Saturday, April 27, 2024
Home Canada ਟਰੂਡੋ ਦੇ ਬਿਆਨ ’ਚ ਕੁਝ ਵੀ ਨਵਾਂ ਨਹੀਂ: ਭਾਰਤ

ਟਰੂਡੋ ਦੇ ਬਿਆਨ ’ਚ ਕੁਝ ਵੀ ਨਵਾਂ ਨਹੀਂ: ਭਾਰਤ

ਟਰੂਡੋ ਦੇ ਬਿਆਨ ’ਚ ਕੁਝ ਵੀ ਨਵਾਂ ਨਹੀਂ: ਭਾਰਤ

ਨਵੀਂ ਦਿੱਲੀ: ਪਿਛਲੇ ਸਾਲ ਜੂਨ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ’ਚ ਕੋਈ ‘ਨਵੀਂ ਗੱਲ’ ਨਹੀਂ ਹੈ।

ਜੈਸਵਾਲ ਨੇ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਦੇ ਤਰਜਮਾਨ ਅਰਿੰਦਮ ਬਾਗਚੀ ਨੇ 21 ਸਤੰਬਰ ਨੂੰ ਕਿਹਾ ਸੀ ਕਿ ਜੇਕਰ ਨਿੱਝਰ ਦੀ ਹੱਤਿਆ ਮਾਮਲੇ ’ਚ ਭਾਰਤ ਦੀ ਸ਼ਮੂਲੀਅਤ ਦੇ ਕੈਨੇਡਾ ਕੋਈ ਸਬੂਤ ਦੇਵੇਗਾ ਤਾਂ ਭਾਰਤ ਉਸ ਦੀ ਜਾਂਚ ਕਰਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ ਵੀ ਇਹ ਦੁਹਰਾਉਣਾ ਚਾਹੁਣਗੇ ਕਿ ਜੇਕਰ ਕਿਸੇ ਵੀ ਖਾਸ ਅਤੇ ਠੋਸ ਜਾਣਕਾਰੀ ਨੂੰ ਭਾਰਤ ਨਾਲ ਸਾਂਝਾ ਕੀਤਾ ਜਾਂਦਾ ਹੈ ਤਾਂ ਅਸੀਂ ਜਾਂਚ ਕਰਨ ਲਈ ਤਿਆਰ ਹਾਂ। ਜੈਸਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਵੱਲੋਂ ਭਾਰਤ ਨਾਲ ਅਜੇ ਅਜਿਹੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ,‘‘ਅਸੀਂ ਰਾਜਨੀਤੀ ਖੇਡਣ ਅਤੇ ਕੱਟੜਪੰਥੀਆਂ ਨੂੰ ਤਰਜੀਹ ਦੇਣ ਵਿਰੁੱਧ ਵੀ ਟਰੂਡੋ ਨੂੰ ਸਾਵਧਾਨ ਕੀਤਾ ਹੈ।’’

ਜ਼ਿਕਰਯੋਗ ਹੈ ਕਿ ਟਰੂਡੋ ਨੇ ਕੈਨੇਡਾ ਆਧਾਰਿਤ ਕੇਬਲ ਪਬਲਿਕ ਅਫੇਅਰਜ਼ ਚੈਨਲ ਨੂੰ ਦੱਸਿਆ ਕਿ ਕੈਨੇਡੀਅਨ ਧਰਤੀ ’ਤੇ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਅਜਿਹੀ ਗੱਲ ਹੈ ਜਿਸ ਨੂੰ ਸਾਰਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਟਰੂਡੋ ਨੇ ਕਿਹਾ ਕਿ ਪਿਛਲੇ ਸਾਲ 18 ਸਤੰਬਰ ਨੂੰ ਉਨ੍ਹਾਂ ਇਹ ਗੱਲ ਹਲਕੇ ਤੌਰ ’ਤੇ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਦੀ ਤਹਿ ਤੱਕ ਜਾਣ ਲਈ ਭਾਰਤ ਸਰਕਾਰ ਨਾਲ ਉਸਾਰੂ ਢੰਗ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

RELATED ARTICLES

ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਛੁਰਾ ਮਾਰ ਕੇ ਕਤਲ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ ਅਮਰਗੜ੍ਹ : ਕੈਨੇਡਾ ਜੋ ਕਦੇ ਸੁਪਨਿਆਂ ਦਾ ਦੇਸ਼ ਹੋਇਆ ਕਰਦਾ ਸੀ। ਅੱਜ ਕੱਲ ਉਸਨੂੰ ਸਰਾਪ ਲੱਗਦਾ...

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ ਫਾਜ਼ਿਲਕਾ : ਰੇਲਵੇ ਦੇ ਆਰ.ਪੀ.ਐੱਫ. ਵਿਚ ਤਾਇਨਾਤ ਹਾਕਮ ਕੰਬੋਜ ਦੀ ਬੇਟੀ...

ਭਰੀ ਸਭਾ ‘ਚ ਨੌਜਵਾਨ ਦੇ ਸਿਰ ‘ਤੇ ਮਾਰੀ ਕੁਹਾੜੀ, ਜਗਰਾਤੇ ‘ਚ ਪਹੁੰਚੇ ਵਿਅਕਤੀ ਨੇ ਕੀਤੀ ‘ਜਲਾਦ’ ਵਰਗੀ ਹਰਕਤ, ਦੇਖੋ VIDEO

ਭਰੀ ਸਭਾ 'ਚ ਨੌਜਵਾਨ ਦੇ ਸਿਰ 'ਤੇ ਮਾਰੀ ਕੁਹਾੜੀ, ਜਗਰਾਤੇ 'ਚ ਪਹੁੰਚੇ ਵਿਅਕਤੀ ਨੇ ਕੀਤੀ 'ਜਲਾਦ' ਵਰਗੀ ਹਰਕਤ ਬੂੰਦੀ : ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਤੋਂ...

LEAVE A REPLY

Please enter your comment!
Please enter your name here

- Advertisment -

Most Popular

ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਛੁਰਾ ਮਾਰ ਕੇ ਕਤਲ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ ਅਮਰਗੜ੍ਹ : ਕੈਨੇਡਾ ਜੋ ਕਦੇ ਸੁਪਨਿਆਂ ਦਾ ਦੇਸ਼ ਹੋਇਆ ਕਰਦਾ ਸੀ। ਅੱਜ ਕੱਲ ਉਸਨੂੰ ਸਰਾਪ ਲੱਗਦਾ...

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ ਫਾਜ਼ਿਲਕਾ : ਰੇਲਵੇ ਦੇ ਆਰ.ਪੀ.ਐੱਫ. ਵਿਚ ਤਾਇਨਾਤ ਹਾਕਮ ਕੰਬੋਜ ਦੀ ਬੇਟੀ...

ਭਰੀ ਸਭਾ ‘ਚ ਨੌਜਵਾਨ ਦੇ ਸਿਰ ‘ਤੇ ਮਾਰੀ ਕੁਹਾੜੀ, ਜਗਰਾਤੇ ‘ਚ ਪਹੁੰਚੇ ਵਿਅਕਤੀ ਨੇ ਕੀਤੀ ‘ਜਲਾਦ’ ਵਰਗੀ ਹਰਕਤ, ਦੇਖੋ VIDEO

ਭਰੀ ਸਭਾ 'ਚ ਨੌਜਵਾਨ ਦੇ ਸਿਰ 'ਤੇ ਮਾਰੀ ਕੁਹਾੜੀ, ਜਗਰਾਤੇ 'ਚ ਪਹੁੰਚੇ ਵਿਅਕਤੀ ਨੇ ਕੀਤੀ 'ਜਲਾਦ' ਵਰਗੀ ਹਰਕਤ ਬੂੰਦੀ : ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਤੋਂ...

ਔਰਤ ਸਣੇ ਤਿੰਨ ਜਣਿਆਂ ਨੇ ਲੁੱਟਿਆ ਸ਼ਰਾਬ ਦਾ ਠੇਕਾ

ਔਰਤ ਸਣੇ ਤਿੰਨ ਜਣਿਆਂ ਨੇ ਲੁੱਟਿਆ ਸ਼ਰਾਬ ਦਾ ਠੇਕਾ ਵੈਨਕੂਵਰ: ਕੈਨੇਡਾ ਦੇ ਵੈਨਕੂਵਰ ਵਿਚ ਔਰਤ ਸਮੇਤ ਤਿੰਨ ਜਣਿਆਂ ਵੱਲੋਂ ਠੇਕੇ ਤੋਂ ਸ਼ਰਾਬ ਲੁੱਟਣ ਦੀ ਘਟਨਾ...

Recent Comments