ਮੁੰਬਈ, 17 ਜਨਵਰੀ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਤਾਜ਼ਾ ਤੇਜ਼ੀ ਤੋਂ ਬਾਅਦ ਅੱਜ ਵੱਡੀ ਗਿਰਾਵਟ ਦਰਜ ਕੀਤੀ ਗਈ ਅਤੇ ਬੀਐੱਸਈ ਸੈਂਸੈਕਸ 1,628 ਅੰਕ ਹੇਠਾਂ ਡਿੱਗ ਗਿਆ। ਸੈਂਸੈਕਸ ‘ਚ ਡੇਢ ਸਾਲ ਤੋਂ ਵੱਧ ਸਮੇਂ ‘ਚ ਇਹ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਹੈ। 30 ਸ਼ੇਅਰਾਂ ‘ਤੇ ਆਧਾਰਤ ਸੈਂਸੈਕਸ 1,628.01 ਅੰਕ ਜਾਂ 2.23 ਫੀਸਦੀ ਡਿੱਗ ਕੇ 71,500.76 ਅੰਕ ‘ਤੇ ਆ ਗਿਆ।
ਨੈਸ਼ਨਲ ਸਟਾਕ ਐਕਸਚੇਂਜ ਦਾ ਪੰਜਾਹ ਸ਼ੇਅਰਾਂ ‘ਤੇ ਆਧਾਰਤ ਨਿਫਟੀ ਵੀ 460.35 ਅੰਕ ਜਾਂ 2.09 ਫੀਸਦੀ ਡਿੱਗ ਕੇ 21,571.95 ਅੰਕ ‘ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ‘ਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ