Monday, May 20, 2024
Home Health & Fitness Health News: ਕਰੇਲੇ ਦਾ ਜੂਸ ਕਈ ਬੀਮਾਰੀਆਂ ਨੂੰ ਕਰਦਾ ਹੈ ਦੂਰ

Health News: ਕਰੇਲੇ ਦਾ ਜੂਸ ਕਈ ਬੀਮਾਰੀਆਂ ਨੂੰ ਕਰਦਾ ਹੈ ਦੂਰ

ਕੱਚੇ ਕਰੇਲੇ ਦਾ ਜੂਸ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਵਿਚ ਸਾਰੇ ਵਿਟਾਮਿਨਜ਼ ਅਤੇ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਕਿ ਸਰੀਰ ਨੂੰ ਚਾਹੀਦੇ ਹੁੰਦੇ ਹਨ।

ਕਰੇਲੇ ਸਾਡੇ ਸਰੀਰ ਲਈ ਬੇਹੱਦ ਲਾਭਕਾਰੀ ਹਨ। ਕਰੇਲਾ ਖਾਣ ਜਾਂ ਜੂਸ ਪੀਣ ਨਾਲ ਸਾਡੀ ਸਿਹਤ ਨੂੰ ਕਾਫ਼ੀ ਲਾਭ ਹੁੰਦਾ ਹੈ। ਇਹ ਸਾਡੇ ਖ਼ੂਨ ਤੋਂ ਲੈ ਕੇ ਲਿਵਰ ਤਕ ਠੀਕ ਰਖਦੇ ਹਨ।

ਕਰੇਲਾ ਦਵਾਈਆਂ ਬਣਾਉਣ ਵਿਚ ਵਰਤਿਆ ਜਾਂਦਾ ਹੈ। ਹਾਲਾਂਕਿ ਇਹ ਸਵਾਦ ਵਿਚ ਕੌੜਾ ਹੁੰਦਾ ਹੈ ਪਰ ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕੱਚੇ ਕਰੇਲੇ ਦਾ ਜੂਸ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਵਿਚ ਸਾਰੇ ਵਿਟਾਮਿਨਜ਼ ਅਤੇ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਕਿ ਸਰੀਰ ਨੂੰ ਚਾਹੀਦੇ ਹੁੰਦੇ ਹਨ। ਆਉ ਤੁਹਾਨੂੰ ਦਸਦੇ ਹਾਂ ਰੋਜ਼ ਸਵੇਰੇ ਕਰੇਲੇ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ:

– ਸ਼ੂਗਰ ਨੂੰ ਕੰਟਰੋਲ ਕਰਨ ਲਈ ਤੁਸੀਂ ਤਿੰਨ ਦਿਨਾਂ ਤਕ ਖ਼ਾਲੀ ਪੇਟ ਸਵੇਰੇ ਕਰੇਲੇ ਦਾ ਜੂਸ ਲੈ ਸਕਦੇ ਹੋ। ਕਰੇਲੇ ਦਾ ਜੂਸ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ।
– ਭੁੱਖ ਨਾ ਲੱਗਣ ਨਾਲ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲ ਸਕਦਾ ਜਿਸ ਨਾਲ ਸਿਹਤ ਨਾਲ ਸਬੰਧਤ ਪ੍ਰੇਸ਼ਾਨੀਆਂ ਹੁੰਦੀਆਂ ਹਨ। ਇਸ ਲਈ ਕਰੇਲੇ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਪਾਚਨ ਕਿ੍ਰਰਿਆ ਸਹੀ ਰਹਿੰਦੀ ਹੈ, ਜਿਸ ਨਾਲ ਭੁੱਖ ਵਧਦੀ ਹੈ।

– ਇਕ ਕੱਪ ਕਰੇਲੇ ਦੇ ਜੂਸ ਵਿਚ ਇਕ ਚਮਚਾ ਨਿੰਬੂ ਦਾ ਜੂਸ ਮਿਲਾ ਲਉ। ਇਸ ਮਿਸ਼ਰਣ ਦੀ ਵਰਤੋਂ ਖ਼ਾਲੀ ਪੇਟ ਕਰੋ। ਤਿੰਨ ਤੋਂ ਛੇ ਮਹੀਨਿਆਂ ਤਕ ਇਸ ਦੀ ਵਰਤੋਂ ਕਰਨ ਨਾਲ ਚਮੜੀ ‘ਤੇ ਸੋਰਾਈਸਿਸ ਦੇ ਲੱਛਣ ਦੂਰ ਹੁੰਦੇ ਹਨ। ਇਹ ਤੁਹਾਡੀ ਰੋਗ ਵਿਰੋਧੀ ਸਮਰੱਥਾ ਨੂੰ ਵੀ ਵਧਾਉਂਦਾ ਹੈ ਅਤੇ ਸੋਰਾਈਸਿਸ ਨੂੰ ਕੁਦਰਤੀ ਰੂਪ ਨਾਲ ਠੀਕ ਕਰਨ ਵਿਚ ਮਦਦ ਕਰਦਾ ਹੈ।

– ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਲਿਵਰ ਮਜ਼ਬੂਤ ਹੁੰਦਾ ਹੈ ਕਿਉਂਕਿ ਇਹ ਪੀਲੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਰਖਦਾ ਹੈ। ਨਾਲ ਹੀ ਇਹ ਲਿਵਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਦਾ ਹੈ ਅਤੇ ਪੋਸ਼ਣ ਪ੍ਰਦਾਨ ਕਰਦਾ ਹੈ ਜਿਸ ਨਾਲ ਲਿਵਰ ਸਹੀ ਕੰਮ ਕਰਦਾ ਹੈ ਅਤੇ ਲਿਵਰ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।

– ਕਰੇਲੇ ਦਾ ਜੂਸ ਕਮਜ਼ੋਰ ਪਾਚਨ ਤੰਤਰ ਨੂੰ ਠੀਕ ਕਰਦਾ ਹੈ। ਇਸ ਲਈ ਬਿਹਤਰ ਪਾਚਨ ਸਮਰੱਥਾ ਲਈ ਹਫ਼ਤੇ ਵਿਚ ਇਕ ਵਾਰ ਸਵੇਰੇ ਕਰੇਲੇ ਦਾ ਜੂਸ ਜ਼ਰੂਰ ਲਉ।
– ਕਰੇਲੇ ਦਾ ਜੂਸ ਸਰੀਰ ਵਿਚ ਇਕ ਕੁਦਰਤੀ ਖ਼ੂਨ ਸੋਧਕ ਦੇ ਰੂਪ ਵਿਚ ਕੰਮ ਕਰਦਾ ਹੈ। ਇਹ ਜ਼ਹਿਰੀਲੇ ਤੱਤਾਂ ਨੂੰ ਬਾਹਰ ਕਢਦਾ ਹੈ। ਇਸ ਲਈ ਖ਼ੂਨ ਨੂੰ ਸਾਫ਼ ਕਰਨ ਅਤੇ ਫਿਨਸੀਆਂ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਰੋਜ਼ ਇਕ ਗਲਾਸ ਕਰੇਲੇ ਦਾ ਜੂਸ ਜ਼ਰੂਰ ਪੀਉ।

RELATED ARTICLES

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

ਏਮਜ਼ ਦੀ ਸਲਾਹ ’ਤੇ ਤਿਹਾੜ ’ਚ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ

ਏਮਜ਼ ਦੀ ਸਲਾਹ ’ਤੇ ਤਿਹਾੜ ’ਚ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਲੱਡ ਸ਼ੂਗਰ ਵਧਣ ਤੋਂ ਬਾਅਦ ਇਨਸੁਲਿਨ ਦਿੱਤੀ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments