜੇ ਸਿਵਲ ਸਕਤਰੇਤ ਵਿਖੇ ਹੋਵੇਗੀ। ਇਸ ਵਿੱਚ ਦੱਸਿਆ ਹੈ ਕਿ ਮੀਟਿੰਗ ਦਾ ਏਜੰਡਾ ਮੌਕੇ ਉਤੇ ਸਰਕੂਲੇਟ ਕੀਤਾ ਜਾਵੇਗਾ।