Thursday, May 9, 2024
Home Sport IND vs ENG: ਸਰਫਰਾਜ਼ ਨੂੰ ਮਿਲੇਗਾ ਮੌਕਾ? ਸ਼ੁਭਮਨ ਗਿੱਲ ਦਾ ਕੱਟਿਆ ਜਾਵੇਗਾ...

IND vs ENG: ਸਰਫਰਾਜ਼ ਨੂੰ ਮਿਲੇਗਾ ਮੌਕਾ? ਸ਼ੁਭਮਨ ਗਿੱਲ ਦਾ ਕੱਟਿਆ ਜਾਵੇਗਾ ਪੱਤਾ? ਜਾਣੋ ਦੂਜੇ ਟੈਸਟ ‘ਚ ਟੀਮ ਇੰਡੀਆ ਦੀ ਪਲੇਇੰਗ ਇਲੈਵਨ

India Playing 11 2nd Test: ਪਹਿਲੇ ਟੈਸਟ ‘ਚ ਇੰਗਲੈਂਡ ਖਿਲਾਫ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਨੂੰ ਦੋ ਹੋਰ ਵੱਡੇ ਝਟਕੇ ਲੱਗੇ ਹਨ। ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਮੱਧਕ੍ਰਮ ਦੇ ਬੱਲੇਬਾਜ਼ ਕੇਐਲ ਰਾਹੁਲ ਸੱਟਾਂ ਕਾਰਨ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਚੋਣਕਾਰਾਂ ਨੇ ਟੀਮ ਇੰਡੀਆ ‘ਚ ਸਰਫਰਾਜ਼ ਖਾਨ, ਵਾਸ਼ਿੰਗਟਨ ਸੁੰਦਰ ਅਤੇ ਸੌਰਵ ਕੁਮਾਰ ਨੂੰ ਸ਼ਾਮਲ ਕੀਤਾ।

ਅਜਿਹੇ ‘ਚ ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਦੂਜੇ ਟੈਸਟ ‘ਚ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਕਿਹੋ ਜਿਹੀ ਹੋਵੇਗੀ। ਇਹ ਜਾਣਨ ਲਈ ਪੜ੍ਹੋ ਪੂਰੀ ਖਬਰ…

ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੈਚ 2 ਫਰਵਰੀ ਤੋਂ ਵਿਸ਼ਾਖਾਪਟਨਮ ‘ਚ ਖੇਡਿਆ ਜਾਵੇਗਾ। ਇੰਗਲੈਂਡ ਦੀ ਟੀਮ ਬਿਨਾਂ ਕਿਸੇ ਬਦਲਾਅ ਦੇ ਪ੍ਰਵੇਸ਼ ਕਰ ਸਕਦੀ ਹੈ। ਟੀਮ ਇੰਡੀਆ ਪੂਰੀ ਤਰ੍ਹਾਂ ਬਦਲਦੀ ਨਜ਼ਰ ਆਵੇਗੀ। ਦੂਜੇ ਟੈਸਟ ਲਈ ਭਾਰਤੀ ਟੀਮ ਵਿੱਚ ਕਈ ਬਦਲਾਅ ਹੋ ਸਕਦੇ ਹਨ।

ਸ਼ੁਭਮਨ ਗਿੱਲ ਦਾ ਪੱਤਾ ਕੱਟਿਆ ਗਿਆ

ਦੂਜੇ ਟੈਸਟ ਲਈ ਨੌਜਵਾਨ ਬੱਲੇਬਾਜ਼ ਰਜਤ ਪਾਟੀਦਾਰ ਵੀ ਟੀਮ ਇੰਡੀਆ ਦਾ ਹਿੱਸਾ ਹਨ। ਉਹ ਸ਼ਾਨਦਾਰ ਫਾਰਮ ‘ਚ ਹੈ ਅਤੇ ਘਰੇਲੂ ਕ੍ਰਿਕਟ ‘ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਪਾਟੀਦਾਰ ਨੇ ਇੰਡੀਆ-ਏ ਲਈ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਅਜਿਹੇ ‘ਚ ਉਹ ਦੂਜੇ ਟੈਸਟ ‘ਚ ਸ਼ੁਭਮਨ ਗਿੱਲ ਦੀ ਜਗ੍ਹਾ ਤੀਜੇ ਨੰਬਰ ‘ਤੇ ਖੇਡ ਸਕਦਾ ਹੈ।

ਸਰਫਰਾਜ਼ ਖਾਨ- ਵਾਸ਼ਿੰਗਟਨ ਸੁੰਦਰ ਨੂੰ ਜਗ੍ਹਾ ਮਿਲ ਸਕਦੀ

ਪਿਛਲੇ ਚਾਰ ਸਾਲਾਂ ਤੋਂ ਘਰੇਲੂ ਕ੍ਰਿਕਟ ‘ਚ ਕਾਫੀ ਦੌੜਾਂ ਬਣਾਉਣ ਵਾਲੇ ਸਰਫਰਾਜ਼ ਖਾਨ ਦੂਜੇ ਟੈਸਟ ‘ਚ ਕੇਐੱਲ ਰਾਹੁਲ ਦੀ ਜਗ੍ਹਾ ਚੌਥੇ ਨੰਬਰ ‘ਤੇ ਖੇਡ ਸਕਦੇ ਹਨ। ਰਵਿੰਦਰ ਜਡੇਜਾ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਅੰਤਿਮ ਗਿਆਰਾਂ ‘ਚ ਜਗ੍ਹਾ ਮਿਲ ਸਕਦੀ ਹੈ। ਅਜਿਹੇ ‘ਚ ਕੁਲਦੀਪ ਯਾਦਵ ਨੂੰ ਇਕ ਵਾਰ ਫਿਰ ਬੈਂਚ ‘ਤੇ ਬੈਠਣਾ ਪੈ ਸਕਦਾ ਹੈ।

ਦੂਜੇ ਟੈਸਟ ਲਈ ਟੀਮ ਇੰਡੀਆ ਦੇ ਸੰਭਾਵਿਤ ਪਲੇਇੰਗ ਇਲੈਵਨ – ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ/ਰਜਤ ਪਾਟੀਦਾਰ, ਸਰਫਰਾਜ਼ ਖਾਨ, ਸ਼੍ਰੇਅਸ ਅਈਅਰ, ਕੇਐਸ ਭਾਰਤ (ਵਿਕਟਕੀਪਰ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।

RELATED ARTICLES

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ ਪੋਰਟ ਆਫ ਸਪੇਨ: ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਧਮਕੀ ਮਿਲੀ ਹੈ।...

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ ਫਾਜ਼ਿਲਕਾ : ਰੇਲਵੇ ਦੇ ਆਰ.ਪੀ.ਐੱਫ. ਵਿਚ ਤਾਇਨਾਤ ਹਾਕਮ ਕੰਬੋਜ ਦੀ ਬੇਟੀ...

LEAVE A REPLY

Please enter your comment!
Please enter your name here

- Advertisment -

Most Popular

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਫਿਰੋਜ਼ਪੁਰ: ਭਾਜਪਾ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ।...

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ ਵੈਨਕੂਵਰ: ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ...

Recent Comments