Wednesday, May 8, 2024
Home International ਸਵੀਮਿੰਗ ਪੂਲ 'ਚ ਹਾਦਸਾ, ਬੱਚੀ ਨੂੰ ਬਚਾਉਦਿਆਂ ਪਿਓ ਤੇ ਦਾਦੇ ਦੀ ਮੌਤ

ਸਵੀਮਿੰਗ ਪੂਲ ‘ਚ ਹਾਦਸਾ, ਬੱਚੀ ਨੂੰ ਬਚਾਉਦਿਆਂ ਪਿਓ ਤੇ ਦਾਦੇ ਦੀ ਮੌਤ

ਸਵੀਮਿੰਗ ਪੂਲ ‘ਚ ਹਾਦਸਾ, ਬੱਚੀ ਨੂੰ ਬਚਾਉਦਿਆਂ ਪਿਓ ਤੇ ਦਾਦੇ ਦੀ ਮੌਤ
ਮੈਲਬੌਰਨ : ਈਸਟਰ ਦੀਆਂ ਛੁੱਟੀਆਂ ਦੇ ਮੌਕੇ ਤੇ ਮੈਲਬੌਰਨ ਤੋ ਗੋਲਡ ਕੋਸਟ ਘੁੰਮਣ ਗਏ ਪਰਿਵਾਰ ਦੀਆਂ ਖੁਸ਼ੀਆਂ ਇੱਕ ਪਲ ਵਿੱਚ ਗਮ ਵਿੱਚ ਬਦਲ ਗਈਆਂ ਜਦੋਂ ਆਪਣੀ ਦੋ ਸਾਲਾ ਬੱਚੀ ਨੂੰ ਬਚਾਉਦਿਆਂ ਧਰਮਵੀਰ ਸਿੰਘ ਉਰਫ ਸੰਨੀ ਰੰਧਾਵਾ (38) ਅਤੇ ਉਨ੍ਹਾਂ ਦੇ ਪਿਤਾ ਗੁਰਜਿੰਦਰ ਸਿੰਘ (65) ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਪਰਿਵਾਰ ਗੋਲਡ ਕੋਸਟ ਦੇ ਇੱਕ ਹੋਟਲ ਦੇ ਵਿੱਚ ਛੁੱਟੀਆਂ ਮਨਾਉਣ ਲਈ ਪੁੱਜਿਆ ਹੋਇਆ ਸੀ ਤੇ ਪੂਲ ‘ਤੇ ਨਹਾਉਣ ਸਮੇਂ 2 ਸਾਲਾ ਬੱਚੀ ਪੂਲ ਵਿੱਚ ਡਿੱਗ ਪਈ ਜਿਸ ਨੂੰ ਬਚਾਉਣ ਲਈ ਬੱਚੀ ਦੀ ਮਾਂ ਨੇ ਛਾਲ ਮਾਰ ਦਿੱਤੀ ਤੇ ਮਗਰ ਹੀ ਮੁੰਡੇ ਦੇ ਪਿਓ ਤੇ ਦਾਦੇ ਨੇ ਵੀ ਛਾਲਾਂ ਮਾਰ ਦਿੱਤੀਆਂ।

ਸਿੱਟੇ ਵਜੋ ਸੰਨੀ ਰੰਧਾਵਾ ਆਪਣੀ ਪਤਨੀ ਤੇ ਬੱਚੀ ਨੂੰ ਕੱਢਣ ਵਿੱਚ ਕਾਮਯਾਬ ਹੋ ਗਿਆ ਪਰ ਦੋਵੇਂ ਪਿਓ ਪੁੱਤ ਆਪਣੀ ਜਾਨ ਨਾ ਬਚਾ ਸਕੇ। ਇਨਾਂ ਸਾਰੇ ਪਰਿਵਾਰਕ ਮੈਂਬਰਾਂ ਚੋ ਕਿਸੇ ਨੂੰ ਵੀ ਤੈਰਨਾ ਨਹੀਂ ਸੀ ਆਉਂਦਾ। ਇਸ ਦੌਰਾਨ ਐਂਬੂਲੈਂਸ ਸਰਵਿਸ ਤੇ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਦੋਵੇ ਪਿਓ -ਪੁੱਤਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ।

ਪੁਲਿਸ ਇਸ ਸਾਰੇ ਹਾਦਸੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ ।ਫਿਲਹਾਲ ਬੱਚੀ ਤੇ ਉਸ ਦੀ ਮਾਂ ਗੋਲਡ ਕੋਸਟ ਦੇ ਹੀ ਹਸਪਤਾਲ ਵਿੱਚ ਜੇਰੇ ਇਲਾਜ ਹਨ ਤੇ ਉਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਇਸ ਖਬਰ ਨੂੰ ਲੈ ਕੇ ਸਮੂਹ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਹੈ ਤੇ ਪਰਿਵਾਰ ਦੀ ਸਹਾਇਤਾ ਕਰਨ ਲਈ ਗੋ-ਫੰਡ ਤੇ ਪਰਿਵਾਰ ਲਈ ਸਹਾਇਤਾ ਰਾਸ਼ੀ ਇੱਕਠੀ ਕੀਤੀ ਜਾ ਰਹੀ ਹੈ ਤੇ ਇਸ ਦੁੱਖ ਦੀ ਘੜੀ ‘ਚ ਪਰਿਵਾਰ ਬਣਦੀ ਮਦਦ ਦੇਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

RELATED ARTICLES

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ ਵੈਨਕੂਵਰ: ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ...

LEAVE A REPLY

Please enter your comment!
Please enter your name here

- Advertisment -

Most Popular

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਫਿਰੋਜ਼ਪੁਰ: ਭਾਜਪਾ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ।...

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ ਵੈਨਕੂਵਰ: ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ...

Recent Comments