Saturday, May 18, 2024
Home Canada ਕੈਨੇਡਾ : ਪੰਜਾਬੀ ਟਰੱਕ ਡਰਾਈਵਰ 4 ਜਣਿਆਂ ਦੀ ਮੌਤ ਦਾ ਦੋਸ਼ੀ ਕਰਾਰ

ਕੈਨੇਡਾ : ਪੰਜਾਬੀ ਟਰੱਕ ਡਰਾਈਵਰ 4 ਜਣਿਆਂ ਦੀ ਮੌਤ ਦਾ ਦੋਸ਼ੀ ਕਰਾਰ

ਮੌਂਟਰੀਅਲ, 19 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਜਗਮੀਤ ਗਰੇਵਾਲ ਨੂੰ ਪੰਜ ਸਾਲ ਪਹਿਲਾਂ ਵਾਪਰੇ ਜਾਨਲੇਵਾ ਹਾਦਸੇ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ ਅਤੇ ਉਸ ਨੂੰ 25 ਸਾਲ ਤੱਕ ਕੈਦ ਹੋ ਸਕਦੀ ਹੈ। ਕੈਨੇਡਾ ਦੇ ਕਿਊਬੈਕ ਸੂਬੇ ਵਿਚ 5 ਅਗਸਤ 2019 ਨੂੰ ਵਾਪਰੇ ਹਾਦਸੇ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ ਸੀ ਜਦਕਿ 15 ਹੋਰ ਜ਼ਖਮੀ ਹੋਏ ਸਨ। ਅਦਾਲਤ ਵਿਚ ਸਾਬਤ ਹੋ ਗਿਆ ਕਿ ਜਗਮੀਤ ਸਿੰਘ ਨੇ ਪੋਸਟ ਟ੍ਰੌਮੈਟਿਕ ਸਟ੍ਰੈਸ ਡਿਸਆਰਡਰ ਅਤੇ ਡਾਇਬਟੀਜ਼ ਦੀ ਬਿਮਾਰੀ ‘ਤੇ ਪਰਦਾ ਪਾ ਕੇ ਲਾਇਸੰਸ ਹਾਸਲ ਕੀਤਾ ਜਦਕਿ 2014 ਵਿਚ ਉਸ ਦਾ ਲਾਇਸੰਸ ਪੱਕੇ ਤੌਰ ‘ਤੇ ਰੱਦ ਕੀਤਾ ਜਾ ਚੁੱਕਾ ਸੀ।

‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਕਿਊਬੈਕ ਦੀ ਸੁਪੀਰੀਅਰ ਕੋਰਟ ਨੇ ਕਿਹਾ ਕਿ 57 ਸਾਲ ਦੇ ਜਗਮੀਤ ਗਰੇਵਾਲ ਨੇ ਦੂਜਿਆਂ ਦੀ ਜ਼ਿੰਦਗੀ ਬਾਰੇ ਬਿਲਕੁਲ ਨਹੀਂ ਸੋਚਿਆ ਜਿਸ ਨੂੰ 53 ਫੁੱਟ ਲੰਮਾ ਟਰੱਕ ਚਲਾਉਣ ਦਾ ਕਾਨੂੰਨੀ ਹੱਕ ਬਿਲਕੁਲ ਨਹੀਂ ਸੀ। ਮੈਡੀਕਲ ਤੌਰ ‘ਤੇ ਫਿਟ ਨਾ ਹੋਣ ਕਾਰਨ ਜਗਮੀਤ ਗਰੇਵਾਲ ਦਾ ਟਰੱਕ ਇਕ ਖਤਰਨਾਕ ਹਥਿਆਰ ਬਣ ਗਿਆ। ਇਸ ਤੋਂ ਵੱਡੀ ਅਣਗਹਿਲੀ ਕੋਈ ਨਹੀਂ ਹੋ ਸਕਦੀ। ਅਦਾਲਤ ਨੇ ਕਿਹਾ ਕਿ 5 ਅਗਸਤ 2019 ਨੂੰ ਧੁੱਪ ਖਿੜੀ ਹੋਈ ਸੀ ਅਤੇ ਜਗਮੀਤ ਗਰੇਵਾਲ ਨੂੰ ਸਾਹਮਣੇ ਲੱਗਿਆ ਟ੍ਰੈਫਿਕ ਜਾਮ ਦੇਖ ਲੈਣਾ ਚਾਹੀਦਾ ਸੀ ਪਰ ਅਜਿਹਾ ਨਾ ਹੋਇਆ। ਟਰੱਕ ਲਗਾਤਾਰ ਅੱਗੇ ਵਧਦਾ ਗਿਆ ਅਤੇ 90 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀਆਂ ਦਰੜ ਦਿਤੀਆਂ। ਜਗਮੀਤ ਗਰੇਵਾਲ ਨੇ ਟਰੱਕ ਰੋਕਣ ਦੀ ਇਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ।

ਕੋਈ ਸੋਚ ਵੀ ਨਹੀਂ ਸਕਦਾ ਕਿ ਇਕ ਡਰਾਈਵਰ 10 ਸੈਕਿੰਡ ਤੱਕ ਅੱਖਾਂ ਬੰਦ ਕਰ ਕੇ ਟਰੱਕ ਚਲਾ ਸਕਦਾ ਹੈ। ਅਦਾਲਤੀ ਫੈਸਲੇ ਮੁਤਾਬਕ 2012 ਵਿਚ ਵਾਪਰੇ ਹਾਦਸੇ ਮਗਰੋਂ 2014 ਵਿਚ ਜਗਮੀਤ ਗਰੇਵਾਲ ਦਾ ਲਾਇਸੰਸ ਪੱਕੇ ਤੌਰ ‘ਤੇ ਰੱਦ ਕਰ ਦਿਤਾ ਗਿਆ ਪਰ ਬਾਅਦ ਵਿਚ ਉਸ ਨੇ ਮੁੜ ਲਾਇਸੰਸ ਵਾਸਤੇ ਅਰਜ਼ੀ ਦਾਇਰ ਕੀਤੀ ਅਤੇ ਇਸ ਵਾਰ ਸਬੰਧਤ ਅਫਸਰ ਤੋਂ ਆਪਣੀਆਂ ਬਿਮਾਰੀਆਂ ਬਾਰੇ ਪਰਦਾ ਰੱਖਿਆ। ਇਥੋਂ ਤੱਕ ਕਿ ਹਾਦਸੇ ਵੇਲੇ ਉਸ ਦਾ ਬਲੱਡ ਲੈਵਲ ਵੀ ਅੰਡਰ ਕੰਟਰੋਲ ਸੀ। ਜਗਮੀਤ ਗਰੇਵਾਲ ਨੇ ਹਰ ਚੀਜ਼ ‘ਤੇ ਪਰਦਾ ਪਾਇਆ ਅਤੇ ਮੁੜ ਟਰੱਕ ਡਰਾਈਵਰ ਦੀ ਨੌਕਰੀ ਹਾਸਲ ਕਰ ਲਈ ਪਰ 5 ਅਗਸਤ 2019 ਨੂੰ ਕਈ ਪਰਵਾਰ ਖੇਰੂੰ ਖੇਰੂੰ ਹੋ ਗਏ।

RELATED ARTICLES

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਦਿਲਜੀਤ ਦੋਸਾਂਝ-ਸੋਨਾਲੀ ਤੋਂ ਬਾਅਦ ਨਸੀਬ ਨੇ ਸੁਲਤਾਨ ਨੂੰ ਬਣਾਇਆ ਨਿਸ਼ਾਨਾ, ਕੱਢੀਆਂ ਗਾਲ੍ਹਾਂ

ਦਿਲਜੀਤ ਦੋਸਾਂਝ-ਸੋਨਾਲੀ ਤੋਂ ਬਾਅਦ ਨਸੀਬ ਨੇ ਸੁਲਤਾਨ ਨੂੰ ਬਣਾਇਆ ਨਿਸ਼ਾਨਾ, ਕੱਢੀਆਂ ਗਾਲ੍ਹਾਂ ਵੈਨਕੁਵਰ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ।...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments