Monday, May 20, 2024
Home Health & Fitness Health news: ਸਰਦੀਆਂ ਕਾਰਨ ਵਧਦੇ ਦਿਲ ਦਾ ਦੌਰੇ, ਅੱਖਾਂ ਨਾਲ ਜੁੜੀਆਂ ਪੇਚੀਦਗੀਆਂ...

Health news: ਸਰਦੀਆਂ ਕਾਰਨ ਵਧਦੇ ਦਿਲ ਦਾ ਦੌਰੇ, ਅੱਖਾਂ ਨਾਲ ਜੁੜੀਆਂ ਪੇਚੀਦਗੀਆਂ ਤੋਂ ਸਿਹਤ ਮਾਹਰਾਂ ਨੇ ਕੀਤਾ ਚੌਕਸ

Health news: ਠੰਢੇ ਮੌਸਮ ਕਾਰਨ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ

Health experts warned against increasing heart attack Health news in punjabi : ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਸਿਹਤ ਮਾਹਰਾਂ ਨੇ ਦਿਲ ਦੇ ਦੌਰੇ ਦੇ ਵਧਦੇ ਖਤਰੇ ‘ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਠੰਢੇ ਮਹੀਨਿਆਂ ਦੌਰਾਨ ਅੱਖਾਂ ਦੀ ਰੋਕਥਾਮ ਦੀ ਮਹੱਤਤਾ ‘ਤੇ ਵੀ ਜ਼ੋਰ ਦਿਤਾ ਹੈ।

ਮਾਹਰਾਂ ਨੇ ਕਿਹਾ ਕਿ ਹਾਲ ਹੀ ਦੇ ਅਧਿਐਨਾਂ ਨੇ ਸਰਦੀਆਂ ਦੇ ਮੌਸਮ ਦੌਰਾਨ ਦਿਲ ਦੇ ਦੌਰੇ ਦੀ ਦਰ ‘ਚ ਵੱਡਾ ਵਾਧਾ ਦਰਸਾਇਆ ਹੈ। ਉਨ੍ਹਾਂ ਕਿਹਾ, ”ਹੱਡ ਕੰਬਾਊ ਠੰਢ ਅਤੇ ਵਿਲੱਖਣ ਮੌਸਮੀ ਕਾਰਕ ਦਿਲ ਦੀਆਂ ਸਮੱਸਿਆਵਾਂ ਅਤੇ ਅੱਖਾਂ ਨਾਲ ਸਬੰਧਤ ਪੇਚੀਦਗੀਆਂ ਦੀ ਵਧਦੀ ਸੰਵੇਦਨਸ਼ੀਲਤਾ ‘ਚ ਯੋਗਦਾਨ ਪਾਉਂਦੇ ਹਨ।”

ਡਾਕਟਰਾਂ ਨੇ ਕਿਹਾ ਕਿ ਠੰਢੇ ਮੌਸਮ ਕਾਰਨ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ, ਜਿਸ ਨਾਲ ਸੰਭਾਵਤ ਤੌਰ ‘ਤੇ ਦਿਲ ਦਾ ਦੌਰਾ ਪੈ ਸਕਦਾ ਹੈ। ਖ਼ਾਸਕਰ ਉਨ੍ਹਾਂ ਵਿਅਕਤੀਆਂ ਲਈ ਜਿਨ੍ਹਾਂ ਨੂੰ ਪਹਿਲਾਂ ਹੀ ਦਿਲ ਦੀਆਂ ਸਮੱਸਿਆਵਾਂ ਹਨ। ਉਨ੍ਹਾਂ ਲੋਕਾਂ ਨੂੰ ਸਰਦੀਆਂ ਦੌਰਾਨ ਨਿਯਮਿਤ ਤੌਰ ‘ਤੇ ਕਸਰਤ ਕਰ ਕੇ, ਦਿਲ ਨੂੰ ਸਿਹਤਮੰਦ ਰੱਖਣ ਵਾਲੀ ਖੁਰਾਕ ਖਾਣ ਅਤੇ ਸਰੀਰ ਨੂੰ ਲੋੜੀਂਦੀ ਗਰਮੀ ਪ੍ਰਦਾਨ ਕਰ ਕੇ ਦਿਲ ਦੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿਤੀ ਹੈ।

ਉਜਾਲਾ ਸਿਗਨਸ ਗਰੁੱਪ ਆਫ ਹਸਪਤਾਲਜ਼ ਦੇ ਸੀਨੀਅਰ ਕੰਸਲਟੈਂਟ ਇੰਟਰਵੈਨਸ਼ਨਲ ਕਾਰਡੀਓਲੋਜਿਸਟ ਵਿਜੇ ਕੁਮਾਰ ਨੇ ਕਿਹਾ, ”ਸਰਦੀਆਂ ਦੇ ਮੌਸਮ ਦੌਰਾਨ ਦਿਲ ਦੇ ਦੌਰੇ ਦੇ ਵਧੇ ਹੋਏ ਖਤਰੇ ਨਾਲ ਨਜਿੱਠਣਾ ਮਹੱਤਵਪੂਰਨ ਹੈ। ਇਹ ਵਰਤਾਰਾ ਵਾਤਾਵਰਣ ਦੇ ਕਾਰਕਾਂ ਦੇ ਸੰਗਮ ਕਾਰਨ ਵਾਪਰਦਾ ਹੈ।”
ਉਨ੍ਹਾਂ ਕਿਹਾ, ”ਇਨ੍ਹਾਂ ਸਮੇਂ ਦੌਰਾਨ, ਪ੍ਰਦੂਸ਼ਣ ਦਾ ਵਧਿਆ ਪੱਧਰ ਨਾ ਸਿਰਫ ਸੋਜਸ਼ ਨੂੰ ਵਧਾਉਂਦਾ ਹੈ ਬਲਕਿ ਦਮਾ ਅਤੇ ਤਮਾਕੂਨੋਸ਼ੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਸਾਹ ਦੀਆਂ ਚੁਨੌਤੀਆਂ ਨੂੰ ਵੀ ਵਧਾਉਂਦਾ ਹੈ।”

ਕਾਨਪੁਰ ਦੇ ਰੀਜੈਂਸੀ ਹਸਪਤਾਲ ਦੇ ਕੰਸਲਟੈਂਟ ਕਾਰਡੀਓਲੋਜਿਸਟ ਡਾ. ਅਭਿਨੀਤ ਗੁਪਤਾ ਨੇ ਕਿਹਾ, ”ਚਿੰਤਾਜਨਕ ਗੱਲ ਇਹ ਹੈ ਕਿ ਅੰਕੜੇ ਦਰਸਾਉਂਦੇ ਹਨ ਕਿ ਗਰਮੀਆਂ ਦੇ ਮਹੀਨਿਆਂ ਦੇ ਮੁਕਾਬਲੇ ਸਰਦੀਆਂ ‘ਚ ਦਿਲ ਦੇ ਦੌਰੇ ਕਾਰਨ ਹੋਣ ਵਾਲੀਆਂ ਮੌਤਾਂ ਜ਼ਿਆਦਾ ਹੁੰਦੀਆਂ ਹਨ।” ਉਨ੍ਹਾਂ ਕਿਹਾ, ”ਹਾਲਾਂਕਿ, ਇਨ੍ਹਾਂ ਜੋਖਮਾਂ ਦਾ ਮੁਕਾਬਲਾ ਕਰਨ ਲਈ ਸਰਗਰਮ ਜੀਵਨਸ਼ੈਲੀ ਉਪਾਵਾਂ ਨੂੰ ਅਪਣਾਉਣ ਦੀ ਉਮੀਦ ਹੈ। ਨਿਯਮਿਤ ਕਸਰਤ, ਖਾਣ-ਪੀਣ ਦੀਆਂ ਆਮ ਆਦਤਾਂ ਅਤੇ ਗਰਮ ਪਾਣੀ ਨਾਲ ਸਰੀਰ ‘ਚ ਪਾਣੀ ਦੀ ਸਪਲਾਈ ਸਰਦੀਆਂ ‘ਚ ਦਿਲ ਦੇ ਦੌਰੇ ਦੀ ਘਟਨਾ ਨੂੰ ਘੱਟ ਕਰਨ ‘ਚ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈ।”

ਇਸ ਤੋਂ ਇਲਾਵਾ ਸਰਦੀਆਂ ਦੌਰਾਨ ਅੱਖਾਂ ਦੀ ਦੇਖਭਾਲ ‘ਤੇ ਵੀ ਇਕ ਗਲੋਬਲ ਗੈਰ-ਮੁਨਾਫਾ ਸੰਗਠਨ ਓਰਬਿਸ ਇੰਟਰਨੈਸ਼ਨਲ ਦੇ ਕੰਟਰੀ ਡਾਇਰੈਕਟਰ ਰਿਸ਼ੀ ਰਾਜ ਬੋਰਾ ਨੇ ਜ਼ੋਰ ਦਿਤਾ। ਓਰਬਿਸ ਉਸ ਕਿਸਮ ਦੇ ਅੰਨ੍ਹੇਪਣ ਦੀ ਰੋਕਥਾਮ ਅਤੇ ਇਲਾਜ ਲਈ ਸਮਰਪਿਤ ਹੈ ਜਿਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ”ਸਰਦੀਆਂ ਦੇ ਮਹੀਨੇ ਖੁਸ਼ਕ ਹਵਾ, ਘਰ ਦੇ ਅੰਦਰਲੀ ਗਰਮੀ ਅਤੇ ਸਖਤ ਹਵਾਵਾਂ ਦੇ ਸੰਪਰਕ ‘ਚ ਆਉਣ ਨਾਲ ਅੱਖਾਂ ਖੁਸ਼ਕ ਹੋ ਸਕਦੀਆਂ ਹਨ, ਜਲਨ ਹੋ ਸਕਦੀ ਹੈ ਅਤੇ ਹੋਰ ਵੀ ਗੰਭੀਰ ਸਥਿਤੀਆਂ ਪੈਦਾ ਹੋ ਸਕਦੀਆਂ ਹਨ।” ਬੋਰਾ ਨੇ ਕਿਹਾ, ”ਅੱਖਾਂ ਨੂੰ ਤੰਦਰੁਸਤ ਰੱਖਣ ਲਈ ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਨਾ, ਨਕਲੀ ਹੰਝੂਆਂ ਦੀ ਵਰਤੋਂ ਅਤੇ ਅੱਖਾਂ ਨੂੰ ਸਖਤ ਮੌਸਮ ਤੋਂ ਬਚਾਅ ਵਰਗੇ ਰੋਕਥਾਮ ਉਪਾਅ ਮਹੱਤਵਪੂਰਨ ਹਨ।

RELATED ARTICLES

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

ਏਮਜ਼ ਦੀ ਸਲਾਹ ’ਤੇ ਤਿਹਾੜ ’ਚ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ

ਏਮਜ਼ ਦੀ ਸਲਾਹ ’ਤੇ ਤਿਹਾੜ ’ਚ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਲੱਡ ਸ਼ੂਗਰ ਵਧਣ ਤੋਂ ਬਾਅਦ ਇਨਸੁਲਿਨ ਦਿੱਤੀ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments