Thursday, May 9, 2024
Home Sport FIFA World Cup 2026: ਨਿਊ ਜਰਸੀ ਹੋਸਟ ਕਰੇਗਾ ਫੀਫਾ ਵਿਸ਼ਵ ਕੱਪ ਫਾਈਨਲ,...

FIFA World Cup 2026: ਨਿਊ ਜਰਸੀ ਹੋਸਟ ਕਰੇਗਾ ਫੀਫਾ ਵਿਸ਼ਵ ਕੱਪ ਫਾਈਨਲ, ਮੈਕਸੀਕੋ ਸਿਟੀ ਨੂੰ ਮਿਲਿਆ ਉਦਘਾਟਨ ਸਮਾਰੋਹ ਦਾ ਮੌਕਾ

ਪੋਰਟਸ ਡੈਸਕ : ਫੁੱਟਬਾਲ ਪ੍ਰੇਮੀਆਂ ਲਈ ਫੀਫਾ ਵਿਸ਼ਵ ਕੱਪ ਦਾ ਕ੍ਰੇਜ਼ ਇਕ ਵੱਖਰੇ ਪੱਧਰ ਦਾ ਹੈ। ਹੁਣ ਅਗਲਾ ਫੀਫਾ ਵਿਸ਼ਵ ਕੱਪ 2026 ਵਿੱਚ ਹੋਵੇਗਾ। ਇਸ ਵਾਰ ਫੀਫਾ ਵਿਸ਼ਵ ਕੱਪ ਦਾ ਫਾਈਨਲ ਨਿਊਯਾਰਕ, ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ‘ਚ ਹੋਵੇਗਾ। ਫੀਫਾ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਵਿਸ਼ਵ ਕੱਪ ਕਦੋਂ ਸ਼ੁਰੂ ਹੋਵੇਗਾ ਤੇ ਇਸ ਦਾ ਫਾਈਨਲ ਮੈਚ ਕਦੋਂ ਖੇਡਿਆ ਜਾਵੇਗਾ।

 

ਫੀਫਾ ਵਿਸ਼ਵ ਕੱਪ 2026

ਫੀਫਾ ਵਿਸ਼ਵ ਕੱਪ 11 ਜੂਨ 2026 ਨੂੰ ਸ਼ੁਰੂ ਹੋਵੇਗਾ। ਉਦਘਾਟਨੀ ਸਮਾਰੋਹ ਮੈਕਸੀਕੋ ਸਿਟੀ ਦੇ ਐਜ਼ਟੇਕਾ ਸਟੇਡੀਅਮ ਵਿੱਚ ਪਹਿਲੇ ਮੈਚ ਨਾਲ ਹੋਵੇਗਾ। ਇਸ ਦੇ ਨਾਲ ਹੀ 19 ਜੁਲਾਈ ਨੂੰ ਫੀਫਾ ਵਿਸ਼ਵ ਕੱਪ ਦਾ ਫਾਈਨਲ ਮੈਚ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਅਟਲਾਂਟਾ ਤੇ ਡਲਾਸ ਸੈਮੀਫਾਈਨਲ ਮੈਚਾਂ ਦੀ ਮੇਜ਼ਬਾਨੀ ਕਰਨਗੇ। ਜਦਕਿ ਤੀਜੇ ਸਥਾਨ ਦੀ ਖੇਡ ਮਿਆਮੀ ਵਿੱਚ ਖੇਡੀ ਜਾਵੇਗੀ। ਕੁਆਰਟਰ ਫਾਈਨਲ ਮੈਚ ਲਾਸ ਏਂਜਲਸ, ਕੰਸਾਸ ਸਿਟੀ, ਮਿਆਮੀ ਅਤੇ ਬੋਸਟਨ ਵਿੱਚ ਹੋਣਗੇ। ਤਿੰਨ ਦੇਸ਼ਾਂ ਦੇ ਕੁੱਲ 16 ਸ਼ਹਿਰ ਖੇਡਾਂ ਦੀ ਮੇਜ਼ਬਾਨੀ ਕਰਨਗੇ, ਜਿਸ ਵਿੱਚ ਜ਼ਿਆਦਾਤਰ ਮੈਚ ਹੋਣਗੇ।

ਅਮਰੀਕਾ ਨੇ 1994 ਵਿੱਚ ਫੀਫਾ ਵਿਸ਼ਵ ਕੱਪ ਦਾ ਕੀਤਾ ਸੀ ਆਯੋਜਨ

ਇਸ ਤੋਂ ਪਹਿਲਾਂ 1994 ‘ਚ ਫੀਫਾ ਵਿਸ਼ਵ ਕੱਪ ਵੀ ਅਮਰੀਕਾ ‘ਚ ਹੋਇਆ ਸੀ, ਜਿਸ ਦਾ ਫਾਈਨਲ ਮੈਚ ਲਾਸ ਏਂਜਲਸ ਦੇ ਪਾਸਡੇਨਾ ‘ਚ ਰੋਜ਼ ਬਾਊਲ ‘ਚ ਹੋਇਆ ਸੀ। ਨਿਊ ਜਰਸੀ ਵਿੱਚ ਮੈਟਲਾਈਫ ਸਟੇਡੀਅਮ ਦੀ ਗੱਲ ਕਰੀਏ ਤਾਂ ਇਹ ਨਿਊਯਾਰਕ ਤੋਂ ਰਦਰਫੋਰਡ, ਨਿਊ ਜਰਸੀ ਵਿੱਚ ਹਡਸਨ ਨਦੀ ਦੇ ਪਾਰ ਸਥਿਤ ਹੈ। 82500 ਸੀਟਾਂ ਵਾਲਾ ਇਹ ਸਟੇਡੀਅਮ ਹੈ।

48 ਟੀਮਾਂ ਲੈਣਗੀਆਂ ਭਾਗ

ਫੀਫਾ ਵਿਸ਼ਵ ਕੱਪ 2026 ਵਿੱਚ 32 ਤੋਂ ਵਧ ਕੇ 48 ਟੀਮਾਂ ਹੋ ਗਈਆਂ ਹਨ। ਮਤਲਬ ਇਸ ਵਾਰ 24 ਹੋਰ ਮੈਚ ਹੋਣਗੇ। ਭਾਵ 16 ਥਾਵਾਂ ‘ਤੇ ਕੁੱਲ 104 ਮੈਚ ਖੇਡੇ ਜਾਣਗੇ। ਟੂਰਨਾਮੈਂਟ ਵਿੱਚ ਚਾਰ ਟੀਮਾਂ ਦੇ 12 ਗਰੁੱਪ ਹੋਣਗੇ, ਜਿਨ੍ਹਾਂ ਵਿੱਚੋਂ 8 ਟੀਮਾਂ ਵਿਚਕਾਰ ਨਾਕਆਊਟ ਮੈਚ ਖੇਡੇ ਜਾਣਗੇ। ਅਲੱਗ-ਅਲੱਗ ਥਾਵਾਂ ‘ਤੇ ਇਹ ਮੈਚ ਖੇਡੇ ਜਾਣਗੇ।

RELATED ARTICLES

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ ਪੋਰਟ ਆਫ ਸਪੇਨ: ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਧਮਕੀ ਮਿਲੀ ਹੈ।...

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ ਫਾਜ਼ਿਲਕਾ : ਰੇਲਵੇ ਦੇ ਆਰ.ਪੀ.ਐੱਫ. ਵਿਚ ਤਾਇਨਾਤ ਹਾਕਮ ਕੰਬੋਜ ਦੀ ਬੇਟੀ...

LEAVE A REPLY

Please enter your comment!
Please enter your name here

- Advertisment -

Most Popular

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਫਿਰੋਜ਼ਪੁਰ: ਭਾਜਪਾ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ।...

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ ਵੈਨਕੂਵਰ: ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ...

Recent Comments