Friday, May 17, 2024
Home Canada ਕੈਨੇਡਾ ਵੱਲੋਂ PR ਅਤੇ ਵਰਕ ਪਰਮਿਟ ਨਿਯਮਾਂ ਨੂੰ ਆਸਾਨ ਬਣਾਉਣ ਲਈ ਵੱਡਾ...

ਕੈਨੇਡਾ ਵੱਲੋਂ PR ਅਤੇ ਵਰਕ ਪਰਮਿਟ ਨਿਯਮਾਂ ਨੂੰ ਆਸਾਨ ਬਣਾਉਣ ਲਈ ਵੱਡਾ ਐਲਾਨ

ਇੰਟਰਨੈਸ਼ਨਲ ਡੈਸਕ: ਕੈਨੇਡਾ ਦੇ ਓਨਟਾਰੀਓ ਵੱਲੋਂ ਇਮੀਗ੍ਰੇਸ਼ਨ ਅਤੇ ਵਰਕ ਪਰਮਿਟ ਨਿਯਮਾਂ ਨੂੰ ਆਸਾਨ ਬਣਾਉਣ ਲਈ ਵੱਡਾ ਐਲਾਨ ਕੀਤਾ ਗਿਆ ਹੈ। ਓਨਟਾਰੀਓ ਰੁਜ਼ਗਾਰਦਾਤਾਵਾਂ ਨੂੰ ਕੈਨੇਡੀਅਨ ਕੰਮ ਦਾ ਤਜ਼ਰਬਾ ਮੰਗਣ ‘ਤੇ ਪਾਬੰਦੀ ਲਗਾਉਣ ਅਤੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਯੋਗਤਾ ਨੂੰ ਢਿੱਲ ਦੇਣ ਦੀ ਤਿਆਰੀ ‘ਚ ਹੈ, ਜਿਸ ਨਾਲ ਇਕ ਸਾਲ ਦੇ ਕਾਲਜ ਪ੍ਰੋਗਰਾਮਾਂ ਤੋਂ ਅੰਤਰਰਾਸ਼ਟਰੀ ਗ੍ਰੈਜੂਏਟ ਸਥਾਈ ਨਿਵਾਸ ਲਈ ਯੋਗ ਹੋ ਸਕਣਗੇ।

 

ਪ੍ਰਸਤਾਵਿਤ ਤਬਦੀਲੀਆਂ ਦੇ ਅਗਲੇ ਸਾਲ ਲਾਗੂ ਹੋਣ ਦੀ ਉਮੀਦ ਹੈ। ਇਹ ਤਬਦੀਲੀਆਂ ਸੂਬਾਈ ਸਰਕਾਰ ਵੱਲੋਂ ਅਗਲੇ ਹਫ਼ਤੇ ਦੇ ਸ਼ੁਰੂ ਵਿਚ ਪੇਸ਼ ਕੀਤੇ ਜਾ ਰਹੇ ਕਾਨੂੰਨ ਦਾ ਹਿੱਸਾ ਹੋ ਸਕਦੀਆਂ ਹਨ। 1 ਦਸੰਬਰ ਤੋਂ, 30 ਤੋਂ ਵੱਧ ਕਿੱਤਾਮੁਖੀ ਅਤੇ ਪੇਸ਼ੇਵਰ ਲਾਇਸੰਸ ਦੇਣ ਵਾਲੀਆਂ ਸੰਸਥਾਵਾਂ ਨੂੰ ਲਾਇਸੰਸਿੰਗ ਵਿਚ ਕੈਨੇਡੀਅਨ ਕੰਮ ਦੇ ਤਜ਼ਰਬੇ ਦੀ ਲਾਜ਼ਮੀਅਤ ਖ਼ਤਮ ਕਰ ਲਈ ਕਿਹਾ ਜਾਵੇਗਾ। ਇਸ ਉਪਰਾਲੇ ਦੇ ਮੰਤਵ ਦੇਸ਼ ਵਿਚ ਨਵੇਂ ਆਉਣ ਵਾਲਿਆਂ ਪ੍ਰਵਾਸੀਆਂ ਲਈ ਰੁਜ਼ਗਾਰ ਦੇ ਇਕ ਮਹੱਤਵਪੂਰਨ ਰੁਕਾਵਟ ਨੂੰ ਹੋਰ ਦੂਰ ਕਰਨਾ ਹੈ।

ਇਸ ਤੋਂ ਪਹਿਲਾਂ ਕੈਨੇਡਾ ਵੱਲੋਂ IELTS ਵਿਚ ਹਰ ਮਾਡਿਊਲ ਵਿਚੋਂ 6 ਬੈਂਡ ਦੀ ਲਾਜ਼ਮੀਅਤ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਸੀ। ਮਤਲਬ ਹੁਣ ਆਈਲੈਟਸ ਵਿਚੋਂ 6 ਬੈਂਡ ਲਾਜ਼ਮੀ ਨਹੀਂ ਹੋਣਗੇ ਸਗੋਂ ਓਵਰਆਲ 6 ਬੈਂਡਾਂ ‘ਤੇ ਹੀ ਵੀਜ਼ਾ ਮਿਲੇਗਾ। ਦਰਅਸਲ ਪਹਿਲਾਂ ਆਈਲੈਟਸ ਦੇ ਚਾਰੇ ਮਾਡਿਊਲਾਂ ਵਿੱਚੋਂ ਘੱਟੋ-ਘੱਟ 6 ਬੈਂਡ ਲਾਜ਼ਮੀ ਸਨ ਪਰ ਤਾਜ਼ਾ ਜਾਣਕਾਰੀ ਮੁਤਾਬਕ ਓਵਰਆਲ 6 ਬੈਂਡ ਚਾਹੀਦੇ ਹਨ। ਚਾਹੇ ਇਕ ਮਾਡਿਊਲ ‘ਚੋਂ 5.5 ਬੈਂਡ ਵੀ ਆ ਜਾਣ ਤਾਂ ਵੀਜ਼ਾ ਅਪਲਾਈ ਕੀਤਾ ਜਾ ਸਕੇਗਾ।

ਇਸ ਦੇ ਨਾਲ ਹੀ ਕੈਨੇਡਾ ਨੇ ਇਕ ਹੋਰ ਵੱਡੀ ਸਹੂਲਤ ਦਿੱਤੀ ਹੈ ਕਿ ਜੋ ਵਿਦਿਆਰਥੀ ਓਵਰਆਲ ਆਈਲੈਟਸ ਵਿੱਚੋਂ 6 ਬੈਂਡ ਨਹੀਂ ਲੈ ਸਕਦੇ ਉਹ ਹੁਣ ਪੀਟੀਈ (ਇੰਗਲਿਸ਼ ਦਾ ਪੀਅਰਸਨ ਟੈਸਟ) ਕਲੀਅਰ ਕਰਕੇ ਵੀਜ਼ਾ ਅਪਲਾਈ ਕਰ ਸਕਦੇ ਹਨ। ਦਰਅਸਲ ਬਹੁਤ ਸਾਰੇ ਵਿਦਿਆਰਥੀ 5.5 ਬੈਂਡ ਲੈ ਕੇ ਫਸ ਜਾਂਦੇ ਸਨ, ਜਿਸ ਕਾਰਨ ਉਨ੍ਹਾਂ ਦਾ ਵੀਜ਼ਾ ਰੱਦ ਹੋ ਜਾਂਦਾ ਸੀ। ਅਜਿਹੇ ਵਿਦਿਆਰਥੀਆਂ ਨੂੰ ਕੈਨੇਡਾ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਜੇ ਕੋਈ ਆਈਲੈਟਸ ਕਲੀਅਰ ਨਹੀਂ ਕਰਦਾ ਤਾਂ ਉਸ ਨੂੰ ਪੀਟੀਈ (ਇੰਗਲਿਸ਼ ਦਾ ਪੀਅਰਸਨ ਟੈਸਟ) ਦੀ ਸਹੂਲਤ ਦਿੱਤੀ ਗਈ ਹੈ। ਹੁਣ ਆਈਲੈਟਸ ਦੀ ਜਗ੍ਹਾ PTE ਨੂੰ ਵੀ ਮਾਨਤਾ ਦਿੱਤੀ ਗਈ ਹੈ। PTE ਨੂੰ ਆਈਲੈਟਸ ਨਾਲੋਂ ਬਹੁਤ ਸੌਖਾ ਮੰਨਿਆ ਜਾਂਦਾ ਹੈ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਫੈਡਰਲ ਸਰਕਾਰ ਨੇ ਆਪਣੀ ਸਾਲਾਨਾ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ ਕੀਤਾ ਸੀ ਜੋ ਭਵਿੱਖ ਦੇ ਸਥਾਈ ਨਿਵਾਸੀਆਂ (PR) ਦਾ ਅਨੁਮਾਨ ਲਗਾਉਂਦੀ ਹੈ। ਕੈਨੇਡਾ ਨੇ 2023 ਵਿੱਚ 465,000, 2024 ਵਿਚ 485,000 ਅਤੇ 2025 ਵਿਚ 500,000 ਸਥਾਈ ਨਿਵਾਸੀਆਂ (PR) ਨੂੰ ਸਵੀਕਾਰ ਕਰਨ ਦਾ ਟੀਚਾ ਰੱਖਿਆ ਹੈ। ਜੇਕਰ ਸਰਕਾਰ ਇਸ ਟੀਚੇ ‘ਤੇ ਹੀ ਕਾਇਮ ਰਹਿੰਦੀ ਹੈ ਤਾਂ ਆਉਣ ਵਾਲੇ 2 ਸਾਲਾਂ ਵਿਚ ਤਕਰੀਬਨ 10 ਲੱਖ ਲੋਕਾਂ ਨੂੰ ਕੈਨੇਡਾ ਵੱਲੋਂ ਸਥਾਈ ਨਿਵਾਸੀ (PR) ਵਜੋਂ ਮਨਜ਼ੂਰ ਕਰ ਲਿਆ ਜਾਵੇਗਾ।

RELATED ARTICLES

ਦਿਲਜੀਤ ਦੋਸਾਂਝ-ਸੋਨਾਲੀ ਤੋਂ ਬਾਅਦ ਨਸੀਬ ਨੇ ਸੁਲਤਾਨ ਨੂੰ ਬਣਾਇਆ ਨਿਸ਼ਾਨਾ, ਕੱਢੀਆਂ ਗਾਲ੍ਹਾਂ

ਦਿਲਜੀਤ ਦੋਸਾਂਝ-ਸੋਨਾਲੀ ਤੋਂ ਬਾਅਦ ਨਸੀਬ ਨੇ ਸੁਲਤਾਨ ਨੂੰ ਬਣਾਇਆ ਨਿਸ਼ਾਨਾ, ਕੱਢੀਆਂ ਗਾਲ੍ਹਾਂ ਵੈਨਕੁਵਰ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ।...

ਨਿੱਝਰ ਕਤਲ ਕੇਸ: ਕੈਨੇਡਾ ਪੁਲਿਸ ਨੇ ਇੱਕ ਹੋਰ ਭਾਰਤੀ ਨੂੰ ਕੀਤਾ ਗ੍ਰਿਫਤਾਰ

ਨਿੱਝਰ ਕਤਲ ਕੇਸ: ਕੈਨੇਡਾ ਪੁਲਿਸ ਨੇ ਇੱਕ ਹੋਰ ਭਾਰਤੀ ਨੂੰ ਕੀਤਾ ਗ੍ਰਿਫਤਾਰ ਟੋਰਾਂਟੋ- ਕੈਨੇਡੀਅਨ ਪੁਲਿਸ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ...

ਕੈਨੇਡਾ ‘ਚ ਸੜਕ ਹਾਦਸੇ ‘ਚ ਭਾਰਤੀ ਜੋੜੇ, ਪੋਤੇ ਦੀ ਮੌਤ ‘ਚ ਭਾਰਤੀ ਮੂਲ ਦਾ ਲੁਟੇਰਾ ਦੋਸ਼ੀ: ਮੀਡੀਆ

ਕੈਨੇਡਾ ''ਚ ਸੜਕ ਹਾਦਸੇ ''ਚ ਭਾਰਤੀ ਜੋੜੇ, ਪੋਤੇ ਦੀ ਮੌਤ ''ਚ ਭਾਰਤੀ ਮੂਲ ਦਾ ਲੁਟੇਰਾ ਦੋਸ਼ੀ: ਮੀਡੀਆ ਟੋਰਾਂਟੋ - ਕੈਨੇਡਾ ਵਿਚ ਹਾਲ ਹੀ ਵਿਚ ਵਾਪਰੇ...

LEAVE A REPLY

Please enter your comment!
Please enter your name here

- Advertisment -

Most Popular

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

Recent Comments