Thursday, May 16, 2024
Home International ਇਹ ਭਾਰਤੀ ਮੁੰਡਾ ਬਣੂ ਅਮਰੀਕਾ ਦਾ ਰਾਸ਼ਟਰਪਤੀ?

ਇਹ ਭਾਰਤੀ ਮੁੰਡਾ ਬਣੂ ਅਮਰੀਕਾ ਦਾ ਰਾਸ਼ਟਰਪਤੀ?

ਵਾਸ਼ਿੰਗਟਨ,: ਅਮਰੀਕਾ ਵਿਚ ਅਗਲੇ ਸਾਲ ਦੇ ਆਖ਼ਰ ਤੱਕ ਚੋਣਾਂ ਹੋਣੀਆਂ ਨੇ, ਜਿਸ ਦੇ ਚਲਦਿਆਂ ਕਈ ਚਿਹਰੇ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰੀ ਦੇ ਲਈ ਮੈਦਾਨ ਵਿਚ ਨੇ, ਜਿਨ੍ਹਾਂ ਵਿਚੋਂ ਇਕ ਨੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ। 38 ਸਾਲ ਕਰੋੜਪਤੀ ਕਾਰੋਬਾਰੀ ਵਿਵੇਕ ਜ਼ੋਰ ਸ਼ੋਰ ਨਾਲ ਆਪਣੇ ਪ੍ਰਚਾਰ ਵਿਚ ਜੁਟੇ ਹੋਏ ਨੇ, ਇਸੇ ਵਿਚਕਾਰ ਐਲਨ ਮਸਕ ਨੇ ਵਿਵੇਕ ਦੀ ਤਾਰੀਫ਼ ਕਰਕੇ ਟਰੰਪ ਨੂੰ ਚੱਕਰਾਂ ਵਿਚ ਪਾ ਦਿੱਤਾ ਏ।

ਜਿਸ ਨਾਲ ਵਿਵੇਕ ਕਾਫ਼ੀ ਚਰਚਾ ਵਿਚ ਆ ਗਏ ਨੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਐ ਅਮਰੀਕਾ ਵਿਚ ਰਾਸ਼ਟਰਪਤੀ ਉਮੀਦਵਾਰ ਦੀ ਦਾਅਵੇਦਾਰੀ ਠੋਕਣ ਵਾਲਾ ਭਾਰਤੀ ਮੂਲ ਦਾ ਇਹ ਨੌਜਵਾਨ।

ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਭਾਰਤੀ ਮੂਲ ਦੇ ਨੇ ਪਰ ਹੁਣ ਵਿਸ਼ਵ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਵੀ ਇਕ ਭਾਰਤੀ ਮੂਲ ਦੇ ਨੌਜਵਾਨ ਵਿਵੇਕ ਰਾਮਾਸਵਾਮੀ ਨੇ ਰਾਸ਼ਟਰਪਤੀ ਉਮੀਦਵਾਰ ਲਈ ਆਪਣੇ ਦਾਅਵੇਦਾਰੀ ਠੋਕ ਦਿੱਤੀ ਐ, ਜਿਸ ਤੋਂ ਬਾਅਦ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਉਸ ਦਾ ਸਮਰਥਨ ਵੀ ਕਰ ਦਿੱਤਾ ਏ ਜੋ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਇਕ ਵੱਡਾ ਝਟਕਾ ਏ।

ਦਰਅਸਲ ਕੁੱਝ ਦਿਨ ਪਹਿਲਾਂ ਵਿਵੇਕ ਨੇ ਇਕ ਇੰਟਰਵਿਊ ਦਿੱਤਾ ਸੀ, ਜਿਸ ਦੇ ਵੀਡੀਓ ਨੂੰ ਐਕਸ ‘ਤੇ ਸ਼ੇਅਰ ਕਰਦਿਆਂ ਐਲਨ ਮਸਕ ਨੇ ਲਿਖਿਆ ”ਵਿਵੇਕ ਰਾਮਾਸਵਾਮੀ ਅਮਰੀਕੀ ਰਾਸ਼ਟਰਪਤੀ ਉਮੀਦਵਾਰ ਲਈ ਇਕ ਹੋਣਹਾਰ ਉਮੀਦਵਾਰ ਐ।”

 

 

ਮਸਕ ਦੇ ਇਸ ਟਵੀਟ ਤੋਂ ਬਾਅਦ ਵਿਵੇਕ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਹੋਣੀ ਸ਼ੁਰੂ ਹੋ ਗਈ ਐ। ਇਹ ਵੀ ਕਿਹਾ ਜਾ ਰਿਹਾ ਏ ਕਿ ਮਸਕ ਵੱਲੋਂ ਕੀਤੀ ਗਈ ਇਹ ਤਾਰੀਫ਼ ਵਿਵੇਕ ਦੇ ਕਾਫ਼ੀ ਕੰਮ ਆਉਣ ਵਾਲੀ ਐ ਕਿਉਂਕਿ ਇਸ ਤੋਂ ਬਾਅਦ ਹਰ ਕੋਈ ਵਿਵੇਕ ਰਾਮਾਸਵਾਮੀ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਏ।

ਦਰਅਸਲ ਅਮਰੀਕਾ ਵਿਚ ਟੂ ਪਾਰਟੀ ਸਿਸਟਮ ਐ, ਇਕ ਐ ਰਿਪਬਲਿਕਨ ਪਾਰਟੀ ਅਤੇ ਦੂਜੀ ਐ ਡੈਮੋਕ੍ਰੇਟਿਕ ਪਾਰਟੀ। ਹਰ ਚਾਰ ਸਾਲ ਵਿਚ ਇਨ੍ਹਾਂ ਦੋਵੇਂ ਪਾਰਟੀਆਂ ਦੇ ਦੋ ਨਾਮਜ਼ਦ ਉਮੀਦਵਾਰਾਂ ਦੇ ਵਿਚਕਾਰ ਰਾਸ਼ਟਰਪਤੀ ਅਹੁਦੇ ਦੇ ਲਈ ਚੋਣਾਵੀ ਜੰਗ ਹੁੰਦੀ ਐ ਪਰ ਇਨ੍ਹਾਂ ਦੋਵੇਂ ਪਾਰਟੀਆਂ ਦੇ ਅੰਦਰ ਵੀ ਕਈ ਉਮੀਦਵਾਰ ਸਿਆਸੀ ਦਾਅ ਖੇਡਦੇ ਨੇ। ਉਨ੍ਹਾਂ ਦੇ ਵਿਚਕਾਰ ਵੀ ਪ੍ਰਚਾਰ ਪ੍ਰਸਾਰ ਦੀ ਹੋੜ ਅਤੇ ਮੁਕਾਬਲੇਬਾਜ਼ੀ ਹੁੰਦੀ ਐ। ਫਿਰ ਜਾ ਕੇ ਪਾਰਟੀ ਇਕ ਉਮੀਦਵਾਰ ਫਾਈਨਲ ਕਰਦੀ ਐ।

ਰਿਪਬਲਿਕਨ ਪਾਰਟੀ ਵਿਚ 38 ਸਾਲਾਂ ਦੇ ਵਿਵੇਕ ਰਾਮਾਸਵਾਮੀ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਨੇ ਜੋ ਰਾਸ਼ਟਰਪਤੀ ਚੋਣ ਵਿਚ ਰਿਪਬਲਿਕਨ ਪਾਰਟੀ ਦਾ ਚਿਹਰਾ ਬਣਨਾ ਚਾਹੁੰਦੇ ਨੇ। ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਵਿਚ ਉਨ੍ਹਾਂ ਦਾ ਨਾਮ ਤੀਜੇ ਨੰਬਰ ‘ਤੇ ਐ।

ਸੂਚੀ ਵਿਚ ਰੇਟਿੰਗ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਫਿਰ ਫਲੋਰੀਡਾ ਦੇ ਗਵਰਨਰ ਰਾਨ ਡੇਸੈਟਿਸ ਦਾ ਨਾਮ ਆਉਂਦਾ ਏ ਪਰ ਮੌਜੂਦਾ ਸਮੇਂ ਵਿਵੇਕ ਵੀ ਪਿੱਛੇ ਨਹੀਂ, ਉਸ ਦੇ ਗ੍ਰਾਫ਼ ਵਿਚ ਵੀ ਪਹਿਲਾਂ ਤੋਂ ਕਾਫ਼ੀ ਸੁਧਾਰ ਆ ਰਿਹਾ ਏ। ਵਿਵੇਕ ਤੋਂ ਬਿਨਾਂ ਵੀ ਦੋ ਭਾਰਤੀ ਮੂਲ ਦੇ ਲੋਕ ਰਿਪਬਲਿਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਬਣਨ ਦੀ ਦੌੜ ਵਿਚ ਲੱਗੇ ਹੋਏ ਨੇ, ਜਿਨ੍ਹਾਂ ਵਿਚ ਇਕ ਐ ਨਿੱਕੀ ਹੇਲੀ ਅਤੇ ਦੂਜੇ ਨੇ ਹਰਸ਼ਵਰਧਨ ਸਿੰਘ।

ਦਰਅਸਲ 38 ਸਾਲਾਂ ਦੇ ਵਿਵੇਕ ਰਾਮਾਸਵਾਮੀ ਨੇ ਇਸੇ ਸਾਲ 21 ਫਰਵਰੀ ਨੂੰ ਫਾਕਸ ਨਿਊਜ਼ ਦੇ ਇਕ ਸ਼ੋਅ ਵਿਚ ਅਮਰੀਕੀ ਰਾਸ਼ਟਰਪਤੀ ਦੀ ਪੋਸਟ ਦੇ ਲਈ ਆਪਣੀ ਦਾਅਵੇਦਾਰੀ ਦਾ ਐਲਾਨ ਕੀਤਾ ਸੀ। ਉਹ ਚੀਨ ਨੂੰ ਅਮਰੀਕਾ ਦਾ ਦੁਸ਼ਮਣ ਮੰਨਦੇ ਨੇ ਅਤੇ ਚੀਨ ‘ਤੇ ਕਿਸੇ ਵੀ ਤਰ੍ਹਾਂ ਦੀ ਆਰਥਿਕ ਨਿਰਭਰਤਾ ਦੇ ਖ਼ਿਲਾਫ਼ ਨੇ। ਵਿਵੇਕ ਨੇ 9-11 ਹਮਲੇ ਨੂੰ ਲੈ ਕੇ ਤਤਕਾਲੀਨ ਅਮਰੀਕੀ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਸਨ।ਉਨ੍ਹਾਂ ਦਾ ਕਹਿਣਾ ਏ ਕਿ ਅਮਰੀਕੀ ਸਰਕਾਰ ਨੇ ਇਸ ਹਮਲੇ ਨੂੰ ਲੈ ਕੇ ਅਸਲੀ ਸੱਚ ਛੁਪਾਏ, ਉਨ੍ਹਾਂ ਇੱਥੋਂ ਤੱਕ ਵੀ ਆਖ ਦਿੱਤਾ ਸੀ ਕਿ ਇਸ ਹਮਲੇ ਵਿਚ ਸਾਊਦੀ ਅਰਬ ਵੀ ਸ਼ਾਮਲ ਸੀ।

ਵਿਵੇਕ ਦੇ ਮਾਤਾ ਪਿਤਾ ਮੂਲ ਰੂਪ ਤੋਂ ਕੇਰਲ ਦੇ ਰਹਿਣ ਵਾਲੇ ਨੇ ਜੋ ਕਾਫ਼ੀ ਸਮਾਂ ਪਹਿਲਾਂ ਅਮਰੀਕਾ ਵਿਚ ਆ ਕੇ ਵਸ ਗਏ ਸਨ। ਵਿਵੇਕ ਦਾ ਜਨਮ ਅਮਰੀਕਾ ਦੇ ਓਹਾਇਓ ਸ਼ਹਿਰ ਵਿਚ ਹੋਇਆ। ਉਨ੍ਹਾਂ ਨੇ ਹਾਰਵਰਡ ਅਤੇ ਯੇਲ ਵਰਗੀਆਂ ਵੱਡੀਆਂ ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ ਹੋਈ ਐ।

ਹਾਰਵਰਡ ਤੋਂ ਬਾਇਓਲੌਜੀ ਵਿਚ ਗ੍ਰੈਜੂੲੈਟ ਡਿਗਰੀ ਲੈਣ ਤੋਂ ਬਾਅਦ ਸਾਲ 2014 ਵਿਚ ਵਿਵੇਕ ਨੇ ਰੋਈਵੈਂਟ ਸਾਇੰਸਜ਼ ਨਾਂਅ ਦੀ ਬਾਇਓ ਫਾਰਮਾਸਿਊਟੀਕਲ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਅਤੇ ਬਾਅਦ ਵਿਚ ਉਨ੍ਹਾਂ ਨੇ ਸਟ੍ਰਾਈਵ ਏਸੇਟ ਮੈਨੇਜਮੈਂਟ ਫਰਮ ਬਣਾਈ। ਅਜਿਹਾ ਮੰਨਿਆ ਜਾਂਦੈ ਕਿ ਵਿਵੇਕ ਨੂੰ ਆਰਥਿਕ ਮਾਮਲਿਆਂ ਦੀ ਚੰਗੀ ਸਮਝ ਐ, ਉਹ ਕਿਤਾਬਾਂ ਲਿਖਣ ਦੇ ਵੀ ਕਾਫ਼ੀ ਸ਼ੌਕੀਨ ਨੇ। ਉਨ੍ਹਾਂ ਦੀਆਂ ਕਈ ਕਿਤਾਬਾਂ ਪ੍ਰਕਾਸ਼ਿਤ ਵੀ ਹੋ ਚੁੱਕੀਆਂ ਨੇ, ਜਿਨ੍ਹਾਂ ਵਿਚੋਂ ‘ਵੋਕ, ਇੰਕ : ਇਨਸਾਈਡ ਕਾਰਪੋਰੇਟ ਅਮਰੀਕਨਜ਼ ਸੋਸ਼ਲ ਜਸਟਿਸ ਸਕੈਮ’ ਕਾਫ਼ੀ ਮਸ਼ਹੂਰ ਰਹੀ ਐ।

ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰਾਂ ਦੇ ਲਹੀ ਮੁਕਾਬਲੇਬਾਜ਼ਾਂ ਦੇ ਵਿਚਕਾਰ ਟੀਵੀ ਡਿਬੇਟ, ਪਬਲਿਕ ਸਪੀਚ ਵਗੈਰਾ ਹੁੰਦੀ ਐ। ਹਰ ਉਮੀਦਵਾਰ ਅਮਰੀਕਾ ਅਤੇ ਉਸ ਦੇ ਲੋਕਾਂ ਦੀ ਬਿਹਤਰੀ ਲਈ ਆਪਣੀ ਸੋਚ ਜਨਤਕ ਰੂਪ ਨਾਲ ਸਾਂਝੀ ਕਰਦਾ ਏ। ਆਪਣੀ ਨੀਤੀਗਤ ਸੋਚ ਅਤੇ ਇਰਾਦਿਆਂ ਨੂੰ ਜ਼ਾਹਿਰ ਕਰਦਾ ਏ, ਜਿਸ ਦੇ ਆਧਾਰ ‘ਤੇ ਲੋਕ ਉਸ ਉਮੀਦਵਾਰ ਸਬੰਧੀ ਰਾਇ ਬਣਾਉਂਦੇ ਨੇ।

ਇਹ ਪ੍ਰਕਿਰਿਆ ਲੰਬੀ ਅਤੇ ਕਈ ਪੜਾਵਾਂ ਵਿਚ ਹੁੰਦੀ ਐ। ਇਸੇ 23 ਅਗਸਤ ਨੂੰ ਰਿਪਬਲਿਕਨ ਪਾਰਟੀ ਦੀ ਟੀਵੀ ਡਿਬੇਟਸ ਸ਼ੁਰੂ ਹੋਣ ਜਾ ਰਹੀਆਂ ਨੇ, ਜਿਸ ਤੋਂ ਬਾਅਦ ਉਮੀਦਵਾਰਾਂ ਦੇ ਵਿਚਕਾਰ ਅਸਲੀ ਦੌੜ ਸ਼ੁਰੂ ਹੋ ਜਾਵੇਗੀ। ਸੋ ਦੇਖਣਾ ਹੋਵੇਗਾ ਕਿ ਇਸ ਦੌੜ ਵਿਚ ਕਿਸ ਦਾ ਨਾਮ ਸਭ ਤੋਂ ਅੱਗੇ ਆਵੇਗਾ,,,, ਵਿਵੇਕ ਰਾਮਾ ਸਵਾਮੀ ਦਾ.. ਜਾਂ ਕਿਸੇ ਹੋਰ ਦਾ।

RELATED ARTICLES

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ ਚੰਡੀਗੜ੍ਹ/ਬਠਿੰਡਾ: ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਅਤੇ ਜ਼ਿਲ੍ਹਾ...

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ ਅੰਮ੍ਰਿਤਸਰ: 25 ਮਈ ਤੋਂ ਆਰੰਭ ਹੋ ਰਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਹ ਸਾਲ...

LEAVE A REPLY

Please enter your comment!
Please enter your name here

- Advertisment -

Most Popular

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ ਚੰਡੀਗੜ੍ਹ/ਬਠਿੰਡਾ: ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਅਤੇ ਜ਼ਿਲ੍ਹਾ...

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ ਅੰਮ੍ਰਿਤਸਰ: 25 ਮਈ ਤੋਂ ਆਰੰਭ ਹੋ ਰਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਹ ਸਾਲ...

ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ

ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਲਈ...

Recent Comments