Saturday, May 18, 2024
Home International ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿਚ ਵੱਡਾ ਅੱਤਵਾਦੀ ਹਮਲਾ, ਦਸ ਸੈਨਿਕਾਂ ਦੀ ਮੌਤ

ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿਚ ਵੱਡਾ ਅੱਤਵਾਦੀ ਹਮਲਾ, ਦਸ ਸੈਨਿਕਾਂ ਦੀ ਮੌਤ

ਬਲੂਚਿਸਤਾਨ : ਪਾਕਿਸਤਾਨ ਦੇ ਅਸ਼ਾਂਤ ਦੱਖਣੀ-ਪੱਛਮੀ ਬਲੂਚਿਤਸਾਨ ਸੂਬੇ ਦੇ ਕੇਚ ਜ਼ਿਲ੍ਹੇ ਵਿਚ ਇੱਕ ਚੌਕੀ ‘ਤੇ ਹੋਏ ਅੱਤਵਾਦੀ ਹਮਲੇ ਵਿਚ ਸੁਰੱਖਿਆ ਬਲ ਦੇ 10 ਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ। ਪਾਕਿਸਤਾਨੀ ਫੌਜ ਨੇ ਇਹ ਜਾਣਕਾਰੀ ਦਿੱਤੀ।
ਸੈਨਾ ਦੀ ਮੀਡੀਆ ਸ਼ਾਖਾ ਇੰਟਰ-ਸਰਵੀਸਿਜ ਪਬਲਿਕ ਰਿਲੇਸ਼ੰਜ਼ ਨੇ ਇਸ ਘਟਨਾ ਨੂੰ ਲੈ ਕੇ ਅਪਣਾ ਬਿਆਨ ਵੀ ਜਾਰੀ ਕੀਤਾ ਹੈ।

ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਨੇ 25-26 ਜਨਵਰੀ ਦੀ ਰਾਤ ਨੂੰ ਅਚਾਨਕ ਹਮਲਾ ਕੀਤਾ। ਇਸ ਦੌਰਾਨ ਦੋਵੇਂ ਪਾਸੇ ਤੋਂ ਜੰਮ ਕੇ ਗੋਲੀਬਾਰੀ ਹੋਈ। ਇਸ ਵਿਚ ਫੌਜ ਦੇ ਦਸ ਜਵਾਨਾਂ ਦੀ ਮੌਤ ਹੋ ਗਈ।
ਫੌਜ ਨੇ ਅਪਣੇ ਬਿਆਨ ਵਿਚ ਇਹ ਵੀ ਦੱਸਿਆ ਕਿ ਗੋਲੀਬਾਰੀ ਵਿਚ ਇੱਕ ਅੱਤਵਾਦੀ ਨੂੰ ਢੇਰ ਕਰਨ ਵਿਚ ਕਾਮਯਾਬੀ ਮਿਲੀ ਜਦ ਕਿ ਕਈ ਹੋਰ ਜ਼ਖਮੀ ਹੋ ਗਏ। ਫੌਜ ਦੀ ਮੁਹਿੰਮ ਖਤਮ ਹੋਣ ਤੱਕ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਜ਼ਿੰਦਾ ਫੜ ਲਿਆ। ਫੌਜ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਵਿਦਰੋਹੀ ਜਾਂ ਅੱਤਵਾਦੀ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਿਆ ਬਲੂਚਿਸਤਾਨ ਕਾਫੀ ਸਮੇਂ ਤੋਂ ਚਲ ਰਹੇ ਹਿੰਸਕ ਵਿਦਰੋਹ ਦਾ ਕੇਂਦਰ ਰਿਹਾ ਹੈ। ਬਲੂਚ ਵਿਦਰੋਹੀ ਸਮੂਹਾਂ ਨੇ ਪਹਿਲਾਂ ਵੀ ਇਸ ਖੇਤਰ ਵਿਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਪਰਿਯੋਜਨਾਵਾਂ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਹਨ।
ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿਚ ਬੀਤੇ ਦਸੰਬਰ ਮਹੀਨੇ ਵਿਚ ਵੀ ਦੋ ਵਾਰ ਕੇਚ ਜ਼ਿਲ੍ਹੇ ਪੁਲਿਸ ਚੈਕ ਪੋਸਟ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਅੱਤਵਾਦੀਆਂ ਨੇ ਬੰਬ ਨਾਲ ਹਮਲਾ ਕੀਤਾ ਸੀ, ਇਸ ਵਿਚ ਦੋ ਪਾਕਿਸਤਾਨ ਸੈਨਿਕ ਮਾਰੇ ਗਏ ਸੀ। ਜਾਣਕਾਰੀ ਦੇ ਅਨੁਸਾਰ ਹਮਲਾ ਉਸ ਸਮੇਂ ਹੋਇਆ ਸੀ ਜਦ ਚੈਕ ਪੋਸਟ ‘ਤੇ ਗੱਡੀਆਂ ਦੀ ਜਾਂਚ ਚਲ ਰਹੀ ਸੀ।
ਇਸ ਦੌਰਾਨ ਅੱਤਵਾਦੀਆਂ ਨੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਇੱਕ ਬੰਬ ਸੁੱਟ ਕੇ ਫਰਾਰ ਹੋ ਗਏ, ਜਿਸ ਵਿਚ ਦੋ ਸੈਨਿਕ ਮਾਰੇ ਗਏ। ਬਲੂਚਿਸਤਾਨ ਸੂਬੇ ਵਿਚ ਮਹੀਨੇ ਦੇ ਅੰਦਰ ਇਹ ਦੂਜੀ ਘਟਨਾ ਸੀ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦਾ ਪਤਾ ਲਗਾਉਣ ਦੇ ਲਈ ਇਲਾਕੇ ਵਿਚ ਤਲਾਸ਼ੀ ਮੁਹਿੰਮ ਵੀ ਚਲਾਈ ਸੀ।

RELATED ARTICLES

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments