Thursday, May 9, 2024
Home AAP ‘ਇੰਡੀਆ’ ਗੱਠਜੋੜ ਨੇ ਏਕੇ ਦੀ ਝਲਕ ਦਿਖਾਈ

‘ਇੰਡੀਆ’ ਗੱਠਜੋੜ ਨੇ ਏਕੇ ਦੀ ਝਲਕ ਦਿਖਾਈ

‘ਇੰਡੀਆ’ ਗੱਠਜੋੜ ਨੇ ਏਕੇ ਦੀ ਝਲਕ ਦਿਖਾਈ
ਨਵੀਂ ਦਿੱਲੀ: ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਇੰਡੀਆ ਗੱਠਜੋੜ ਦੀ ਲੋਕਤੰਤਰ ਬਚਾਓ ਰੈਲੀ ਇੱਕ ਤਾਕਤਵਰ ਵਿਰੋਧੀ ਧਿਰ ਦੀ ਝਲਕ ਤਾਂ ਦਿਖਾ ਹੀ ਗਈ ਨਾਲ-ਨਾਲ ਦਿੱਲੀ ਵਿੱਚ ‘ਆਪ’ ਤੇ ਕਾਂਗਰਸ ਵੱਲੋਂ ਇਕਜੁੱਟਤਾ ਲਈ ਲਾਏ ਜ਼ੋਰ ਦਾ ਅਸਰ ਵੀ ਸਾਫ਼ ਨਜ਼ਰ ਆਇਆ। ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਸ ਕਰ ਕੇ ਅੰਦਰੂਨੀ ਦਿੱਲੀ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਰੈਲੀ ਦੌਰਾਨ ਵਿਰੋਧੀ ਗੱਠਜੋੜ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਡੱਟ ਕੇ ਵਿਰੋਧ ਕੀਤਾ। ਇਸ ਗ੍ਰਿਫ਼ਤਾਰੀ ਨੂੰ ਲੈ ਕੇ ਵਿਰੋਧੀਆਂ ਨੇ ਭਾਜਪਾ ਦੀ ਤਿੱਖੀ ਆਲੋਚਨਾ ਕੀਤੀ ਅਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ‘ਆਪ’ ਦੇ ਕਈ ਵੱਡੇ ਆਗੂ ਹਾਜ਼ਰ ਸਨ।

‘ਆਪ’ ਤੇ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ 2024 ਮਿਲ ਕੇ ਲੜੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਆਪਣੇ ਕੋਟੇ ਦੀਆਂ ਚਾਰ ਸੀਟਾਂ ’ਤੇ ਉਮੀਦਵਾਰ ਉਤਾਰ ਦਿੱਤੇ ਹਨ ਤੇ ਕਾਂਗਰਸ ਨੇ ਆਪਣੇ ਹਿੱਸੇ ਆਈਆਂ ਤਿੰਨ ਸੀਟਾਂ ਲਈ ਉਮੀਦਵਾਰਾਂ ਦਾ ਅਜੇ ਐਲਾਨ ਕਰਨਾ ਹੈ। ਰੈਲੀ ਦੇ ਪ੍ਰਭਾਵ ਹੇਠ ਦੋਵਾਂ ਪਾਰਟੀਆਂ ਦਾ ਵੋਟ ਬੈਂਕ ਭਾਜਪਾ ਦੇ ਵੋਟ ਬੈਂਕ ਨੂੰ ਖੋਰਾ ਲਾਉਣ ਦੇ ਸਮਰਥ ਦਿਖਾਈ ਦੇ ਰਿਹਾ ਹੈ। ਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਕੌਂਸਲਰਾਂ ਵੱਲੋਂ ਬੀਤੇ ਦਿਨਾਂ ਤੋਂ ਰੈਲੀ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸੇ ਕਰਕੇ ਹੀ ਵਿਧਾਨ ਸਭਾ ਸੈਸ਼ਨ ਦੌਰਾਨ ਕਈ ਵਿਧਾਇਕ ਹਾਜ਼ਰ ਨਹੀਂ ਹੋਏ। ਜਰਨੈਲ ਸਿੰਘ, ਮਨੋਜ ਕੁਮਾਰ, ਰਿਤੂ ਰਾਜ ਵਰਗੇ ਵਿਧਾਇਕਾਂ ਨੇ ਭੀੜ ਇਕੱਠੀ ਕਰਨ ਲਈ ਜ਼ੋਰ ਲਾਇਆ।

ਕਾਂਗਰਸ ਵੱਲੋਂ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਬੀਤੇ ਹਫਤੇ ਤੋਂ ਹੀ ਆਪਣੇ ਇਲਾਕੇ ਵਿੱਚ ਸਰਗਰਮੀਆਂ ਵਧਾ ਕੇ ਰੈਲੀ ਦੀ ਮਜ਼ਬੂਤੀ ਲਈ ਸਰਗਰਮ ਨਜ਼ਰ ਆਏ। ਕਾਂਗਰਸ ਦੇ ਬਾਕੀ ਆਗੂ ਵੀ ਉਨ੍ਹਾਂ ਦੇ ਨਾਲ ਰਹੇ। ਦਿੱਲੀ ਨਗਰ ਨਿਗਮ (ਐੱਮਸੀਡੀ) ਦੀ ਸੱਤਾ ਹਾਸਲ ਕਰਨ ਮਗਰੋਂ ਆਮ ਆਦਮੀ ਪਾਰਟੀ ਸਥਾਨਕ ਲੋਕਾਂ ਨੂੰ ਨਾਲ ਜੋੜ ਰਹੀ ਹੈ। ਆਮ ਲੋਕਾਂ ਦਾ ਬਹੁਤਾ ਵਾਹ ਐੱਮਸੀਡੀ ਨਾਲ ਹੀ ਪੈਂਦਾ ਹੈ। ਦਿੱਲੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਟਰੈਫਿਕ ਪੁਲੀਸ ਨੂੰ ਵੀ ਸਾਰਾ ਦਿਨ ਚੌਕਸ ਰਹਿਣਾ ਪਿਆ। ਇੰਡੀਆ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਝੰਡਿਆਂ ਨਾਲ ਮੈਦਾਨ ਭਰਿਆ ਦਿਖਿਆ। ਕੇਜਰੀਵਾਲ ਦੇ ਪੋਸਟਰ ਰਾਮ ਲੀਲਾ ਮੈਦਾਨ ਦੇ ਨੇੜੇ ਦੇ ਇਲਾਕਿਆਂ ਵਿੱਚ ਥਾਂ-ਥਾਂ ਲਾਏ ਗਏ ਸਨ।

RELATED ARTICLES

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਫਿਰੋਜ਼ਪੁਰ: ਭਾਜਪਾ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ।...

ਹਰਿਆਣਾ ‘ਚ ਭਾਜਪਾ ਨੂੰ ਝਟਕਾ, ਤਿੰਨ ਆਜ਼ਾਦ ਵਿਧਾਇਕਾਂ ਨੇ ਵਾਪਸ ਲਈ ਹਮਾਇਤ

ਹਰਿਆਣਾ 'ਚ ਭਾਜਪਾ ਨੂੰ ਝਟਕਾ, ਤਿੰਨ ਆਜ਼ਾਦ ਵਿਧਾਇਕਾਂ ਨੇ ਵਾਪਸ ਲਈ ਹਮਾਇਤ ਰੋਹਤਕ : ਹਰਿਆਣਾ 'ਚ ਤਿੰਨ ਆਜ਼ਾਦ ਵਿਧਾਇਕਾਂ ਨੇ ਆਪਣਾ ਸਮਰਥਨ ਵਾਪਸ ਲੈ ਕੇ...

ਪੰਜਾਬ ਵਿੱਚ 13 ਉਮੀਦਵਾਰਾਂ ਵੱਲੋਂ  15 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

ਪੰਜਾਬ ਵਿੱਚ 13 ਉਮੀਦਵਾਰਾਂ ਵੱਲੋਂ  15 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ ਚੰਡੀਗੜ੍ਹ :  ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਪੰਜਾਬ...

LEAVE A REPLY

Please enter your comment!
Please enter your name here

- Advertisment -

Most Popular

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਫਿਰੋਜ਼ਪੁਰ: ਭਾਜਪਾ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ।...

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ ਵੈਨਕੂਵਰ: ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ...

Recent Comments