ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਦੇ ਤਹਿਤ, ਬਿਜਲੀ ਸਪਲਾਈ ਅਤੇ ਵਾਧੂ ਬਿਜਲੀ ਉਤਪਾਦਨ ਲਈ ਘਰਾਂ ਵਿੱਚ ਸੋਲਰ ਪੈਨਲ ਲਗਾਏ ਜਾਂਦੇ ਹਨ। ਸਰਕਾਰ ਮੁਤਾਬਕ ਮੁਫਤ ਬਿਜਲੀ ਯੋਜਨਾ ਦਾ ਟੀਚਾ ਇਕ ਕਰੋੜ ਘਰਾਂ ਨੂੰ ਰੋਸ਼ਨ ਕਰਨਾ ਹੈ ਅਤੇ ਇਸ ਤਹਿਤ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਇਸ ਸਕੀਮ ਵਿੱਚ ਘਰਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗਾਏ ਜਾਂਦੇ ਹਨ ਅਤੇ ਖਰਚੇ ਦੇ ਬੋਝ ਨੂੰ ਘੱਟ ਕਰਨ ਲਈ ਸਰਕਾਰ ਵੱਲੋਂ ਇਸ ਸਕੀਮ ਲਈ ਅਪਲਾਈ ਕਰਨ ਵਾਲੇ ਲੋਕਾਂ ਦੇ ਖਾਤਿਆਂ ਵਿੱਚ ਸਬਸਿਡੀ ਵੀ ਭੇਜੀ ਜਾਂਦੀ ਹੈ, ਜੋ ਮੀਟਰ ਦੀ ਸਮਰੱਥਾ ਅਨੁਸਾਰ ਤੈਅ ਕੀਤੀ ਗਈ ਹੈ।
300 ਯੂਨਿਟ ਮੁਫ਼ਤ ਬਿਜਲੀ ਦੇਣ ਵਾਲੀ ਇਸ ਸਰਕਾਰੀ ਸਕੀਮ ਵਿੱਚ ਸੋਲਰ ਪੈਨਲ ਲਗਾਉਣ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਅਨੁਸਾਰ ਜੇਕਰ ਤੁਸੀਂ ਆਪਣੇ ਘਰ ਵਿੱਚ 2kW ਦਾ ਰੂਫ਼ਟਾਪ ਸੋਲਰ ਲਗਾਉਣਾ ਚਾਹੁੰਦੇ ਹੋ ਤਾਂ ਵੈੱਬਸਾਈਟ ‘ਤੇ ਉਪਲਬਧ ਕੈਲਕੁਲੇਟਰ ਦੇ ਅਨੁਸਾਰ ਪ੍ਰੋਜੈਕਟ ਦੀ ਕੁੱਲ ਲਾਗਤ ਇਸ ਲਈ 47000 ਰੁਪਏ ਹੋਣਗੇ। ਪਰ ਇਸ ‘ਤੇ ਸਰਕਾਰ ਤੋਂ 18000 ਰੁਪਏ ਦੀ ਸਬਸਿਡੀ ਹੋਵੇਗੀ। ਇਸ ਤਰ੍ਹਾਂ ਗਾਹਕ ਨੂੰ ਰੂਫਟਾਪ ਸੋਲਰ ਲਗਾਉਣ ਲਈ 29000 ਰੁਪਏ ਦੇਣੇ ਹੋਣਗੇ।