Sunday, May 12, 2024
Home India ਪ੍ਰਸਿੱਧ ਮਾਡਲ ਤਾਨੀਆ ਸਿੰਘ ਨੇ ਕੀਤੀ ਖੁਦਕੁਸ਼ੀ, ਮੁਸ਼ਕਿਲਾਂ 'ਚ ਘਿਰਿਆ ਇਹ ਮਸ਼ਹੂਰ...

ਪ੍ਰਸਿੱਧ ਮਾਡਲ ਤਾਨੀਆ ਸਿੰਘ ਨੇ ਕੀਤੀ ਖੁਦਕੁਸ਼ੀ, ਮੁਸ਼ਕਿਲਾਂ ‘ਚ ਘਿਰਿਆ ਇਹ ਮਸ਼ਹੂਰ ਕ੍ਰਿਕਟਰ

ਨੈਸ਼ਨਲ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ‘ਚ ਧਮਾਲਾਂ ਪਾਉਣ ਵਾਲੇ ਖਿਡਾਰੀ ਅਭਿਸ਼ੇਕ ਸ਼ਰਮਾ ਵਿਵਾਦਾਂ ‘ਚ ਘਿਰ ਗਏ ਹਨ। ਸੂਰਤ ਦੀ ਮਸ਼ਹੂਰ ਮਾਡਲ ਤਾਨੀਆ ਸਿੰਘ ਦੀ ਖੁਦਕੁਸ਼ੀ ਤੋਂ ਬਾਅਦ ਸਥਾਨਕ ਪੁਲਸ ਨੇ ਅਭਿਸ਼ੇਕ ਸ਼ਰਮਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ।

ਜਾਂਚ ਤੋਂ ਪਤਾ ਲੱਗਾ ਹੈ ਕਿ ਮਾਡਲ ਤਾਨੀਆ ਨੇ ਅਭਿਸ਼ੇਕ ਨੂੰ ਆਖਰੀ ਕਾਲ ਕੀਤੀ ਸੀ। ਅਭਿਸ਼ੇਕ ਸ਼ਰਮਾ ਆਈ. ਪੀ. ਐੱਲ. ‘ਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦੇ ਹਨ।

ਅਭਿਸ਼ੇਕ ਨੂੰ ਕੀਤੀ ਗਈ ਸੀ ਆਖਰੀ ਕਾਲ
ਤਾਨੀਆ ਦੀ ਖੁਦਕੁਸ਼ੀ ਤੋਂ ਬਾਅਦ ਪੁਲਸ ਨੇ ਸੂਰਤ ‘ਚ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ‘ਚ ਐੱਸ. ਆਰ. ਐੱਚ. ਦੇ ਖਿਡਾਰੀ ਅਭਿਸ਼ੇਕ ਸ਼ਰਮਾ ਦਾ ਨਾਮ ਸਾਹਮਣੇ ਆਇਆ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਅਭਿਸ਼ੇਕ ਤਾਨੀਆ ਸਿੰਘ (28 ਸਾਲ) ਦੇ ਸੰਪਰਕ ‘ਚ ਸੀ। ਹਾਲਾਂਕਿ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਤਾਨੀਆ ਦੇ ਸੰਪਰਕ ‘ਚ ਨਹੀਂ ਸੀ। ਪੁਲਸ ਸੂਤਰ ਕਹਿ ਰਹੇ ਹਨ ਕਿ ਤਾਨੀਆ ਦੀ ਕਾਲ ਡਿਟੇਲ ‘ਚ ਕਈ ਰਾਜ਼ ਛੁਪੇ ਹੋਏ ਹਨ। ਇਹ ਵੀ ਪਤਾ ਲੱਗਾ ਹੈ ਕਿ ਤਾਨੀਆ ਦਾ ਆਖਰੀ ਕਾਲ ਅਭਿਸ਼ੇਕ ਸ਼ਰਮਾ ਨੂੰ ਹੀ ਗਿਆ ਸੀ। ਇਸ ਲਈ ਪੁਲਸ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਖੁਦਕੁਸ਼ੀ ਦਾ ਕਾਰਨ ਪ੍ਰੇਮ ਸਬੰਧ ਹਨ ਜਾਂ ਨਹੀਂ।

ਡੇਢ-ਦੋ ਸਾਲਾਂ ਤੋਂ ਕਰ ਰਹੀ ਸੀ ਫੈਸ਼ਨ ਡਿਜ਼ਾਈਨਿੰਗ ਤੇ ਮਾਡਲਿੰਗ ਦੀ ਪੜ੍ਹਾਈ
ਮਾਡਲ ਤਾਨੀਆ ਸਿੰਘ ਵੇਸੂ ਰੋਡ, ਸੂਰਤ ‘ਚ ਰਹਿੰਦੀ ਸੀ। ਮਾਡਲ ਤਾਨੀਆ ਕੱਲ੍ਹ (20 ਫਰਵਰੀ) ਦੇਰ ਰਾਤ ਘਰ ਪਰਤੀ ਅਤੇ ਫਿਰ ਖੁਦਕੁਸ਼ੀ ਕਰ ਲਈ। ਮਾਡਲ ਨੂੰ ਮ੍ਰਿਤਕ ਦੇਖ ਕੇ ਪਰਿਵਾਰ ਦੁਖੀ ਹੋ ਗਿਆ। ਉਹ ਪਿਛਲੇ ਡੇਢ-ਦੋ ਸਾਲਾਂ ਤੋਂ ਫੈਸ਼ਨ ਡਿਜ਼ਾਈਨਿੰਗ ਅਤੇ ਮਾਡਲਿੰਗ ਦੀ ਪੜ੍ਹਾਈ ਕਰ ਰਹੀ ਸੀ। ਇੰਸਟਾਗ੍ਰਾਮ ‘ਤੇ ਉਸ ਦੇ 10,000 ਤੋਂ ਵੱਧ ਫਾਲੋਅਰਜ਼ ਸਨ। ਮਾਡਲ ਤਾਨੀਆ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਹੀ ਪੁਲਸ ਨੇ ਮੁੱਢਲੀ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਭਿਸ਼ੇਕ ਸ਼ਰਮਾ ਦਾ ਕਰੀਅਰ
ਅਭਿਸ਼ੇਕ ਸ਼ਰਮਾ ਆਈ. ਪੀ. ਐੱਲ. ‘ਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦੇ ਹਨ। ਉਸ ਨੇ ਆਈ. ਪੀ. ਐੱਲ ‘ਚ 47 ਮੈਚਾਂ ‘ਚ 137.38 ਦੀ ਸਟ੍ਰਾਈਕ ਰੇਟ ਨਾਲ 893 ਦੌੜਾਂ ਬਣਾਈਆਂ ਹਨ। ਆਈ. ਪੀ. ਐੱਲ. ‘ਚ ਹੁਣ ਤੱਕ 4 ਅਰਧ ਸੈਂਕੜੇ ਅਤੇ 9 ਵਿਕਟਾਂ ਲਈਆਂ ਹਨ। IPL ਤੋਂ ਇਲਾਵਾ ਅਭਿਸ਼ੇਕ ਘਰੇਲੂ ਕ੍ਰਿਕਟ ‘ਚ ਪੰਜਾਬ ਲਈ ਖੇਡਦਾ ਹੈ।

RELATED ARTICLES

ਨਿੱਝਰ ਮਾਮਲੇ ‘ਚ ਵਿਦੇਸ਼ ਮੰਤਰਾਲੇ ਦਾ ਬਿਆਨ, ਕੈਨੇਡਾ ਨੇ ਨਹੀਂ ਦਿੱਤਾ ਸਬੂਤ

ਨਿੱਝਰ ਮਾਮਲੇ ‘ਚ ਵਿਦੇਸ਼ ਮੰਤਰਾਲੇ ਦਾ ਬਿਆਨ, ਕੈਨੇਡਾ ਨੇ ਨਹੀਂ ਦਿੱਤਾ ਸਬੂਤ ਸਰੀ: ਨਿੱਝਰ ਕਤਲ ਕੇਸ ਵਿੱਚ ਕੈਨੇਡਾ ਵਿੱਚ ਤਿੰਨ ਭਾਰਤੀਆਂ ਨੂੰ ਹਿਰਾਸਤ ਵਿੱਚ ਲਿਆ...

ਅਮਰੀਕਾ ਦੇ ਸ਼ਿਕਾਗੋ ’ਚ ਰਹਿਣ ਵਾਲਾ ਭਾਰਤੀ ਵਿਦਿਆਰਥੀ ਦੋ ਮਈ ਤੋਂ ਲਾਪਤਾ

ਅਮਰੀਕਾ ਦੇ ਸ਼ਿਕਾਗੋ ’ਚ ਰਹਿਣ ਵਾਲਾ ਭਾਰਤੀ ਵਿਦਿਆਰਥੀ ਦੋ ਮਈ ਤੋਂ ਲਾਪਤਾ ਵਾਸ਼ਿੰਗਟਨ: ਅਮਰੀਕਾ ਦੇ ਸ਼ਿਕਾਗੋ ’ਚ ਰਹਿਣ ਵਾਲਾ 26 ਸਾਲਾ ਭਾਰਤੀ ਵਿਦਿਆਰਥੀ ਦੋ ਮਈ...

ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਪਹਿਲੀ ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ

ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਪਹਿਲੀ ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ -ਭਗਵੰਤ ਮਾਨ ਦੀ ਗੁਰਦਾਸਪੁਰ ਰੈਲੀ ਰੱਦ, ਕੇਜਰੀਵਾਲ ਨਾਲ ਮੁਲਾਕਾਤ ਲਈ ਜਾਣਗੇ ਦਿੱਲੀ ਨਵੀਂ ਦਿੱਲੀ: ਸੁਪਰੀਮ...

LEAVE A REPLY

Please enter your comment!
Please enter your name here

- Advertisment -

Most Popular

ਪੰਜਾਬ ਪੁਲਿਸ ਨੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਨੈਟਵਰਕ ਦਾ ਕੀਤਾ ਪਰਦਾਫਾਸ਼

ਪੰਜਾਬ ਪੁਲਿਸ ਨੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਨੈਟਵਰਕ ਦਾ ਕੀਤਾ ਪਰਦਾਫਾਸ਼ ਚੰਡੀਗੜ੍ਹ/ਅੰਮ੍ਰਿਤਸਰ: ਫਾਰਮਾ ਓਪੀਓਡਜ਼ ਵਿਰੁੱਧ ਵੱਡੀ ਖੁਫੀਆ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ)...

ਪੰਜਾਬ ਦੇ ਮਸ਼ਹੂਰ ਕਵੀ ਅਤੇ ਲੇਖਕ ਸੁਰਜੀਤ ਪਾਤਰ ਨਹੀਂ ਰਹੇ

ਪੰਜਾਬ ਦੇ ਮਸ਼ਹੂਰ ਕਵੀ ਅਤੇ ਲੇਖਕ ਸੁਰਜੀਤ ਪਾਤਰ ਨਹੀਂ ਰਹੇ ਲੁਧਿਆਣਾ: ਪੰਜਾਬ ਦੇ ਮਸ਼ਹੂਰ ਕਵੀ ਅਤੇ ਲੇਖਕ ਸੁਰਜੀਤ ਪਾਤਰ ਨਹੀਂ ਰਹੇ। ਉਨ੍ਹਾਂ ਦੇ ਇੱਕ ਦੋਸਤ...

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਅਗਲੇ ਮਹੀਨੇ

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਅਗਲੇ ਮਹੀਨੇ ਮੁੰਬਈ: ਪੰਜਾਬੀ ਅਦਾਕਾਰ ਅਤੇ ਫ਼ਨਕਾਰ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ...

ਨਿੱਝਰ ਮਾਮਲੇ ‘ਚ ਵਿਦੇਸ਼ ਮੰਤਰਾਲੇ ਦਾ ਬਿਆਨ, ਕੈਨੇਡਾ ਨੇ ਨਹੀਂ ਦਿੱਤਾ ਸਬੂਤ

ਨਿੱਝਰ ਮਾਮਲੇ ‘ਚ ਵਿਦੇਸ਼ ਮੰਤਰਾਲੇ ਦਾ ਬਿਆਨ, ਕੈਨੇਡਾ ਨੇ ਨਹੀਂ ਦਿੱਤਾ ਸਬੂਤ ਸਰੀ: ਨਿੱਝਰ ਕਤਲ ਕੇਸ ਵਿੱਚ ਕੈਨੇਡਾ ਵਿੱਚ ਤਿੰਨ ਭਾਰਤੀਆਂ ਨੂੰ ਹਿਰਾਸਤ ਵਿੱਚ ਲਿਆ...

Recent Comments