Thursday, May 16, 2024
Home International First Date ''ਤੇ ਕੁੜੀ ਖਾ ਗਈ ਇੰਨਾ ਖਾਣਾ, ਬਿੱਲ ਦੇਖ ਮੁੰਡੇ ਦੇ...

First Date ”ਤੇ ਕੁੜੀ ਖਾ ਗਈ ਇੰਨਾ ਖਾਣਾ, ਬਿੱਲ ਦੇਖ ਮੁੰਡੇ ਦੇ ਛੁੱਟ ਗਏ ਪਸੀਨੇ

ਇੰਟਰਨੈਸ਼ਨਲ ਡੈਸਕ : ਪਹਿਲੀ ਡੇਟ ਤੁਹਾਡੇ ਸਾਥੀ ਦੇ ਦਿਲ ਵਿੱਚ ਜਗ੍ਹਾ ਬਣਾਉਣ ਦਾ ਪਹਿਲਾ ਇਮਤਿਹਾਨ ਹੁੰਦੀ ਹੈ, ਜਿਸ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਪਹਿਲੀ ਵਾਰ ਆਪਣੇ ਕ੍ਰਸ਼ ਨਾਲ ਡੇਟ ‘ਤੇ ਜਾ ਰਹੇ ਹੋ ਤਾਂ ਘਬਰਾਹਟ ਹੋਣਾ ਸੁਭਾਵਿਕ ਹੈ। ਹਰ ਕਪਲ ਦੀ ਜ਼ਿੰਦਗੀ ‘ਚ ਪਹਿਲੀ ਡੇਟ ਬਹੁਤ ਮਾਇਨੇ ਰੱਖਦੀ ਹੈ। ਇਸ ਨੂੰ ਲੈ ਕੇ ਉਹ ਤਰ੍ਹਾਂ-ਤਰ੍ਹਾਂ ਦੇ ਸੁਪਨੇ ਦੇਖਦੇ ਹਨ ਪਰ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ, ਜਿਸ ਨੂੰ ਜਾਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ।

 

ਅਜਿਹਾ ਹੀ ਇਕ ਮਾਮਲਾ ਇਨ੍ਹੀਂ ਦਿਨੀਂ ਅਮਰੀਕਾ ਤੋਂ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੀ ਇਕ ਕੁੜੀ ਪਹਿਲੀ ਵਾਰ ਇਕ ਮੁੰਡੇ ਨਾਲ ਡੇਟ ‘ਤੇ ਗਈ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਅਖੀਰ ਅਜਿਹਾ ਹੋਇਆ ਕਿ ਦੋਵਾਂ ‘ਚੋਂ ਕੋਈ ਵੀ ਇਸ ਦਿਨ ਨੂੰ ਯਾਦ ਨਹੀਂ ਰੱਖਣਾ ਚਾਹੁੰਦਾ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਦੀ ਮੁਲਾਕਾਤ ਇਕ ਚੰਗੇ ਰੈਸਟੋਰੈਂਟ ‘ਚ ਹੋਈ ਅਤੇ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਸੀ-ਫੂਡ ਖਾਣ ਦਾ ਫ਼ੈਸਲਾ ਕੀਤਾ।

ਦੋਵਾਂ ਨੇ ਆਰਡਰ ਕੀਤਾ ਅਤੇ ਇਕ ਵਾਰ ਜਦੋਂ ਕੁੜੀ ਖਾਣ ਲੱਗੀ ਤਾਂ ਕੁਝ ਅਜਿਹਾ ਹੋਇਆ, ਜਿਸ ਦੀ ਮੁੰਡੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਦਰਅਸਲ, ਕੁੜੀ ਨੇ 48 ਆਈਸਟ੍ਰਸ ਖਾ ਲਏ ਅਤੇ ਨਾਲ ਹੀ ਕ੍ਰੈਬ ਕੇਕਸ ਅਤੇ ਆਲੂ ਦੀ ਡਿਸ਼ ਵੀ ਮੰਗਵਾਈ। ਇਸ ਗੱਲ ਦੀ ਜਾਣਕਾਰੀ ਕੁੜੀ ਨੇ ਖੁਦ ਸੋਸ਼ਲ ਮੀਡੀਆ ‘ਤੇ ਵੀਡੀਓ ਬਣਾ ਕੇ ਦਿੱਤੀ। ਕੁੜੀ ਨੇ ਦੱਸਿਆ ਕਿ ਉਹ ਖਾਣਾ ਖਾਂਦੀ ਰਹੀ ਤੇ ਮੁੰਡਾ ਉਸ ਨੂੰ ਦੇਖਦਾ ਰਿਹਾ।

ਕੁੜੀ ਨੇ ਦੱਸਿਆ ਕਿ ਅਟਲਾਂਟਾ ਦੇ Fontaines Oyster House ਵਿੱਚ ਆਈਸਟ੍ਰਸ ਬਹੁਤ ਵਧੀਆ ਮਿਲਦੇ ਹਨ। ਇਸ ਕਰਕੇ ਉਹ ਆਪਣੇ-ਆਪ ‘ਤੇ ਕਾਬੂ ਨਹੀਂ ਰੱਖ ਪਾਈ। ਜਦੋਂ ਇਸ ਸਭ ਦਾ ਬਿੱਲ ਆਇਆ ਤਾਂ ਉਹ ਹੈਰਾਨ ਰਹਿ ਗਈ। ਇਨ੍ਹਾਂ ਸਾਰਿਆਂ ਦਾ ਬਿੱਲ £150 ਯਾਨੀ 15000 ਰੁਪਏ ਤੋਂ ਵੱਧ ਸੀ। ਅਜਿਹੇ ‘ਚ ਮੁੰਡੇ ਨੇ ਉਸ ਨੂੰ ਕਿਹਾ ਕਿ ਉਹ ਵਾਸ਼ਰੂਮ ਜਾਣਾ ਚਾਹੁੰਦਾ ਹੈ। ਬਸ ਫਿਰ ਕੀ ਸੀ, ਇੰਨਾ ਬਿੱਲ ਦੇਖ ਕੇ ਉਹ ਡਰ ਗਿਆ ਅਤੇ ਉਥੋਂ ਭੱਜ ਗਿਆ।

RELATED ARTICLES

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

LEAVE A REPLY

Please enter your comment!
Please enter your name here

- Advertisment -

Most Popular

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

Recent Comments