Saturday, April 27, 2024
Home Punjab Sidhu Moose Wala: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਬੱਚੇ ਨੂੰ ਦਏਗੀ...

Sidhu Moose Wala: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਬੱਚੇ ਨੂੰ ਦਏਗੀ ਜਨਮ ? ਜਾਣੋ ਵਾਇਰਲ ਖਬਰਾਂ ਦੀ ਸੱਚਾਈ

Sidhu Moose wala Mother Charan Kaur: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਬਲਕੌਰ ਸਿੰਘ ਦੀ ਪਤਨੀ ਅਤੇ ਮੂਸੇਵਾਲਾ ਦੀ ਮਾਤਾ ਇੱਕ ਵਾਰ ਫਿਰ ਤੋਂ ਬੱਚੇ ਨੂੰ ਜਨਮ ਦਏਗੀ। ਜੀ ਹਾਂ, ਮਰਹੂਮ ਗਾਇਕ ਦੇ ਘਰ ਮਾਰਚ ਮਹੀਨੇ ‘ਚ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਇਸ ਗੱਲ ਦਾ ਖੁਲਾਸਾ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਕੀਤਾ ਹੈ।

ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵਿਹੜੇ ਨਵਾਂ ਜੀਅ ਆ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਸੇ ਕਾਰਨ ਚਰਨ ਕੌਰ ਪਿਛਲੇ ਕਈ ਮਹੀਨਿਆਂ ਤੋਂ ਘੱਟ ਵੱਧ ਹੀ ਬਾਹਰ ਨਿਕਲਦੇ ਹਨ ਅਤੇ ਹਰ ਐਤਵਾਰ ਨੂੰ ਆਪਣੇ ਪੁੱਤਰ ਦੇ ਪ੍ਰਸ਼ੰਸਕਾਂ ਨੂੰ ਵੀ ਨਹੀਂ ਮਿਲ ਰਹੇ। ਇਸ ਤੋਂ ਇਲਾਵਾ ਕੁਝ ਖਬਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ IVF ਦੇ ਜਰੀਏ ਹੋਈ ਪ੍ਰੈਗਨੈਂਟ ਹੋਏ ਹਨ। ਫਿਲਹਾਲ ਇਸ ਗੱਲ ਦੀ ਪੁਸ਼ਟੀ ਬਲਕੌਰ ਸਿੰਘ ਅਤੇ ਚਰਨ ਕੌਰ ਵੱਲੋਂ ਨਹੀਂ ਕੀਤੀ ਗਈ।

ਕਾਬਿਲੌਗਰ ਹੈ ਕਿ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਸਿੱਧੂ ਮੂਸੇਵਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਹੱਤਿਆ ਤੋਂ ਬਾਅਦ ਪਰਿਵਾਰ ਦੇ ਵਾਰਿਸ ਨੂੰ ਲੈ ਕੇ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਨਿਰਾਸ਼ਾ ਸੀ। ਪਰਿਵਾਰ ਨੂੰ ਚੌਹਣ ਵਾਲੇ ਇਹੋ ਦੁਆਵਾਂ ਕਰ ਰਹੇ ਸਨ ਕਿ ਬਲਕੌਰ ਸਿੰਘ ਸਿੱਧੂ ਦੇ ਘਰ ਬੱਚਾ ਜਨਮ ਲਵੇ। ਫਿਲਹਾਲ ਇਸ ਖਬਰ ਵਿੱਚ ਕਿੰਨੀ ਸੱਚਾਈ ਹੈ, ਇਹ ਮਰਹੂਮ ਗਾਇਕ ਦੇ ਪਰਿਵਾਰ ਵੱਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਹੀ ਪਤਾ ਚੱਲੇਗਾ।

RELATED ARTICLES

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ ਫਾਜ਼ਿਲਕਾ : ਰੇਲਵੇ ਦੇ ਆਰ.ਪੀ.ਐੱਫ. ਵਿਚ ਤਾਇਨਾਤ ਹਾਕਮ ਕੰਬੋਜ ਦੀ ਬੇਟੀ...

ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ

ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਚੰਡੀਗੜ੍ਹ: ਸੂਬੇ ਵਿੱਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ...

ਅਕਾਲੀ ਦਲ ਨੇ 6 ਹੋਰ ਉਮੀਦਵਾਰ ਐਲਾਨੇ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ

ਅਕਾਲੀ ਦਲ ਨੇ 6 ਹੋਰ ਉਮੀਦਵਾਰ ਐਲਾਨੇ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਜਲੰਧਰ : ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ 6 ਲੋਕ ਸਭਾ ਸੀਟਾਂ ਲਈ...

LEAVE A REPLY

Please enter your comment!
Please enter your name here

- Advertisment -

Most Popular

ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਛੁਰਾ ਮਾਰ ਕੇ ਕਤਲ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ ਅਮਰਗੜ੍ਹ : ਕੈਨੇਡਾ ਜੋ ਕਦੇ ਸੁਪਨਿਆਂ ਦਾ ਦੇਸ਼ ਹੋਇਆ ਕਰਦਾ ਸੀ। ਅੱਜ ਕੱਲ ਉਸਨੂੰ ਸਰਾਪ ਲੱਗਦਾ...

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ ਫਾਜ਼ਿਲਕਾ : ਰੇਲਵੇ ਦੇ ਆਰ.ਪੀ.ਐੱਫ. ਵਿਚ ਤਾਇਨਾਤ ਹਾਕਮ ਕੰਬੋਜ ਦੀ ਬੇਟੀ...

ਭਰੀ ਸਭਾ ‘ਚ ਨੌਜਵਾਨ ਦੇ ਸਿਰ ‘ਤੇ ਮਾਰੀ ਕੁਹਾੜੀ, ਜਗਰਾਤੇ ‘ਚ ਪਹੁੰਚੇ ਵਿਅਕਤੀ ਨੇ ਕੀਤੀ ‘ਜਲਾਦ’ ਵਰਗੀ ਹਰਕਤ, ਦੇਖੋ VIDEO

ਭਰੀ ਸਭਾ 'ਚ ਨੌਜਵਾਨ ਦੇ ਸਿਰ 'ਤੇ ਮਾਰੀ ਕੁਹਾੜੀ, ਜਗਰਾਤੇ 'ਚ ਪਹੁੰਚੇ ਵਿਅਕਤੀ ਨੇ ਕੀਤੀ 'ਜਲਾਦ' ਵਰਗੀ ਹਰਕਤ ਬੂੰਦੀ : ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਤੋਂ...

ਔਰਤ ਸਣੇ ਤਿੰਨ ਜਣਿਆਂ ਨੇ ਲੁੱਟਿਆ ਸ਼ਰਾਬ ਦਾ ਠੇਕਾ

ਔਰਤ ਸਣੇ ਤਿੰਨ ਜਣਿਆਂ ਨੇ ਲੁੱਟਿਆ ਸ਼ਰਾਬ ਦਾ ਠੇਕਾ ਵੈਨਕੂਵਰ: ਕੈਨੇਡਾ ਦੇ ਵੈਨਕੂਵਰ ਵਿਚ ਔਰਤ ਸਮੇਤ ਤਿੰਨ ਜਣਿਆਂ ਵੱਲੋਂ ਠੇਕੇ ਤੋਂ ਸ਼ਰਾਬ ਲੁੱਟਣ ਦੀ ਘਟਨਾ...

Recent Comments