Monday, May 20, 2024
Home Sport Year Ender 2023: ਵਿਰਾਟ ਦੇ ਨਾਂਅ ਰਿਹਾ ਸਾਲ 2023, ਜਾਣੋ ਟੀਮ ਇੰਡੀਆ...

Year Ender 2023: ਵਿਰਾਟ ਦੇ ਨਾਂਅ ਰਿਹਾ ਸਾਲ 2023, ਜਾਣੋ ਟੀਮ ਇੰਡੀਆ ਲਈ ਕਿੰਗ ਕੋਹਲੀ ਦੀਆਂ TOP-5 ਪਾਰੀਆਂ

ਵਿਰਾਟ ਕੋਹਲੀ ਲਈ ਇਸ ਸਾਲ ਦੀ ਪਹਿਲੀ ਜ਼ਬਰਦਸਤ ਪਾਰੀ 15 ਜਨਵਰੀ ਨੂੰ ਖੇਡੀ ਗਈ ਸੀ। ਉਦੋਂ ਵਿਰਾਟ ਨੇ ਸ਼੍ਰੀਲੰਕਾ ਖਿਲਾਫ ਤਿਰੂਵਨੰਤਪੁਰਮ ਵਨਡੇ ‘ਚ ਸਿਰਫ 110 ਗੇਂਦਾਂ ‘ਚ 166 ਦੌੜਾਂ ਬਣਾਈਆਂ ਸਨ।
ਵਿਰਾਟ ਕੋਹਲੀ ਦੀ ਇਸ ਸਾਲ ਦੀ ਦੂਜੀ ਅਹਿਮ ਪਾਰੀ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਮੈਚ ‘ਚ ਆਈ। ਅਹਿਮਦਾਬਾਦ ‘ਚ ਖੇਡੇ ਗਏ ਇਸ ਟੈਸਟ ‘ਚ ਵਿਰਾਟ ਨੇ ਲੰਬੇ ਸਮੇਂ ਬਾਅਦ ਲਾਲ ਗੇਂਦ ‘ਤੇ ਕ੍ਰਿਕਟ ‘ਚ ਸੈਂਕੜਾ ਲਗਾਇਆ ਸੀ।

ਉਸ ਨੇ ਇਸ ਮੈਚ ਦੀ ਦੂਜੀ ਪਾਰੀ ਵਿੱਚ 186 ਦੌੜਾਂ ਬਣਾਈਆਂ।

ਵਿਸ਼ਵ ਕੱਪ 2023 ‘ਚ ਟੀਮ ਇੰਡੀਆ ਦੇ ਪਹਿਲੇ ਹੀ ਮੈਚ ‘ਚ ਵਿਰਾਟ ਨੇ ਸ਼ਾਨਦਾਰ ਪਾਰੀ ਖੇਡੀ ਸੀ। ਆਸਟ੍ਰੇਲੀਆ ਖਿਲਾਫ ਇਸ ਮੈਚ ‘ਚ ਵਿਰਾਟ ਨੇ 116 ਗੇਂਦਾਂ ‘ਤੇ 85 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦਿਵਾਈ। ਵਿਰਾਟ ਦੀ ਇਹ ਪਾਰੀ ਉਦੋਂ ਆਈ ਜਦੋਂ ਭਾਰਤੀ ਟੀਮ ਸਿਰਫ਼ ਦੋ ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਚੁੱਕੀ ਸੀ। ਵਿਰਾਟ ਨੇ ਇੱਥੇ ਚੌਥੇ ਵਿਕਟ ਲਈ ਕੇਐੱਲ ਦੇ ਨਾਲ 165 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ ਸੀ।

ਵਿਸ਼ਵ ਕੱਪ 2023 ਦੇ ਇੱਕ ਹੋਰ ਗਰੁੱਪ ਮੈਚ ਵਿੱਚ, ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਸ਼ਾਨਦਾਰ 95 ਦੌੜਾਂ ਬਣਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਭਾਰਤ ਨੂੰ ਜਿੱਤ ਲਈ 274 ਦੌੜਾਂ ਦੀ ਲੋੜ ਸੀ ਅਤੇ ਇੱਥੇ ਵਿਰਾਟ ਕੋਹਲੀ ਨੇ ਇਕ ਸਿਰੇ ‘ਤੇ ਟਿਕੇ ਰਹਿੰਦੇ ਹੋਏ ਭਾਰਤੀ ਟੀਮ ਨੂੰ 4 ਵਿਕਟਾਂ ਨਾਲ ਅਹਿਮ ਜਿੱਤ ਦਿਵਾਈ।

ਵਿਰਾਟ ਕੋਹਲੀ ਦੇ ਪੂਰੇ ਕਰੀਅਰ ਦੀ ਸਭ ਤੋਂ ਮਹੱਤਵਪੂਰਨ ਪਾਰੀ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਮੈਚ ਵਿੱਚ ਆਈ।ਨਿਊਜ਼ੀਲੈਂਡ ਦੇ ਖਿਲਾਫ ਵਿਰਾਟ ਨੇ 113 ਗੇਂਦਾਂ ਵਿੱਚ 117 ਦੌੜਾਂ ਬਣਾ ਕੇ ਆਪਣੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਪੂਰਾ ਕੀਤਾ ਸੀ।

ਇਸ ਸੈਂਕੜੇ ਨਾਲ ਵਿਰਾਟ ਨੇ ਸਚਿਨ ਤੇਂਦੁਲਕਰ ਦਾ ਸਭ ਤੋਂ ਵੱਧ ਵਨਡੇ ਸੈਂਕੜੇ (49) ਦਾ ਰਿਕਾਰਡ ਤੋੜ ਦਿੱਤਾ। ਇਸ ਸੈਮੀਫਾਈਨਲ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਸਾਲ 2011 ਤੋਂ ਬਾਅਦ ਇੱਕ ਵਾਰ ਫਿਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ।

RELATED ARTICLES

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ ਪੋਰਟ ਆਫ ਸਪੇਨ: ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਧਮਕੀ ਮਿਲੀ ਹੈ।...

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ ਫਾਜ਼ਿਲਕਾ : ਰੇਲਵੇ ਦੇ ਆਰ.ਪੀ.ਐੱਫ. ਵਿਚ ਤਾਇਨਾਤ ਹਾਕਮ ਕੰਬੋਜ ਦੀ ਬੇਟੀ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments