Monday, May 20, 2024
Home Business ਐਮਾਜ਼ਾਨ ਦੇ 50 ਮਿਲੀਅਨ ਸ਼ੇਅਰ ਅਗਲੇ ਸਾਲ ਵੇਚਣਗੇ ਜੇਫ ਬੇਜੋਸ

ਐਮਾਜ਼ਾਨ ਦੇ 50 ਮਿਲੀਅਨ ਸ਼ੇਅਰ ਅਗਲੇ ਸਾਲ ਵੇਚਣਗੇ ਜੇਫ ਬੇਜੋਸ

ਵੀਂ ਦਿੱਲੀ, ਦੁਨੀਆ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਅਗਲੇ 12 ਮਹੀਨਿਆਂ ‘ਚ ਕੰਪਨੀ ਦੇ 50 ਮਿਲੀਅਨ (5 ਕਰੋੜ) ਸ਼ੇਅਰ ਵੇਚਣ ਦੀ ਯੋਜਨਾ ਬਣਾ ਰਹੇ ਹਨ। ਇਕ ਰਿਪੋਰਟ ਦੇ ਮੁਤਾਬਕ 171.8 ਡਾਲਰ ਪ੍ਰਤੀ ਸ਼ੇਅਰ ਦੀ ਮੌਜੂਦਾ ਕੀਮਤ ‘ਤੇ ਇਨ੍ਹਾਂ ਐਮਾਜ਼ਾਨ ਸ਼ੇਅਰਾਂ ਦੀ ਕੁੱਲ ਕੀਮਤ 8.6 ਅਰਬ ਡਾਲਰ ਹੈ।

 

ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸਈਸੀ) ਦੇ ਇੱਕ ਫਾਈਲਿੰਗ ‘ਚ ਦਿੱਤੀ ਜਾਣਕਾਰੀ ਦੇ ਅਨੁਸਾਰ, ਐਮਾਜ਼ਾਨ ਦੇ ਅਰਬਪਤੀ ਸੰਸਥਾਪਕ ਦੇ ਕੋਲ ਵੱਧ ਤੋਂ ਵੱਧ 50 ਮਿਲੀਅਨ ਸ਼ੇਅਰ ਵੇਚਣ ਦੀ ਯੋਜਨਾ ਸੀ। ਐੱਸਈਸੀ ਫਾਈਲਿੰਗ ਦੇ ਅਨੁਸਾਰ, ਜੈਫ ਬੇਜੋਸ ਐਮਾਜ਼ਾਨ ਸਟਾਕ ਦੇ ਲਗਭਗ ਇੱਕ ਅਰਬ ਸ਼ੇਅਰਾਂ ਦੇ ਮਾਲਕ ਹਨ। ਅਕਤੂਬਰ-ਦਸੰਬਰ ਤਿਮਾਹੀ ‘ਚ ਉਮੀਦ ਤੋਂ ਵੱਧ ਵਿਕਰੀ ਦਰਜ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਐਮਾਜ਼ਾਨ ਦੇ ਸ਼ੇਅਰਾਂ ਵਿੱਚ ਲਗਭਗ 8 ਫੀਸਦੀ ਦਾ ਉੱਛਾਲ ਦੇਖਣ ਨੂੰ ਮਿਲਿਆ।

ਕੰਪਨੀ ਦੀ ਨਵੀਂ ਸਾਲਾਨਾ ਰਿਪੋਰਟ ਦੇ ਅਨੁਸਾਰ, ਐਮਾਜ਼ਾਨ ਦੇ ਸ਼ੇਅਰਾਂ ਦੀ ਵਿਕਰੀ ਦੀ ਇਹ ਯੋਜਨਾ ਪਿਛਲੇ ਸਾਲ 8 ਨਵੰਬਰ ਨੂੰ ਸ਼ੁਰੂ ਹੋਈ ਸੀ, ਜੋ ਕਿ 31 ਜਨਵਰੀ, 2025 ਤੱਕ ਪੂਰੀ ਹੋ ਜਾਵੇਗੀ। 31 ਦਸੰਬਰ 2023 ਨੂੰ ਖਤਮ ਹੋਈ ਤਿਮਾਹੀ ਵਿੱਚ ਐਮਾਜ਼ਾਨ ਦੀ ਸ਼ੁੱਧ ਵਿਕਰੀ 14 ਫੀਸਦੀ ਵੱਧ ਕੇ 170 ਬਿਲੀਅਨ ਡਾਲਰ ਹੋ ਗਈ, ਜਦੋਂ ਕਿ 2022 ਦੀ ਚੌਥੀ ਤਿਮਾਹੀ ‘ਚ ਇਹ 149.2 ਬਿਲੀਅਨ ਡਾਲਰ ਸੀ।

ਜ਼ਿਕਰਯੋਗ ਹੈ ਕਿ ਜੈਫ ਬੇਜੋਸ ਨੇ 1994 ‘ਚ ਆਨਲਾਈਨ ਈ-ਕਾਮਰਸ ਕੰਪਨੀ ਐਮਾਜ਼ਾਨ ਦੀ ਸਥਾਪਨਾ ਕੀਤੀ ਸੀ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਬੇਜੋਸ ਇਸ ਸਮੇਂ 185 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਹਨ।

RELATED ARTICLES

ਆਈ.ਸੀ.ਆਈ.ਸੀ.ਆਈ ਬੈਂਕ ਦੇ ਐਨ.ਆਰ.ਆਈ. ਗਾਹਕਾਂ ਭਾਰਤ ਵਿੱਚ ਅੰਤਰਰਾਸ਼ਟਰੀ ਮੋਬਾਈਲ ਨੰਬਰ ਨਾਲ ਯੂ.ਪੀ.ਆਈ ਭੁਗਤਾਨ ਕਰਨਯੋਗ 

ਆਈ.ਸੀ.ਆਈ.ਸੀ.ਆਈ ਬੈਂਕ ਦੇ ਐਨ.ਆਰ.ਆਈ. ਗਾਹਕਾਂ ਭਾਰਤ ਵਿੱਚ ਅੰਤਰਰਾਸ਼ਟਰੀ ਮੋਬਾਈਲ ਨੰਬਰ ਨਾਲ ਯੂ.ਪੀ.ਆਈ ਭੁਗਤਾਨ ਕਰਨਯੋਗ  ਚੰਡੀਗੜ੍ਹ:  ਆਈ.ਸੀ.ਆਈ.ਸੀ.ਆਈ. ਬੈਂਕ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਉਸਨੇ ਐਨ.ਆਰ.ਆਈ....

ਇਸ ਸਾਲ ਅਪਰੈਲ-ਮਈ ਦੌਰਾਨ 6 ਹਜ਼ਾਰ ਭਾਰਤੀ ਕਾਮੇ ਇਜ਼ਰਾਈਲ ਪੁੱਜਣਗੇ

ਇਸ ਸਾਲ ਅਪਰੈਲ-ਮਈ ਦੌਰਾਨ 6 ਹਜ਼ਾਰ ਭਾਰਤੀ ਕਾਮੇ ਇਜ਼ਰਾਈਲ ਪੁੱਜਣਗੇ ਯੇਰੂਸ਼ਲਮ: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਦੇਸ਼ ਦੇ ਨਿਰਮਾਣ ਖੇਤਰ ਵਿਚ ਮਜ਼ਦੂਰਾਂ ਦੀ...

ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ, ਵਿਸਾਖੀ ਮਗਰੋਂ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ

ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ, ਵਿਸਾਖੀ ਮਗਰੋਂ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ ਚੰਡੀਗੜ੍ਹ: ਐਤਕੀਂ ਪੰਜਾਬ ਦਾ ਸੋਨਾ ਚਮਕਣ ਦੀ ਉਮੀਦ ਜਾਪਦੀ ਹੈ ਕਿਉਂਕਿ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments