Thursday, May 16, 2024
Home Health & Fitness ਦੁਨੀਆ ਨੂੰ ਚਿਤਾਵਨੀ! ਜੇ ਹੁਣ ਵੀ ਨਾ ਰੁਕੇ ਤਾਂ ਮੀਂਹ 'ਚ ਵਰ੍ਹੇਗਾ...

ਦੁਨੀਆ ਨੂੰ ਚਿਤਾਵਨੀ! ਜੇ ਹੁਣ ਵੀ ਨਾ ਰੁਕੇ ਤਾਂ ਮੀਂਹ ‘ਚ ਵਰ੍ਹੇਗਾ ਪਲਾਸਟਿਕ, ਵਿਗਿਆਨੀਆਂ ਦੀ ਖੋਜ ‘ਚ ਵੱਡੇ ਖੁਲਾਸੇ

ਮੇਂ-ਸਮੇਂ ‘ਤੇ ਵਰਖਾ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਮੌਸਮ ਸੁਹਾਵਣਾ ਹੁੰਦਾ ਹੈ, ਸਗੋਂ ਫ਼ਸਲਾਂ ਲਈ ਵੀ ਚੰਗਾ ਹੁੰਦਾ ਹੈ, ਪਰ ਜ਼ਰਾ ਸੋਚੋ ਕਿ ਜੇਕਰ ਪਾਣੀ ਦੀ ਬਜਾਏ ਅਸਮਾਨ ਤੋਂ ਪਲਾਸਟਿਕ ਦੀ ਬਰਸਾਤ ਸ਼ੁਰੂ ਹੋ ਜਾਵੇ ਤਾਂ ਕੀ ਹੋਵੇਗਾ? ਇਹ ਗੱਲ ਅਜੀਬ ਲੱਗ ਸਕਦੀ ਹੈ, ਪਰ ਵਿਗਿਆਨੀਆਂ ਨੇ ਵੀ ਅਜਿਹੀ ਹੀ ਚੇਤਾਵਨੀ ਦਿੱਤੀ ਹੈ ਅਤੇ ਕੁਝ ਅਜੀਬ ਖੁਲਾਸੇ ਵੀ ਕੀਤੇ ਹਨ, ਜੋ ਕਾਫੀ ਹੈਰਾਨੀਜਨਕ ਹਨ।

ਦਰਅਸਲ, ਜਾਪਾਨ ਵਿੱਚ ਖੋਜੀਆਂ ਨੇ ਅਸਮਾਨ ਵਿੱਚ ਬੱਦਲਾਂ ਵਿਚਕਾਰ ਤੈਰਦੇ ਹੋਏ ਨੌਂ ਕਿਸਮ ਦੇ ਪੌਲੀਮਰ ਅਤੇ ਇੱਕ ਰਬੜ ਦੀ ਖੋਜ ਕੀਤੀ ਹੈ, ਜੋ ਕਿ ਜਲਵਾਯੂ ਲਈ ਚਿੰਤਾਜਨਕ ਸੰਕੇਤ ਹੈ।

ਇੱਕ ਰਿਪੋਰਟ ਮੁਤਾਬਕ ਵਿਗਿਆਨੀਆਂ ਦੀ ਇਕ ਟੀਮ ਪਹਾੜੀ ਚੋਟੀਆਂ ਨੂੰ ਢੱਕਣ ਵਾਲੇ ਬੱਦਲਾਂ ਤੋਂ ਪਾਣੀ ਇਕੱਠਾ ਕਰਨ ਲਈ ਮਾਊਂਟ ਫੂਜੀ ਅਤੇ ਮਾਊਂਟ ਓਯਾਮਾ ‘ਤੇ ਚੜ੍ਹੀ, ਜਿੱਥੋਂ ਉਨ੍ਹਾਂ ਨੇ ਪਾਣੀ ਦੇ ਨਮੂਨੇ ਇਕੱਠੇ ਕੀਤੇ ਅਤੇ ਫਿਰ ਉਨ੍ਹਾਂ ਨਮੂਨਿਆਂ ਨੂੰ ਪ੍ਰਯੋਗਸ਼ਾਲਾਵਾਂ ‘ਚ ਲਿਆਂਦਾ, ਜਿੱਥੇ ਤਕਨੀਕੀ ਕੰਪਿਊਟਰ ਇਮੇਜਿੰਗ ਨੇ ਭੌਤਿਕ ਵਿਸ਼ਲੇਸ਼ਣ ਕੀਤਾ ਅਤੇ ਬੱਦਲਾਂ ਤੋਂ ਮਿਲੇ ਪਾਣੀ ਦੇ ਭੌਤਿਕ ਤੇ ਰਸਾਇਣਿਕ ਗੁਣਾਂ ਦਾ ਵਿਸ਼ਲੇਸ਼ਣ ਕੀਤਾ। ਇਸ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਵਿਗਿਆਨੀਆਂਵੱਲੋਂ ਇਕੱਠਾ ਕੀਤੇ ਗਏਹਰੇਕ ਲੀਟਰ ਪਾਣੀ ਵਿੱਚ ਪਲਾਸਟਿਕ ਦੇ 6.7 ਤੋਂ 13.9 ਟੁਕੜੇ ਸਨ, ਜਿਨ੍ਹਾਂ ਦਾ ਆਕਾਰ 7.1 ਮਾਈਕ੍ਰੋਮੀਟਰ ਤੋਂ 94.6 ਮਾਈਕ੍ਰੋਮੀਟਰ ਤੱਕ ਜਾਂ ਇੱਕ ਮਨੁੱਖੀ ਵਾਲ ਦੇ ਵਿਆਸ ਦੇ ਬਰਾਬਰ ਸੀ।

ਇਹ ਖੋਜ ਐਨਵਾਇਰਮੈਂਟਲ ਕੈਮਿਸਟਰੀ ਲੈਟਰਸ ਵਿੱਚ ਪ੍ਰਕਾਸ਼ਿਤ ਹੋਇਆ ਹੈ, ਜਿਸ ਵਿੱਚ ਖੋਜੀਆਂ ਨੇ ਬੱਦਲਾਂ ਵਿੱਚ ਪਲਾਸਟਿਕ ਦੀ ਮੌਜੂਦਗੀ ਬਾਰੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਭਵਿੱਖ ਵਿੱਚ ਧਰਤੀ ਦੇ ਵਾਯੂਮੰਡਲ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਪਲਾਸਟਿਕ ਦੇ ਕਣ ਪ੍ਰਦੂਸ਼ਣ ਕਾਰਨ ਬੱਦਲਾਂ ਵਿੱਚ ਆ ਗਏ ਹਨ ਅਤੇ ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਮੀਂਹ ਦਾ ਪੂਰਾ ਚੱਕਰ ਵਿਗਾੜ ਸਕਦਾ ਹੈ, ਜਿਸ ਦਾ ਨਤੀਜਾ ਸਾਨੂੰ ਭਵਿੱਖ ਵਿੱਚ ਸੋਕੇ ਦੇ ਰੂਪ ਵਿੱਚ ਭੁਗਤਣਾ ਪੈ ਸਕਦਾ ਹੈ।

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਗਿਆਨੀਆਂ ਨੇ ਅਜਿਹੀ ਰਿਪੋਰਟ ਪੇਸ਼ ਕਰਕੇ ਦੁਨੀਆ ਨੂੰ ਚਿਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਸਾਲ 2019 ‘ਚ ਵੀ ਅਜਿਹੀ ਹੀ ਇਕ ਰਿਪੋਰਟ ਪੇਸ਼ ਕੀਤੀ ਗਈ ਸੀ, ਜਿਸ ‘ਚ ਦੱਸਿਆ ਗਿਆ ਸੀ ਕਿ ਰੌਕੀ ਮਾਊਂਟੇਨ ਨੈਸ਼ਨਲ ਪਾਰਕ ਦੀਆਂ ਚੋਟੀਆਂ ਸਮੇਤ ਕੋਲੋਰਾਡੋ ‘ਚ ਵੱਖ-ਵੱਖ ਥਾਵਾਂ ‘ਤੇ ਮੀਂਹ ਦੇ ਨਾਲ ਪਲਾਸਟਿਕ ਦੇ ਕਣ ਖਿੱਲਰੇ ਹੋਏ ਪਾਏ ਗਏ ਸਨ।

RELATED ARTICLES

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ ਚੰਡੀਗੜ੍ਹ/ਬਠਿੰਡਾ: ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਅਤੇ ਜ਼ਿਲ੍ਹਾ...

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ ਅੰਮ੍ਰਿਤਸਰ: 25 ਮਈ ਤੋਂ ਆਰੰਭ ਹੋ ਰਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਹ ਸਾਲ...

LEAVE A REPLY

Please enter your comment!
Please enter your name here

- Advertisment -

Most Popular

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ ਚੰਡੀਗੜ੍ਹ/ਬਠਿੰਡਾ: ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਅਤੇ ਜ਼ਿਲ੍ਹਾ...

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ ਅੰਮ੍ਰਿਤਸਰ: 25 ਮਈ ਤੋਂ ਆਰੰਭ ਹੋ ਰਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਹ ਸਾਲ...

ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ

ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਲਈ...

Recent Comments