Wednesday, May 8, 2024
Home India ਕੋਟਕਪੂਰਾ ਨੇੜੇ ਸੜਕ ਹਾਦਸੇ ’ਚ ਪੰਜ ਮੌਤਾਂ

ਕੋਟਕਪੂਰਾ ਨੇੜੇ ਸੜਕ ਹਾਦਸੇ ’ਚ ਪੰਜ ਮੌਤਾਂ

ਕੋਟਕਪੂਰਾ ਨੇੜੇ ਸੜਕ ਹਾਦਸੇ ’ਚ ਪੰਜ ਮੌਤਾਂ
ਫਰੀਦਕੋਟ: ਇੱਥੋਂ ਨਜ਼ਦੀਕੀ ਪਿੰਡ ਪੰਜਗਰਾਈਂ ਕਲਾਂ ਨੇੜੇ ਬੀਤੀ ਦੇਰ ਰਾਤ ਇੱਕ ਟਾਟਾ ਏਸ (ਛੋਟਾ ਹਾਥੀ) ਤੇ ਟਰੱਕ ਦਰਮਿਆਨ ਹੋਈ ਟੱਕਰ ’ਚ ਪੰਜ ਵਿਅਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 9 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ’ਚ ਤਿੰਨ ਬੱਚੇ ਵੀ ਸ਼ਾਮਲ ਹਨ। ਸੂਚਨਾ ਮਿਲਦਿਆਂ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਸਪਤਾਲ ਵਿੱਚ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਪੁੱਛਿਆ।

ਜਾਣਕਾਰੀ ਅਨੁਸਾਰ ਪਿੰਡ ਮਰਾੜ ਕਲਾਂ ਦੇ ਕੁੱਝ ਵਿਅਕਤੀ ਧਾਰਮਿਕ ਸਥਾਨ ਪੀਰ ਨਿਗਾਹੇ ਮੱਥਾ ਟੇਕ ਕੇ ਟਾਟਾ ਏਸ ’ਤੇ ਵਾਪਸ ਆ ਰਹੇ ਸਨ। ਜਦੋਂ ਉਹ ਪਿੰਡ ਪੰਜਗਰਾਈਂ ਕਲਾਂ ਕੋਲ ਪੁੱਜੇ ਤਾਂ ਕੋਟਕਪੂਰਾ ਵੱਲੋਂ ਆ ਰਹੇ ਟਰੱਕ ਨੇ ਟਾਟਾ ਏਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਲਵਪ੍ਰੀਤ ਸਿੰਘ (26), ਕਰਮਜੀਤ ਕੌਰ (35), ਦੀਪਕ ਕੁਮਾਰ (28), ਸੁਖਦੇਵ ਕੁਮਾਰ (38) ਅਤੇ ਕਰਮਜੀਤ ਕੌਰ (40) ਦੀ ਥਾਂ ’ਤੇ ਹੀ ਮੌਤ ਹੋ ਗਈ ਜਦੋਂਕਿ ਗੁਰਮੀਤ ਸਿੰਘ, ਸੁਖਪ੍ਰੀਤ ਕੌਰ, ਸੁਖਦੀਪ ਕੌਰ, ਟੀਨਾ, ਕੀਰਤ, ਆਯੂ, ਸੁਖਮਨਪ੍ਰੀਤ, ਸੁਰੇਸ਼ ਕੁਮਾਰ ਅਤੇ ਪੂਜਾ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਟਾਟਾ ਏਸ ਚਾਲਕ ਦੀਪਕ ਦੀ ਵੀ ਮੌਤ ਹੋ ਗਈ। ਪੁਲੀਸ ਨੇ ਟਰੱਕ ਡਰਾਈਵਰ ਪ੍ਰੀਤਮ ਸਿੰਘ ਵਾਸੀ ਜੈਤੋ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

RELATED ARTICLES

ਹਰਿਆਣਾ ‘ਚ ਭਾਜਪਾ ਨੂੰ ਝਟਕਾ, ਤਿੰਨ ਆਜ਼ਾਦ ਵਿਧਾਇਕਾਂ ਨੇ ਵਾਪਸ ਲਈ ਹਮਾਇਤ

ਹਰਿਆਣਾ 'ਚ ਭਾਜਪਾ ਨੂੰ ਝਟਕਾ, ਤਿੰਨ ਆਜ਼ਾਦ ਵਿਧਾਇਕਾਂ ਨੇ ਵਾਪਸ ਲਈ ਹਮਾਇਤ ਰੋਹਤਕ : ਹਰਿਆਣਾ 'ਚ ਤਿੰਨ ਆਜ਼ਾਦ ਵਿਧਾਇਕਾਂ ਨੇ ਆਪਣਾ ਸਮਰਥਨ ਵਾਪਸ ਲੈ ਕੇ...

ਪੰਜਾਬ ਵਿੱਚ 13 ਉਮੀਦਵਾਰਾਂ ਵੱਲੋਂ  15 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

ਪੰਜਾਬ ਵਿੱਚ 13 ਉਮੀਦਵਾਰਾਂ ਵੱਲੋਂ  15 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ ਚੰਡੀਗੜ੍ਹ :  ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਪੰਜਾਬ...

ਮੰਤਰੀ ਦੇ ਸੱਕਤਰ ਦੇ ਨੌਕਰ ਘਰੋਂ ‘ਨੋਟਾਂ ਦਾ ਪਹਾੜ’ ਮਿਲਿਆ

ਮੰਤਰੀ ਦੇ ਸੱਕਤਰ ਦੇ ਨੌਕਰ ਘਰੋਂ ‘ਨੋਟਾਂ ਦਾ ਪਹਾੜ’ ਮਿਲਿਆ ਰਾਂਚੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਝਾਰਖੰਡ ਦੇ ਮੰਤਰੀ ਦੇ ਸਕੱਤਰ ਦੇ ਕਥਿਤ ਘਰੇਲੂ ਨੌਕਰ...

LEAVE A REPLY

Please enter your comment!
Please enter your name here

- Advertisment -

Most Popular

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ ਵੈਨਕੂਵਰ: ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ...

ਹਰਿਆਣਾ ‘ਚ ਭਾਜਪਾ ਨੂੰ ਝਟਕਾ, ਤਿੰਨ ਆਜ਼ਾਦ ਵਿਧਾਇਕਾਂ ਨੇ ਵਾਪਸ ਲਈ ਹਮਾਇਤ

ਹਰਿਆਣਾ 'ਚ ਭਾਜਪਾ ਨੂੰ ਝਟਕਾ, ਤਿੰਨ ਆਜ਼ਾਦ ਵਿਧਾਇਕਾਂ ਨੇ ਵਾਪਸ ਲਈ ਹਮਾਇਤ ਰੋਹਤਕ : ਹਰਿਆਣਾ 'ਚ ਤਿੰਨ ਆਜ਼ਾਦ ਵਿਧਾਇਕਾਂ ਨੇ ਆਪਣਾ ਸਮਰਥਨ ਵਾਪਸ ਲੈ ਕੇ...

ਪੰਜਾਬ ਵਿੱਚ 13 ਉਮੀਦਵਾਰਾਂ ਵੱਲੋਂ  15 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

ਪੰਜਾਬ ਵਿੱਚ 13 ਉਮੀਦਵਾਰਾਂ ਵੱਲੋਂ  15 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ ਚੰਡੀਗੜ੍ਹ :  ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਪੰਜਾਬ...

Recent Comments