Thursday, May 9, 2024
Home Business Stock Market Closing: ਭਾਰਤੀ ਸ਼ੇਅਰ ਬਾਜ਼ਾਰ ਢਹਿ-ਢੇਰੀ! 6.22 ਲੱਖ ਕਰੋੜ ਰੁਪਏ ਹੋਏ...

Stock Market Closing: ਭਾਰਤੀ ਸ਼ੇਅਰ ਬਾਜ਼ਾਰ ਢਹਿ-ਢੇਰੀ! 6.22 ਲੱਖ ਕਰੋੜ ਰੁਪਏ ਹੋਏ ਸੁਆਹ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਦੇਖੀ ਗਈ। ਬੈਂਕਿੰਗ ਤੇ ਊਰਜਾ ਸਟਾਕ ‘ਚ ਬਿਕਵਾਲੀ ਕਾਰਨ ਬਾਜ਼ਾਰ ਬੇਹੱਦ ਹੇਠਾਂ ਫਿਸਲ ਗਿਆ। ਸੈਂਸੈਕਸ ਆਪਣੇ ਉੱਚੇ ਪੱਧਰ ਤੋਂ 1000 ਤੇ ਨਿਫਟੀ 300 ਤੋਂ ਵੱਧ ਅੰਕ ਹੇਠ ਡਿੱਗਿਆ ਹੈ।

ਮਿਡ ਕੈਪ ਤੇ ਸਮਾਲ ਕੈਪ ਸ਼ੇਅਰਾਂ ‘ਤੇ ਗਿਰਾਵਟ ਦੀ ਸਭ ਤੋਂ ਵੱਧ ਮਾਰ ਪਈ।

ਮਿਡਕੈਪ ਇੰਡੈਕਸ ‘ਚ ਵੀ 1000 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ। ਅੱਜ ਦੇ ਕਾਰੋਬਾਰ ਦੇ ਅੰਤ ‘ਤੇ ਬੀਐਸਈ ਦਾ ਸੈਂਸੈਕਸ 790 ਅੰਕਾਂ ਦੀ ਗਿਰਾਵਟ ਨਾਲ 72,304 ਅੰਕਾਂ ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 247 ਅੰਕਾਂ ਦੀ ਗਿਰਾਵਟ ਨਾਲ 21,951 ਅੰਕਾਂ ‘ਤੇ ਬੰਦ ਹੋਇਆ।

ਸੈਕਟਰ ਦੀ ਸਥਿਤੀ
ਅੱਜ ਦੇ ਕਾਰੋਬਾਰ ‘ਚ ਸਭ ਤੋਂ ਵੱਡੀ ਗਿਰਾਵਟ ਐਨਰਜੀ ਸ਼ੇਅਰਾਂ ‘ਚ ਦੇਖਣ ਨੂੰ ਮਿਲੀ। ਨਿਫਟੀ ਦਾ ਊਰਜਾ ਸੂਚਕ ਅੰਕ 2.30 ਫੀਸਦੀ ਤੱਕ ਫਿਸਲ ਗਿਆ। ਬੈਂਕਿੰਗ ਇੰਡੈਕਸ ‘ਚ ਵੀ 1.34 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਆਟੋ, ਆਈਟੀ, ਫਾਰਮਾ, ਐਫਐਮਸੀਜੀ, ਧਾਤੂ, ਕੰਜ਼ਿਊਮਰ ਡਿਊਰੇਬਲਸ, ਹੈਲਥਕੇਅਰ, ਤੇਲ ਤੇ ਗੈਸ ਸੈਕਟਰ ਦੇ ਸਟਾਕ ਗਿਰਾਵਟ ਨਾਲ ਬੰਦ ਹੋਏ। ਅੱਜ ਦੇ ਕਾਰੋਬਾਰ ‘ਚ ਮਿਡਕੈਪ ਤੇ ਸਮਾਲ ਕੈਪ ਸ਼ੇਅਰਾਂ ‘ਚ ਬਿਕਵਾਲੀ ਕਾਰਨ ਉਥਲ-ਪੁਥਲ ਰਹੀ। ਨਿਫਟੀ ਮਿਡਕੈਪ ਇੰਡੈਕਸ 952 ਅੰਕ ਤੇ ਸਮਾਲ ਕੈਪ ਇੰਡੈਕਸ 302 ਅੰਕ ਡਿੱਗ ਕੇ ਬੰਦ ਹੋਇਆ।

RELATED ARTICLES

ਆਈ.ਸੀ.ਆਈ.ਸੀ.ਆਈ ਬੈਂਕ ਦੇ ਐਨ.ਆਰ.ਆਈ. ਗਾਹਕਾਂ ਭਾਰਤ ਵਿੱਚ ਅੰਤਰਰਾਸ਼ਟਰੀ ਮੋਬਾਈਲ ਨੰਬਰ ਨਾਲ ਯੂ.ਪੀ.ਆਈ ਭੁਗਤਾਨ ਕਰਨਯੋਗ 

ਆਈ.ਸੀ.ਆਈ.ਸੀ.ਆਈ ਬੈਂਕ ਦੇ ਐਨ.ਆਰ.ਆਈ. ਗਾਹਕਾਂ ਭਾਰਤ ਵਿੱਚ ਅੰਤਰਰਾਸ਼ਟਰੀ ਮੋਬਾਈਲ ਨੰਬਰ ਨਾਲ ਯੂ.ਪੀ.ਆਈ ਭੁਗਤਾਨ ਕਰਨਯੋਗ  ਚੰਡੀਗੜ੍ਹ:  ਆਈ.ਸੀ.ਆਈ.ਸੀ.ਆਈ. ਬੈਂਕ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਉਸਨੇ ਐਨ.ਆਰ.ਆਈ....

ਇਸ ਸਾਲ ਅਪਰੈਲ-ਮਈ ਦੌਰਾਨ 6 ਹਜ਼ਾਰ ਭਾਰਤੀ ਕਾਮੇ ਇਜ਼ਰਾਈਲ ਪੁੱਜਣਗੇ

ਇਸ ਸਾਲ ਅਪਰੈਲ-ਮਈ ਦੌਰਾਨ 6 ਹਜ਼ਾਰ ਭਾਰਤੀ ਕਾਮੇ ਇਜ਼ਰਾਈਲ ਪੁੱਜਣਗੇ ਯੇਰੂਸ਼ਲਮ: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਦੇਸ਼ ਦੇ ਨਿਰਮਾਣ ਖੇਤਰ ਵਿਚ ਮਜ਼ਦੂਰਾਂ ਦੀ...

ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ, ਵਿਸਾਖੀ ਮਗਰੋਂ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ

ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ, ਵਿਸਾਖੀ ਮਗਰੋਂ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ ਚੰਡੀਗੜ੍ਹ: ਐਤਕੀਂ ਪੰਜਾਬ ਦਾ ਸੋਨਾ ਚਮਕਣ ਦੀ ਉਮੀਦ ਜਾਪਦੀ ਹੈ ਕਿਉਂਕਿ...

LEAVE A REPLY

Please enter your comment!
Please enter your name here

- Advertisment -

Most Popular

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਫਿਰੋਜ਼ਪੁਰ: ਭਾਜਪਾ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ।...

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ ਵੈਨਕੂਵਰ: ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ...

Recent Comments