Monday, May 20, 2024
Home Business ਕੀ Paytm 'ਤੇ ਹਟ ਗਈ ਸਾਰੀ ਰੋਕ? ਜਾਣੋ ਕੰਪਨੀ ਦੇ ਸੰਸਥਾਪਕ ਨੇ...

ਕੀ Paytm ‘ਤੇ ਹਟ ਗਈ ਸਾਰੀ ਰੋਕ? ਜਾਣੋ ਕੰਪਨੀ ਦੇ ਸੰਸਥਾਪਕ ਨੇ ਕੀ ਕਿਹਾ

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : RBI ਨੇ ਮਸ਼ਹੂਰ ਭੁਗਤਾਨ ਵਿਕਲਪ ਪੇਟੀਐਮ ਪੇਮੈਂਟਸ ਬੈਂਕ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਰਬੀਆਈ ਨੇ ਕਿਹਾ ਕਿ 29 ਫਰਵਰੀ, 2024 ਤੋਂ ਬਾਅਦ ਖਾਤੇ ਤੇ ਪੇਟੀਐਮ ਵਾਲੇਟ ਵਿੱਚ ਨਵੀਂਆਂ ਜਮ੍ਹਾਂ ਰਕਮਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਪਰ Paytm ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਆਪਣੀ ਹਾਲੀਆ ਪੋਸਟ ਰਾਹੀਂ ਕਿਹਾ ਕਿ ਸਾਰੀਆਂ ਸੇਵਾਵਾਂ ਆਮ ਵਾਂਗ ਕੰਮ ਕਰਨਗੀਆਂ।
ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ, 31 ਜਨਵਰੀ ਨੂੰ ਪੇਟੀਐਮ ਪੇਮੈਂਟਸ ਬੈਂਕ ਨੂੰ ਲਗਾਤਾਰ ਗੈਰ-ਪਾਲਣਾ ਤੇ ਬੈਂਕ ਵਿੱਚ ਨਿਯਮਾਂ ਦੀ ਲਗਾਤਾਰ ਉਲੰਘਣਾ ਦੇ ਕਾਰਨ ਆਪਣੀਆਂ ਸੇਵਾਵਾਂ ਤੋਂ ਪਾਬੰਦੀ ਲਗਾ ਦਿੱਤੀ ਸੀ।ਬੰਦ ਹੋਣ ਵਾਲੀਆਂ ਸਨ ਇਹ ਸੇਵਾਵਾਂ

ਕੇਂਦਰੀ ਬੈਂਕ ਨੇ ਆਪਣੀ ਪ੍ਰੈੱਸ ਰਿਲੀਜ਼ ‘ਚ ਕਿਹਾ ਹੈ ਕਿ 29 ਫਰਵਰੀ ਤੋਂ ਬਾਅਦ ਪੇਟੀਐੱਮ ਵਾਲਿਟ, ਪੇਟੀਐੱਮ ਫਾਸਟੈਗ, ਮਨੀ ਟ੍ਰਾਂਸਫਰ, ਕ੍ਰੈਡਿਟ ਲੈਣ-ਦੇਣ ਤੇ ਹੋਰ ਸੇਵਾਵਾਂ ‘ਤੇ ਅਸਰ ਪਵੇਗਾ।

ਸੈਂਟਰਲ ਬੈਂਕ ਦੇ ਚੀਫ਼ ਜਨਰਲ ਮੈਨੇਜਰ ਯੋਗੇਸ਼ ਦਿਆਲ ਨੇ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ 29 ਫਰਵਰੀ, 2024 ਤੋਂ ਬਾਅਦ, ਕੋਈ ਵੀ ਗਾਹਕ ਖਾਤਾ, ਪ੍ਰੀਪੇਡ ਟੂਲ, ਵਾਲਿਟ, FASTags, NCMC ਕਾਰਡ ਆਦਿ ਕੰਮ ਨਹੀਂ ਕਰੇਗਾ। ਵਿਆਜ, ਕੈਸ਼ਬੈਕ ਜਾਂ ਰਿਫੰਡ ਤੋਂ ਇਲਾਵਾ, ਕੋਈ ਜਮ੍ਹਾ ਜਾਂ ਕ੍ਰੈਡਿਟ ਲੈਣ-ਦੇਣ ਜਾਂ ਟਾਪ ਅੱਪ ਦੀ ਆਗਿਆ ਨਹੀਂ ਹੋਵੇਗੀ।

ਕੀ ਹਟਾ ਲਈ ਗਈ ਹੈ ਪਾਬੰਦੀ?

ਤੁਹਾਨੂੰ ਦੱਸ ਦੇਈਏ ਕਿ ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਆਪਣੀ ਪੋਸਟ ਦੇ ਜ਼ਰੀਏ ਕਿਹਾ ਕਿ ਪੇਟੀਐਮ 29 ਫਰਵਰੀ ਤੋਂ ਬਾਅਦ ਹੀ ਪਹਿਲਾਂ ਦੀ ਤਰ੍ਹਾਂ ਕੰਮ ਕਰੇਗਾ।

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਤੁਹਾਡੀ ਪਸੰਦੀਦਾ ਐਪ ਕੰਮ ਕਰ ਰਹੀ ਹੈ ਇਹ 29 ਫਰਵਰੀ ਤੋਂ ਬਾਅਦ ਵੀ ਆਮ ਵਾਂਗ ਕੰਮ ਕਰਦੀ ਰਹੇਗੀ। ਮੈਂ ਪੇਟੀਐਮ ਟੀਮ ਦੇ ਹਰ ਮੈਂਬਰ ਦੇ ਨਾਲ ਤੁਹਾਡੇ ਅਣਥੱਕ ਸਹਿਯੋਗ ਲਈ ਤੁਹਾਨੂੰ ਸਲਾਮ ਕਰਦਾ ਹਾਂ। ਹਰ ਚੁਣੌਤੀ ਦਾ ਹੱਲ ਹੁੰਦਾ ਹੈ ਅਤੇ ਅਸੀਂ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਆਪਣੇ ਦੇਸ਼ ਦੀ ਸੇਵਾ ਕਰਨ ਲਈ ਵਚਨਬੱਧ ਹਾਂ।

 

 

ਯੂਜ਼ਰਜ਼ ਨੂੰ ਭੇਜਿਆ ਸੁਨੇਹਾ

Paytm ਨੇ RBI ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਗਾਹਕਾਂ ਨੂੰ ਮੇਲ ਰਾਹੀਂ ਬਦਲਾਅ ਬਾਰੇ ਸੂਚਿਤ ਕੀਤਾ ਹੈ। ਹਾਲਾਂਕਿ ਹੁਣ ਤੱਕ ਆਰਬੀਆਈ ਨੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

RELATED ARTICLES

ਆਈ.ਸੀ.ਆਈ.ਸੀ.ਆਈ ਬੈਂਕ ਦੇ ਐਨ.ਆਰ.ਆਈ. ਗਾਹਕਾਂ ਭਾਰਤ ਵਿੱਚ ਅੰਤਰਰਾਸ਼ਟਰੀ ਮੋਬਾਈਲ ਨੰਬਰ ਨਾਲ ਯੂ.ਪੀ.ਆਈ ਭੁਗਤਾਨ ਕਰਨਯੋਗ 

ਆਈ.ਸੀ.ਆਈ.ਸੀ.ਆਈ ਬੈਂਕ ਦੇ ਐਨ.ਆਰ.ਆਈ. ਗਾਹਕਾਂ ਭਾਰਤ ਵਿੱਚ ਅੰਤਰਰਾਸ਼ਟਰੀ ਮੋਬਾਈਲ ਨੰਬਰ ਨਾਲ ਯੂ.ਪੀ.ਆਈ ਭੁਗਤਾਨ ਕਰਨਯੋਗ  ਚੰਡੀਗੜ੍ਹ:  ਆਈ.ਸੀ.ਆਈ.ਸੀ.ਆਈ. ਬੈਂਕ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਉਸਨੇ ਐਨ.ਆਰ.ਆਈ....

ਇਸ ਸਾਲ ਅਪਰੈਲ-ਮਈ ਦੌਰਾਨ 6 ਹਜ਼ਾਰ ਭਾਰਤੀ ਕਾਮੇ ਇਜ਼ਰਾਈਲ ਪੁੱਜਣਗੇ

ਇਸ ਸਾਲ ਅਪਰੈਲ-ਮਈ ਦੌਰਾਨ 6 ਹਜ਼ਾਰ ਭਾਰਤੀ ਕਾਮੇ ਇਜ਼ਰਾਈਲ ਪੁੱਜਣਗੇ ਯੇਰੂਸ਼ਲਮ: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਦੇਸ਼ ਦੇ ਨਿਰਮਾਣ ਖੇਤਰ ਵਿਚ ਮਜ਼ਦੂਰਾਂ ਦੀ...

ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ, ਵਿਸਾਖੀ ਮਗਰੋਂ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ

ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ, ਵਿਸਾਖੀ ਮਗਰੋਂ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ ਚੰਡੀਗੜ੍ਹ: ਐਤਕੀਂ ਪੰਜਾਬ ਦਾ ਸੋਨਾ ਚਮਕਣ ਦੀ ਉਮੀਦ ਜਾਪਦੀ ਹੈ ਕਿਉਂਕਿ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments