Sunday, June 2, 2024
Home Punjab ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ 'ਚ 500 ਕਰੋੜ ਦਾ ਘਪਲਾ-ਸੁਖਬੀਰ

ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ‘ਚ 500 ਕਰੋੜ ਦਾ ਘਪਲਾ-ਸੁਖਬੀਰ

ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਆਮ ਆਦਮੀ ਪਾਰਟੀ ਦੀ ਨਵੀਂ ਆਬਕਾਰੀ ਨੀਤੀ ‘ਚ 500 ਕਰੋੜ ਦੇ ਘੁਟਾਲੇ ਦਾ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਜਿਨ੍ਹਾਂ ਦੋ ਕੰਪਨੀਆਂ ਨੂੰ ਦਿੱਲੀ ਵਿਖੇ ਐਲ-1 ਅਲਾਟ ਕੀਤੇ ਗਏ ਹਨ, ਉਨ੍ਹਾਂ ਨੂੰ ਹੀ ਪੰਜਾਬ ਵਿਚ ਕੰਮ ਦਿੱਤਾ ਗਿਆ ਹੈ ਪ੍ਰੰਤੂ ਲੰਮੇ ਸਮੇਂ ਤੋਂ ਚੱਲ ਰਹੇ 5 ਫ਼ੀਸਦੀ ਦੇ ਮੁਨਾਫ਼ੇ ਨੂੰ ਵਧਾ ਕੇ 10 ਫ਼ੀਸਦੀ ਕਰ ਦਿੱਤਾ ਗਿਆ ਹੈ | ਉਨ੍ਹਾਂ ਨਵੀਂ ਆਬਕਾਰੀ ਨੀਤੀ ਸੰਬੰਧੀ ਦਿੱਲੀ ਦੇ ਉਪ ਮੁੱਖ ਮੰਤਰੀ ਸ੍ਰੀ ਮੁਨੀਸ਼ ਸਿਸੋਦੀਆ ਦੇ ਨਿਵਾਸ ਸਥਾਨ ਅਤੇ ਚੰਡੀਗੜ੍ਹ ਦੇ ਇਕ ਪੰਜ ਤਾਰਾ ਹੋਟਲ ਵਿਚ ਇਸ ਸੰਬੰਧੀ ਹੋਈਆਂ ਮੀਟਿੰਗਾਂ ਦਾ ਵੀ ਬਿਓਰਾ ਦਿੱਤਾ ਗਿਆ ਅਤੇ ਦੱਸਿਆ ਕਿ ਨੀਤੀ ਬਣਾਉਣ ਲਈ ਅਧਿਕਾਰੀਆਂ ਨੂੰ ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਬੁਲਾਉਂਦੇ ਰਹੇ ਜਦੋਂਕਿ ਮੁੱਖ ਮੰਤਰੀ ਨੂੰ ਇਸ ਨੀਤੀ ਸੰਬੰਧੀ ਕਦੀ ਵੀ ਪੁੱਛਿਆ ਨਹੀਂ ਗਿਆ | ਸ. ਬਾਦਲ ਨੇ ਕਿਹਾ ਕਿ ਦਿੱਲੀ ਦੀ ਨੀਤੀ ਨੂੰ ਹੀ ਪੰਜਾਬ ਵਿਚ ਇਨਬਿਨ ਰੂਪ ਵਿਚ ਲਾਗੂ ਕੀਤਾ ਗਿਆ ਅਤੇ ਐਲ-1 ਲਈ ਮੁਨਾਫ਼ਾ ਰਾਸ਼ੀ ਜੋ 5 ਫ਼ੀਸਦੀ ਵਧਾਈ ਗਈ ਉਸ ਦਾ ਮੰਤਵ ਉਕਤ ਕੰਪਨੀਆਂ ਕੋਲੋਂ ਵਧਾਈ ਰਾਸ਼ੀ ਪਿਛਲੇ ਦਰਵਾਜ਼ਿਓਾ ਵਾਪਸ ਲੈਣਾ ਸੀ | ਸ. ਬਾਦਲ ਨੇ ਕਿਹਾ ਕਿ ਉਹ ਮਾਮਲੇ ਦੀ ਸੀ.ਬੀ.ਆਈ ਰਾਹੀਂ ਜਾਂਚ ਲਈ ਰਾਜਪਾਲ ਪੰਜਾਬ ਨਾਲ ਸਮਾਂ ਲੈ ਕੇ ਮੁਲਾਕਾਤ ਕਰਨਗੇ, ਜਦੋਂ ਕਿ ਸੀ.ਬੀ.ਆਈ ਨੂੰ ਵੀ ਇਸ ਸੰਬੰਧੀ ਸ਼ਿਕਾਇਤ ਭੇਜੀ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਵਿਚ ਇਹ ਨੀਤੀ ਵਾਪਸ ਲੈਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਸਰਕਾਰ ਆਪਣੀ ਕੀਤੀ ਘਪਲੇਬਾਜ਼ੀ ਤੋਂ ਘਬਰਾ ਗਈ ਹੈ, ਲੇਕਿਨ ਪੰਜਾਬ ਵਿਚ ਉਸੇ ਨੀਤੀ ਨੂੰ ਲਾਗੂ ਰੱਖਣਾ ਹੈਰਾਨੀ ਵਾਲੀ ਗੱਲ ਹੈ | ਸ. ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸੀ.ਬੀ.ਆਈ ਅਤੇ ਈ.ਡੀ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ‘ਤੇ ਸਾਰਾ ਸੱਚ ਸਾਹਮਣੇ ਆ ਜਾਵੇਗਾ | ਇਸ ਮੌਕੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਨੇਤਾ ਸ. ਸੁਰਜੀਤ ਸਿੰਘ ਰੱਖੜਾ ਵੀ ਹਾਜ਼ਰ ਸਨ |

RELATED ARTICLES

India Exit Polls: ਚਾਰ ਐਗਜ਼ਿਟ ਪੋਲਾਂ ਵਿੱਚ ਐਨਡੀਏ ਨੂੰ 350 ਤੋਂ ਵੱਧ ਸੀਟਾਂ, ਭਾਜਪਾ ਨੂੰ ਭਾਰੀ ਬਹੁਮਤ ਮਿਲਣ ਦੀ ਉਮੀਦ

India Exit Polls: ਚਾਰ ਐਗਜ਼ਿਟ ਪੋਲਾਂ ਵਿੱਚ ਐਨਡੀਏ ਨੂੰ 350 ਤੋਂ ਵੱਧ ਸੀਟਾਂ, ਭਾਜਪਾ ਨੂੰ ਭਾਰੀ ਬਹੁਮਤ ਮਿਲਣ ਦੀ ਉਮੀਦ ਅੰਮ੍ਰਿਤਸਰ: ਸੱਤਵੇਂ ਪੜਾਅ ਦੇ...

ਪੰਜਾਬ ’ਚ ਲੋਕ ਸਭਾ ਦੀਆਂ 13 ਸੀਟਾਂ ਲਈ ਸ਼ਾਮ 5 ਵਜੇ ਤੱਕ 55.20 ਫ਼ੀਸਦ ਵੋਟਾਂ ਪਈਆਂ

ਪੰਜਾਬ ’ਚ ਲੋਕ ਸਭਾ ਦੀਆਂ 13 ਸੀਟਾਂ ਲਈ ਸ਼ਾਮ 5 ਵਜੇ ਤੱਕ 55.20 ਫ਼ੀਸਦ ਵੋਟਾਂ ਪਈਆਂ ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਗਈਆਂ ਵੋਟਿੰਗ...

China-Sikhs ਚੀਨ ਫੇਸਬੁੱਕ ਰਾਹੀਂ ਸਿੱਖਾਂ ਨੂੰ ਬਣਾ ਰਿਹਾ ਨਿਸ਼ਾਨਾ: ਮੈਟਾ

China-Sikhs ਚੀਨ ਫੇਸਬੁੱਕ ਰਾਹੀਂ ਸਿੱਖਾਂ ਨੂੰ ਬਣਾ ਰਿਹਾ ਨਿਸ਼ਾਨਾ: ਮੈਟਾ New Delhi: ਸੋਸ਼ਲ ਮੀਡੀਆ ਦਿੱਗਜ ਮੈਟਾ ਜੋ ਫੇਸਬੁੱਕ, ਇੰਸਟਗ੍ਰਾਮ ਤੇ ਵੱਟਸਐਪ ਦੀ ਮਾਲਕ ਹੈ, ਨੇ...

LEAVE A REPLY

Please enter your comment!
Please enter your name here

- Advertisment -

Most Popular

India Exit Polls: ਚਾਰ ਐਗਜ਼ਿਟ ਪੋਲਾਂ ਵਿੱਚ ਐਨਡੀਏ ਨੂੰ 350 ਤੋਂ ਵੱਧ ਸੀਟਾਂ, ਭਾਜਪਾ ਨੂੰ ਭਾਰੀ ਬਹੁਮਤ ਮਿਲਣ ਦੀ ਉਮੀਦ

India Exit Polls: ਚਾਰ ਐਗਜ਼ਿਟ ਪੋਲਾਂ ਵਿੱਚ ਐਨਡੀਏ ਨੂੰ 350 ਤੋਂ ਵੱਧ ਸੀਟਾਂ, ਭਾਜਪਾ ਨੂੰ ਭਾਰੀ ਬਹੁਮਤ ਮਿਲਣ ਦੀ ਉਮੀਦ ਅੰਮ੍ਰਿਤਸਰ: ਸੱਤਵੇਂ ਪੜਾਅ ਦੇ...

ਪੰਜਾਬ ’ਚ ਲੋਕ ਸਭਾ ਦੀਆਂ 13 ਸੀਟਾਂ ਲਈ ਸ਼ਾਮ 5 ਵਜੇ ਤੱਕ 55.20 ਫ਼ੀਸਦ ਵੋਟਾਂ ਪਈਆਂ

ਪੰਜਾਬ ’ਚ ਲੋਕ ਸਭਾ ਦੀਆਂ 13 ਸੀਟਾਂ ਲਈ ਸ਼ਾਮ 5 ਵਜੇ ਤੱਕ 55.20 ਫ਼ੀਸਦ ਵੋਟਾਂ ਪਈਆਂ ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਗਈਆਂ ਵੋਟਿੰਗ...

China-Sikhs ਚੀਨ ਫੇਸਬੁੱਕ ਰਾਹੀਂ ਸਿੱਖਾਂ ਨੂੰ ਬਣਾ ਰਿਹਾ ਨਿਸ਼ਾਨਾ: ਮੈਟਾ

China-Sikhs ਚੀਨ ਫੇਸਬੁੱਕ ਰਾਹੀਂ ਸਿੱਖਾਂ ਨੂੰ ਬਣਾ ਰਿਹਾ ਨਿਸ਼ਾਨਾ: ਮੈਟਾ New Delhi: ਸੋਸ਼ਲ ਮੀਡੀਆ ਦਿੱਗਜ ਮੈਟਾ ਜੋ ਫੇਸਬੁੱਕ, ਇੰਸਟਗ੍ਰਾਮ ਤੇ ਵੱਟਸਐਪ ਦੀ ਮਾਲਕ ਹੈ, ਨੇ...

‘PoK ਸਾਡਾ ਨਹੀਂ’, ਪਾਕਿਸਤਾਨ ਦਾ ਕਬੂਲਨਾਮਾ! ਇਸਲਾਮਾਬਾਦ ਹਾਈਕੋਰਟ ਨੇ ਪੁੱਛਿਆ- ਫਿਰ ਕਿਉਂ ਤਾਇਨਾਤ ਕੀਤੀ ਹੈ ਫ਼ੌਜ

'PoK ਸਾਡਾ ਨਹੀਂ', ਪਾਕਿਸਤਾਨ ਦਾ ਕਬੂਲਨਾਮਾ! ਇਸਲਾਮਾਬਾਦ ਹਾਈਕੋਰਟ ਨੇ ਪੁੱਛਿਆ- ਫਿਰ ਕਿਉਂ ਤਾਇਨਾਤ ਕੀਤੀ ਹੈ ਫ਼ੌਜ ਇਸਲਾਮਾਬਾਦ: ਪਾਕਿਸਤਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨੂੰ...

Recent Comments