Sunday, May 19, 2024
Home Punjab ਗੁਰਬਾਣੀ ਪ੍ਰਸਾਰਣ ਦਾ ਮਾਮਲਾ : ਸਰਕਾਰ ਦੇ ਫ਼ੈਸਲੇ ਨੂੰ ਮੁਢੋਂ ਰੱਦ ਕੀਤੇ...

ਗੁਰਬਾਣੀ ਪ੍ਰਸਾਰਣ ਦਾ ਮਾਮਲਾ : ਸਰਕਾਰ ਦੇ ਫ਼ੈਸਲੇ ਨੂੰ ਮੁਢੋਂ ਰੱਦ ਕੀਤੇ ਜਾਣ ਮਗਰੋਂ ‘ਆਪ’ ਦੇ ਐਸ.ਜੀ.ਪੀ.ਸੀ. ਨੂੰ ਤਿੱਖੇ ਸਵਾਲ

”ਕੀ SGPC ਦਾ ਕੰਮ ਹੁਣ ਇਕ ਪ੍ਰਾਈਵੇਟ ਚੈਨਲ ਨੂੰ ਬਚਾਉਣ ਦਾ ਹੀ ਰਹਿ ਗਿਆ ਹੈ?”

ਕਿਹਾ, ਐਸ.ਜੀ.ਪੀ.ਸੀ. ਦਾ ਇਤਿਹਾਸ ਵਡਮੁੱਲਾ ਪਰ ਹੁਣ ਇਕ ਪ੍ਰਵਾਰ ਦੀ ਕਠਪੁਤਲੀ ਬਣ ਕੇ ਰਹਿ ਗਈ
ਪੰਥ ਦੇ ਦੋਖੀ ਨੂੰ ਝੂਠਾ ਮੁਆਫ਼ੀਨਾਮਾ ਦੇ ਕੇ ਬਰੀ ਕੀਤਾ, ਉਸ ਦਿਨ ਐਸ.ਜੀ.ਪੀ.ਸੀ. ਨੇ ਕਿਉਂ ਨਹੀਂ ਸੱਦਿਆ ਇਜਲਾਸ?

ਗੁਰਬਾਣੀ ‘ਤੇ ਅਪਣਾ ਕਬਜ਼ਾ ਸਮਝਣਾ ਅਤੇ ਗੁਰਬਾਣੀ ਦੇ ਅਧਾਰ ‘ਤੇ ਨਾ ਸਿਰਫ਼ ਇਕ ਪ੍ਰਵਾਰ ਦੀ ਰਾਜਨੀਤੀ ਚਮਕਾਉਣੀ ਸਗੋਂ ਕਰੋੜਾਂ ਰੁਪਏ ਦਾ ਫ਼ਾਇਦਾ ਲੈਣਾ ਕੀ ਇਹ ਪੰਥ ਨਾਲ ਦਗ਼ਾ ਨਹੀਂ ਹੈ? : ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ (ਕੋਮਲਜੀਤ ਕੌਰ): ਗੁਰਬਾਣੀ ਪ੍ਰਸਾਰਣ ਮਾਮਲੇ ਨੂੰ ਲੈ ਕੇ ਸਰਕਾਰ ਵਲੋਂ ਜੋ ਫ਼ੈਸਲਾ ਲਿਆ ਗਿਆ ਸੀ ਉਸ ਦੇ ਮੱਦੇਨਜ਼ਰ ਅੱਜ ਐਸ.ਜੀ.ਪੀ.ਸੀ. ਵਲੋਂ ਇਜਲਾਸ ਸੱਦਿਆ ਗਿਆ ਅਤੇ ਇਸ ਨੂੰ ਮੁਢੋਂ ਰੱਦ ਕਰ ਦਿਤਾ ਹੈ। ਇਸ ‘ਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇਕ ਅਹਿਮ ਪ੍ਰੈਸ ਕਾਨਫ਼ਰੰਸ ਕੀਤੀ ਅਤੇ ਐਸ.ਜੀ.ਪੀ.ਸੀ. ਨੂੰ ਤਿੱਖੇ ਸਵਾਲ ਕੀਤੇ ਹਨ।

ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਐਸ.ਜੀ.ਪੀ.ਸੀ. ਹੋਂਦ ਵਿਚ ਆਈ ਸੀ ਅਤੇ ਇਸ ਦਾ ਇਤਿਹਾਸ ਵਡਮੁੱਲਾ ਹੈ। ਪਰ ਅੱਜ ਇਹ ਸਿਰਫ਼ ਇਕ ਪ੍ਰਵਾਰ ਦੀ ਕਠਪੁਤਲੀ ਬਣ ਦੇ ਰਹਿ ਗਈ ਹੈ। ਉਸ ਪ੍ਰਵਾਰ ਦੇ ਚੈਨਲ ਨੂੰ ਬਚਾਉਣ ਲਈ ਐਸ.ਜੀ.ਪੀ.ਸੀ. ਅਪਣੇ-ਆਪ ਨੂੰ ਦਾਅ ‘ਤੇ ਲਗਾ ਰਹੀ ਹੈ। ਕੀ ਇਹ ਪੰਥ ‘ਤੇ ਹਮਲਾ ਨਹੀਂ ਹੈ?

ਅਪਣੇ ਸੰਬੋਧਨ ਵਿਚ ਉਨ੍ਹਾਂ ਸਵਾਲੀਆ ਲਹਿਜ਼ੇ ਵਿਚ ਪੁੱਛਿਆ ਕਿ ਪੰਜਾਬ ਸਰਕਾਰ ਦੁਨੀਆਂ ਦੇ ਕੋਨੇ-ਕੋਨੇ ਤਕ ਮੁਫ਼ਤ ਗੁਰਬਾਣੀ ਪ੍ਰਸਾਰਣ ਕਰਨਾ ਚਾਹੁੰਦੀ ਹੈ। ਇਸ ‘ਤੇ ਪੰਜਾਬ ਸਰਕਾਰ ਵਲੋਂ ਜੋ ਫ਼ੈਸਲਾ ਲਿਆ ਗਿਆ ਹੈ ਉਸ ਉਪਰ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਤਰਾਜ਼ ਕਿਉਂ ਹੈ? ਕੀ ਪ੍ਰਧਾਨ ਸਾਹਬ ਨਹੀਂ ਚਾਹੁੰਦੇ ਕਿ ਗੁਰਬਾਣੀ ਹਰ ਇਕ ਸਿੱਖ ਅਤੇ ਹਰ ਇਕ ਘਰ ਵਿਚ ਮੁਫ਼ਤ ਰੂਪ ਵਿਚ ਪ੍ਰਚਾਰੀ ਜਾਵੇ?

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ‘ਆਪ’ ਨੂੰ ਅਪਣੇ ਨੁਮਾਇੰਦੇ ਦੇ ਰੂਪ ਵਿਚ ਚੁਣਿਆ ਹੈ ਅਤੇ ਇਨ੍ਹਾਂ ਲੋਕਾਂ ਵਿਚ ਵੱਡੀ ਗਿਣਤੀ ਵਿਚ ਸਿੱਖ ਹਨ। ਸਰਕਾਰ ਆਪਣੀ ਜਨਤਾ ਦੇ ਹੱਕ ਵਿਚ ਫ਼ੈਸਲਾ ਲੈ ਰਹੀ ਹੈ। ਸਖ਼ਤੀ ਭਰੇ ਲਹਿਜ਼ੇ ਵਿਚ ਕੰਗ ਨੇ ਕਿਹਾ ਕਿ ਐਸ.ਜੀ.ਪੀ.ਸੀ. ਗੁਰਬਾਣੀ ਪ੍ਰਸਾਰਣ ਨੂੰ ਇਕ ਪ੍ਰਵਾਰ ਦੇ ਕਬਜ਼ੇ ‘ਚੋਂ ਮੁਕਤ ਕਰ ਕੇ ਮਰਿਆਦਾ ਅਨੁਸਾਰ ਇਸ ਦਾ ਅਧਿਕਾਰ ਸਾਰਿਆਂ ਨੂੰ ਦੇਣਾ ਪੰਥ ‘ਤੇ ਹਮਲਾ ਕਿਸ ਤਰ੍ਹਾਂ ਹੋ ਗਿਆ? ਉਨ੍ਹਾਂ ਕਿਹਾ ਕਿ ਕੀ ਐਸ.ਜੀ.ਪੀ.ਸੀ. ਦਾ ਕੰਮ ਹੁਣ ਇਕ ਪ੍ਰਾਈਵੇਟ ਚੈਨਲ ਨੂੰ ਬਚਾਉਣ ਦਾ ਹੀ ਰਹਿ ਗਿਆ ਹੈ? ਇਕ ਪ੍ਰਵਾਰ ਅਤੇ ਉਨ੍ਹਾਂ ਦੀ ਰਾਜਨੀਤੀ ਨੂੰ ਬਚਾਉਣ ਲਈ ਐਸ.ਜੀ.ਪੀ.ਸੀ. ਵਲੋਂ 90 ਲੱਖ ਤੋਂ ਵੱਧ ਦੇ ਇਸ਼ਤਿਹਾਰ ਦਿਤੇ ਗਏ ਸਨ ਫਿਰ ਉਸ ਦਿਨ ਸ਼੍ਰੋਮਣੀ ਕਮੇਟੀ ਨੇ ਇਜਲਾਸ ਕਿਉਂ ਨਹੀਂ ਬੁਲਾਇਆ ਸੀ?

ਮਾਲਵਿੰਦਰ ਸਿੰਘ ਕੰਗ ਨੇ ਵੱਡਾ ਸਵਾਲ ਖੜਾ ਕਰਦਿਆਂ ਕਿਹਾ ਕਿ ਗੁਰਬਾਣੀ ‘ਤੇ ਅਪਣਾ ਕਬਜ਼ਾ ਸਮਝਣਾ ਅਤੇ ਗੁਰਬਾਣੀ ਦੇ ਅਧਾਰ ‘ਤੇ ਨਾ ਸਿਰਫ਼ ਇਕ ਪ੍ਰਵਾਰ ਦੀ ਰਾਜਨੀਤੀ ਚਮਕਾਉਣੀ ਸਗੋਂ ਕਰੋੜਾਂ ਰੁਪਏ ਦਾ ਆਰਥਿਕ ਰੂਪ ਵਿਚ ਫ਼ਾਇਦਾ ਲੈਣਾ ਕੀ ਇਹ ਪੰਥ ਨਾਲ ਦਗ਼ਾ ਨਹੀਂ ਹੈ? ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਿਚ ਬੈਠੀ ਸੰਗਤ ‘ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਦੋ ਦੀ ਸ਼ਹੀਦੀ ਹੋ ਗਈ ਸੀ। ਜਿਸ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਸੱਭ ਹੋਇਆ ਐਸ.ਜੀ.ਪੀ.ਸੀ. ਨੇ ਉਸ ਨੂੰ ਕੋਈ ਨਾ ਤਾਂ ਕੋਈ ਸਵਾਲ ਕੀਤਾ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਫਿਰ ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਣ ਲਈ ਜੋ ਫ਼ੈਸਲਾ ਲਿਆ ਗਿਆ ਹੈ ਉਸ ਉਪਰ ਇੰਨਾ ਇਤਰਾਜ਼ ਕਿਉਂ ਜਤਾਇਆ ਜਾ ਰਿਹਾ ਹੈ? ਕੰਗ ਨੇ ਸਵਾਲ ਕੀਤਾ ਕਿ ਗੁਰਬਾਣੀ ‘ਤੇ ਅਪਣਾ ਕਬਜ਼ਾ ਸਮਝਣਾ ਅਤੇ ਗੁਰਬਾਣੀ ਦੇ ਅਧਾਰ ‘ਤੇ ਨਾ ਸਿਰਫ਼ ਇਕ ਪ੍ਰਵਾਰ ਦੀ ਰਾਜਨੀਤੀ ਚਮਕਾਉਣੀ ਸਗੋਂ ਕਰੋੜਾਂ ਰੁਪਏ ਦਾ ਫ਼ਾਇਦਾ ਲੈਣਾ ਕੀ ਇਹ ਪੰਥ ਨਾਲ ਦਗ਼ਾ ਨਹੀਂ ਹੈ?

ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਦੀ ਪ੍ਰੈਸ ਕਾਨਫ਼ਰੰਸ ਦੀਆਂ ਅਹਿਮ ਗੱਲਾਂ
-ਪੰਜਾਬ ਸਰਕਾਰ ਦੁਨੀਆਂ ਦੇ ਕੋਨੇ-ਕੋਨੇ ‘ਚ ਪਹੁੰਚਾਉਣਾ ਚਾਹੁੰਦੀ ਮੁਫ਼ਤ ਗੁਰਬਾਣੀ, ਇਸ ‘ਤੇ ਐਸ.ਜੀ.ਪੀ.ਸੀ. ਪ੍ਰਧਾਨ ਨੂੰ ਇਤਰਾਜ਼ ਕਿਉਂ?
– ਗੁਰਬਾਣੀ ਪ੍ਰਸਾਰਣ ਨੂੰ ਇਕ ਪ੍ਰਵਾਰ ਦੇ ਕਬਜ਼ੇ ‘ਚੋਂ ਮੁਕਤ ਕਰ ਕੇ ਮਰਿਆਦਾ ਅਨੁਸਾਰ ਇਸ ਦਾ ਅਧਿਕਾਰ ਸਾਰਿਆਂ ਨੂੰ ਦੇਣਾ ਪੰਥ ‘ਤੇ ਹਮਲਾ ਕਿਸ ਤਰ੍ਹਾਂ ਹੋ ਗਿਆ?
-ਕੀ ਐਸ.ਜੀ.ਪੀ.ਸੀ. ਦਾ ਕੰਮ ਹੁਣ ਇਕ ਪ੍ਰਾਈਵੇਟ ਚੈਨਲ ਨੂੰ ਬਚਾਉਣ ਦਾ ਰਹਿ ਗਿਐ?
-ਕੀ ਪੰਜਾਬ ਦੀ ਚੁਣੀ ਹੋਈ ਸਰਕਾਰ ਸਿੱਖਾਂ ਨੇ ਨਹੀਂ ਚੁਣੀ?
-ਕੀ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਹੀਂ ਚਾਹੁੰਦੇ ਕਿ ਹਰ ਘਰ ਅਤੇ ਸਿੱਖ ਤਕ ਗੁਰਬਾਣੀ ਪਹੁੰਚੇ?
-ਜਿਸ ਦਿਨ ਪੰਥ ਦੇ ਦੋਖੀ ਨੂੰ ਝੂਠਾ ਮੁਆਫ਼ੀਨਾਮਾ ਦੇ ਕੇ ਬਰੀ ਕੀਤਾ ਗਿਆ ਕੀ ਉਸ ਦਿਨ ਐਸ.ਜੀ.ਪੀ.ਸੀ. ਨੂੰ ਇਜਲਾਸ ਨਹੀਂ ਸੱਦਣਾ ਚਾਹੀਦਾ ਸੀ?
-ਇਕ ਪ੍ਰਵਾਰ ਅਤੇ ਉਨ੍ਹਾਂ ਦੀ ਰਾਜਨੀਤੀ ਨੂੰ ਬਚਾਉਣ ਲਈ ਐਸ.ਜੀ.ਪੀ.ਸੀ. ਵਲੋਂ 90 ਲੱਖ ਤੋਂ ਵੱਧ ਦੇ ਇਸ਼ਤਿਹਾਰ ਦਿਤੇ ਗਏ, ਉਸ ਦਿਨ ਕਿਉਂ ਨਹੀਂ ਬੁਲਾਇਆ ਇਜਲਾਸ?

ਕੀ ਐਸ.ਜੀ.ਪੀ.ਸੀ. ਦਾ ਕੰਮ ਹੁਣ ਇਕ ਪ੍ਰਾਈਵੇਟ ਚੈਨਲ ਨੂੰ ਬਚਾਉਣ ਦਾ ਹੀ ਰਹਿ ਗਿਆ ਹੈ? ਇਕ ਪ੍ਰਵਾਰ ਅਤੇ ਉਨ੍ਹਾਂ ਦੀ ਰਾਜਨੀਤੀ ਨੂੰ ਬਚਾਉਣ ਲਈ ਐਸ.ਜੀ.ਪੀ.ਸੀ. ਵਲੋਂ 90 ਲੱਖ ਤੋਂ ਵੱਧ ਦੇ ਇਸ਼ਤਿਹਾਰ ਦਿਤੇ ਗਏ, ਉਸ ਦਿਨ ਕਿਉਂ ਨਹੀਂ ਬੁਲਾਇਆ ਗਿਆ ਇਜਲਾਸ? : ਮਾਲਵਿੰਦਰ ਸਿੰਘ ਕੰਗ

ਐਸ.ਜੀ.ਪੀ.ਸੀ.ਦਾ ਇਤਿਹਾਸ ਵਡਮੁੱਲਾ ਹੈ ਪਰ ਅੱਜ ਇਹ ਸਿਰਫ਼ ਇਕ ਪ੍ਰਵਾਰ ਦੀ ਕਠਪੁਤਲੀ ਬਣ ਦੇ ਰਹਿ ਗਈ ਹੈ। ਉਸ ਪ੍ਰਵਾਰ ਦੇ ਚੈਨਲ ਨੂੰ ਬਚਾਉਣ ਲਈ ਐਸ.ਜੀ.ਪੀ.ਸੀ. ਅਪਣੇ-ਆਪ ਨੂੰ ਦਾਅ ‘ਤੇ ਲਗਾ ਰਹੀ ਹੈ। ਕੀ ਇਹ ਪੰਥ ‘ਤੇ ਹਮਲਾ ਨਹੀਂ? – ਮਾਲਵਿੰਦਰ ਸਿੰਘ ਕੰਗ

ਗੁਰਬਾਣੀ ‘ਤੇ ਅਪਣਾ ਕਬਜ਼ਾ ਸਮਝਣਾ ਅਤੇ ਗੁਰਬਾਣੀ ਦੇ ਅਧਾਰ ‘ਤੇ ਨਾ ਸਿਰਫ਼ ਇਕ ਪ੍ਰਵਾਰ ਦੀ ਰਾਜਨੀਤੀ ਚਮਕਾਉਣੀ ਸਗੋਂ ਕਰੋੜਾਂ ਰੁਪਏ ਦਾ ਫ਼ਾਇਦਾ ਲੈਣਾ ਕੀ ਇਹ ਪੰਥ ਨਾਲ ਦਗ਼ਾ ਨਹੀਂ ਹੈ?

RELATED ARTICLES

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ ਜਲੰਧਰ/ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਸ਼ਾਮ ਨੂੰ ਜਲੰਧਰ ਤੋਂ 'ਆਪ' ਉਮੀਦਵਾਰ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments