Saturday, May 18, 2024
Home India SpiceJet News: ਜਹਾਜ਼ ਦੇ ਪਖਾਨੇ 'ਚ ਇਕ ਘੰਟੇ ਤਕ ਫਸਿਆ ਰਿਹਾ ਸਪਾਈਸ...

SpiceJet News: ਜਹਾਜ਼ ਦੇ ਪਖਾਨੇ ‘ਚ ਇਕ ਘੰਟੇ ਤਕ ਫਸਿਆ ਰਿਹਾ ਸਪਾਈਸ ਜੈੱਟ ਦਾ ਮੁਸਾਫ਼ਰ

SpiceJet News: ਸਪਾਈਸ ਜੈੱਟ ਦਾ ਇਕ ਮੁਸਾਫ਼ਰ ਮੰਗਲਵਾਰ ਨੂੰ ਇਕ ਜਹਾਜ਼ ਦੇ ਪਖਾਨੇ ‘ਚ ਕਰੀਬ ਇਕ ਘੰਟੇ ਤਕ ਫਸਿਆ ਰਿਹਾ। ਘਟਨਾ ਦੇ ਸਮੇਂ ਜਹਾਜ਼ ਹਵਾ ਵਿਚ ਸੀ। ਸਪਾਈਸ ਜੈੱਟ ਦੇ ਬੁਲਾਰੇ ਨੇ ਦਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਮੁੰਬਈ-ਬੈਂਗਲੁਰੂ ਉਡਾਣ ਦੌਰਾਨ ਵਾਪਰੀ ਅਤੇ ਏਅਰਲਾਈਨ ਮੁਸਾਫ਼ਰ ਨੂੰ ਪੂਰੀ ਰਕਮ ਵਾਪਸ ਕਰ ਰਹੀ ਹੈ।

ਏਅਰਲਾਈਨ ਨੇ ਮੁਸਾਫ਼ਰ ਨੂੰ ਹੋਈ ਪ੍ਰੇਸ਼ਾਨੀ ਲਈ ਮੁਆਫੀ ਵੀ ਮੰਗੀ। ਜਹਾਜ਼ ਦੇ ਬੈਂਗਲੁਰੂ ਹਵਾਈ ਅੱਡੇ ‘ਤੇ ਉਤਰਨ ਤੋਂ ਤੁਰਤ ਬਾਅਦ ਇਕ ਇੰਜੀਨੀਅਰ ਨੇ ਪਖਾਨੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਜਾ ਕੇ ਮੁਸਾਫ਼ਰ ਬਾਹਰ ਆ ਸਕਿਆ। ਮੁਸਾਫ਼ਰ ਬਾਰੇ ਵੇਰਵੇ ਤੁਰਤ ਉਪਲਬਧ ਨਹੀਂ ਹੋ ਸਕੇ।

ਬੁਲਾਰੇ ਨੇ ਕਿਹਾ, ”16 ਜਨਵਰੀ ਨੂੰ ਮੁੰਬਈ ਤੋਂ ਬੈਂਗਲੁਰੂ ਜਾ ਰਹੀ ਸਪਾਈਸ ਜੈੱਟ ਦੀ ਉਡਾਣ ਦਾ ਇਕ ਮੁਸਾਫ਼ਰ ਬਦਕਿਸਮਤੀ ਨਾਲ ਦਰਵਾਜ਼ੇ ਦੇ ਤਾਲੇ ‘ਚ ਖਰਾਬੀ ਕਾਰਨ ਲਗਭਗ ਇਕ ਘੰਟੇ ਤਕ ਪਖਾਨੇ ‘ਚ ਫਸਿਆ ਰਿਹਾ।” ਉਨ੍ਹਾਂ ਇਹ ਵੀ ਕਿਹਾ ਕਿ ਮੁਸਾਫ਼ਰ ਨੂੰ ਟਿਕਟ ਦੀ ਪੂਰੀ ਰਕਮ ਵਾਪਸ ਕੀਤੀ ਜਾ ਰਹੀ ਹੈ।

ਇਸ ਦੌਰਾਨ ਮੁਸਾਫ਼ਰਾਂ ਵਲੋਂ ਦਸੰਬਰ ‘ਚ ਰੱਦ ਕੀਤੀਆਂ ਗਈਆਂ ਉਡਾਣਾਂ ਦੀਆਂ ਟਿਕਟਾਂ ਦਾ ਰਿਫੰਡ ਨਾ ਮਿਲਣ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਹਨ। ਕਈ ਮੁਸਾਫ਼ਰਾਂ ਨੇ ਸਪਾਈਸਜੈੱਟ ਤੋਂ ਰਿਫੰਡ ਪ੍ਰਾਪਤ ਕਰਨ ‘ਚ ਦੇਰੀ ਬਾਰੇ ਸੋਸ਼ਲ ਮੀਡੀਆ ‘ਤੇ ਸ਼ਿਕਾਇਤ ਕੀਤੀ ਹੈ। ਡਿਜ਼ਾਈਨਰ ਸ਼ਿਵੀ ਪਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਹਾਲ ਹੀ ‘ਚ ਇਕ ਪੋਸਟ ‘ਚ ਕਿਹਾ ਕਿ ਉਨ੍ਹਾਂ ਨੂੰ ਵਾਰਾਣਸੀ ਤੋਂ ਬੁੱਕ ਕੀਤੀ ਗਈ ਸਪਾਈਸ ਜੈੱਟ ਦੀ ਉਡਾਣ ਦੀ ਟਿਕਟ ਦਾ ਰਿਫੰਡ ਅਜੇ ਨਹੀਂ ਮਿਲਿਆ ਹੈ, ਜਿਸ ਨੂੰ 27 ਦਸੰਬਰ 2023 ਨੂੰ ਰੱਦ ਕਰ ਦਿਤਾ ਗਿਆ ਸੀ।

ਉਨ੍ਹਾਂ ਨੇ 11 ਜਨਵਰੀ ਨੂੰ ਇਕ ਪੋਸਟ ‘ਚ ਕਿਹਾ, ”ਸਪਾਈਸ ਜੈੱਟ ਦੇ ਨਾਲ ਨਵੇਂ ਸਾਲ ਦੀ ਸਫਲ ਸ਼ੁਰੂਆਤ ਦੀ ਕਾਮਨਾ ਕਰਦਾ ਹਾਂ। ਵਾਰਾਣਸੀ ਹਵਾਈ ਅੱਡੇ ਤੋਂ ਸਪਾਈਸ ਜੈੱਟ ਦੀ ਮੇਰੀ ਉਡਾਣ ਨੂੰ ਰਾਤ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਲਗਭਗ 14 ਦਿਨ ਹੋ ਗਏ ਹਨ ਅਤੇ ਸਟਾਫ ਵਲੋਂ ਵੇਰਵੇ ਇਕੱਠੇ ਕਰਨ ਦੇ ਬਾਵਜੂਦ ਅਜੇ ਵੀ ਰਿਫੰਡ ਨਹੀਂ ਮਿਲਿਆ ਹੈ।’

RELATED ARTICLES

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments