Thursday, May 9, 2024
Home Health & Fitness ਖੰਡ ਵਾਲੀ ਚਾਹ ਦੀ ਬਜਾਏ ਗੁੜ ਦੀ ਚਾਹ ਪੀਣ ਨਾਲ ਹੁੰਦੇ ਹਨ...

ਖੰਡ ਵਾਲੀ ਚਾਹ ਦੀ ਬਜਾਏ ਗੁੜ ਦੀ ਚਾਹ ਪੀਣ ਨਾਲ ਹੁੰਦੇ ਹਨ ਇਹ ਫਾਇਦੇ

Health News: ਸਰਦੀਆਂ ਦੇ ਮੌਸਮ ਵਿੱਚ ਸਾਡੀ ਸਵੇਰ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਹੁੰਦੀ ਹੈ। ਅਜਿਹੇ ‘ਚ ਖੰਡ ਵਾਲੀ ਚਾਹ ਦੀ ਬਜਾਏ ਗੁੜ ਦੀ ਚਾਹ (jaggery tea) ਪੀਣ ਨਾਲ ਸਾਡੇ ਸਰੀਰ ਨੂੰ ਗਰਮਾਹਟ ਦੇ ਨਾਲ-ਨਾਲ ਤਾਜ਼ਗੀ ਅਤੇ ਊਰਜਾ ਵੀ ਮਿਲੇਗੀ। ਪੋਸ਼ਕ ਤੱਤਾਂ ਨਾਲ ਭਰਪੂਰ ਗੁੜ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਸਰਦੀਆਂ ਦਾ ਸੁਪਰਫੂਡ ਮੰਨਿਆ ਜਾਂਦਾ ਹੈ।

ਮਾਹਵਾਰੀ ਦੇ ਦੌਰਾਨ ਪੇਟ ਦਰਦ ਦੂਰ ਕਰਨ ਲਈ ਗੁੜ ਦੀ ਚਾਹ ਫਾਇਦੇਮੰਦ ਹੁੰਦੀ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਤਣਾਅ ਨੂੰ ਘੱਟ ਕਰਦੇ ਹਨ ਅਤੇ ਸਰੀਰ ਨੂੰ ਆਰਾਮ ਦਿੰਦੇ ਹਨ। ਆਓ ਜਾਣਦੇ ਹਾਂ ਗੁੜ ਦੀ ਚਾਹ ਪੀਣ ਦੇ ਫਾਇਦੇ…

ਇਮਿਊਨਿਟੀ ਵਧਾਉਂਦੀ ਹੈ
ਗੁੜ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਾਡੀ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਹਨ। ਗੁੜ ਦੀ ਚਾਹ ਨੂੰ ਨਿਯਮਿਤ ਤੌਰ ‘ਤੇ ਪੀਣ ਨਾਲ ਸਰੀਰ ਵਿਚ ਪ੍ਰਤੀਰੋਧਕ ਸ਼ਕਤੀ ਵਧਦੀ ਹੈ, ਜੋ ਕਿਸੇ ਵੀ ਵਿਅਕਤੀ ਦੇ ਸਿਹਤਮੰਦ ਰਹਿਣ ਦੀ ਕੁੰਜੀ ਹੈ। ਇਮਿਊਨਿਟੀ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੀ ਹੈ। ਜਦੋਂ ਸਾਡਾ ਸਰੀਰ ਲੋੜੀਂਦੀ ਪ੍ਰਤੀਰੋਧਕ ਸ਼ਕਤੀ ਨਾਲ ਲੈਸ ਹੁੰਦਾ ਹੈ, ਤਾਂ ਇਹ ਵਾਇਰਸਾਂ, ਬੈਕਟੀਰੀਆ ਅਤੇ ਹੋਰ ਲਾਗਾਂ ਦੇ ਫੈਲਣ ਨੂੰ ਰੋਕਣ ਦੇ ਯੋਗ ਹੁੰਦਾ ਹੈ।

ਅਨੀਮੀਆ ਵਿੱਚ ਰਾਹਤ ਦਵਾਉਦੀ ਹੈ
ਗੁੜ ਇੱਕ ਕੁਦਰਤੀ ਭੋਜਨ ਹੈ ਜਿਸ ਵਿੱਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ। ਰੋਜ਼ਾਨਾ ਗੁੜ ਦਾ ਸੇਵਨ ਕਰਨ ਨਾਲ ਆਇਰਨ ਦੀ ਕਮੀ ਦੂਰ ਹੁੰਦੀ ਹੈ, ਜਿਸ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ। ਗੁੜ ਵਾਲੀ ਚਾਹ ਪੀਣ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ।

ਗਰਭ ਅਵਸਥਾ ਦੌਰਾਨ ਲਾਭਦਾਇਕ
ਗਰਭ ਅਵਸਥਾ ਦੌਰਾਨ ਗੁੜ ਦੀ ਚਾਹ ਪੀਣ ਨਾਲ ਔਰਤਾਂ ਕਮਜ਼ੋਰੀ ਮਹਿਸੂਸ ਨਹੀਂ ਕਰਦੀਆਂ। ਗੁੜ ਵਿੱਚ ਕੈਲੋਰੀ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਗੁੜ ਦੀ ਚਾਹ ਗਰਭ ਅਵਸਥਾ ਦੌਰਾਨ ਕਮਜ਼ੋਰੀ ਨੂੰ ਘੱਟ ਕਰਦੀ ਹੈ ਅਤੇ ਇਹ ਮਾਂ ਅਤੇ ਬੱਚੇ ਦੋਵਾਂ ਲਈ ਊਰਜਾ ਦਾ ਵਧੀਆ ਸਰੋਤ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਰੋਜ਼ਾਨਾ ਗੁੜ ਵਾਲੀ ਚਾਹ ਪੀਣੀ ਚਾਹੀਦੀ ਹੈ।

ਠੰਡ ਤੋਂ ਬਚਾਉਂਦੀ ਹੈ
ਸਰਦੀਆਂ ਵਿੱਚ ਲਗਾਤਾਰ ਗੁੜ ਦੀ ਚਾਹ ਪੀਣ ਨਾਲ ਜ਼ੁਕਾਮ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ। ਇਸ ਲਈ ਸਰਦੀਆਂ ਵਿੱਚ ਲਗਾਤਾਰ ਗੁੜ ਦੀ ਚਾਹ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ।

ਗੁੜ ਦੀ ਚਾਹ ਕਿਵੇਂ ਬਣਾਈਏ
ਪਾਣੀ ਨਾਲ ਭਰੇ ਭਾਂਡੇ ਵਿਚ ਪਾਣੀ, ਚਾਹ ਪੱਤੀ ਅਤੇ ਦੁੱਧ ਨੂੰ ਚੰਗੀ ਤਰ੍ਹਾਂ ਉਬਾਲੋ। ਇਸ ਨੂੰ 5-7 ਮਿੰਟ ਤੱਕ ਉਬਾਲੋ |ਇਸ ਤੋਂ ਬਾਅਦ ਅੱਗ ਨੂੰ ਬੰਦ ਕਰ ਦਿਓ ਅਤੇ ਹੁਣ ਇਸ ਵਿਚ ਗੁੜ ਮਿਲਾਓ। ਇਸ ਤੋਂ ਬਾਅਦ ਚਾਹ ਪੀਓ ਇਸ ਤਰ੍ਹਾਂ ਬਣਾਉਣ ਨਾਲ ਚਾਹ ਕਦੇ ਨਹੀਂ ਫਟੇਗੀ।

RELATED ARTICLES

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

ਏਮਜ਼ ਦੀ ਸਲਾਹ ’ਤੇ ਤਿਹਾੜ ’ਚ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ

ਏਮਜ਼ ਦੀ ਸਲਾਹ ’ਤੇ ਤਿਹਾੜ ’ਚ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਲੱਡ ਸ਼ੂਗਰ ਵਧਣ ਤੋਂ ਬਾਅਦ ਇਨਸੁਲਿਨ ਦਿੱਤੀ...

ਗ਼ਲਤੀਆਂ ਲਈ ਬਗ਼ੈਰ ਸ਼ਰਤ ਮੁਆਫ਼ੀ ਮੰਗੀ: ਰਾਮਦੇਵ ਤੇ ਬਾਲਕ੍ਰਿਸ਼ਨ ਨੇ ਸੁਪਰੀਮ ਕੋਰਟ ’ਚ ਕਿਹਾ

ਗ਼ਲਤੀਆਂ ਲਈ ਬਗ਼ੈਰ ਸ਼ਰਤ ਮੁਆਫ਼ੀ ਮੰਗੀ: ਰਾਮਦੇਵ ਤੇ ਬਾਲਕ੍ਰਿਸ਼ਨ ਨੇ ਸੁਪਰੀਮ ਕੋਰਟ ’ਚ ਕਿਹਾ ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ...

LEAVE A REPLY

Please enter your comment!
Please enter your name here

- Advertisment -

Most Popular

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਫਿਰੋਜ਼ਪੁਰ: ਭਾਜਪਾ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ।...

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ ਵੈਨਕੂਵਰ: ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ...

Recent Comments