Monday, May 20, 2024
Home Sport IND Vs AFG: ਟੀ20 'ਚ ਭਾਰਤੀ ਟੀਮ ਦੇ ਕਪਤਾਨ ਬਣੇ ਰੋਹਿਤ ਸ਼ਰਮਾ,...

IND Vs AFG: ਟੀ20 ‘ਚ ਭਾਰਤੀ ਟੀਮ ਦੇ ਕਪਤਾਨ ਬਣੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਦੀ ਵੀ ਹੋਈ ਵਾਪਸੀ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ

IND Vs AFG: ਰੋਹਿਤ ਸ਼ਰਮਾ ਨੇ ਕਪਤਾਨ ਦੇ ਰੂਪ ਵਿੱਚ ਟੀ-20 ਫਾਰਮੈਟ ਵਿੱਚ ਵਾਪਸੀ ਕੀਤੀ ਹੈ। ਵਿਰਾਟ ਕੋਹਲੀ ਵੀ ਇੱਕ ਵਾਰ ਫਿਰ ਟੀਮ ਇੰਡੀਆ ਲਈ ਟੀ-20 ਫਾਰਮੈਟ ਵਿੱਚ ਖੇਡਦੇ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਅਫਗਾਨਿਸਤਾਨ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ ਜਗ੍ਹਾ ਦਿੱਤੀ ਗਈ ਹੈ। ਹਾਰਦਿਕ ਪੰਡਯਾ ਅਤੇ ਸੂਰਿਆਕੁਮਾਰ ਯਾਦਵ ਸੱਟ ਕਾਰਨ ਇਸ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ।

ਈਸ਼ਾਨ ਕਿਸ਼ਨ ਅਤੇ ਰਿਤੂਰਾਜ ਗਾਇਕਵਾੜ ਵੀ ਇਸ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਸੰਜੂ ਸੈਮਸਨ ਅਤੇ ਜਿਤੇਸ਼ ਸ਼ਰਮਾ ਨੂੰ ਵਿਕਟਕੀਪਰ ਵਜੋਂ ਮੌਕਾ ਮਿਲਿਆ ਹੈ।

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਆਖਰੀ ਵਾਰ ਨਵੰਬਰ 2022 ਵਿੱਚ ਟੀ-20 ਫਾਰਮੈਟ ਵਿੱਚ ਟੀਮ ਇੰਡੀਆ ਲਈ ਖੇਡਦੇ ਦੇਖਿਆ ਗਿਆ ਸੀ। ਲੰਬੇ ਸਮੇਂ ਬਾਅਦ ਇਨ੍ਹਾਂ ਦੋਵਾਂ ਖਿਡਾਰੀਆਂ ਦੀ ਵਾਪਸੀ ਨਾਲ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵੀ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਖੇਡਦੇ ਨਜ਼ਰ ਆਉਣਗੇ। ਇੰਨਾ ਹੀ ਨਹੀਂ, ਉਹ ਇੱਕ ਵਾਰ ਫਿਰ ਟੀ-20 ਫਾਰਮੈਟ ਵਿੱਚ ਟੀਮ ਇੰਡੀਆ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ।

ਦਿੱਗਜ ਖਿਡਾਰੀਆਂ ਦੀ ਭਾਰਤੀ ਟੀਮ ਤੋਂ ਛੁੱਟੀ

ਹਾਰਦਿਕ ਪੰਡਯਾ ਨੇ ਨਵੰਬਰ 2022 ਤੋਂ ਟੀ-20 ਫਾਰਮੈਟ ਵਿੱਚ ਟੀਮ ਇੰਡੀਆ ਦੀ ਕਮਾਨ ਸੰਭਾਲ ਲਈ ਹੈ। ਪਰ ਸੱਟ ਕਾਰਨ ਉਹ ਟੀਮ ਦਾ ਹਿੱਸਾ ਨਹੀਂ ਹੋਵੇਗਾ। ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪੰਡਯਾ ਹੁਣ IPL ‘ਚ ਸਿੱਧੇ ਖੇਡਦੇ ਨਜ਼ਰ ਆ ਸਕਦੇ ਹਨ। ਈਸ਼ਾਨ ਕਿਸ਼ਨ ਦੀ ਜਗ੍ਹਾ ਚੋਣਕਾਰਾਂ ਨੇ ਸੰਜੂ ਸੈਮਸਨ ‘ਤੇ ਭਰੋਸਾ ਜਤਾਇਆ ਹੈ ਅਤੇ ਉਹ ਲੰਬੇ ਸਮੇਂ ਬਾਅਦ ਟੀ-20 ਟੀਮ ‘ਚ ਵਾਪਸੀ ਕਰ ਰਿਹਾ ਹੈ। ਕੇਐਲ ਰਾਹੁਲ ਅਤੇ ਸ਼੍ਰੇਅਸ ਅਈਅਰ ਲਈ ਵੀ ਟੀ-20 ਟੀਮ ਦੇ ਦਰਵਾਜ਼ੇ ਬੰਦ ਹੋ ਗਏ ਹਨ।

ਅਫਗਾਨਿਸਤਾਨ ਖਿਲਾਫ ਸੀਰੀਜ਼ ‘ਚ ਗੇਂਦਬਾਜ਼ੀ ਵਿਭਾਗ ‘ਚ ਵੀ ਬਦਲਾਅ ਦੇਖਿਆ ਜਾਵੇਗਾ। ਯੁਜਵੇਂਦਰ ਚਾਹਲ, ਰਵਿੰਦਰ ਜਡੇਜਾ ਅਤੇ ਆਰ ਅਸ਼ਵਿਨ ਨੂੰ ਮੌਕਾ ਨਹੀਂ ਮਿਲਿਆ ਹੈ। ਸਪਿਨ ਦੀ ਜ਼ਿੰਮੇਵਾਰੀ ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ ਅਤੇ ਰਵੀ ਬਿਸ਼ਨੋਈ ਕੋਲ ਹੈ। ਤੇਜ਼ ਗੇਂਦਬਾਜ਼ੀ ‘ਚ ਅਰਸ਼ਦੀਪ ਸਿੰਘ, ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ ਵਰਗੇ ਨੌਜਵਾਨ ਖਿਡਾਰੀਆਂ ‘ਤੇ ਭਰੋਸਾ ਜਤਾਇਆ ਗਿਆ ਹੈ।

ਇਦਾਂ ਦੀ ਹੈ ਟੀਮ

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਰਵੀ ਬਿਸ਼ਵੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ। , ਮੁਕੇਸ਼ ਕੁਮਾਰ, ਅਵੇਸ਼ ਖਾਨ।

RELATED ARTICLES

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ ਪੋਰਟ ਆਫ ਸਪੇਨ: ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਧਮਕੀ ਮਿਲੀ ਹੈ।...

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ ਫਾਜ਼ਿਲਕਾ : ਰੇਲਵੇ ਦੇ ਆਰ.ਪੀ.ਐੱਫ. ਵਿਚ ਤਾਇਨਾਤ ਹਾਕਮ ਕੰਬੋਜ ਦੀ ਬੇਟੀ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments