SGB Scheme : ਨਵੀਂ ਦਿੱਲੀ, : ਭਾਰਤੀ ਰਿਜ਼ਰਵ ਬੈਂਕ (RBI) ਨੇ ਸੌਵਰੇਨ ਗੋਲਡ ਬਾਂਡ ਸਕੀਮ (Sovereign Gold Bond Scheme) ਸ਼ੁਰੂ ਕੀਤੀ ਹੈ। ਲੋਕ ਇਸ ਸਕੀਮ ਰਾਹੀਂ ਡਿਜੀਟਲ ਸੋਨਾ ਖਰੀਦਦੇ ਹਨ। ਇਹ ਸਕੀਮ ਕਈ ਕਿਸ਼ਤਾਂ ‘ਚ ਖੁੱਲ੍ਹਦੀ ਹੈ। ਬੈਂਕ ਨੇ ਸੂਚਿਤ ਕੀਤਾ ਹੈ ਕਿ ਉਹ ਸੌਵਰੇਨ ਗੋਲਡ ਬਾਂਡ ਸਕੀਮ ਦੀ ਅਗਲੀ ਕਿਸ਼ਤ 11 ਸਤੰਬਰ 2023 ਨੂੰ ਖੋਲ੍ਹੇਗਾ।
ਬੈਂਕ ਨੇ ਸੌਵਰੇਨ ਗੋਲਡ ਬਾਂਡ ਦੀ ਕੀਮਤ 5,923 ਰੁਪਏ ਪ੍ਰਤੀ 10 ਗ੍ਰਾਮ ਰੱਖੀ ਹੈ।
ਜੇਕਰ ਤੁਸੀਂ ਵੀ ਇਸ ਸਕੀਮ ‘ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ 15 ਸਤੰਬਰ 2023 (ਸ਼ੁੱਕਰਵਾਰ) ਤਕ ਨਿਵੇਸ਼ ਕਰ ਸਕਦੇ ਹੋ। ਇਸਦਾ ਮਤਲਬ ਹੈ ਕਿ ਤੁਸੀਂ 11 ਸਤੰਬਰ ਤੋਂ 15 ਸਤੰਬਰ ਤਕ ਸੌਵਰੇਨ ਗੋਲਡ ਬਾਂਡ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਜੋ ਵੀ ਇਸ ਬਾਂਡ ਲਈ ਅਪਲਾਈ ਕਰਦਾ ਹੈ ਉਸਨੂੰ ਇੱਕ ਕਿਸਮ ਦਾਆਨਲਾਈਨ ਦਸਤਾਵੇਜ਼ ਮਿਲੇਗਾ।
ਸੌਵਰੇਨ ਗੋਲਡ ਬਾਂਡ ‘ਚ ਮਿਲੇਗਾ ਡਿਸਕਾਊਂਟ
ਕੇਂਦਰੀ ਬੈਂਕ ਨੇ ਆਨਲਾਈਨ ਤੇ ਆਫਲਾਈਨ ਅਪਲਾਈ ਕਰਨ ਵਾਲੇ ਨਿਵੇਸ਼ਕਾਂ ਨੂੰ ਛੋਟ ਦੇਣ ਦਾ ਵੀ ਐਲਾਨ ਕੀਤਾ ਹੈ। ਬੈਂਕ ਨੇ ਕਿਹਾ ਹੈ ਕਿ ਉਹ 50 ਰੁਪਏ ਪ੍ਰਤੀ 10 ਗ੍ਰਾਮ ਦੀ ਛੋਟ ਦੇਵੇਗਾ। ਅਜਿਹੇ ‘ਚ ਡਿਸਕਾਊਂਟ ਤੋਂ ਬਾਅਦ ਬਾਂਡ ਦੀ ਕੀਮਤ 5,873 ਰੁਪਏ ਪ੍ਰਤੀ 10 ਗ੍ਰਾਮ ਹੋ ਜਾਵੇਗੀ। ਬਹੁਤ ਸਾਰੇ ਨਿਵੇਸ਼ਕ ਉਲਝਣ ‘ਚ ਹਨ ਕਿ ਇਹ ਬਾਂਡ ਕਿਵੇਂ ਖਰੀਦਣਾ ਹੈ?
ਗੋਲਡ ਬਾਂਡ ਕਿਵੇਂ ਖਰੀਦੀਏ
ਕਈ ਬੈਂਕ ਗਾਹਕਾਂ ਨੂੰ ਗੋਲਡ ਬਾਂਡ ਖਰੀਦਣ ਦੀ ਸਹੂਲਤ ਪ੍ਰਦਾਨ ਕਰਦੇ ਹਨ। ਤੁਸੀਂ SBI ਤੇ ICICI ਬੈਂਕ ਦੀ ਨੈੱਟ ਬੈਂਕਿੰਗ ਰਾਹੀਂ ਗੋਲਡ ਬਾਂਡ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਬਹੁਤ ਸਾਰੇ ਨਿਵੇਸ਼ਕ ਇਸ ਨੂੰ RBI, NSE, BSE ਅਤੇ ਪੋਸਟ ਆਫਿਸ ਰਾਹੀਂ ਵੀ ਖਰੀਦ ਸਕਦੇ ਹਨ। ਤੁਸੀਂ ਇਨ੍ਹਾਂ ਬਾਂਡ ਨੂੰ ਸਟਾਕ ਐਕਸਚੇਂਜ ‘ਤੇ ਵੇਚ ਸਕਦੇ ਹੋ।
ਕਿੰਨਾ ਕਰੀਏ ਨਿਵੇਸ਼
ਇਸ ਗੋਲਡ ਬਾਂਡ ‘ਚ ਤੁਹਾਨੂੰ ਘੱਟ ਤੋਂ ਘੱਟ 1 ਗ੍ਰਾਮ ਖਰੀਦਣਾ ਹੋਵੇਗਾ। ਜਦੋਂਕਿ ਇਕ ਨਿਵੇਸ਼ਕ 4 ਗ੍ਰਾਮ ਗੋਲਡ ਬਾਂਡ ਖਰੀਦ ਸਕਦਾ ਹੈ ਅਤੇ HUF 4 ਗ੍ਰਾਮ ਤਕ ਸੋਨਾ ਖਰੀਦ ਸਕਦਾ ਹੈ। ਇਸ ਤੋਂ ਇਲਾਵਾ ਟਰੱਸਟ ਤੇ ਸਾਮਾਨ ਸੰਸਥਾਵਾਂ ਵੱਧ ਤੋਂ ਵੱਧ 20 ਕਿਲੋ ਤਕ ਦਾ ਨਿਵੇਸ਼ ਕਰ ਸਕਦੀਆਂ ਹਨ।
ਨਿਵੇਸ਼ਕਾਂ ਨੂੰ ਗੋਲਡ ਬਾਂਡ ‘ਤੇ 2.50 ਫੀਸਦੀ ਦੀ ਵਿਆਜ ਦਰ ਦਾ ਲਾਭ ਮਿਲਦਾ ਹੈ। ਇਹ ਵਿਆਜ ਹਰ 6 ਮਹੀਨੇ ਬਾਅਦ ਦਿੱਤਾ ਜਾਂਦਾ ਹੈ।