Monday, April 29, 2024
Home International ਵਿਆਗਰਾ ਲੈਂਦੇ ਹੀ ਗਰਭਵਤੀ ਹੋਈ ਮਹਿਲਾ!, 45 ਸਾਲ ਦੀ ਉਮਰ ਵਿਚ ਮਾਂ...

ਵਿਆਗਰਾ ਲੈਂਦੇ ਹੀ ਗਰਭਵਤੀ ਹੋਈ ਮਹਿਲਾ!, 45 ਸਾਲ ਦੀ ਉਮਰ ਵਿਚ ਮਾਂ ਬਣੀ, ਡਾਕਟਰ ਵੀ ਹੈਰਾਨ

ਈ ਵਾਰ ਅਜਿਹੀਆਂ ਅਜੀਬੋ-ਗਰੀਬ ਖ਼ਬਰਾਂ ਆਉਂਦੀਆਂ ਹਨ, ਜੋ ਹੈਰਾਨ ਕਰ ਦਿੰਦੀਆਂ ਹਨ। ਅਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਕੀ ਅਜਿਹਾ ਹੋ ਸਕਦਾ ਹੈ? ਅਜਿਹੀ ਹੀ ਇਕ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ।

ਇਕ 45 ਸਾਲਾ ਔਰਤ ਜਿਸ ਨੂੰ ਡਾਕਟਰਾਂ ਨੇ ਗਰਭ ਅਵਸਥਾ ਲਈ ਬੁੱਢੀ ਕਰਾਰ ਦੇ ਦਿੱਤਾ ਸੀ ਅਤੇ ਉਸ ਦੇ ਇਲਾਜ਼ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ।

ਇੱਥੋਂ ਤੱਕ ਆਖ ਦਿੱਤਾ ਸੀ ਕਿ ਉਹ ਕਦੇ ਵੀ ਗਰਭਵਤੀ ਨਹੀਂ ਹੋ ਸਕਦੀ, ਪਰ ਹੁਣ ਵਿਆਗਰਾ ਖਾਣ ਨਾਲ ਹੀ ਉਹ ਗਰਭਵਤੀ ਹੋ ਗਈ।

ਮਹਿਲਾ ਨੇ ਖੁਦ ਇਹ ਦਾਅਵਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਉਹ ਇਕ ਬੱਚੇ ਦੀ ਮਾਂ ਹੈ। ਉਹ ਮੰਨਦੀ ਹੈ ਕਿ ਵਿਆਗਰਾ ਕਾਰਨ ਉਹ ਮਾਂ ਬਣ ਸਕੀ ਹੈ। ਆਓ ਜਾਣਦੇ ਹਾਂ ਆਖਿਰ ਕੀ ਹੈ ਪੂਰਾ ਮਾਮਲਾ…

ਅਮਰੀਕਾ ਦੇ ਪੈਨਸਿਲਵੇਨੀਆ ਦੀ ਰਹਿਣ ਵਾਲੀ 48 ਸਾਲਾ ਕੈਰਿਨ ਰੌਕਿੰਡ ਨੇ 52 ਸਾਲਾ ਜੋਸ਼ ਕਲੂਰ ਨਾਲ ਵਿਆਹ ਪਿੱਛੋਂ ਬੱਚਾ ਪੈਦਾ ਕਰਨ ਦਾ ਮਨ ਬਣਾਇਆ। ਦੋਵਾਂ ਨੇ ਪੰਜ ਸਾਲ ਕੋਸ਼ਿਸ਼ ਕੀਤੀ ਪਰ ਹਰ ਵਾਰ ਕੋਈ ਨਾ ਕੋਈ ਸਮੱਸਿਆ ਆਈ। ਦੋ ਵਾਰ ਗਰਭਪਾਤ ਵੀ ਹੋਇਆ।

ਫਿਰ ਲੱਗਾ ਕਿ ਸਭ ਕੁਝ ਖਤਮ ਹੋ ਗਿਆ। ਫਿਰ ਦੋਹਾਂ ਨੇ IVF ਅਜ਼ਮਾਉਣ ਦਾ ਫੈਸਲਾ ਕੀਤਾ। ਇਸ ਇਲਾਜ ‘ਤੇ ਇਕ ਵਾਰ ‘ਚ 40,000 ਡਾਲਰ ਯਾਨੀ ਲਗਭਗ 33 ਲੱਖ ਰੁਪਏ ਖਰਚ ਹੋ ਗਏ। ਇਸ ਲਈ ਉਸ ਨੂੰ ਕਰਜ਼ਾ ਲੈਣਾ ਪਿਆ। ਇੱਕ ਦੋਸਤ ਤੋਂ 10,000 ਡਾਲਰ ਉਧਾਰ ਲੈਣੇ ਪਏ। ਕੈਰਿਨ ਨੇ 26 ਸਾਲਾ ਵਿਅਕਤੀ ਦੇ ਐਗਸ ਲਏ। ਪਰ ਭਰੂਣ ਨਹੀਂ ਬਣ ਸਕਿਆ ਅਤੇ ਇਹ ਕੋਸ਼ਿਸ਼ ਅਸਫਲ ਰਹੀ।

ਇਸ ਦੌਰਾਨ ਕਰਿਨ ਨੂੰ ਇਕ ਯੂ-ਟਿਊਬ ਵੀਡੀਓ ਮਿਲਿਆ ਜਿਸ ‘ਚ ਇਕ ਔਰਤ ਨੇ ਦਾਅਵਾ ਕੀਤਾ ਕਿ ਉਸ ਨੇ ਵਿਆਗਰਾ ਦੀ ਵਰਤੋਂ ਕੀਤੀ ਹੈ। ਮਰਦਾਂ ਦੀ ਸੈਕਸ ਸ਼ਕਤੀ ਵਧਾਉਣ ਲਈ ਬਣੀ ਇਸ ਦਵਾਈ ਨੇ ਉਸ ਦੀ ਬੱਚੇਦਾਨੀ ਦੀ ਪਰਤ ਵਧਣ ਵਿਚ ਮਦਦ ਕੀਤੀ।

ਇਕ ਹੋਰ ਔਰਤ ਦੀ ਸੱਸ ਨੇ ਦੱਸਿਆ ਕਿ ਉਸ ਨੇ ਆਪਣੀ ਨੂੰਹ ਲਈ ਵੀ ਇਸ ਦੀ ਵਰਤੋਂ ਕੀਤੀ ਅਤੇ ਕੁਝ ਹਫ਼ਤਿਆਂ ਬਾਅਦ ਉਹ ਗਰਭਵਤੀ ਹੋ ਗਈ। ਕਰਿਨ ਨੇ ਕਿਹਾ- ਮੈਂ ਪਹਿਲਾਂ ਹੀ ਬਹੁਤ ਦੁਖੀ ਸੀ। ਕਿਉਂਕਿ 2 ਗਰਭਪਾਤ ਤੋਂ ਬਾਅਦ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਮੈਂ ਬੱਚਾ ਪੈਦਾ ਕਰਨ ਲਈ ਬਹੁਤ ਬੁੱਢੀ ਹੋ ਗਈ ਹਾਂ। ਪਰ ਮੈਂ ਗਰਭਵਤੀ ਹੋਣਾ ਚਾਹੁੰਦੀ ਸੀ। ਮੈਨੂੰ ਵਿਸ਼ਵਾਸ ਸੀ ਕਿ ਮੈਂ ਇਹ ਕਰ ਸਕਦੀ ਹਾਂ। ਇਸ ਤੋਂ ਬਾਅਦ ਮੈਂ ਵੀ ਇਹ ਤਰੀਕਾ ਅਪਣਾਉਣ ਦਾ ਫੈਸਲਾ ਕੀਤਾ।

ਤਰੀਕਾ ਜਾਣ ਕੇ ਡਾਕਟਰ ਵੀ ਹੈਰਾਨ ਰਹਿ ਗਏ
ਕਰਿਨ ਨੇ ਦੱਸਿਆ ਕਿ ਉਹ ਡਾਕਟਰ ਕੋਲ ਵੀ ਗਈ ਅਤੇ ਵਿਆਗਰਾ ਬਾਰੇ ਦੱਸਿਆ। ਡਾਕਟਰ ਨੇ ਸਾਫ਼ ਇਨਕਾਰ ਕਰ ਦਿੱਤਾ। ਇੱਥੋਂ ਤੱਕ ਕਿ ਹੱਸਣ ਲੱਗ ਪਏ ਅਤੇ ਕਿਹਾ ਕਿ ਮੈਂ ਅਜਿਹਾ ਕੰਮ ਕਦੇ ਨਹੀਂ ਦੇਖਿਆ। ਪਰ ਮੈਂ ਸਹਿਮਤ ਨਹੀਂ ਸੀ। ਇਸ ਦੀ ਵਰਤੋਂ ਕੀਤੀ ਅਤੇ ਕੁਝ ਦਿਨਾਂ ਬਾਅਦ ਮੈਂ ਗਰਭਵਤੀ ਹੋ ਗਈ। ਮੈਂ ਵੀ ਇਹ ਦੇਖ ਕੇ ਹੈਰਾਨ ਰਹਿ ਗਈ। ਨੌਂ ਮਹੀਨਿਆਂ ਬਾਅਦ ਮੇਰਾ ਬੱਚਾ ਮੇਰੇ ਹੱਥਾਂ ਵਿੱਚ ਸੀ। ਇੰਝ ਲੱਗਦਾ ਸੀ ਕਿ ਸਾਡੀ ਸਾਰੀ ਮਿਹਨਤ ਰੰਗ ਲਿਆਈ ਸੀ। ਇਹ ਇੱਕ ਚਮਤਕਾਰੀ ਬੱਚਾ ਹੈ।

RELATED ARTICLES

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ ਖ਼ਬਰਾਂ POSTED ON SATURDAY, 27 APRIL 2024 12:49 ...

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ ਚੰਡੀਗੜ੍ਹ: ਵਿਦੇਸ਼ ਜਾਣ ਵਾਲੇ ਵਿਅਕਤੀ ਹੁਣ ਰਾਤ ਨੂੰ ਵੀ ਚੰਡੀਗੜ੍ਹ ਦੇ ਸ਼ਹੀਦ...

ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਛੁਰਾ ਮਾਰ ਕੇ ਕਤਲ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ ਅਮਰਗੜ੍ਹ : ਕੈਨੇਡਾ ਜੋ ਕਦੇ ਸੁਪਨਿਆਂ ਦਾ ਦੇਸ਼ ਹੋਇਆ ਕਰਦਾ ਸੀ। ਅੱਜ ਕੱਲ ਉਸਨੂੰ ਸਰਾਪ ਲੱਗਦਾ...

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ ਫਾਜ਼ਿਲਕਾ : ਰੇਲਵੇ ਦੇ ਆਰ.ਪੀ.ਐੱਫ. ਵਿਚ ਤਾਇਨਾਤ ਹਾਕਮ ਕੰਬੋਜ ਦੀ ਬੇਟੀ...

LEAVE A REPLY

Please enter your comment!
Please enter your name here

- Advertisment -

Most Popular

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ ਖ਼ਬਰਾਂ POSTED ON SATURDAY, 27 APRIL 2024 12:49 ...

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ ਚੰਡੀਗੜ੍ਹ: ਵਿਦੇਸ਼ ਜਾਣ ਵਾਲੇ ਵਿਅਕਤੀ ਹੁਣ ਰਾਤ ਨੂੰ ਵੀ ਚੰਡੀਗੜ੍ਹ ਦੇ ਸ਼ਹੀਦ...

ਸੁਖਪਾਲ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਕਸਿਆ ਸਿਆਸੀ ਤੰਜ

ਸੁਖਪਾਲ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਕਸਿਆ ਸਿਆਸੀ ਤੰਜ ਬਰਨਾਲਾ:  ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ...

ਹਾਈਕੋਰਟ ਦੀ ਟਿੱਪਣੀ ਤੋਂ ਬਾਅਦ ਮਨਜਿੰਦਰ ਸਿਰਸਾ ਨੇ ਮੰਗਿਆ ਕੇਜਰੀਵਾਲ ਤੋਂ ਅਸਤੀਫ਼ਾ

ਹਾਈਕੋਰਟ ਦੀ ਟਿੱਪਣੀ ਤੋਂ ਬਾਅਦ ਮਨਜਿੰਦਰ ਸਿਰਸਾ ਨੇ ਮੰਗਿਆ ਕੇਜਰੀਵਾਲ ਤੋਂ ਅਸਤੀਫ਼ਾ ਨਵੀਂ ਦਿੱਲੀ : ਦਿੱਲੀ ਸ਼ਰਾਬ ਨੀਤੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਦਿੱਲੀ...

ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਛੁਰਾ ਮਾਰ ਕੇ ਕਤਲ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ ਅਮਰਗੜ੍ਹ : ਕੈਨੇਡਾ ਜੋ ਕਦੇ ਸੁਪਨਿਆਂ ਦਾ ਦੇਸ਼ ਹੋਇਆ ਕਰਦਾ ਸੀ। ਅੱਜ ਕੱਲ ਉਸਨੂੰ ਸਰਾਪ ਲੱਗਦਾ...

Recent Comments