Thursday, May 9, 2024
Home Health & Fitness Health Tips: ਘੁਰਾੜੇ ਆਉਣਾ ਨਹੀਂ ਹੈ ਛੋਟੀ ਗੱਲ, ਇਸ ਗੰਭੀਰ ਬਿਮਾਰੀ ਦਾ...

Health Tips: ਘੁਰਾੜੇ ਆਉਣਾ ਨਹੀਂ ਹੈ ਛੋਟੀ ਗੱਲ, ਇਸ ਗੰਭੀਰ ਬਿਮਾਰੀ ਦਾ ਹੋ ਸਕਦੇ ਹਨ ਸੰ

ਘੁਰਾੜੇ ਮਾਰਨੇ ਕੋਈ ਚੰਗੀ ਗੱਲ ਨਹੀਂ ਸਮਝੀ ਜਾਂਦੀ, ਇਸ ਦੇ ਬਾਵਜੂਦ ਇਸ ਨੂੰ ਕੋਈ ਸਮੱਸਿਆ ਨਹੀਂ ਮੰਨਿਆ ਜਾਂਦਾ। ਘਰਾੜੇ ਆਉਣਾ ਇਕ ਆਮ ਤੇ ਸਧਾਰਨ ਗੱਲ ਮੰਨੀ ਜਾਂਦੀ ਹੈ। ਹਰ ਕਿਸੇ ਨੇ ਕਦੇ ਨਾ ਕਦੇ ਘੁਰਾੜੇ ਜ਼ਰੂਰ ਹੀ ਮਾਰੇ ਹੋਣਗੇ, ਬੇਸ਼ੱਕ ਖ਼ੁਦ ਨੂੰ ਪਤਾ ਹੋਵੇ ਜਾ ਨਾ। ਪਰ ਕੀ ਘੁਰਾੜੇ ਮਾਰਨੇ ਸੱਚਮੁੱਚ ਇਕ ਸਧਾਰਨ ਗੱਲ ਹੈ? ਹਾਲ ਹੀ ਵਿਚ ਹੋਏ ਇਕ ਅਧਿਐਨ ਨੇ ਹੈਰਾਨੀਜਨਕ ਨਤੀਜੇ ਸਾਹਮਣੇ ਲਿਆਂਦੇ ਹਨ।
ਇਸ ਅਧਿਐਨ ਦਾ ਮੰਨਣਾ ਹੈ ਕਿ ਘੁਰਾੜੇ ਮਾਰਨੇ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦੇ ਹਨ। ਆਓ ਤੁਹਾਨੂੰ ਇਸ ਸੰਬੰਧ ਵਿਚ ਵਿਸਥਾਰ ਨਾਲ ਦੱਸੀਏ –

ਕਿਉਂ ਆਉਂਦੇ ਹਨ ਘੁਰਾੜੇ

ਦੁਨੀਆਂ ਭਰ ਦੇ 83 ਪ੍ਰਤੀਸ਼ਤ ਮਰਦ ਅਤੇ 71 ਪ੍ਰਤੀਸ਼ਤ ਔਰਤਾਂ ਘੁਰਾੜੇ ਮਾਰਦੀਆਂ ਹਨ। ਇਸ ਤਰ੍ਹਾਂ ਘੁਰਾੜੇ ਕੋਈ ਵੱਡੀ ਸਮੱਸਿਆ ਨਹੀਂ ਸਮਝੀ ਜਾਂਦੀ। ਜਦੋਂ ਕਿਸੇ ਇਨਸਾਨ ਦੇ ਉਪਰਲੇ ਸਾਹ ਮਾਰਗ ਨਰਮ ਉਤਕ ਸੁੰਗੜ ਜਾਂਦਾ ਹੈ ਤਾਂ ਸਾਹ ਦੇ ਨਿਕਲਣ ਲਈ ਜਗ੍ਹਾ ਘੱਟ ਜਾਂਦੀ ਹੈ। ਇਸ ਨਾਲ ਸਾਹ ਦੀ ਹਵਾ ਘਸ ਕੇ ਨਿਕਲਦੀ ਹੈ ਤੇ ਕੰਬਣੀ ਪੈਦਾ ਹੁੰਦੀ ਹੈ, ਜਿਸ ਨਾਲ ਘੁਰਾਣੇ ਪੈਦਾ ਹੁੰਦੇ ਹਨ।

ਘੁਰਾੜਿਆਂ ਦੇ ਨੁਕਸਾਨ

ਕਦੇ ਕਦਾਈਂ ਘੁਰਾੜੇ ਆਉਣੇ ਆਮ ਗੱਲ ਹੈ। ਥਕਾਵਟ ਕਾਰਨ ਆਈ ਗਹਿਰੀ ਨੀਂਦ, ਸੌਣ ਦੀ ਜਗ੍ਹਾ ਜਾਂ ਸੌਣ ਦਾ ਤਰੀਕਾ ਕਈ ਵਾਰ ਘੁਰਾੜੇ ਆਉਣ ਦਾ ਕਾਰਨ ਹੋ ਸਕਦਾ ਹੈ। ਪਰ ਘੁਰਾੜੇ ਚਿੰਤਾ ਦਾ ਵਿਸ਼ਾ ਉਦੋਂ ਬਣਦੇ ਹਨ ਜਦ ਇਹ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ। ਹਾਲ ਹੀ ਵਿਚ ਹੋਈ ਖੋਜ ਵਿਚ ਦੱਸਿਆ ਗਿਆ ਹੈ ਕਿ ਇਹ ਹਾਈ ਬਲੱਡ ਪ੍ਰੈਸ਼ਰ ਦਾ ਸੰਕੇਤ ਹੋ ਸਕਦੇ ਹਨ। ਅਜਿਹੀ ਸਥਿਤੀ ਵਿਚ ਨੀਂਦ ਖਰਾਬ ਹੁੰਦੀ ਹੈ ਤੇ ਹਾਈ ਬੀਪੀ ਦੀ ਸਮੱਸਿਆ ਲਗਾਤਾਰ ਵਧਦੀ ਜਾਂਦੀ ਹੈ। ਇਹ ਸਥਿਤੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ।

ਨਵੀਂ ਖੋਜ ਵਿਚ ਦੱਸਿਆ ਗਿਆ ਹੈ ਕਿ ਘੁਰਾੜੇ ਹਾਈਪਰਟੈਂਸ਼ਨ ਦਾ ਕਾਰਨ ਵੀ ਹੋ ਸਕਦੇ ਹਨ। ਇਹ ਸਮੱਸਿਆ ਪ੍ਰੌੜ ਉਮਰ ਦੇ ਪੁਰਸ਼ਾਂ ਵਿਚ ਵਧੇਰੇ ਵੇਖਣ ਨੂੰ ਮਿਲਦੀ ਹੈ। ਜਿਨ੍ਹਾਂ ਲੋਕਾਂ ਦਾ ਭਾਰ ਆਮ ਨਾਲੋਂ ਵੱਧ ਹੋਵੇ, ਉਹਨਾਂ ਨੂੰ ਵੀ ਇਹ ਸਮੱਸਿਆ ਹੁੰਦੀ ਹੈ। ਇਸ ਸਮੱਸਿਆ ਨੂੰ ਇਲਾਜ ਦੀ ਮੱਦਦ ਨਾਲ ਠੀਕ ਕੀਤਾ ਜਾ ਸਕਦਾ ਹੈ। ਬੇਸ਼ੱਕ ਸੁਣਨ ਵਿਚ ਹਾਸੋਹੀਣਾ ਲੱਗੇ, ਪਰ ਘੁਰਾੜਿਆਂ ਦਾ ਇਲਾਜ ਹੈ। ਅਸਲ ਵਿਚ ਉਸ ਕਾਰਨ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ, ਜਿਸ ਦੀ ਵਜ੍ਹਾ ਨਾਲ ਘੁਰਾੜੇ ਆਉਂਦੇ ਹਨ।

RELATED ARTICLES

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

ਏਮਜ਼ ਦੀ ਸਲਾਹ ’ਤੇ ਤਿਹਾੜ ’ਚ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ

ਏਮਜ਼ ਦੀ ਸਲਾਹ ’ਤੇ ਤਿਹਾੜ ’ਚ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਲੱਡ ਸ਼ੂਗਰ ਵਧਣ ਤੋਂ ਬਾਅਦ ਇਨਸੁਲਿਨ ਦਿੱਤੀ...

ਗ਼ਲਤੀਆਂ ਲਈ ਬਗ਼ੈਰ ਸ਼ਰਤ ਮੁਆਫ਼ੀ ਮੰਗੀ: ਰਾਮਦੇਵ ਤੇ ਬਾਲਕ੍ਰਿਸ਼ਨ ਨੇ ਸੁਪਰੀਮ ਕੋਰਟ ’ਚ ਕਿਹਾ

ਗ਼ਲਤੀਆਂ ਲਈ ਬਗ਼ੈਰ ਸ਼ਰਤ ਮੁਆਫ਼ੀ ਮੰਗੀ: ਰਾਮਦੇਵ ਤੇ ਬਾਲਕ੍ਰਿਸ਼ਨ ਨੇ ਸੁਪਰੀਮ ਕੋਰਟ ’ਚ ਕਿਹਾ ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ...

LEAVE A REPLY

Please enter your comment!
Please enter your name here

- Advertisment -

Most Popular

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਫਿਰੋਜ਼ਪੁਰ: ਭਾਜਪਾ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ।...

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ ਵੈਨਕੂਵਰ: ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ...

Recent Comments